ਪੰਜਾਬ ਦੇ ਹਿੰਦੂ ਪੰਜਾਬ ਦੇ ਅਧਿਕਾਰ ਪ੍ਰਤੀ ਸੁਹਿਰਦ ਸੋਚ ਕਿਉਂ ਨਹੀਂ ਰਖਵਾਉਂਦੇ ?

ਪੰਜਾਬ ਦੇ ਹਿੰਦੂ ਪੰਜਾਬ ਦੇ ਅਧਿਕਾਰ ਪ੍ਰਤੀ ਸੁਹਿਰਦ ਸੋਚ ਕਿਉਂ ਨਹੀਂ ਰਖਵਾਉਂਦੇ ?

 ਜਿਸ ਦਿਨ ਤੋਂ ਦੇਸ਼ ਆਜ਼ਾਦ ਹੋਇਆ ਸਭ ਤੋਂ ਪਹਿਲਾਂ ਪੰਜਾਬ ਦੀ ਹਿੱਕ ਨੂੰ ਚੀਰ ਕਿ ਦੋ ਟੁਕੜੇ ਕਰ ਦਿੱਤੇ ਗਏ ਇਕ ਲਹਿੰਦਾ ਪੰਜਾਬ ਤੇ ਦੂਜਾ ਚੜ੍ਹਦਾ ਪੰਜਾਬ । ਇਸ ਤੋਂ ਬਾਅਦ ਨਾ ਤਾਂ ਇਸ ਨੂੰ ਇਸ ਦੀ ਇਕੱਲਿਆਂ ਦੀ ਰਾਜਧਾਨੀ ਦਿੱਤੀ ਗਈ ਅਤੇ ਨਾ ਹੀ ਸੰਪੂਰਨ ਭਾਸ਼ਾਈ ਖਿੱਤੇ। ਇਸ ਵਿਚੋਂ ਹਰਿਆਣਾ ਤੇ ਹਿਮਾਚਲ ਸੂਬੇ ਬਣਾ ਕੇ ਇਸ ਦਾ ਦਾਇਰਾ ਹੋਰ ਛੋਟਾ ਕਰ ਦਿੱਤਾ ਗਿਆ। ਪਰ ਫਿਰ ਵੀ ਮੈਦਾਨੀ ਇਲਾਕਾ ਹੋਣ ਵਜੋਂ ਜੋ ਕਿ ਪਾਣੀਆਂ ਜਿਹੇ ਸੋਮੇ ਤੋਂ ਭਰਪੂਰ ਸੀ ਇਸ ਦੇ ਮਿਹਨਤਕਸ਼ ਲੋਕਾਂ ਨੇ ਇਸ ਦੀ ਉਪਜਾਊ ਧਰਤੀ ਨੂੰ ਖੂਨ ਪਸੀਨੇ ਨਾਲ ਸਿੰਝਿਆ ਇਸ ਦੀ ਵਸੋਂ ਜੋ ਕਿ ਹਿੰਦੂ ਤੇ ਸਿੱਖਾਂ ਦੀ ਬਰਾਬਰਤਾ ਨਾਲ ਗਿਣੀ ਜਾਂਦੀ ਹੈ ਅਤੇ ਇਸ ਧਰਤੀ ਤੇ ਜਨਮ ਲੈਣ ਵਾਲਾ ਅਤੇ ਪੰਜਾਬੀ ਭਾਸ਼ਾਈ ਹਰ ਇਨਸਾਨ ਜੋ ਕਿ ਮੂਲ ਰੂਪ ਵਿਚ ਹੈ ਤਾਂ ਪੰਜਾਬੀ ਪਰ ਉੇਹ ਪੰਜਾਬ ਪ੍ਰਤੀ ਚਿੰਤਾਵਾਨ ਨਹੀਂ ।

     ਪੰਜਾਬ ਦੇ ਹੱਕਾਂ ਪ੍ਰਤੀ ਜਦ ਵੀ ਲੜੇ ਸਿੱਖ ਫਿਰਕੇ ਦੇ ਲੋਕ ਹੀ ਲੜੇ ਕਿਉਂਕਿ ਆਜ਼ਾਦੀ ਦੇ 70 ਸਾਲ ਦੇ ਵਕਫੇ ਵਿੱਚ ਪੰਜਾਬ ਦੇ ਵਪਾਰ, ਸਭਿਆਚਾਰ, ਧਾਰਮਿਕਤਾ ਨੂੰ ਅਜਿਹਾ ਘੁਣ ਲੱਗਾ ਕਿ ਹੱਕਾਂ ਲਈ ਲੜੀ ਗਈ ਲਹੂ-ਵੀਟਵੀਂ ਜੰਗ ਨੂੰ ਖਾਲਿਸਤਾਨ ਦਾ ਨਾਂ ਦੇ ਕੇ ਕੱੁਝ ਇਸ ਢੰਗ ਨਾਲ ਖਤਮ ਕਰ ਦਿੱਤਾ ਗਿਆ ਕਿ ਇਸ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਲੜਾਈ ਕਿੱਥੋਂ ਅਤੇ ਕਾਹਦੇ ਲਈ ਸ਼ੁਰੂ ਹੋਈ ਸੀ ਅਤੇ ਉਹ ਕਿਸ ਨੇ ਤੇ ਕਿਵੇਂ ਖਤਮ ਕੀਤੀ ਇਸ ਦੀ ਤਸਵੀਰ ਵੀ ਅੱਜ ਤੱਕ ਧੁੰਧਲੀ ਹੀ ਹੈ।

   ਅੱਜ ਸਿੱਖ ਜੱਥੇਬੰਦੀਆਂ ਅਤੇ ਹਿੰਦੂ ਜੱਥੇਬੰਦੀਆਂ ਦਰਮਿਆਨ ਜੋ ਵਿਚਾਰਧਾਰਕ ਟਕਰਾਅ ਚਲ ਰਿਹਾ ਹੈ ਉਸ ਦੀ ਸਮਝ ਨਹੀਂ ਆ ਰਹੀ ਜਦਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਲੰਮਾ ਸਮਾਂ ਸਾਂਝ ਅਕਾਲੀ ਦਲ ਨਾਲ ਰਹੀ ਹੈ ਅਤੇ ਉਹਨਾਂ ਨੇ ਮਿਲ ਕੇ ਪੰਦਰਾ ਸਾਲ ਲਗਾਤਾਰ ਰਾਜ ਵੀ ਕੀਤਾ ਹੈ। ਅੱਜ ਜਦੋਂ ਪੰਜਾਬ ਵਿਚ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਵਿਚ ਵਖਰੇਵੇਂ ਆਏ ਤਾਂ ਉਸ ਸਮੇਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਵੀ ਟੱੁਟ ਗਈ ਹੈ ਤਾਂ ਪਿਛਲੀਆਂ ਵਿਧਾਨ ਸਭਾ ਵਿਚ ਇਸ ਦਾ ਨਤੀਜਾ ਇਹ ਨਿਕਲਿਆ ਕਿ ਖੇਤਰੀ ਪਾਰਟੀ ਤਾਂ ਆਪਣੀਆਂ ਪਰਿਵਾਰਵਾਦ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਵਾਂਝੀ ਹੋਈ ਪਰ ਭਾਰਤੀ ਜਨਤਾ ਪਾਰਟੀ ਵੀ ਪੰਜਾਬ ਦੇ ਨਕਸ਼ੇ ਤੋਂ ਮਨਫੀ ਹੋ ਗਈ ਹੁਣ ਜਦੋਂ ਆਮ ਆਦਮੀ ਪਾਰਟੀ 92 ਵਿਧਾਇਕਾਂ ਦੇ ਨਾਲ ਸੰਪੂਰਨ ਬਹੁਮੱਤ ਵਿਚ ਹੈ ਤਾਂ ਉਸ ਸਮੇਂ ਪੰਜਾਬ ਵਿਚੋਂ ਰਾਜ ਸਭਾ ਮੈਂਬਰ ਵੀ ੳੇੁਸ ਦੇ ਹੀ ਹਨ। ਜਦਕਿ ਭਾਰਤੀ ਜਨਤਾ ਪਾਰਟੀ ਦੇ 2 ਵਿਧਾਇਕ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ 3 ਵਿਧਾਇਕ ਸਨ ਇਸ ਤੋਂ  2012 ਵਿਚ 13 ਅਤੇ 2007 ਵਿੱਚ 17 ਸਨ, ਪਿਛਲੀਆਂ ਲੋਕ ਸਭਾ ਚੋਣਾ ਵਿਚ ਗੱਠਜੋੜ ਦੇ ਪੱਲੇ 2 ਲੋਕ ਸਭਾ ਸੀਟਾਂੇ ਪਈਆਂ ਸਨ।

    ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦਾ ਹਿੰਦੂ ਵੋਟਰ ਆਖਿਰ ਇੱਕ ਮੱਤ ਕਿਉਂ ਨਹੀਂ ਰਖਵਾਉਂਦਾ ਤੇ ਉਹ ਪੰਜਾਬ ਦੇ ਹੱਕਾਂ ਪ੍ਰਤੀ ਚਿੰਤਾਵਾਨ ਕਿਉਂ ਨਹੀਂ ਜਦਕਿ ਪੰਜਾਬ ਇਸ ਸਮੇਂ ਨਸ਼ਿਆਂ ਦਾ ਗੜ੍ਹ ਬਣ ਚੁੱਕਾ ਹੈ ਅਤੇ ਹਾਲ ਦੀ ਸਰਕਾਰ ਨੇ ਸ਼ਰਾਬ ਦੀ ਜੋ ਪਾਲਿਸੀ ਅਖਤਿਆਰ ਕੀਤੀ ਹੈ ਉਸ ਦੀ ਤਹਿਤ ਹਰ ਗਲੀ ਦੇ ਮੋੜ ਤੇ ਸ਼ਰਾਬ ਦੀਆਂ ਦੁਕਾਨਾਂ ਖੁਲ੍ਹ ਗਈਆਂ ਹਨ। 

    ਇਸ ਸਮੇਂ ਪੰਜਾਬ ਵਿਚ ਬਹੁਤ ਸਾਰੀਆਂ ਹਿੰਦੂ ਜੱਥੇਬੰਦੀਆਂ ਵਿਚਰ ਰਹੀਆਂ ਹਨ ਜਿੰਨ੍ਹਾਂ ਦਾ ਇੱਕ ਗਿਣੀ ਮਿੱਥੀ ਸਾਜ਼ਿਸ਼ ਦੀ ਤਹਿਤ ਟਕਰਾਅ ਸਿੱਖ ਗਰਮ ਖਿਆਲੀ ਜੱਥੇਬੰਦੀਆਂ ਨਾਲ ਹੈ ਤੇ ਨਿੱਤ ਦਿਨ ਦੋਵਾਂ ਪਾਸਿਓਂ ਤੋਂ ਅਜਿਹੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਕਿ ਜਿਸ ਦੀ ਤਹਿਤ ਇਹਨਾਂ ਦੋਵਾਂ ਧਰਮਾਂ ਵਿੱਚ ਆਪਸੀ ਟਕਰਾਅ ਕਈ ਵਾਰ ਟਲਿਆ ਹੈ, ਜਿਸ ਦੀ ਪਟਿਆਲਾ ਵਿੱਚ ਵਾਪਰੀ ਘਟਨਾ ਜਿੰਦਾ ਜਾਗਦਾ ਮਿਸਾਲ ਹੈ।

    ਪਰ ਜੋ ਘੁਣ ਪੰਜਾਬ ਨੂੰ ਸਿਆਸੀ ਤੌਰ ਤੇ ਲੱਗ ਚੁੱਕੇ ਹਨ ਉਸ ਪ੍ਰਤੀ ਪੰਜਾਬ ਦੇ ਹਿੰਦੂਆਂ ਨੂੰ ਕੋਈ ਫਿਕਰ ਨਹੀਂ ਜੇਕਰ ਪੰਜਾਬ ਦਾ ਕਿਸਾਨ ਵੱਡੇ ਪੱਧਰ ਤੇ ਸਿੱਖ ਹੈ ਜੱਟ ਹੈ ਤਾਂ ਪੰਜਾਬ ਦਾ ਉਦਯੋਗਪਤੀ ਵੀ ਬਹੁਤ ਵੱਡੇ ਪੱਧਰ ਤੇ ਹਿੰਦੂ ਹੈ ਜਦਕਿ ਬੀਤੇ ਸਮੇਂ ਵਿਚ ਜੋ ਵੀ ਰਾਜ ਹੋਂਦ ਵਿਚ ਆਏ ਹਨ ਅਤੇ ਜਿਸ ਵੀ ਰਜਸੀ ਪਾਰਟੀ ਨੇ ਸੱਤ੍ਹਾ ਸੰਭਾਲੀ ਹੈ ਉਸ ਦੀ ਰਹਿਨੁਮਾਈ ਹੇਠ ਪੰਜਾਬ ਦਾ ਜੋ ਹਾਲ ਹੋਇਆ ਹੈ ਅੱਜ ਉਸ ਦੀ ਸਚਾਈ ਚਿੱਟੇ ਦਿਨ ਵਾਂਗੂੰ ਸਾਹਮਣੇ ਹੈ। ਨਸ਼ਿਆਂ ਵਿਚ ਖੁਦਕੁਸ਼ੀਆਂ ਤੋਂ ਇਲਾਵਾ ਜੇਕਰ ਕਰਜ਼ੇ ਵਿਚ ਗ੍ਰਸਤ ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ ਤਾਂ ਵਪਾਰੀ ਅਤੇ ਉਦਯੋਗਪਤੀ ਵੀ ਵੱਡੇ ਪੱਧਰ ਤੇ ਆਤਮ-ਹੱਤਿਆਵਾਂ ਕਰ ਰਹੇ ਹਨ । ਅੱਜ ਪੰਜਾਬ ਦੀਆਂ ਹਿੰਦੂ ਜੱਥੇਬੰਦੀਆਂ ਨੂੰ ਇਹ ਚਿੰਤਾ ਨਹੀਂ ਕਿ ਪੰਜਾਬ ਦੇ ਹੱਕ ਖਤਮ ਕੀਤੇ ਜਾ ਰਹੇ ਹਨ। ਪੰਜਾਬ ਦੇ ਵਿਚ ਕੇਂਦਰ ਵਲੋਂ ਕੋਈ ਅਜਿਹਾ ਅਦਾਰਾ ਸਥਾਪਿਤ ਨਹੀਂ ਕੀਤਾ ਜਾ ਰਿਹਾ ਕਿ ਜਿਸ ਦੀ ਤਹਿਤ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ ਜਦਕਿ ਪੰਜਾਬ ਦਾ ਬਹੁਤ ਸਾਰਾ ਤਬਕਾ ਚਾਹੇ ਉਹ ਸਿੱਖਾਂ ਦਾ ਹੈ ਜਾਂ ਫਿਰ ਹਿੰਦੂਆਂ ਦਾ ਉਸ ਦੀ ਨੌਜੁਆਨ ਪ੍ਰਣਾਲੀ ਵਿਦੇਸ਼ਾਂ ਨੂੰ ਭੱਜੀ ਜਾ ਰਹੀੋ ਹੈ। ਪਰ ਇਸ ਦੀ ਚਿੰਤਾ ਕਿਸੇ ਨੂੰ ਵੀ ਨਹੀਂ । ਪੰਜਾਬ ਵਿਚ ਕਰੋੜਾਂ ਰੁਪਏ ਦਾ ਨਸ਼ਾ ਪਕੜਿਆ ਜਾ ਰਿਹਾ ਹੈ।ਪਰ ਕਿਸੇ ਵੀ ਹਿੰਦੂ ਜੱਥੇਬੰਦੀ ਦਾ ਇਸ ਪ੍ਰਤੀ ਵਿਰੋਧ ਵਾਲਾ ਬਿਆਨ ਨਹੀਂ ਆਉਂਦਾ॥ ਪੰਜਾਬ ਦੀਆਂ ਉਦਯੋਗਿਕ ਈਕਾਈਆਂ  ਇਸ ਸਮੇਂ ਸਰਕਾਰੀ ਪਾਲਿਸੀ ਦੀ ਤਹਿਤ ਬੰਦ ਹੋਣ ਦੀ ਕਗਾਰ ਤੇ ਹਨ ਪਰ ਇਸ ਪ੍ਰਤੀ ਕਿਸੇ ਨੂੰ ਵੀ ਚਿੰਤਾ ਨਹੀਂ।

   ਚਾਈਨਾ ਹਜ਼ਾਰਾਂ ਮੀਲ ਦੂਰ ਤੋਂ ਆਪਣਾ ਸਮਾਨ ਵੇਚਣ ਲਈ ਨਿੱਤ ਦਿਨ ਨਵੀਆਂ ਸਕੀਮਾਂ ਰਾਹੀਂ ਭਾਰਤ ਨੂੰ ਮੰਡੀ ਬਣਾ ਚੁੱਕਿਆ ਹੈ ਅਤੈ ਜਿਸ ਦਾ ਖੋਰਾ ਪੰਜਾਬ ਦੀ ਇੰਡਸਟਰੀ ਨੂੰ ਲੱਗ ਚੁੱਕਿਆ ਹੈ ਪਰ ਇਸ ਦੀ ਕਿਸੇ ਵੀ ਹਿੰਦੂ ਜੱਥੇਬੰਦੀ ਨੇ ਨਾ ਤਾਂ ਵਿਰੋਧਤਾ ਕੀਤੀ ਹੈ ਅਤੇ ਨਾ ਹੀ ਕੋਈ ਅਜਿਹੀ ਸਕੀਮ ਨੂੰ ਲੈ ਕੇ ਕਦੀ ਮੰਗ ਕੀਤੀ ਹੈ ਕਿ ਜਿਸ ਦੀ ਤਹਿਤ ਕਲ- ਪੁਰਜਿਆਂ ਦਾ ਘਰ ਇੱਕ ਵਾਰ ਫਿਰ ਤੋਂ ਆਬਾਦ ਹੋ ਸਕੇ। 

   ਅਗਰ ਅੱਜ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਵਜੂਦ ਦੀ ਗੱਲ ਕਰੀਏ ਤਾਂ ਉਸ ਦੀਆਂ ਜੜ੍ਹਾ ਕਿਉਂ ਮਜ਼ਬੂਤ ਨਹੀਂ ਹਨ ਜਦਕਿ ਦੁਨੀਆਂ ਭਰ ਵਿਚ ਵੱਸਦੇ ਸਮੱੁਚੇ ਹਿੰਦੂਆਂ ਦੀ ਤਰੱਕੀ ਲਈ ਕੰਮ ਕਰਨ ਵਾਲੀ ਇੱਕੋ-ਇੱਕ ਰਾਜਸੀ ਪਾਰਟੀ ਭਾਰਤੀ ਜਨਤਾ ਪਾਰਟੀ ਗਿਣੀ ਜਾਂਦੀ ਹੈ। ਪੰਜਾਬ ਵਿਚ ਜਿੰਨਾ ਪੈਸਾ ਹਰ ਵਾਰ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਇੱਕ -ਇੱਕ ਉਮੀਦਵਾਰ ਤੇ ਖਰਚਦੀ ਹੈ ਪਰ ਲੋਕ ਸਭ ਖਾ ਪੀ ਕੇ ਡਕਾਰ ਮਾਰ ਜਾਂਦੇ ਹਨ ਅਤੇ ਵੋਟ ਕਿਸੇ ਹੋਰ ਨੂੰ ਭੁਗਤਾ ਦਿੰਦੇ ਹਨ।

   ਪੰਜਾਬ ਵਿਚ ਹਿੰਦੂਤਵ ਨੂੰ ਲੈ ਕੇ ਸੈਂਕੜੇ ਜੱਥੇਬੰਦੀਆਂ ਅਜਿਹੀਆਂ ਹਨ ਜੋ ਕਿ ਸਿਰਫ ਤੇ ਸਿਰਫ ਨਾਂ ਦੇ ਹੀ ਨਾਅਰੇ ਮਾਰ ਰਹੀਆਂ ਹਨ ਅਤੇ ਜਿੰਨ੍ਹਾਂ ਦੇ ਅਹੁਦੇਦਾਰਾਂ ਸਿਰਫ ਗੰਨਮੈਨਾਂ ਨੂੰ ਲੈਕੇ ਸਿਰਫ ਆਪਣੀ ਟੋਹਰ ਜਮਾ ਰਹੇ ਹਨ ਜਾਂ ਫਿਰ ਉਹ ਸਾਲ ਦੋ ਸਾਲ ਬਾਅਦ ਉਦੋਂ ਜਾਗਦੇ ਹਨ ਜਦੋਂ ਕਿਸੇ ਗਊ ਦੀ ਹੱਤਿਆ ਹੋ ਜਾਂਦੀ ਹੈ ਜਾਂ ਫਿਰ ਉਹ ਇੱਕ ਅੱਧਾ ਸਮਾਰੋਹ ਕਰਕੇ ਹਿੰਦੂ ਧਰਮ ਨੂੰ ਖਤਰੇ ਦਾ ਸੰਖ ਵਜਾ ਦਿੰਦੇ ਹਨ ਉਸ ਦਿਨ ਲੋਕਾਂ ਨੂੰ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ ਕਿੰਨੀ ਹੈ ਪਰ ਉਸ ਦੀ ਪੰਜਾਬ ਹਿਤੈਸ਼ੀ ਕਾਰਗੁਜ਼ਾਰੀ ਕੀ ਹੈ ਇਸ ਬਾਰੇ ਕੋਈ ਨਤੀਜਾ ਸਾਹਮਣੇ ਨਹੀਂ ਆਉਂਦਾ। 

   ਜਦੋ ਪੰਜਾਬ ਦਾ ਹਿੰਦੂ ਕਿਸੇ ਇੱਕ ਮੱਤ ਤੇ ਚਾਹੇ ਉਹ ਧਾਰਮਿਕ ਹੈ ਜਾਂ ਰਾਜਸੀ ਉੇਸ ਪ੍ਰਤੀ ਇੱਕ ਪਲੇਟਫਾਰਮ ਤੇ ਇਕੱਠਾ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਦੀ ਤਬਾਹੀ ਦਾ ਰੁੱਕਣਾ ਸੰਭਵ ਨਹੀਂ।

    ਹੁਣ ਜਦੋਂ ਪੰਜਾਬ ਇਸ ਸਮੇਂ ਵਿਦੇਸ਼ੀਆਂ ਦੇ ਹੱਥ ਜਾ ਰਿਹਾ ਹੈ ਜਿਵੇਂ ਕਿ ਪੰਜਾਬ ਦਾ ਮੱੁਖ ਮੰਤਰੀ ਜਰਮਨੀ ਜਾ ਕੇ ਆਇਆ ਹੈ ਅਤੇ ਉਥੋਂ ਦੀਆਂ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਮਨਾ ਕਿ ਆਇਆ ਹੈ ਕਿ ਉਹ ਵੱਡੀਆਂ-ਵੱਡੀਆਂ ਉਦਯੋਗਿਕ ਈਕਾਈਆਂ ਨੂੰ ਸਥਾਪਿਤ ਕਰਨ ਅਤੇ ਉਹਨਾਂ ਨੂੰ ਜ਼ਮੀਨ ਸਹਿਤ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕੀ ਇਸ ਸਮੇਂ ਪੰਜਾਬ ਸਰਕਾਰ ਨੂੰ ਕਿਸੇ ਉਦਯੋਗਿਕ ਇਕਾਈ ਨੂੰ ਸਥਾਪਿਤ ਕਰਨ ਲਈ ਕਰਜ਼ਾ ਨਹੀਂ ਮਿਲ ਸਕਦਾ ਜਾਂ ਫਿਰ ਕਿਸੇ ਵੱਡੀ ਇੰਡਸਟਰੀ ਨੂੰ ਚਲਾਉਣ ਲਈ ਦਿਮਾਗਾਂ ਵਾਲੇ ਇਨਸਾਨਾਂ ਦੀ ਘਾਟ ਹੈ। ਜਾਂ ਫਿਰ ਪੰਜਾਬ ਵਿਚ ਅਜਿਹਾ ਕੋਈ ਵੀ ਉਦਯੋਗਿਕ ਘਰਾਣਾ ਨਹੀਂ ਜੋ ਕਿ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਪੰਜਾਬ ਦੀ ਧਰਤੀ ਪ੍ਰਤੀ ਇਸ ਨੂੰ ਪ੍ਰਫੁੱਲਤ ਕਰਨ ਦੀ ਸੋਚ ਰੱਖਦਾ ਹੋਵੇ।

  ਅੱਗੇ ਦੇਸ਼ ਨੂੰ ਗੁਲਾਮ ਬਣਾਉਣ ਦੇ ਲਈ ਸਾਇਮਨ ਕਮਿਸ਼ਨ ਭਾਰਤ ਆਇਆ ਸੀ ਤੇ ਉਸ ਨੇ ਇੱਕ ਸੋਚੀ ਸਮਝੀ ਸਾਜਿਸ਼ੀ ਵਪਾਰ ਨੀਤੀ ਦੀ ਤਹਿਤ ਇਥੇ ਆਪਣਾ ਵਪਾਰਕ ਜਾਲ ਵਿਛਾਇਆ ਸੀ ਅਤੇ ਉਸ ਨੇ ਦੋ ਸੋ ਸਾਲ ਇੱਥੋਂ ਜਾਣ ਦਾ ਨਾਂ ਨਹੀਂ ਸੀ ਲਿਆ ਬਲਕਿ ਉਸ ਨੂੰ ਧੱਕੇ ਨਾਲ ਕੱਢਣਾ ਪਿਆ ਸੀ। ਪਰ ਹੁਣ ਜਦੋਂ ਸਰਕਾਰਾਂ ਆਪ ਵਿਦੇਸ਼ੀ ਅਜਿਹੇ ਕਈ ਸਾਈਮਨ ਕਮਿਸ਼ਨ ਜਿਿਹਆਂ  ਕੰਪਨੀਆਂ ਨੂੰ ਬੁਲਾ ਰਹੀਆਂ ਹਨ ਤਾਂ ਉਸ ਸਮੇਂ ਪੰਜਾਬ ਦਾ ਜੋ ਹਾਲ ਆਉਣ ਵਾਲੇ ਸਮੇਂ ਵਿਚ ਹੋਣਾ ਹੈ ਉਸ ਦੀ ਤਸਵੀਰ ਜੇਕਰ ਸਰਕਾਰਾਂ ਨੂੰ ਨਜ਼ਰ ਨਹੀਂ ਆ ਰਹੀ ਤਾਂ ਆਮ ਲੋਕਾਂ ਨੂੰ ਜਰੂਰ ਨਜ਼ਰ ਆ ਰਹੀ ਹੈ।

   ਇਸ ਮੌਕੇ ਤੇ ਪੰਜਾਬ ਦੇ ਹਿੰਦੂ ਪਰਿਵਾਰਾਂ ਨੂੰ ਪੰਜਾਬ ਰੱਖਿਆ ਦੇ ਨਾਅਰੇ ਨਾਲ ਸੁਚੇਤ ਹੋਣਾ ਚਾਹੀਦਾ ਹੈ ਤਾਂ ਜੋ ਇਥੇ ਦਾ ਰਾਜਸੀ ਪਲੇਟਫਾਰਮ ਅਜਿਹਾ ਹੋਵੇ ਕਿ ਜੋ ਪੰਜਾਬ ਨੂੰ ਮੁੱੜ ਉਸੇ ਤਰ੍ਹਾਂ ਆਬਾਦ ਕਰੇ ਜਿਸ ਤਰ੍ਹਾਂ ਦਾ ਇਹ ਅੱਜ ਤੋਂ 45 ਸਾਲ ਪਹਿਲਾਂ ਹੋਇਆ ਕਰਦਾ ਸੀ।

    ਕਿਤੇ ਇਹ ਨਾ ਹੋਵੇ ਕਿ ਜਿਉਂ ਜਿਉਂ ਪੰਜਾਬ ਦਾ ਹਿੰਦੂ ਜਾਗ੍ਰਿਤ ਹੋ ਰਿਹਾ ਹੈ ਤਿਉੰ ਤਿਉਂ ਹਿੰਦੂ ਵੋਟ ਬੈਂਕ ਘੱਟਦਾ ਜਾ ਰਿਹਾ ਹੈ. ਜਿਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਅੱਜ ਤੱਕ ਦਾ ਚੁਣਾਵੀ ਗ੍ਰਾਫ ਬੋਲਦਾ ਹੈ। ਅੱਜ ਹਿੰਦੂਤਵ ਦੀ ਤਹਿਤ ਦੁਨੀਆਂ ਦੇ ਨਕਸ਼ੇ ਤੇ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਦਾ ਸੁਪਨਾ ਭਾਰਤੀ ਜਨਤਾ ਪਾਰਟੀ  ਨੇ ਦੇਖਿਆ ਹੈ ਅਤੇ ਉਹਨਾਂ ਦਾ ਹਿੰਦੂ ਰਾਸ਼ਟਰ ਦਾ ਸੁਪਨਾ ਸਾਕਾਰ ਹੋਣ ਵੀ ਜਾ ਰਿਹਾ ਹੇ।ਉਸੇ ਤਰ੍ਹਾਂ ਪੰਜਾਬ ਦੇ ਹਿੰਦੂਆਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਹੈ ਕਿ ਪੰਜਾਬ ਵੀ ਭਾਰਤ ਦਾ ਹੀ ਹਿੱਸਾ ਹੈ ਅਤੇ ਇਸ ਪ੍ਰਤੀ ਜੋ ਨੇਕ ਨੀਤੀ ਦੀ ਸੋਚ ਇੱਥੋਂ ਦਾ ਹਿੰਦੂ ਰੱਖ ਸਕਦਾ ਹੈ ਉਹ ਹੋਰ ਕੋਈ ਵੀ ਨਹੀਂ ਰੱਖ ਸਕਦਾ। ਇਸ ਲਈ ਇੱਕ ਮੰਚ ਤੇ ਇਕੱਠਾ ਹੋ ਕੇ ਸਾਂਝਾ ਸੰਘਰਸ਼ ਕਰਨਾ ਸਮੇਂ ਦੀ ਵੱਡਮੱੁਲੀ ਲੋੜ ਹੈ ਅਤੇ ਇਹ ਹੰਭਲਾ ਜਲਦੀ ਤੋਂ ਜਲਦੀ ਹੋਂਦ ਵਿਚ ਆਉੇਣਾ ਚਾਹੀਦਾ ਹੈ।

Related post

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ: ਮੀਤ ਹੇਅਰ

ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਖਿਡਾਰੀਆਂ ਨੂੰ ਵਿਸ਼ੇਸ਼…

ਚੰਡੀਗੜ੍ਹ: ਪੰਜਾਬ ਦੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਵਧੀਆ ਪਲੇਟਫਾਰਮ ਪ੍ਰਦਾਨ ਕਰਨ ਲਈ ਪੰਜਾਬ ਦੇ 35…
0 0 votes
Article Rating
Subscribe
Notify of
guest
0 Comments
Inline Feedbacks
View all comments