
ਸ੍ਰੀਮਤੀ ਸੋਨੀਆ ਗਾਂਧੀ ਵਲੋਂ ਕਿਸੇ ਸਮੇਂ ਕਾਂਗਰਸ ਵਿਚ ਜਾਨ ਭਰੀ ਸੀ ਪਰ ਹੁਣ ਜਾਨ ਨਿਕਲ ਕਿਉਂ ਰਹੀ ਹੈ ?
- Punjab Click Blog
- September 26, 2022
- No Comment
- 76
ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਪਹਿਲੀ ਸੱਤ੍ਹਾ ਧਾਰੀ ਪਾਰਟੀ ਆਲ ਇੰਡੀਆ ਕਾਂਗਰਸ ਪਾਰਟੀ ਜਿਸ ਨੇ ਕਿ ਲੰਬਾ ਸਮਾਂ ਦੇਸ਼ ਦੀ ਸੱਤ੍ਹਾ ਤੇ ਰਾਜ ਕੀਤਾ ਅਤੇ ਭਾਰਤੀ ਰਾਜਨੀਤੀ ਵਿਚ ਜਿੰਨੇ ਵੀ ਵੱਡੇ ਵੱਡੇ ਨੇਤਾ ਹੋਏ ਉਹ ਵਧੇਰੇ ਤੌਰ ਤੇ ਕਾਂਗਰਸ ਦੇ ਵਿਚੋਂ ਹੀ ਨਿਕਲੇ। ਜਦਕਿ ਉਸ ਸਮੇਂ ਵੀ ਇੱਕ ਹੀ ਪਰਿਵਾਰ ਕੋਲ ਕਾਂਗਰਸ ਦੀ ਰਹਿਨੁਮਾਈ ਸੀ ਅਤੇ ਇਕ ਸਮੇਂ ਤੇ ਦੇਸ਼ ਦੇ ਨੌਜੁਆਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਵਿਚ ਇਸੇ ਹੀ ਪਰਿਵਾਰ ਦੇ ਹੋਣਹਾਰ ਸੰਜੇ ਗਾਂਧੀ ਜੀ ਨੇ ਯੂਥ ਕਾਂਗਰਸ ਬਣਾਈ ਸੀ ਅਤੇ ਦੇਸ਼ ਦੀ ਨੌਜੁਆਨੀ ਕਾਂਗਰਸ ਦੇ ਨਾਲ ਇੱਕ ਬਰਾਬਰ ਦੀ ਧਿਰ ਹੋਣ ਵਜੋਂ ਮੌਢੇ ਨਾਲ ਮੌਢਾ ਜੋੜ ਕੇ ਖੜ੍ਹ ਗਈ ਸੀ। ਪਰ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਜਿਵੇਂ ਕਾਂਗਰਸ ਨੂੰ ਘੁਣ ਲੱਗ ਗਿਆ ਸੀ ਉਸ ਤੋਂ ਬਾਅਦ ਸ੍ਰੀਮਤੀ ਇੰਦਰਾਂ ਗਾਂਧੀ ਜੀ ਦੀ ਰਹਿਨੁਮਾਈ ਵਿੱਚ ਕਾਂਗਰਸ ਫਿਰ ਕਿਸੇ ਵਿਸ਼ੇਸ਼ ਅਸੂਲਾਂ ਦੇ ਆਧਾਰ ਤੇ ਚਲ ਰਹੀ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕਾਂਗਰਸ ਦੀ ਕਮਾਂਡ ਸ੍ਰੀ ਰਾਜੀਵ ਗਾਂਧੀ ਨੂੰ ਅਚਨਚੇਤ ਸੰਭਾਲਣੀ ਪਈ ਅਤੇ ਪਰਿਵਾਰਵਾਦ ਹੋਣ ਨਾਤੇ ਹੀ ਉਹਨਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ । ਜਦਕਿ ਰਾਜਨੀਤਿਕ ਤਜਰਬਾ ਉਸ ਸਮੇਂ ਉੇਹਨਾਂ ਦਾ ਆਪਣਾ ਤਾਂ ਹੈ ਨਹੀਂ ਸੀ ਬਲਕਿ ਉਹਨਾਂ ਦੇ ਸਹਿਯੋਗੀਆਂ ਸਦਕਾ ਹੀ ਉਹਨਾਂ ਨੇ ਦੇਸ਼ ਵਿਚ ਇੱਕ ਨਵਾਂ ਇੰਤਜਾਮੀਆਂ ਸਿਸਟਮ ਲਿਆਂਦਾ ਸੀ। ਪਰ ਕਾਂਗਰਸ ਵਿਚ ਥੋੜ੍ਹਾ ਸਮਾਂ ਹੀ ਉਹ ਇੱਕ ਵਿਸ਼ੇਸ਼ ਸ਼ਕਤੀ ਨੂੰ ਭਰ ਸਕੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕਾਂਗਰਸ ਨੇ ਭਾਵੇਂ ਰਾਜ ਤਾਂ ਸ੍ਰੀ ਪੀ.ਵੀ. ਨਰਸਿਮ੍ਹਾ ਰਾਵ ਜੀ ਦੀ ਰਹਿਨੁਮਾਈ ਵਿੱਚ ਕੀਤਾ ਪਰ ਉਸ ਸਮੇਂ ਸ੍ਰੀ ਸੀਤਾ ਰਾਮ ਕੇਸਰੀ ਜਿਹੇ ਉੱਚ ਕੋਟੀ ਦੇ ਨੇਤਾ ਪਾਰਟੀ ਵਿੱਚ ਮੌਜੂਦ ਸਨ ਜਿਨ੍ਹਾਂ ਦੀ ਇਮਾਨਦਾਰੀ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਹੋਰ ਨਹੀਂ ਮਿਲਦੀ । ਪਰ ਸ੍ਰੀ ਰਾਜੀਵ ਗਾਂਧੀ ਜੀ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਦੀਆਂ ਦੋ ਜਾਨਾਂ ਦਾ ਅੱਤਵਾਦ ਦੀ ਭੇਂਟ ਚੜ੍ਹਨਾ ਗਾਂਧੀ ਪਰਿਵਾਰ ਵਿਚ ਇੱਕ ਅਫਸੋਸਜਨਕ ਹਾਲਾਤ ਪੈਦਾ ਕਰ ਗਿਆ ਸੀ ਪਰ ਫਿਰ ਵੀ ਆਪਣੀ ਵਿਰਾਸਤੀ ਸੱਤ੍ਹਾ ਦਾ ਕਿਤੇ ਪਤਨ ਨਾ ਹੋ ਜਾਵੇੇ ਕਿਉਂਕਿ ਫੁੱਟਪ੍ਰਸਤੀ ਦੇ ਹਾਲਾਤ ਭਾਰੂ ਹੋਣ ਲੱਗ ਪਏ ਸਨ ਇਸ ਕਰਕੇ 1999 ਵਿਚ ਸ੍ਰੀਮਤੀ ਸੋਨੀਆਂ ਗਾਂਧੀ ਜੀ ਨੇ ਕਾਂਗਰਸ ਦੇ ਕਲੱਕਤਾ ਵਿਚ ਹੋਏ ਇਜਲਾਸ ਮੌਕੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਉਸ ਸਮੇਂ ਤਾਂ ਕਾਂਗਰਸ ਦੇ ਵਿਚ ਇੱਕ ਨਵੀਂ ਜਾਨ ਆ ਗਈ ਸੀ ਤੇ ਇਸ ਤੋਂ ਤੁਰੰਤ ਬਾਅਦ ਹੀ ਗਾਂਧੀ ਪਰਿਵਾਰ ਦੇ ਦੋ ਹੋਣਹਾਰ ਬੱਚੇ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ । ਪਰ ਕਾਂਗਰਸ ਅੱਗੇ ਵੱਧੀ ਅਤੇ ਉਸ ਨੇ ਸ੍ਰੀ ਪੀ. ਵੀ. ਨਰਸਿੰਮ੍ਹਾ ਰਾਓ, ਡਾ. ਮਨਮੋਹਨ ਸਿੰਘ ਜੀ ਦੀ ਰਹਿਨੁਮਾਈ ਵਿਚ ਰਾਜ ਕੀਤਾ । ਪਰ ਡਾ. ਮਨਮੋਹਨ ਸਿੰਘ ਜੀ ਦੀ ਬੇਹੱਦ ਸ਼ਰਾਫਤ ਅਤੇ ਉੱਚ ਦਰਜੇ ਦੀ ਇਮਾਨਦਾਰੀ ਦੀ ਤਹਿਤ ਕਾਂਗਰਸ ਦੇ ਮੰਤਰੀਆਂ ਨੇ ਹੀ ਕਾਂਗਰਸ ਨੂੰ ਧਾਂਧਲੀਆਂ ਕਰਨ ਵਿਚ ਅਜਿਹਾ ਬਦਾਨਮ ਕੀਤਾ ਕਿ ਕਾਂਗਰਸ ਦੇ ਹੱਥੋਂ ਕੇਂਦਰੀ ਸੱਤ੍ਹਾ ਤਾਂ ਖੱੁਸ ਗਈ ਪਰ ਫਿਰ ਵੀ ਕੱੁਝ ਕੇ ਰਾਜਾਂ ਵਿਚ ਕਾਇਮ ਜਰੂਰ ਰਹੀ ਪਰ ਜਦੋ ਦੇਸ਼ ਵਿਚ ਧਰਮ ਦੇ ਨਾਂ ਤੇ ਸੱਤ੍ਹਾ ਸੰਭਾਲਨ ਦੀਆਂ ਤਰਕੀਬਾਂ ਕਾਮਯਾਬ ਹੋ ਗਈਆਂ ਤਾਂ ਉਸ ਸਮੇਂ ਕਾਂਗਰਸ ਤੇ ਇੱਕ ਬਹੁਤ ਵੱਡਾ ਇਲਜ਼ਾਮ ਪਰਿਵਾਰਵਾਦ ਦਾ ਲੱਗਿਆ ਅਤੇ ਜਿਸ ਦੀ ਤਹਿਤ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਦੇ ਹੱਥੋਂ ਪਾਰਟੀ ਦੀ ਏਕਤਾ ਕੱੁਝ ਇਸ ਕਦਰ ਖਿੰਡਣ ਲੱਗੀ ਕਿ ਜਿਵੇਂ ਕਿਸੇ ਵਿਸ਼ੇਸ਼ ਮਾਲਾ ਦੇ ਮਣਕੇ ਮਾਲਾ ਦੇ ਧਾਗੇ ਵਿੱਚੋਂ ਡਿੱਗਣੇ ਸ਼ੁਰੂ ਹੋ ਜਾਣ।
ਪਰ ਜਦੋਂ ਕਿਸੇ ਵੀ ਅਦਾਰੇ ਦੇ ਆਗੂ ਦਿਸ਼ਾ ਹੀਣ ਹੋ ਜਾਣ ਅਤੇ ਉਹ ਕਿਸੇ ਹੋਰ ਦੀ ਲਾਲਚੀ ਨਜ਼ਰ ਦੀ ਮਾਰ ਹੇਠ ਆ ਜਾਣ ਤਾਂ ਉਸ ਸਮੇਂ ਉਹ ਅਦਾਰਾ ਤਾਂ ਤਬਾਹ ਹੋ ਹੀ ਜਾਂਦਾ ਹੈ। ਜਨਤਕ ਤੌਰ ਤੇ ਪਰਿਵਾਰਵਾਦ ਦਾ ਜੋ ਪ੍ਰਚਾਰ ਹੋਇਆ ਅਤੇ ਜੋ ਹੋਰ ਦੂਸ਼ਨਬਾਜੀਆਂ ਲੱਗੀਆਂ ਉਹਨਾਂ ਪ੍ਰਤੀ ਧਿਆਨ ਨਾਂ ਦੇਣਾ ਅਤੇ ਆਪਣੇ ਹੋਣਹਾਰ ਆਗੂਆਂ ਤੇ ਵਿਸ਼ਵਾਸ਼ ਕਰਨ ਹੀ ਸ਼ਾਇਦ ਸੋਨੀਆ ਗਾਂਧੀ ਜੀ ਦੀ ਸਭ ਤੋਂ ਵੱਡੀ ਭੁੱਲ ਸੀ। ਹੁਣ ਜਦੋਂ ਕਾਂਗਰਸ ਇਸ ਸਮੇਂ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ ਅਤੇ ਉਸ ਦਾ ਰਾਜ ਦੇਸ਼ ਦੇ ਦੋ ਸੂਬਿਆਂ ਵਿਚ ਕਾਇਮ ਹੈ। ਜਦਕਿ ਦੇਸ਼ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਹੋਣ ਨੂੰ ਡੇਢ ਸਾਲ ਤੋਂ ਵੀ ਥੋੜ੍ਹਾ ਸਮਾਂ ਰਹਿ ਗਿਆ ਹੈ ਤਾਂ ਉਸ ਸਮੇਂ ਕਾਂਗਰਸ ਦੇ ਸਹਾਮਣੇ ਚੁਣੌਤੀਆਂ ਹੀ ਚੁਣੌਤੀਆਂ ਹਨ ਭਾਵੇਂ ਕਿ ਇਹਨਾਂ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਹੀ ਰਾਹੁਲ ਗਾਂਧੀ ਨੇ ਹੁਣ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਦਿਮਾਗ ਵਿੱਚੋਂ ਕੱਢ ਕੇ ਜਿਸ ਤਰ੍ਹਾਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਜਿਸ ਦੀ ਤਹਿਤ ਹਜ਼ਾਰਾਂ ਮੀਲ ਦਾ ਪੈਦਲ ਸਫਰ ਕਰਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਦੇਸ਼ ਦੇ ਲੋਕਾਂ ਨੂੰ ਜਾਗਰੁੱਕ ਹੀ ਨਹੀਂ ਕਰ ਰਹੇ ਬਲਕਿ ਦੇਸ਼ ਦੇ ਉਹਨਾਂ ਉੱਜੜ ਚੁੱਕੇ ਹਾਲਾਤਾਂ ਤੋਂ ਜਾਣੂੰ ਕਰਵਾ ਰਹੇ ਹਨ ਜੋ ਕਿ ਇਸ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ ਹੋ ਚੁੱਕੇ ਹਨ।
ਅਜਿਹੇ ਮੌਕੇ ਤੇ ਹੀ ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤਾਂ ੳੇੁਸ ਸਮੇਂ ਰਾਜਸਥਾਨ ਦੇ ਮੱੁਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਜੀ ਦਾ ਨਾਂ ਪ੍ਰਮੱੁਖ ਤੌਰ ਤੇ ਸਾਹਮਣੇ ਹੈ ਤਾਂ ਉਸ ਸਮੇਂ ਰਾਜਸਥਾਨ ਵਿੱਚ ਕਾਂਗਰਸ ਦੀ ਉਸ ਹਾਲਤ ਦੇ ਆਸਾਰ ਨਜ਼ਰ ਆ ਰਹੇ ਹਨ ਜੋ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਹੋਏ । ਜਦਕਿ ਸ੍ਰੀਮਤੀ ਸੋਨੀਆਂ ਗਾਂਧੀ ਜੀ ਨੂੰ ਹੁਣ ਭੋਲੇ ਪਨ ਵਿਚੋਂ ਬਾਹਰ ਨਿਕਲ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਯਾਦ ਕਰਨ ਚਾਹੀਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਪੰਜਾਬ ਵਿਚ ਮੱੁਖ ਮੰਤਰੀ ਬਨਣ ਤੋਂ ਪਹਿਲਾਂ ਹੀ ਮਾਨਸਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਚੱੁਕੇ ਸਨ ਜਿਸ ਦੀ ਤਹਿਤ ਉਹਨਾਂ ਨੇ ਜਿਸ ਤਰ੍ਹਾਂ ਦਾ ਪੰਜਾਬ ਵਿਚ ਸਾਢੇ ਚਾਰ ਸਾਲ ਰਾਜ ਕੀਤਾ ਅਤੇ ਭ੍ਰਿਸ਼ਟ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਤਰਜੀਹ ਪਹਿਲ ਦੇ ਆਧਾਰ ਤੇ ਦਿੱਤੀ ਅਤੇ ਸ੍ਰ. ਨਵਜੋਤ ਸਿੰਘ ਜੀ ਸਿੱਧੂ ਜੀ ਜੋ ਕਿ ਨਿਹਾਇਤ ਇਮਾਨਦਾਰ ਸਨ ਉਹਨਾਂ ਨੂੰ ਕਿਵੇਂ ਸੱਤ੍ਹਾਹੀਨ ਕੀਤਾ ਪਰ ਇਹ ਤਾਂ ਉਹਨਾਂ ਦੀ ਹੀ ਕਲਾ ਕਹਿ ਲਵੋ ਜਾਂ ਵਾਹਿਗੁਰੂ ਦੀ ਮਿਹਰ ਕਿ ਉਹ ਜਨਤਾ ਅਤੇ ਪਾਰਟੀ ਹਾਈਕਮਾਨ ਦੇ ਦਿਲੋਂ ਦਿਮਾਗ ਵਿਚੋਂ ਬਾਹਰ ਨਹੀਂ ਹੋਏ।
ਹੁਣ ਜਦੋਂ ਰਾਜਸਥਾਨ ਵਿਚ ਵਿਧਾਇਕਾਂ ਦੀਆਂ ਇਸ ਗੱਲ ਨੂੰ ਲੈਕੇ ਬੈਠਕਾਂ ਹੋ ਰਹੀਆਂ ਹਨ ਕਿ ਅਗਰ ਸ੍ਰੀ ਅਸ਼ੋਕ ਗਹਿਲੋਤ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਫਿਰ ਰਾਜਸਥਾਨ ਦਾ ਮੱੁਖ ਮੰਤਰੀ ਕੌਣ ਹੋਵੇਗਾ ? ਪਰ ਇਸ ਗੱਲ ਦਾ ਖਿਆਲ ਕਾਂਗਰਸ ਹਾਈਕਮਾਨ ਨੂੰ ਰੱਖਣਾ ਪਵੇਗਾ ਕਿ ਕਿਤੇ ਉਥੇ ਵੀ ਅਪਰੇਸ਼ਨ ਲੋਟਸ ਹੋਂਦ ਵਿੱਚ ਤਾਂ ਨਹੀਂ ਆ ਰਿਹਾ। ਕਿਉਂੋਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਦਾ ਸਾਰਾ ਧਿਆਨ ਦੋ ਹੀ ਗੱਲਾਂ ਤੇ ਕੇਂਦਰਿਤ ਹੈ ਕਿ ਦੇਸ਼ ਵਿੱਚੋਂ ਕਾਂਗਰਸ ਨੂੰ ਕਿਵੇਂ ਖਤਮ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਿਰੋਧੀ ਧਿਰਾਂ ਨੂੰ ਕਿਵੇਂ ਖਤਮ ਕਰਨਾ ਹੈ। ਜਦਕਿ ਅਜਿਹੇ ਮੌਕਿਆਂ ਤੇ ਜਦੋਂ ਬਹੁਤ ਸਾਰੀਆਂ ਮਿਸਾਲਾਂ ਅਜਿਹੀਆਂ ਹਨ ਕਿ ਜਿਸ ਨਾਲ ਇਹ ਸਾਫ ਜਾਹਿਰ ਹੁੰਦਾ ਹੈ ਕਿ ਦੇਸ਼ ਦੇ ਹਾਲਾਤ ਕੱੁਝ ਵੀ ਹੋਣ ਪਰ ਆਪਣੀ ਸੱਤ੍ਹਾ ਕਾਇਮ ਹੋਣੀ ਚਾਹੀਦੀ ਹੈ ?
ਦੂਜੇ ਪਾਸੇ ਜਦੋਂ ਹੋਰ ਬਹੁਤ ਸਾਰੀਆਂ ਵਿਰੋਧੀ ਧਿਰਾਂ ਬਿਹਾਰ ਦੇ ਮੱੁਖ ਮੰਤਰੀ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸ਼ਾਦ ਯਾਦਵ ਦੀ ਰਹਿਨੁਮਾਈ ਵਿੱਚ ਇੱਕਠੀਆਂ ਹੋ ਰਹੀਆਂ ਹਨ ਕਿ 2024 ਵਿੱਚ ਮੋਦੀ ਸਰਕਾਰ ਨੂੰ ਸੱਤ੍ਹਾ ਤੋਂ ਕਿਵੇਂ ਲਾਂਭੇ ਕਰਨਾ ਹੈ ਉਸ ਵਿੱਚ ਭਾਵੇਂ ਦੇਸ਼ ਦਾ ਭਲਾ ਕਰਨਾ ਤਾਂ ਇੱਕ ਪਾਸੇ ਰਿਹਾ ਹੈ ਦੇਸ਼ ਦੀ ਜਨਤਾ ਨੂੰ ਤਾਂ ਰਾਜਨੀਤਿਕਾਂ ਨੇ ਆਪਣੇ ਬਜਿੱਦ ਰਵੱਈਏ ਦੀ ਤਹਿਤ ਹੀ ਬਰਬਾਦ ਕਰਨਾ ਹੈ।
ਅਗਰ ਅੱਜ ਵਾਕਿਆ ਹੀ ਦੇਸ਼ ਦੀ ਵਿਰੋਧੀ ਧਿਰਾਂ ਇਹ ਮਹਿਸੂਸ ਕਰਦੀਆਂ ਹਨ ਕਿ ਦੇਸ਼ ਇਸ ਸਮੇਂ ਆਰਥਿਕ ਤੌਰ ਤੇ ਉੱਜੜ ਚੁੱਕਿਆ ਹੈ ਅਤੇ ਇਸ ਨੂੰ ਮੱੁੜ ਤੋਂ ਆਬਾਦ ਕਰਨਾ ਹੈ ੳੇੁਹ ਤਾਂ ਹੀ ਹੋ ਸਕਦਾ ਅਗਰ ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਅਲਾਮਤ ਨੂੰ ਦੂਰ ਕੀਤਾ ਜਾਵੇ ਤਾਂ ਉਸ ਸਮੇਂ ਕਾਂਗਰਸ ਨੂੰ ਵੀ ਸੱਤ੍ਹਾ ਦੀ ਭੁੱਖ ਨੂੰ ਇੱਕ ਪਾਸੇ ਰੱਖ ਕੇ ਸਾਰੀਆਂ ਵਿਰੋਧੀ ਧਿਰਾਂ ਦੇ ਕਾਫਲੇ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ।
ਇਸੇ ਵਿੱਚ ਹੀ ਦੇਸ਼ ਦਾ ਭਲਾ ਹੈ ਇਸ ਸਮੇਂ ਰਾਜਨੀਤਿਕਾਂ ਵਲੋਂ ਜਿਸ ਤਰ੍ਹਾਂ ਪੈਸਾ ਜੋੜ ਤੋੜ ਵਿੱਚ ਵਹਾਇਆ ਜਾ ਰਿਹਾ ਹੈ ਉਸ ਨਾਲ ਅਜਿਹੀਆਂ ਉਦਯੋਗਿਕ ਈਕਾਈਆਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ ਕਿ ਜਿਸ ਨਾਲ ਬੇਰੁਜਗਾਰੀ ਵੀ ਖਤਮ ਹੋਵੇਗੀ ਅਤੇ ਭਾਰਤ ਦੁਨੀਆਂ ਪੱਧਰ ਤੇ ਵਪਾਰ ਖੇਤਰ ਵਿੱਚ ਚਾਈਨਾ ਨੂੰ ਪਛਾੜ ਦੇਵੇਗਾ ਅਤੇ ਵਿਸ਼ਵ ਗੁਰੂ ਤਾਂ ਭਾਵੇਂ ਬਣੇ ਨਾ ਬਣੇ ਵਿਸ਼ਵ ਨਿਰਮਾਤਾ ਜਰੂਰ ਬਣ ਜਾਵੇਗਾ।
ਇਸ ਸਮੇਂ ਵਿਰਧੀ ਧਿਰਾਂ ਨੂੰ ਇੱਕ ਹੋਣ ਲਈ ਇੱਕ ਸਾਂਝਾ ਪਲੇਟਫਾਰਮ ਬਣਾਉਣਾ ਚਾਹੀਦਾ ਹੈ।






