ਗਊ ਹੱਤਿਆ ਹੋਣ ਤੇ ਰਾਜਨੀਤੀ, ਪਰ ਜੀਊਂਦੀਆਂ ਗਊਆਂ ਦੀ ਸੰਭਾਲ ਕੌਣ ਕਰੇ ?

ਗਊ ਹੱਤਿਆ ਹੋਣ ਤੇ ਰਾਜਨੀਤੀ, ਪਰ ਜੀਊਂਦੀਆਂ ਗਊਆਂ ਦੀ ਸੰਭਾਲ ਕੌਣ ਕਰੇ ?

ਹਾਲ ਹੀ ਵਿੱਚ ਕਿੰਨਾ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਪਸ਼ੂਆਂ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਵਿਚੋਂ ਲੁਧਿਆਣਾ ਦੂਜੇ ਨੰਬਰ ਤੇ ਆਇਆ ਹੈ ਜਦਕਿ ਉੱਤਰ ਪ੍ਰਦੇਸ਼ ਦਾ ਕਾਨਪੁਰ ਪਹਿਲੇ ਨੰਬਰ ਤੇ ਹੈ। ਅੱਜ ਇਨਸਾਨ ਵਿਚ ਗਰੀਬੀ ਅਮੀਰੀ ਦੇ ਪਾੜੇ ਨੂੰ ਕਰਮ ਫਲ ਕਿਹਾ ਜਾਂਦਾ ਹੈ ਪਰ ਕੀ ਜਾਨਵਾਰਾਂ ਦਾ ਵੀ ਕਰਮ ਫਲ ਹੁੰਦਾ ਹੈ ਜਾਂ ਫਿਰ ਉਹਨਾਂ ਦੀ ਕਿਸਮਤ ਹੁੰਦੀ ਹੈ ਕਿ ਕਿੰਨ੍ਹਾਂ ਦੇ ਕਰਮਾਂ ਵਿਚ ਤਾਂ ਸੁੱਖ ਅਤੇ ਕਈਆਂ ਦਾ ਦਰ ਦਰ ਤੇ ਠੋਕਰਾਂ ਖਾਣਾ।
ਜੇਕਰ ਅਵਾਰਾ ਪਸ਼ੂਆਂ ਦੀ ਗੱਲ ਕਰੀਏ ਤਾਂ ਅੱਜ ਸੜਕਾਂ ਤੇ ਸਭ ਤੋਂ ਜਿਆਦਾ ਗਊਆਂ ਫਿਰ ਰਹੀਆਂ ਹਨ ਜਿੰਨ੍ਹਾਂ ਦਾ ਜੀਵਨ ਪੱਧਰ ਇਨਸਾਨ ਦੀ ਜਿੰਦਗੀ ਨਾਲ ਇਸ ਕਰਕੇ ਹੂ-ਬ-ਹੂ ਮਿਲਦਾ ਹੈ ਕਿ ਜਿਉਂ ਜਿਉਂ ਉਹ ਬੁੱਢੀਆਂ ਹੁੰਦੀਆਂ ਹਨ ਅਤੇ ਉਹ ਦੁੱਧ ਦੇਣ ਦੇ ਕਾਬਲ ਨਹੀਂ ਰਹਿੰਦੀਆਂ ਤੱਦ ਉਹਨਾਂ ਨੂੰ ਸੜਕਾਂ ਤੇ ਛੱਡ ਦਿੱਤਾ ਜਾਂਦਾ ਹੈ ਜਿੱਥੇ ਉਹ ਦਰ ਦਰ ਤੋਂ ਫਿਟਕਾਰ ਖਾਂਦੀਆਂ ਹਨ ਉਥੇ ਉਹ ਕਈ ਜਗ੍ਹਾ ਤੇ ਤਾਂ ਡਾਂਗਾ ਵੀ ਖਾਂਦੀਆਂ ਹਨ ਗਾਲ੍ਹਾਂ ਖਾਣਾ ਤਾਂ ਉਹਨਾਂ ਦੀ ਕਿਸਮਤ ਵਿਚ ਆਮ ਜਿਹੀ ਗੱਲ ਹੈ।
ਅੱਜ ਸੜਕਾਂ ਤੇ ਸੈਂਕੜੇ ਗਊਆਂ ਅਵਾਰਾ ਘੁੰਮ ਰਹੀਆਂ ਹਨ ਅਤੇ ਨਿੱਤ ਦਿਨ ਪੇਟ ਦੀ ਭੱੁਖ ਨੂੰ ਮਿਟਾਉਣ ਦੀ ਲਈ ਕਿਤੇ ਤਾਂ ਉਹ ਗੰਦ ਦੇ ਢੇਰਾਂ ਤੇ ਮੂੰਹ ਮਾਰ ਰਹੀਆਂ ਹਨ ਅਤੇ ਕਿਤੇ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਜੇਕਰ ਇਹੀ ਗਊਆਂ ਕਿਤੇ ਟਰੱਕਾਂ ਵਿਚ ਲੱਦੀਆਂ ਮਿਲ ਜਾਣ ਜਾਂ ਫਿਰ ਕਿਸੇ ਜਗ੍ਹਾ ਤੇ ਗਾਂ ਦਾ ਕੋਈ ਲਾਸ਼ ਮਿਲ ਜਾਵੇ ਤਾਂ ਹਿੰਦੂ ਜੱਥੇਬੰਦੀਆਂ ਦਾ ਰੋਹ ਭੜਕ ਜਾਵੇਗਾ ਤੇ ਸ਼ਹਿਰ ਦੇ ਵਿਚ ਚੱਕੇ ਜਾਮ ਕਰ ਦਿੱਤੇ ਜਾਣਗੇ। ਪਰ ਇਸ ਦੇ ਅੱਗੇ ਪਿੱਛੇ ਕੋਈ ਵੀ ਸ਼ਖਸ਼ ਅਜਿਹਾ ਨਹੀਂ ਕਰਦਾ ਕਿ ਇਹ ਜੋ ਗਾਂ ਮਾਤਾ ਸੜਕਾਂ ਤੇ ਭੱੁਖੀ ਫਿਰ ਰਹੀ ਹੈ ਆਪਣੇ ਘਰੋਂ ਨਿਕਲਦੇ ਸਮੇਂ ਇੱਕ ਰੋਟੀ ਹੀ ਨਾਲ ਲੈ ਜਾਈਏ ਤੇ ਉਹ ਕਿਸੇ ਗਊ ਨੂੰ ਪਾ ਦੇਈਏ। ਅੱਗਰ ਕਿਸੇ ਖਾਸ ਦਿਨ ਵਾਰ ਨੂੰ ਮੱੁਖ ਰੱਖਦਿਆਂ ਕੱੁਝ ਦਾਨ ਪੁੰਨ ਕਰਨਾ ਵੀ ਹੈ ਤਾਂ ਉਹ ਉਹਨਾਂ ਕਿਸਮਤ ਦੀਆਂ ਧਨੀ ਗਊਆਂ ਨੂੰ ਕਰਨਾ ਹੈ ਜੋ ਕਿ
ਗਊਸ਼ਾਲਾਵਾਂ ਵਿਚ ਪਲ ਰਹੀਆਂ ਹਨ।
ਸੜਕਾਂ ਤੇ ਰੁਲਨ ਵਾਲੀਆਂ ਗਊਆਂ ਵਾਸਤੇ ਵੀ ਇਹ ਕਹਿਣਾ ਗਲਤ ਨਹੀਂ ਕਿ “ਰਹਿਣੇ ਕੋ ਘਰ ਨਹੀਂ ਹਿੰਦੁਸਤਾਨ ਹਮਾਰਾ” ਪਰ ਇਸ ਤੋਂ ਵੀ ਹੈਰਾਨਗੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਵਿਚ ਵੱਡੇ ਪੱਧਰ ਤੇ ਗਊਸ਼ਾਲਾਵਾਂ ਖੁਲ਼੍ਹੀਆਂ ਹੋਈਆਂ ਹਨ ਅਤੇ ਪੁਰਾਤਨ ਗਉਸ਼ਾਲਾਵਾਂ ਵੀ ਹਨ । ਜਦਕਿ ਇਹਨਾਂ ਗਉਸ਼ਾਲਾਵਾਂ ਨੂੰ ਜਿੱਥੇ ਸਰਕਾਰਾਂ ਵਲੋਂ ਵੱਡੇ ਪੱਧਰ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਹਨ ਉਥੇ ਹੀ ਵੱਡੇ ਪੱਧਰ ਤੇ ਦਾਨੀ ਸੱਜਣ ਵੀ ਦਾਨ ਕਰਦੇ ਹਨ ਜਿੱਥੇ ਕਈ ਵੱਡੇ ਘਰਾਣਿਆਂ ਵੱਲੋਂ ਮਹੀਨਾਵਾਰ ਵੱਡੇ ਪੱਧਰ ਤੇ ਦਾਨ ਦਿੱਤਾ ਜਾਂਦਾ ਹੈ।ਇਸ ਤਰ੍ਹਾਂ ਸਰਕਾਰੀ ਕਈ ਫੀਸਾਂ ਦੇ ਨਾਲ ਗਊ ਸੈਸ ਵੀ ਲਗਾਇਆ ਹੋਇਆ ਹੈ। ਜਦਕਿ ਨਗਰ ਨਿਗਮ ਪਸ਼ੂਆਂ ਤੇ ਹਰ ਸਾਲ 4.5 ਕਰੋੜ ਰੁਪਏ ਖਰਚ ਕਰਦਾ ਹੈ ਇਸ ਦੇ ਬਾਵਜੂਦ 9 ਮਹੀਨਿਆਂ ਵਿੱਚ ਪਸ਼ੂਆਂ ਦੇ ਨਾਲ ਲੁਧਿਆਣਾ ਵਿੱਚ ਹੋਏ ਹਾਦਸਿਆਂ ਕਾਰਨ 22 ਮੌਤਾਂ ਵੀ ਹੋਈਆਂ ਹਨ। ਜਦਕਿ ਇੱਕ ਅਖਬਾਰ ਦੇ ਅਨੁਸਾਰ ਹਰ ਸਾਲ 6.5 ਕਰੋੜ ਮਿਲਦੇ ਹਨ ਸਰਕਾਰ ਨੂੰ।
ਅਗਰ ਹਿੰਦੂ ਧਰਮ ਦੇ ਆਧਾਰ ਤੇ ਗਊ ਨੂੰ ਮਾਤਾ ਮੰਨਿਆ ਹੀ ਜਾਂਦਾ ਹੈ ਤਾਂ ਫਿਰ ਇਕ ਮਾਂ ਦੇ ਉਸ ਰੂਪ ਨਾਲ ਕਦੀ ਵੀ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅੱਜ ਸ਼ਹਿਰ ਦੀਆਂ ਸਭ ਗਉੇਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਜਾਂ ਫਿਰ ਕੇਂਦਰ ਸਰਕਾਰ ਨੂੰ ਕੋਈ ਪੁੱਛਣ ਵਾਲਾ ਨਹੀਂ ਕਿ ਇਹਨਾਂ ਅਵਾਰਾ ਗਊਆਂ ਦਾ ਕੀ ਕਸੂਰ ਹੈ ?
ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਰਾਹੀਂ ਪਿਛਲੇ ਦਿਨੀਂ ਜਾਰੀ ਕੀਤੇ ਗਏ ਗਏ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਰਾਹੀਂ ਜਿੱਥੇ ਲੁਧਿਆਣਾ ਦੂਜੇ ਨੰਬਰ ਤੇ ਹੈ ਉਥੇ ਹੀ ਇਹ ਸਮਾਰਟ ਸਿਟੀ ਨੂੰ ਸਭ ਤੋਂ ਵੱਡਾ ਗ੍ਰਹਿਣ ਲੱਗਾ ਇਹ ਲੱਗਾ ਹੋਇਆ ਹੈ ਕਿ ਇਸ ਵਿਚ ਅਵਾਰਾ ਪਸ਼ੂਆਂ ਅਤੇ ਅਵਾਰਾ ਕੱੁਤਿਆਂ ਨੇ ਕਹਿਰ ਮਚਾਇਆ ਹੋਇਆ ਹੈ। ਅਜਿਹੇ ਮੌਕੇ ਤੇ ਜਦੋਂ ਕਿ ਨਗਰ ਨਿਗਮ ਲੁਧਿਆਣਾ ਦਾ ਦਾਇਰਾ ਤਾਂ ਵਿਸ਼ਾਲ ਹੋ ਰਿਹਾ ਹੈ ਤਾਂ ੳੇੁਹਨਾਂ ਵਲੋਂ ਸਰਕਾਰੀ ਤੌਰ ਤੇ ਅਜਿਹਾ ਕੋਈ ਵਾੜਾ ਕਾਇਮ ਨਹੀਂ ਕੀਤਾ ਜਾ ਰਿਹਾ ਕਿ ਜਿਸ ਨਾਲ ਇਹਨਾਂ ਪਸ਼ੂਆਂ ਦੇ ਰੱਖ ਰਖਾਵ ਲਈ ਕੋਈ ਅਜਿਹਾ ਵਿਭਾਗ ਕਾਇਮ ਕੀਤਾ ਜਾ ਸਕੇ ਕਿ ਜਿਸ ਨਾਲ ਹਾਦਸਿਆਂ ਤੋਂ ਰਾਹਤ ਮਿਲੇ।
ਅੱਜ ਜੇਕਰ ਸ਼ਹਿਰ ਵਿੱਚ ਕੱੁਤਿਆਂ ਦੀ ਰਜਿਸਟਰੇਸ਼ਨ ਕਰਨ ਦੀ ਮੰਗ ਹੋ ਰਹੀ ਹੈ ਤਾਂ ਉੇਸ ਸਮੇਂ ਇਹਨਾਂ ਗਊਆਂ ਦੀ ਵੀ ਰਜਿਸਟਰੇਸ਼ਨ ਜਰੂਰ ਹੋਣੀ ਚਾਹੀਦੀ ਹੈ ਕਿ ਇਹ ਕਿਸ ਨੇ ਪਾਲੀਆਂ ਤੇ ਉਨ੍ਹੀ ਦੇਰ ਰੱਖੀਆਂ ਜਦ ਤੱਕ ਉਹ ਦੁਧਾਰੂ ਸਨ ਜਦੋਂ ਉਹ ਦੱੁਧ ਦੇਣ ਦੇ ਯੋਗ ਨਹੀਂ ਰਹੀਆਂ ਤਾਂ ਉੇਹਨਾਂ ਨੂੰ ਸੜਕਾਂ ਤੇ ਛੱਡ ਦਿੱਤਾ ਜਾਂਦਾ ਹੈ। ਇਸ ਸੰਬੰਧੀ ਕਾਰਵਾਈ ਹੋਣੀ ਚਾਹੀਦੀ ਹੈ। ਕਰੋਨਾ ਕਾਲ ਵੇੇਲੇ ਜਦਂੋ ਮਨੱੁਖਤਾ ਦੀਆਂ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਤਾਂ ਉਸ ਸਮੇਂ ਲੋਕ ਭਲਾਈ ਸੇਵਾਵਾਂ ਨੇ ਇੱਕ ਜੁੱਟ ਹੋ ਕੇ ਮਨੁੱਖਤਾ ਦੀ ਸੇਵਾ ਕੀਤੀ ਸੀ । ਪਰ ਜਦੋਂ ਹੁਣ ਲੰਪੀ ਸਕਿਨ ਦੀ ਬੀਮਾਰੀ ਫੈਲੀ ਅਤੇ ਉਹ ਸਿਰਫ ਗਊਆਂ ਵਿਚ ਸੀ ਤਾਂ ਉਸ ਦੇ ਨਾਲ
ਹਜ਼ਾਰਾਂ ਗਊਆਂ ਮਰ ਗਈਆਂ ਤੇ ਸੜਕਾਂ ਤੇ ਫਿਰ ਰਹੀਆਂ ਕਈ ਗਊਆਂ ਵਿਚ ਇਸ ਬੀਮਾਰੀ ਦੇ ਲੱਛਣ ਪਾਏ ਗਏ ਪਰ ਇਸ ਬੀਮਾਰੀ ਵਜੋਂ ਗਊਆਂ ਦੀ ਭਲਾਈ ਲਈ ਕੋਈ ਵੀ ਸੰਸਥਾ ਅੱਗੇ ਨਹੀਂ ਆਈ ਤੇ ਨਾ ਹੀ ਉਹਨਾਂ ਨੇ ਕਿਸੇ ਵਿਸ਼ੇਸ਼ ਦਵਾਈ ਦੇਣ ਲਈ ਕੋਈ ਦਾਨ ਪਾਤਰ ਵਜੋਂ ਵੀ ਵਿਸ਼ੇਸ਼ ਕੈਂਪ ਨਹੀਂ ਲਗਾਏ ਗਏ ਸਗੋਂ ਸਰਕਾਰਾਂ ਦਾ ਹੀ ਮੂੰਹ ਵੇਖਿਆ ਗਿਆ। ਅਜਿਹੇ ਦੌਰ ਵਿੱਚ ਜਦੋਂ ਹੁਣ ਗਊਆਂ ਦੀ ਸਾਂਭ-ਸੰਭਾਲ ਲਈ ਗਊਸ਼ਾਲਾਵਾਂ ਦੇ ਹੁੰਦਿਆਂ ਅਵਾਰਾ ਗਊਆਂ ਦੀ ਤਦਾਦ ਸੜਕਾਂ ਤੇ ਦਿਨ-ਬ-ਦਿਨ ਵੱਧਦੀ ਹੀ ਜਾ ਰਹੀ ਹੈ ਤਾਂ ਉੇਸ ਸਮੇਂ ਕੱੁਝ ਅਜਿਹਾ ਸਰਕਾਰੀ ਪੱਧਰ ਤੇ ਕਰਨਾ ਚਾਹੀਦਾ ਹੈ ਕਿ ਅਗਰ ਇਹਨਾਂ ਗਊਆਂ ਨੂੰ ਜਿੱਥੇ ਦਾਨ ਦੇ ਸਹਾਰੇ ਪਾਲਨ ਲਈ ਇੱਕ ਵਿਭਾਗ ਸਥਾਪਿਤ ਕੀਤਾ ਜਾਵੇ ਉਥੇ ਹੀ ਇਸ ਦੇ ਗੋਬਰ ਨੂੰ ਬਾਲਨ ਵਿਚ ਪ੍ਰਯੋਗ ਕਰਨ ਲਈ ਨਵੀਂ ਕਿਸਮ ਦੇ ਚੁਲ੍ਹੇ ਬਣਾਏ ਜਾਣ। ਜੋ ਕਿ ਗੈਸ ਤੋਂ ਬਚਾਓ ਦੀ ਸਹੂਲਤ ਲਈ ਕੰਮ ਆਉਣ।
ਅੱਜ ਜਦੋਂ ਹਿੰਦੁਸਤਾਨ ਦੇ ਵਿੱਚ ਗਊ ਹੱਤਿਆ ਪਾਪ ਹੈ ਤਾਂ ਫਿਰ ਸੰਸਥਾਵਾਂ ਨੂੰ ਗਊਆ ਦਾ ਰੁਲਣਾ ਵੀ ਵੱਡਾ ਪਾਾਪ ਮੰਨਿਆ ਜਾਣਾ ਚਾਹੀਦਾ ਹੈ ਅਜਿਹੇ ਮੌਕੇ ਤੇ ਜਦੋਂ ਅੱਜ ਕੋਈ ਵੀ ਸੰਸਥਾ ਅਜਿਹੀ ਨਹੀਂ ਕਿ ਜੋ ਇਹਨਾਂ ਸੰਸਥਾਵਾਂ ਨੂੰ ਤੇ ਆਮ ਲੋਕਾਂ ਨੂੰ ਇਸ ਲਈ ਜਾਗੁਰੱੁਕ ਕਰ ਸਕੇ ਕਿ ਉਹ ਗਊ ਰੁੱਲਨਾ ਪਾਪ ਮੰਨਣ ਤੇ ਮੌਜੂਦਾ ਸਮੇਂ ਕੰਮ ਕਰ ਰਹੀਆਂ ਗਊਸ਼ਾਲਾਵਾਂ ਨੂੰ ਇਸ ਗੱਲ ਲਈ ਪ੍ਰੇਰਿਆ ਜਾਵੇ ਕਿ ਇਹ ਵੀ ਗਊਆਂ ਹੀ ਹਨ ਕੀ ਹੋਇਆ ਜੇ ਇਹ ਦੁਧਾਰੂ ਨਹੀਂ ਹਨ ਤਾਂ ਕੀ ੁਿੲਹਨਾਂ ਦਾ ਗਊਸ਼ਾਲਾਵਾਂ ਵਿਚ ਪਲਨਾ ਪਾਪ ਹੈ। ਅਜਿਹੇ ਮੌਕੇ ਤੇ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਅੱਜ ਇਹਨਾਂ ਗਊਆਂ ਦੀ ਭੱੁਖ ਅਤੇ ਪਿਆਸ ਬਾਰੇ ਤਾਂ ਇਹਨਾਂ ਨੂੰ ਨਹੀਂ ਪੁੱਛਿਆ ਜਾ ਸਕਦਾ ਬਲਕਿ ਉਸ ਮਾਨਸਿਕਤਾ ਨੂੰ ਤਾਂ ਸਵਾਲ ਕੀਤੇ ਜਾ ਸਕਦੇ ਹਨ ਜੋ ਗਊ ਨੂੰ ਮਾਤਾ ਮੰਨਦੀ ਹੈ ਅਤੇ ਉਹਨਾਂ ਪਰਿਵਾਰਾਂ ਦੀ ਕੀ ਹਾਲਤ ਹੈ ਜੋ ੁਿਕ ਇਹਨਾਂ ਦੀ ਵਜ੍ਹਾ ਨਾਲ ਸੜਕੀ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
ਆਓ ! ਧਰਮ ਦੇ ਆਧਾਰ ਤੇ ਅਤੇ ਇਨਸਾਨੀਆ ਦੇ ਆਧਾਰ ਤੇ ਇਹਨਾਂ ਅਵਾਰਾ ਭੁੱਖੇ ਤੇ ਪਿਆਸੇ ਭਟਕ ਰਹੇ ਪਸ਼ੂਆਂ ਪ੍ਰਤੀ ਸੁਚੇਤ ਹੋਈਏ ਕਿਤੇ ਇਥੇ ਵੀ ਕੱੁਝ ਸਮੇਂ ਬਾਅਦ ਅਜਿਹਾ ਚਲਨ ਸਾਹਮਨੇ ਨਾ ਆ ਜਾਵੇ ਕਿ ਗਊਆਂ ਦੇ ਨਾਂ ਤੇ ਕਈ ਸਾਲ ਅਰਬਾਂ ਰੁਪਏ ਦਾ ਘਪਲਾ ਹੁੰਦਾ ਰਿਹਾ। ਨਗਰ ਨਿਗਮ ਲੁਧਿਆਣਾ ਵਲੋਂ ਸ਼ਹਿਰ ਦੀਆਂ ਤਿੰਨ ਗਊਸ਼ਾਲਾਵਾਂ ਗੋਬਿੰਦ ਗਊਧਾਮ, ਕ੍ਰਿਸ਼ਨ ਬਲਰਾਮ ਗਊਸ਼ਾਲਾ ਅਤੇ ਪਿੰਡ ਬੁਰਜ ਪਵਾਤ ਵਿੱਚ ਧਿਆਨ ਫਾਊਂਡੇਸ਼ਨ ਦੇ ਅਧੀਨ ਚਲ ਰਹੀਆਂ ਗਊਸ਼ਾਲਾਵਾਂ ਦੇ ਨਾਲ ਟਾਈਅੱਪ ਕੀਤਾ ਹੈ। ਇਹਨਾਂ ਵਲੋਂ ਇੱਕ ਅਵਾਰਾ ਪਸ਼ੂ ਦੇ ਲਈ 75 ਰਪਏ ਪ੍ਰਤੀ ਦਿਨ ਦਿੱਤੇ ਜਾਂਦੇ ਹਨ ਜੋ ਕਿ ਇਹਨਾਂ ਦੇ ਰੱਖ-ਰਖਾਵ ਦੀ ਫੀਸ ਹੈ।ਇਸ ਹਿਸਾਬ ਨਾਲ ਇਹਨਾਂ ਤਿੰਨ ਗਊਸ਼ਾਲਾਵਾਂ ਨੂੰ ਹਰ ਰੋਜ਼ 1.24 ਲੱਖ ਅਤੇ ਮਹੀਨੇ ਵਿਚ 37.46 ਲੱਖ ਅਤੇ ਸਾਲ ਵਿੱਚ 4.49 ਕਰੋੜ ਰੁਪਏ ਨਿਗਮ ਦੇ ਵੱਲੋਂ ਦਿੱਤੇ ਜਾ ਰਹੇ ਹਨ।
ਇਸ ਦੇ ਬਾਵਜੂਦ ਵੀ ਸ਼ਹਿਰ ਦੀਆਂ ਸੜਕਾਂ ਤੇ ਜੋ ਗਊਆਂ ਦੀ ਹਾਲਤ ਹੈ ਉਸ ਇਹ ਹੈ ਕਿ ਉਹ ਦਰ ਦਰ ਭਟਕ ਰਹੀਆਂ ਹਨ ਜਦਕਿ ਇਸ ਤੇ ਰੋਕ ਲੱਗਣੀ ਚਾਹੀਦੀ ਹੈ । ਪਸ਼ੂ ਮੰਡੀ ਵਿਚ ਜਿਸ ਪਸ਼ੂ ਮਾਲਕ ਦੀ ਗਾਂ ਨੂੰ ਕੋਈ ਨਹੀਂ ਖਰੀਦਦਾ ਤਾਂ ੳੇੁਹ ਇਸ ਨੂੰ ਵਾਪਸ ਨਹੀਂ ਲੈ ਕੇ ਜਾਂਦਾ ਬਲਕਿ ਉਹ ਇਸ ਸੜਕਾਂ ਤੇ ਰੁਲਣ ਲਈ ਛੱਡ ਦਿੰਦਾ ਹੈ । ਗਊ ਜੋ ਕਿ ਮਾਤਾ ਮੰਨੀ ਜਾਂਦੀ ਹੈ ਅਤੇ ਬੈਲ ਜਿਸ ਨੂੰ ਸ਼ਿਵਜੀ ਮਹਾਰਾਜ ਦਾ ਨੰਦੀ ਮੰਨਿਆ ਜਾਂਦਾ ਹੈ ਇਹਨਾ ਦਾ ਬੁਢਾਪਾ ਬਹੁਤ ਹੀ ਔਖਾ ਹੈ ਅਤੇ ਇਹਨਾਂ ਤੇ ਤਾਂ ਇਨਸਾਨੀਅਤ ਦੀ ਮਿਹਰ ਚਾਹੀਦੀ ਹੈ।

Related post

0 0 votes
Article Rating
Subscribe
Notify of
guest
0 Comments
Inline Feedbacks
View all comments