ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਦਾਗ ਲਾਉਣ ਵਾਲਿਆਂ ਦੀ ਆਖਿਰ ਮਨਸ਼ਾ ਕੀ ਹੈ ?

ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਦਾਗ ਲਾਉਣ ਵਾਲਿਆਂ ਦੀ ਆਖਿਰ ਮਨਸ਼ਾ ਕੀ ਹੈ ?

ਪੰਜਾਬ ਵਿਚ ਇਸ ਸਮੇਂ ਲਾਅ ਐਂਡ ਆਰਡਰ ਦੀਆਂ ਖੂਬ ਧੱਜੀਆਂ ੳੇੁੱਡ ਰਹੀਆਂ ਹਨ। ਪੰਜਾਬ ਵਿਚ ਖੁੰਬਾਂ ਵਾਂਗੂੰ ਉਗੇ ਗੈਂਗਸਟਰ, ਨਸ਼ਿਆਂ ਦੇ ਵਪਾਰੀ, ਗੁੰਡਾਡਰਦੀ, ਲੁਟਾ-ਖੋਹਾਂ ਤੋਂ ਸਾਬਤ ਹੁੰਦਾ ਹੈ ਕਿ ਇਸ ਦੇ ਸੁਰੱਖਿਆ ਤੰਤਰ ਨੂੰ ਜੋ ਗ੍ਰਹਿਣ ਲੱਗ ਚੁੱਕਾ ਹੈ। ਉਸ ਦਾ ਜੁੰਮੇਵਾਰ ਪੰਜਾਬ ਪੁਲਿਸ ਵਿਚਲਾ ਉਹ ਕੇਡਰ ਹੈ ਜੋ ਕਿ ਕਿਸੇ ਨਾ ਕਿਸੇ ਅਜਿਹੇੇ ਲਾਲਚ ਵਜੋਂ ਕੰਮ ਕਰ ਰਿਹਾ ਹੈ। ਜਿਸ ਨਾਲ ਜਨਤਾ ਤਾਂ ਸੁਰੱਖਿਅਤ ਨਹੀਂ, ਪਰ ਜੁਲਮ ਕਰਨ ਵਾਲੇ ਬਹੁਤ ਸੁਰੱਖਿਅਤ ਹਨ। ਅੱਜ ਰੋਜਾਨਾ ਅਖਬਾਰ ਦੇ ਪੰਨੇ ਕਿਸੇ ਨਾ ਕਿਸੇ ਜੁਲਮ ਦੀਆਂ ਖਬਰਾਂ ਨਾਲ ਹੀ ਭਰੇ ਪਏ ਹਨ। ਹੁਣ ਆਮ ਲੋਕਾਂ ਦੇ ਹੌਸਲੇ ਇੰਨੁ ਕੁ ਬੁਲੰਦ ਹੋ ਗਏ ਹਨ ਕਿ ਉਹਨਾਂ ਵਾਸਤੇ ਬੰਦਾ ਤਾਂ ਮੂਲੀ ਗਾਜਰ ਵਾਂਗੂੰ ਹੋ ਗਿਆ, ਜਦੋਂ ਚਾਹੋ, ਜਿਸ ਨੂੰ ਚਾਹੋ ਵੱਢ ਦੇਵੋ। ਅੱਜ ਜੋ ਵੀ ਮੁਜਰਮ ਫੜ੍ਹਿਆ ਜਾ ਰਿਹਾ ਹੈ ਕੋਈ ਵੀ ਅਜਿਹਾ ਨਹੀਂ ਜੋ ਕਿ ਪਹਿਲਾਂ ਹੀ ਤਿੰਨ ਚਾਰ ਕੇਸਾਂ ਵਿਚ ਨਾਮਜਦ ਨਾ ਹੋਵੇ।
ਕਿੰਨੀ ਹੈਰਾਨੀ ਹੁੰਦੀ ਹੈ ਕਿ ਇਹ ਸਭ ਕੁੱਝ ਉਸ ਪੰਜਾਬ ਪੁਲਿਸ ਦੀ ਨਿਗਰਾਨ ਹੇਠ ਹੋ ਰਿਹਾ ਹੈ ਜਿਸ ਨੇ ਪੰਜਾਬ ਵਿਚ ਫੈਲੇ ਅੱਤਵਾਦ ਨੂੰ ਖਤਮ ਕੀਤਾ ਸੀ, ਜਿਸ ਦੇ ਸੈਂਕੜੇ ਅਫਸਰਾਂ ਤੇ ਕਰਮਚਾਰੀਆਂ ਨੇ ਕੁਰਾਬਾਨੀ ਦਿੱਤੀ ਸੀ। ਅੱਜ ਬਹੁਤ ਹੀ ਅਫਸੋਸ ਹੁੰਦਾ ਹੈ ਜਦੋਂ ਕੋਈ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦਿਆਂ ਫੜਿਆ ਜਾਂਦਾ ਹੈ ਜਾਂ ਫਿਰ ਉਹ ਕਿਸੇ ਅਜਿਹੀ ਕਾਰਗੁਜ਼ਾਰੀ ਵਿਚ ਸਾਥ ਦੇ ਰਿਹਾ ਹੁੰਦਾ ਹੈ ਜੋ ਕਿ ਇਨਸਾਨੀਅਤ ਵਿਰੋਧੀ ਹੈ। ਬੀਤੀ ਕੱਲ੍ਹ ਪੰਜਾਬ ਪੁਲਿਸ ਦੀ ਵਰਦੀ ਨੂੰ ਉਸ ਸਮੇਂ ਇੱਕ ਹੋਰ ਦਾਗ ਲੱਗ ਗਿਆ ਜਦੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦਾ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਚੋਂ ਫ਼ਰਾਰ ਹੋ ਗਿਆ । ਅਣਗਹਿਲੀ ਵਰਤਣ ਦੇ ਦੋਸ਼ਾਂ ਚ ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਉਸ ਖ਼ਿਲਾਫ਼ ਥਾਣਾ ਸ਼ਹਿਰੀ-1 ਮਾਨਸਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਤਾ ਗਿਆ। ਦੇਰ ਸ਼ਾਮ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੇ ਹੁਕਮ ਪਰ ਧਾਰਾ 311 ਤਹਿਤ ਉਕਤ ਨੂੰ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਹੈ । ਦੱਸਣਾ ਬਣਦਾ ਹੈ ਕਿ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ ਦਾ ਸਾਥੀ ਤੇ ਖ਼ਤਰਨਾਕ ਅਪਰਾਧੀ ਦੀਪਕ ਟੀਨੂੰ ਬੀਤੀ ਦੇਰ ਰਾਤ ਉਸ ਵਕਤ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ, ਜਦੋਂ ਸੀ.ਆਈ.ਏ ਸਟਾਫ਼ ਦੇ ਇੰਚਾਰਜ ਉਸ ਨੂੰ ਆਪਣੀ ਕਾਰ ਚ ਇਕੱਲੇ ਹੀ ਬਿਨਾਂ ਕਿਸੇ ਇਜਾਜ਼ਤ, ਹੱਥਕੜੀ ਤੇ ਬਗੈਰ ਸੁਰੱਖਿਆ ਤੋਂ ਕਿਸੇ ਥਾਂ ਤੇ ਲੈਕੇ ਜਾ ਰਿਹਾ ਸੀ। ਗੈਂਗਸਟਰ ਦੇ ਭੱਜਣ ਸੰਬੰਧੀ ਤਰ੍ਹਾਂ-ਤਰ੍ਹਾਂ ਦੇ ਚੱਲ ਰਹੇ ਚਰਚੇ ਪੁਲਿਸ ਅਧਿਕਾਰੀਆਂ ਅੱਗੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ । ਭਾਵੇਂ ਇਹ ਗੱਲ ਤਾਂ ਗ੍ਰਿਫ਼ਤਾਰ ਕੀਤੇ ਸਬ-ਇੰਸਪੈਕਟਰ ਤੋਂ ਪੁੱਛ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਉਹ ਟੀਨੂੰ ਨੂੰ ਕਿੱਥੇ ਤੇ ਕਿਉਂ ਲਿਜਾ ਰਿਹਾ ਸੀ।

ਕਾਬਲੇ ਗ਼ੌਰ ਰਹੇ ਕਿ ਇਹ ਅਪਰਾਧੀ ਜੋ ਪਹਿਲਾਂ ਵੀ 2017 ਚ ਹਰਿਆਣਾ ਪੁਲਿਸ ਦੀ ਹਿਰਾਸਤ ਚੋਂ ਫ਼ਰਾਰ ਹੋ ਗਿਆ ਸੀ। ਇਸ ਨੂੰ ਪਿਛਲੇ ਦਿਨਾਂ ਚ ਮਾਨਸਾ ਪੁਲਿਸ ਨੇ ਮੂਸੇਵਾਲਾ ਹੱਤਿਆ ਮਾਮਲੇ ਚ ਗ੍ਰਿਫ਼ਤਾਰ ਕੀਤਾ ਸੀ। 27 ਸਤੰਬਰ ਨੂੰ ਜ਼ਿਲ੍ਹਾ ਪੁਲਿਸ ਨੇ ਥਾਣਾ ਸਰਦੂਲਗੜ੍ਹ ਵਿਖੇ 2019 ਚ ਹੋਏ ਕਤਲ ਦੇ ਮੁਕੱਦਮੇ ਚ ਨਾਮਜ਼ਦ ਕਰ ਕੇ ਗੋਬਿੰਦਵਾਲ ਸਾਹਿਬ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟਾਂ ਤੇ ਲਿਆਂਦਾ ਸੀ । ਅਦਾਲਤ ਚ ਪੇਸ਼ ਕਰਨ ਉਪਰੰਤ ਟੀਨੂੰ ਨੂੰ ਸੀ.ਆਈ.ਏ ਸਟਾਫ਼ ਵਿਖੇ ਪੁੱਛਗਿੱਛ ਲਈ ਰੱਖਿਆ ਗਿਆ ਸੀ। ਦੱਸ ਦੇਈਏ ਕਿ 4 ਜੁਲਾਈ 2022 ਨੂੰ ਪੰਜਾਬ ਪੁਲਿਸ ਟੀਨੂੰ ਨੂੰ ਮੂਸੇਵਾਲਾ ਕਤਲ ਕੇਸ ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੋਡਕਸ਼ਨ ਵਾਰੰਟਾਂ ਤੇ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਸੀ । ਪੁਲਿਸ ਵਲੋਂ ਦਾਇਰ ਚਾਰਜਸ਼ੀਟ ਅਨੁਸਾਰ ਟੀਨੂੰ ਦੀ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨਾਲ ਨਜ਼ਦੀਕੀ ਹੈ ਅਤੇ ਉਹ ਵੱਖ-ਵੱਖ ਜੇਲ੍ਹਾਂ ਚ ਉਨ੍ਹਾਂ ਨਾਲ ਬੰਦ ਸੀ । ਪਿਛਲੇ ਮਹੀਨੇ ਜੇਲ੍ਹ ਵਿਚ ਉਸ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਸੀ । ਉਸ ਦੇ ਫ਼ਰਾਰ ਹੋਣ ਉਪਰੰਤ ਮਾਨਸਾ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ ਹੈ, ਉੱਥੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਪ੍ਰਤੀ ਵੀ ਸੋਸ਼ਲ ਮੀਡੀਆ ਤੇ ਤਿੱਖੀਆਂ ਟਿੱਪਣੀਆਂ ਹੋ ਰਹੀਆਂ ਹਨ ।

ਉਧਰ ਦੇਰ ਸ਼ਾਮ ਡਿਪਟੀ ਕਮਿਸ਼ਨਰ ਕਾਨਫ਼ਰੰਸ ਹਾਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਅਧਿਕਾਰੀ ਬਹੁਤੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਗਏ ਕਿ ਮਾਮਲਾ ਜਾਂਚ ਦਾ ਹੈ । ਗੁਰਮੀਤ ਸਿੰਘ ਚੌਹਾਨ ਏ.ਆਈ.ਜੀ. (ਏ.ਜੀ.ਟੀ.ਐਫ.) ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਪਹਿਲ ਕਦਮੀ ਨਾਲ ਹਰਿਆਣਾ ਤੇ ਦਿੱਲੀ ਸਪੈਸ਼ਲ ਸੈੱਲ ਦੀਆਂ ਪੁਲਿਸ ਟੀਮਾਂ ਵਲੋਂ ਉੱਤਰੀ ਭਾਰਤ ਦੇ ਕਈ ਰਾਜਾਂ ਚ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਨੂੰ ਦੇਖਦੇ ਹੋਏ ਪੰਜਾਬ ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਇਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਮਾਮਲਾ ਮਿਲੀਭੁਗਤ ਦਾ ਜਾਪਦਾ ਹੈ, ਜਿਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਮੂਸੇਵਾਲਾ ਹੱਤਿਆ ਮਾਮਲੇ ਦੀ ਜਾਂਚ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਜਾਂਚ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ । ਅਗਰ ਜਾਂਚ ਮੁਕੰਮਲ ਹੋ ਚੁੱਕੀ ਹੈ ਤਾਂ ਫਿਰ ਇਹਨਾਂ ਦੋਸ਼ੀਆਂ ਨੂੰ ਥਾਣਿਆਂ ਵਿਚ ਹੋਰਾਂ ਜੁਲਮਾਂ ਪ੍ਰਤੀ ਖਦਸ਼ੇ ਜਾਹਿਰ ਕਰਨ ਲਈ ਰੱਖਿਆ ਗਿਆ ਹਾਂ ਜਾਂ ਫਿਰ ਇਹਨਾਂ ਨੂੰ ਅਜਿਹੀ ਸੁਰੋਖਿਆਂ ਪ੍ਰਦਾਨ ਕਰਨ ਦਾ ਇੱਕ ਲੁਕੱਵਾਂ ਰੂਪ ਹੈ। ਜਿਸ ਦੀ ਤਹਿਤ ਇਹ ਜਿੱਥੇ ਚਾਹੁਣ ਪੁਲਿਸ ਮੁਲਾਜ਼ਮਾਂ ਦੀ ਛੱਤਰ ਛਾਇਆ ਹੇਠ ਘੁੰਮਨ ਜਾਣ। ਅੱਜ ਪੰਜਾਬ ਦੀ ਧਰਤੀ ਤੇ ਜ਼ੁਲਮਾਂ ਦੇ ਪਨਪਨ ਦਾ ਮੁੱਖ ਕਾਰਨ ਸਾਹਮਣੇ ਆ ਹੀ ਗਿਆ ਹੈ ਕਿ ਇਹਨਾਂ ਗੈਂਗਸਟਰਾਂ ਨੂੰ ਹੌਂਸਲਾ ਹਜਵਾਈ ਕਿਸ ਦੀ ਮਿਲ ਰਹੀ ਹੈ ਵਰਨਾ ਪੰਜਾਬ ਪੁਲਿਸ ਤੋਂ ਵੱਡੇ ਬੁਲੰਦ ਹੌਂਸਲੇ ਅਤੇ ਵੱਡੇ ਹਥਿਆਰ ਤਾਂ ਇਹਨਾਂ ਕੋਲ ਨਹੀਂ ਹਨ। ਸਿੱਧੂ ਮੂਸੇਵਾਲਾ ਕਾਂਡ ਤੋਂ ਬਾਅਦ ਤਾਂ ਜਾਹਿਰ ਹੋ ਹੀ ਗਿਆ ਹੈ ਕਿ ਇਹਨਾਂ ਦੀ ਕਾਰਗੁਜ਼ਾਰੀ ਦਾ ਸਫਰ ਦੇਸੀ ਪਿਸਤੋਲੋ ਤੋਂ ਲੈਕੇ ਏ.ਕੇ47 ਜਿਹੀਆਂ ਗੰਨਾਂ ਤੱਕ ਪਹੁੰਚ ਗਿਆ ਹੈ। ਅੱਜ ਜੋ ਵੀ ਨਸ਼ਾ ਫੜਿਆ ਜਾਂਦਾ ਹੈ, ਜੋ ਵੀ ਹਥਿਆਰ ਫੜ੍ਹੇ ਜਾਂਦੇ ਹਨ, ਉਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਪਾਕਿਸਤਾਨ ਤੋਂ ਬਾਰਡਰ ਪਾਰ ਤੋਂ ਆ ਰਹੇ ਹਨ। ਪਰ ਅੱਜ ਚਾਲੀ ਸਾਲ ਹੋ ਗਏ ਹਨ ਜਦ ਬਾਰਡਰ ਪਾਰ ਦਾ ਦੌਰ ਅੱਤਵਾਦ ਦੇ ਦਿਨਾਂ ਤੋਂ ਸ਼ੁਰੂ ਹੋਇਆ ਸੀ, ਪਰ ਇਸ ਨੂੰ ਰੋਕਿਆ ਨਹੀਂ ਜਾ ਸਕਿਆ । ਆਖਿਰ ਬਾਰਡਰ ਦਾ ਏਰੀਆ ਕਿੰਨਾ ਕੁ ਹੈ ਅਤੇ ਉਸ ਤੇ ਕਿੰਨਾ ਵੱਡਾ ਪਹਿਰਾ ਹੈ ਕਿ ਜਿਸ ਦੇ ਬਾਵਜੂਦ ਸਭ ਕੁਝ ਆ ਰਿਹਾ ਹੈ ਅਗਰ ਆ ਰਿਹਾ ਹੈ ਤਾਂ ਫਿਰ ਸੁਰੱਖਿਆ ਤੰਤਰ ਦੀ ਨਿਗਰਾਨੀ ਨੂੰ ਹੋਰ ਸੱਖਤ ਕਰਨ ਦੀ ਲੋੜ ਹੈਂ।

Related post

0 0 votes
Article Rating
Subscribe
Notify of
guest
0 Comments
Inline Feedbacks
View all comments