ਦੁਨੀਆਂ ਵਿਚ ਕਿਸੇ ਵੀ ਧਰਮ ਦੇ ਪੈਰੋਕਾਰਾਂ ਦੀ ਸੋਚ ਇੱਕ ਤੇ ਟਿਕਾਊ ਕਿਉਂ ਨਹੀਂ?

ਦੁਨੀਆਂ ਵਿਚ ਕਿਸੇ ਵੀ ਧਰਮ ਦੇ ਪੈਰੋਕਾਰਾਂ ਦੀ ਸੋਚ ਇੱਕ ਤੇ ਟਿਕਾਊ ਕਿਉਂ ਨਹੀਂ?

ਦੁਨੀਆਂ ਵਿਚ ਅਨੇਕਾਂ ਧਰਮ ਹਨ ਅਤੇ ਲਗਦਾ ਹੈ ਕਿ ਜਿਸ ਦਿਨ ਤੋਂ ਇਨਸਾਨੀਅਤ ਹੋਂਦ ਵਿਚ ਆਈ ਹੈ ਉਸ ਦਿਨ ਤੋਂ ਹੀ ਧਰਮ ਦੇ ਆਧਾਰ ਤੇ ਪਹਿਲਾਂ ਮਾਨਸਿਕਤਾ ਵੰਡੀ ਗਈ ਤੇ ਫਿਰ ਜਾਤ-ਪਾਤ ਦਾ ਜਾਮਾ ਪਹਿਿਨਆ ਗਿਆ ਜਿਸ ਦੀ ਤਹਿਤ ਊਚ-ਨੀਚ ਦੇ ਫਰਕ ਦੇ ਨਾਲ ਜਾਤੀ ਆਧਾਰਿਤ ਕਿੱਤਿਆਂ ਦੀ ਨਾਮਜਦਗੀ ਹੋਈ । ਇਸੇ ਹੀ ਚਲਨ ਵਿਚ ਨਸਲੀ ਵਿਤਕਰੇ ਸ਼ੁਰੂ ਹੋਏ ਤੇ ਰੰਗ ਭੇਦ ਦਾ ਚਲਨ ਹੋੋਇਆ । ਜਦ ਕਿ ਜੋ ਰੰਗ ਭੇਦ ਦੀ ਉਪਜ ਸੀ ਉੇਹ ਧਰਤੀ ਤੇ ਮੌਸਮੀ ਚੱਕਰ ਦੀ ਖੇਡ ਸੀ ਕਿ ਗਰਮ ਵਾਤਾਵਰਣ ਵਾਲੇ ਦੇਸ਼ਾਂ ਦੇ ਲੋਕ ਕਾਲੇੇ ਸਨ ਅਤੇ ਠੰਡੇ ਵਾਤਾਵਰਨ ਵਾਲੇ ਮੁਲਕਾਂ ਦੀ ਵੱਸੋਂ ਗੋਰਿਆਂ ਦੀ ਸੀ। ਪਰ ਜਦੋਂ ਪੈਦਾਵਾਰ ਤੇ ਆਧਾਰਿਤ ਖਿੱਤਿਆਂ ਦੀ ਗੱਲ ਆਈ ਤਾਂ ਜਿੱਥੇ ਜਿਸ ਚੀਜ ਦੀ ਉਪਜ ਜਿਆਦਾ ਸੀ ਉਹ ਮੁਲਕ ਅਮੀਰ ਬਣ ਗਏ ਤੇ ਜੋ ਪੈਦਾਵਾਰ ਤੋਂ ਮੁਲਕ ਸੱਖਣੇ ਸਨ ਉਹ ਗਰੀਬ ਰਹਿ ਗਏ । ਇਸ ਤੋਂ ਬਾਅਦ ਹੀ ਧਰਮ ਆਧਾਰਿਤ ਤੇ ਪੈਸੇ ਤੇ ਅਧਾਰਿਤ ਬਾਂਦਰ ਖੋਹ ਸ਼ੁੁਰੂ ਹੋਈ ਜਿਸ ਦੀ ਤਹਿਤ ਅੱਜ ਦੁਨੀਆਂ ਦੇ ਨਕਸ਼ੇ ਤੇ ਮੁਸਲਿਮ ਦੇਸ਼ ਅਤੇ ਈਸਾਈ ਦੇਸ਼ਾਂ ਦੇ ਕਈ ਮੁਲਕ ਹਨ ਅਤੇ ਇਸ ਤੋਂ ਇਲਾਵਾ ਹਰੇਕ ਦੇਸ਼ ਵਿਚ ਕਈ ਤਰ੍ਹਾਂ ਦੇ ਅਨੇਕਾਂ ਧਰਮਾਂ ਦਾ ਜਨਮ ਹੋਇਆ ਤੇ ਉਹਨਾਂ ਦੀ ਵੱਧਦੀ ਅਬਾਦੀ ਦੇ ਨਾਲ ਹੀ ਆਪਣੇ ਆਪਣੇ ਧਰਮ ਦਾ ਦਾਇਰਾ ਵੀ ਵੱਧਦਾ ਹੀ ਗਿਆ । 

   ਜਿਸ ਧਰਮ ਦੀ ਵੱਧ ਗਿਣਤੀ ਸੀ ਉਹ ਆਪਣੇ ਆਪ ਨੂੰ ਵਧੇਰੇ ਤਾਕਤਵਰ ਸਮਝਣ ਲੱਗ ਪਿਆ ਅਤੇ ਕਿਤੇ ਤਾਂ ਧਾਰਮਿਕ ਅਸੂਲਾਂ ਦੀ ਤਹਿਤ ਕੁਦਰਤ ਵੱਲੋਂ ਇਨਸਾਨ ਦੀ ਜਨਮੀ ਆਜਾਦ ਹੈਸੀਅਤ ਧਰਮ ਦੀ ਗੁਲਾਮੀ ਦਾ ਜੂਲ੍ਹਾ ਪਹਿਨਣ ਲੱਗੀ ਤੇ ਕਿਤੇ ਜਨਮ ਅਧਾਰਿਤ ਮਨੁੱਖਤਾ ਧਰਮ ਦੀ ਜਕੜ ਵਿਚ ਆ ਗਈ। ਇਹਨਾਂ ਧਰਮਾਂ ਦੇ ਨਾਲ ਹੀ ਜੋ ਜਾਤੀਵਾਦ ਦਾ ਰੁਝਾਨ ਚਲਿਆ ਉਸ ਦੀ ਤਹਿਤ ਇਨਸਾਨੀਅਤ ਤੇ ਕਿੱਤਿਆਂ ਦੇ ਵੰਡ ਦੀ ਛਾਪ ਅਜਿਹੀ ਲੱਗੀ ਕਿ ਅੱਜ ਤੱਕ ਇਨਸਾਨੀਅਤ ਇਹਨਾਂ ਚੱਕਰਾਂ ਵਿਚੋਂ ਨਿਕਲ ਨਹੀਂ ਸਕੀ ਅਤੇ ਕੋਈ ਸੇਠ ਤੇ ਕੋਈ ਗਰੀਬ, ਕਿਸੇ ਦੇ ਹਿੱਸੇ ਮੈਲਾ ਢੌਣ ਦੀ ਪ੍ਰਥਾ ਤੇ ਕਿਸੇ ਦੇ ਹਿੱਸੇ ਪਸ਼ੂਆਂ ਦਾ ਚੰਮ ਲਾਹੁਣ ਦੀ ਪ੍ਰਥਾ।

   ਪਰ ਇਸ ਸਭ ਤੋਂ ਉੱਤਮ ਪ੍ਰਣਾਲੀ ਹੋਂਦ ਵਿੱਚ ਆਈ ਸਿਿਖਆ ਦੀ ਜੋ ਇਨਸਾਨੀਅਤ ਨੂੰ ਉੱਚਾ ਵੀ ਚੁੱਕਦੀ ਹੈ ਤੇ ਸੁੱਚਾ ਵੀ ਬਣਾਉਂਦੀ ਸੀ ਜਿਸ ਦੀ ਤਹਿਤ ਬਾਬਾ ਸਾਹਿਬ ਡਾ. ਭੀਮ ਰਾਓ ਨੇ ੳੇੁੱਚ ਸਿਿਖਆ ਹਾਸਲ ਕਰਕੇ ਸਾਬਤ ਕਰ ਦਿੱਤਾ ਸੀ ਕਿ ਇਹ ਉਹ ਹੁਨਰ ਹੈ ਜੋ ਮਨੱੁਖਤਾ ਦਾ ਹਰ ਪਾਸੇ ਤੋਂ ਭਲਾ ਕਰ ਸਕਦਾ ਹੈ। ਭਾਵੇਂ ਕਿ ਅੰਗਰੇਜ਼ਾਂ ਦੀ ਪੜ੍ਹਾਈ ਲਿਖਾਈ ਨੇ ਅਤੇ ਉਹਨਾਂ ਦੀ ਦਿਮਾਗੀ ਸ਼ਾਤਰਤਾ ਨੇ ਦੁਨੀਆਂ ਦੇ ਕਈ ਮੁਲਕਾਂ ਤੇ ਕਬਜ਼ਾ ਕਰਕੇ ਉਹਨਾਂ ਨੂੰ ਗੁਲਾਮ ਬਣਾਇਆ ਅਤੇ ਭਾਰਤ ਇਸ ਗੁਲਾਮੀ ਦਾ 200 ਸਾਲ ਸੰਤਾਪ ਭੁਗਤਨ ਤੋਂ ਬਾਅਦ ਹਜ਼ਾਰਾਂ ਕੁਰਬਾਨੀਆਂ ਨਾਲ ਇੱਕ ਅਜੀਬ ਜਿਹੀ ਜੰਗ ਲੜਣ ਤੋਂ ਬਾਅਦ ਆਜ਼ਾਦ ਤਾਂ ਹੋ ਗਏ ਪਰ ਅੰਗਰੇਜਾਂ ਨੇ ਭਾਰਤ ਛੱਡਣ ਤੋਂ ਬਾਅਦ ਵੀ ਧਰਮ ਅਧਾਰਿਤ ਨਫਰਤ ਦਾ ਅਜਿਹਾ ਬੀਜ ਬੀਜਿਆ ਕਿ ਉੇਸਨੇ ਜਿੱਥੇ ਇਸ ਦੀ ਜ਼ਮੀਨ ਦੇ ਵਿਚ ਪਾਕਿਸਤਾਨ ਵਜੋਂ ਪਾੜ ਪਾਇਆ ਅਤੇ ਉਸ ਦੌਰਾਨ ਹੋਏ ਕਤਲੇਆਮ ਨੇ ਅਜਿਹਾ ਨਫਰਤੀ ਬੀਜ ਬੀਜਿਆ ਕਿ ਅੱਜ ਤੱਕ ਦੇਸ਼ ਰਾਮ ਤੇ ਰਾਵਣ ਦੇ ਰਾਜ ਜਿਹੀ ਵਿਚਾਰਧਾਰਾ ਦਾ ਪ੍ਰਤੀਕ ਹੋ ਗਿਆ।

    ਹੁਣ ਜਦੋਂ ਦੇਸ਼ ਵਾਸੀ ਆਜ਼ਾਦੀ ਦੀ 75 ਵੀਂ ਵਰ੍ਹੇ ਗੰਢ ਮਨਾ ਰਹੇ ਹਨ ਅਤੇ ਇਸ ਨੂੰ ਅਮ੍ਰਿਤ ਕਾਲ ਦਾ ਨਾਂ ਦੇ ਰਹੇ ਹਨ ਤਾਂ ਉਸ ਸਮੇਂ ਜਿਸ ਤਰ੍ਹਾਂ ਅਜ਼ਾਦੀ ਦੇ ਦੌਰ ਵਿੱਚ ਮਾਨਸਿਕ ਗੁਲਾਮੀ ਦਾ ਜਹਿਰ ਪੀ ਰਹੇ ਹਨ ਅਤੇ ਭਾਰਤ ਦੀ ਧਰਤੀ ਤੇ ਵੱਸ ਰਹੀ ਇਨਸਾਨੀਅਤ ਇੱਕ ਅਜਿਹੇ ਰੁਝਾਨ ਦਾ ਸ਼ਿਕਾਰ ਹੋ ਚੁੱਕੀ ਹੈ ਜਿਸ ਦੀ ਸਮਝ ਹੀ ਨਹੀਂ ਆ ਰਹੀ ਕਿ ਮਨੱੁਖਤਾ ਦਾ ਕਿਸੇ ਵੀ ਆਧਾਰ ਤੇ ਕੋਈ ਦੀਨ ਅਮਾਨ ਹੈ ਕਿ ਨਹੀਂ। ਉਹ ਨਾਂ ਤਾਂ ਧਰਮ ਦੇ ਆਧਾਰ ਤੇ ਇੱਕ ਹੈ ਨਾਂ ਹੀ ਜਾਤ ਦੇ ਆਧਾਰ ਤੇ ਨਾਂ ਭਾਸ਼ਾ ਦੇ ਅਤੇ ਨਾਂ ਹੀ ਇੱਕ ਮੁਲਕ ਦੇ ਵਾਸੀ ਹੋਣ ਦੇ ਆਧਾਰ ਤੇ। ਹਰ ਇੱਕ ਧਰਮ ਅਤੇ ਰਾਜਨੀਤਿਕ ਪਾਰਟੀ ਦੇ ਕਿਸੇ ਵੀ ਮੈਂਬਰਾਂ ਦੀ ਮਨੋਦਿਸ਼ਾ ਕਿਸੇ ਇੱਕ ਦੇ ਅਸੂਲਾਂ ਦਾ ਧਾਰਨੀ ਹੋਣ ਤੇ ਆਧਾਰਿਤ ਨਹੀਂ ਜਦਕਿ ਇਸ ਸਮੇਂ ਧਰਮ ਪਰਿਵਰਤਨ ਤੇ ਰਾਜਨੀਤਿਕ ਪਰਿਵਰਤਨ ਹਰ ਕਿਸਮ ਦੇ ਲਾਲਚ  ਵਜੋਂ ਹੈ ਜਿੰਨ੍ਹਾਂ ਵਿਚੋਂ ਕਿ ਸ਼ੋਹਰਤ ਤੇ ਪੈਸਾ ਪ੍ਰਮੱੁਖ ਹਨ ।

  ਅੱਜ ਹਰ ਇੱਕ ਇਨਸਾਨ ਦਾ ਇੰਨਾ ਕੁ ਇਮਾਨ ਡੋਲ ਗਿਆ ਹੈ ਕਿ ਉਸ ਦਾ ਦਿਮਾਗ ਕੋਈ ਵੀ ਅਜਿਹਾ ਫੈਸਲਾ ਨਹੀਂ ਕਰ ਪਾ ਰਿਹਾ ਹੈ ਕਿ ਉਸ ਦੀ ਤਹਿਤ ਉਹ ਉੇਹਨਾਂ ਅਸੂਲਾਂ ਤੇ ਪਹਿਰਾ ਦੇ ਸਕੇ ਜੋ ਕਿ ਸਮੁੱਚੀ ਇਨਸਾਨੀਅਤ ਲਈ ਸਹਾਈ ਹੋ ਸਕਨ। ਅੱਜ ਪਾਰਟੀ ਬਦਲਨਾ ਤੇ ਧਰਮ ਬਦਲਨਾ ਤਾਂ ਇੱਕ ਫੈਸ਼ਨ ਹੋ ਗਿਆ ਹੈ। ਧਰਮ ਦੇ ਪੇਰੋਕਾਰਾਂ ਦਾ ਈਮਾਨ ਕਿੰਨਾ ਕੁ ਵਿਕਾਊ ਹੈ ਕਿ ੳੇੁਹ ਆਪਣਾ ਦਾਇਰਾ ਭੁੱਲ ਕੇ ਦੂਸਰੇ ਦੀ ਚਮਚਾਗਿਰੀ  ਇਸ ਲਈ ਕਰਨ ਲੱਗ ਜਾਂਦੇ ਹਨ ਕਿ ਜਿਸਦੀ ਤਹਿਤ ੳੇੁਹਨਾਂ ਨੂੰ ਪੈਸਾ ਅਤੇ ਸ਼ੌਹਰਤ ਪ੍ਰਾਪਤ ਹੋਣੀ ਹੈ। ਇੱਕ ਪਾਸੇ ਤਾਂ ਈਨ ਮਨਵਾਉਣ ਦੇ ਲਈ ਸਦੀਆਂ ਤੋਂ ਲਹੂ ਵੀਟਵੀਂ ਜੰਗ ਚਲ ਰਹੀ ਹੈ। ਧਰਮ ਦੇ ਨਾਂ ਤੇ ਜਿੱਥੇ ਦੁਨੀਆਂ  ਵਿਚ ਕਈ ਰਾਸ਼ਟਰ ਹਨ ਉਥੇ ਹੀ ਭਾਰਤ ਦੀ ਸਥਾਪਤੀ ਵੀ ਧਰਮ ਦੇ ਆਧਾਰ ਤੇ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਸ ਦੀ ਤਹਿਤ ਧਰਮ ਅਤੇ ਖਿੱਤੇ ਦੀ ਜੰਗ ਨੇ ਮੁਲਕ ਵਿੱਚ ਉਥਲ-ਪੁਥੱਲ ਕਰ ਰੱਖੀ ਹੈ ਕਿ ਜਿੰਦਗੀ ਜੀਊਣ ਅਤੇ ਖਾਨ-ਪਹਿਨਣ ਦਾ ਢੰਗ ਵੀ ਧਰਮ ਅਧਾਰਿਤ ਹੋਵੇਗਾ ਅਤੇ ਇੱਕ ਦੂਜੇ ਧਰਮ ਦੀ ਨਿੰਦਿਆ ਵੀ ਕੱੁਝ ਇਸ ਕਦਰ ਹੋ ਰਹੀ ਹੈ ਕਿ ਜਿਸ ਨਾਲ ਇੱਕ ਦੂਜੇ ਦੀ ਜਾਨ ਲੈਣ ਦੀ ਇੱਛਾ ਪੀਰੇ ਰੋਹ ਨਾਲ ਜਾਰੀ  ਹੈ।

   ਆਜਾਦ ਭਾਰਤ ਵਿਚ ਅੱਜ ਮਾਨਸਿਕਤਾ ਗੁਲਾਮ ਹੈ ਅਤੇ ਜੇਕਰ ਕੋਈ ਧਰਮ ਆਧਾਰਿਤ ਜਾਂ ਫਿਰ ਰਾਜਨੀਤਿਕ ਵਿਚਾਰਧਾਰਾ ਅਨੁਸਾਰ ਜੀਅ ਰਿਹਾ ਹੈ ਤਾਂ ਜੇਕਰ ਇੱਕ ਧਿਰ ਤੋਂ ਉਸ ਦਾ ਫਾਇਦਾ ਹੰਦਾ ਹੈ ਤਾਂ ਦੂਜੀ ਉਸ ਦਾ ਨੁਕਸਾਨ ਕਰਨ ਨੂੰ ਹਰ ਸਮੇਂ ਤਿਆਰ ਰਹਿੰਦੀ ਹੈ। ਅੱਜ ਇਸੇ ਹੀ ਦੌਰ ਵਿੱਚ ਡਰ ਭੈਅ ਅਤੇ ਮਤਲਬ ਨੇ ਇਨਸਾਨੀ ਵਿਚਾਰਧਾਰਾ ਦੀ ਬੋਲੀ ਕੁੱਝ ਇਸ ਕਦਰ ਲਗਾ ਦਿੱਤੀ ਹੈ ਕਿ ਇਨਸਾਨੀਅਤ ਦਾ ਦੀਨ ਈਮਾਨ ਸਾਰੇ ਸੰਸਾਰ ਵਿੱਚ ਹੀ ਨਹੀਂ ਰਿਹਾ। ਜਿੱਥੇ ਈਮਾਨ ਵਿਕਾਊ ਹੈ ਉਥੇ ਧਰਮ ਦੀਆਂ ਦੁਕਾਨਾਂ ਖਰੀਦੋ-ਫਰੋਖਤ ਲਈ ਤਿਆਰ ਬੈਠੀਆਂ ਹਨ ਅਤੇ ਮਨੁੱਖਤਾ ਦੀ ਜਵਾਨੀ ਦਾ ੍ਹ ਘਾਣ ਕਰਨ ਦੇ ਲਈ ਰਾਜਨੀਤਿਕਾਂ ਦੇ ਭਾਸ਼ਨ ਹੀ ਕਾਫੀ ਹਨ।

   ਹੁਣ ਜਦੋਂ ਇੱਕ ਮੱਤ ਹੋ ਕੇ ਇਨਸਾਨੀਅਤ ਕਿਸੇ ਵਿਸ਼ੇ ਤੇ ਵੀ ਨਹੀਂ ਚਲ ਰਹੀ ਅਤੇ ਇਸ ਸਮੇਂ 2024 ਦੀਆਂ ਚੋਣਾਂ ਸਮੇਂ ਦੇਸ਼ ਦੀ ਸੱਤ੍ਹਾ ਤੇ ਸਰਕਾਰ ਦਾ ਬਦਲਨਾ ਅਤੇ ਸਰਕਾਰ ਦਾ ਬਚਾਉਣਾ ਇੱਕ ਅਹਿਮ ਕਾਰਗੁਜ਼ਾਰੀ ਬਣ ਗਿਆ ਹੈ ਜਿਸ ਦੀ ਤਹਿਤ ਸਮਾਜਿਕ ਨੈਤਿਕਤਾ ਦਾ ਇਸ ਕਦਰ ਪਤਨ ਹੋ ਰਿਹਾ ਹੈ ਕਿ ਕਿਸੇ ਦੀ ਤਾਂ ਟੀ-ਸਰਟ ਤੇ ਵਿਵਾਦ ਫੈਲ ਰਿਹਾ ਹੈ ਅਤੇ ਕੋਈ ਧਾਰਮਿਕ ਪ੍ਰਵਿਰਤੀ ਦਾ ਡਰੈਸ ਕੋਡ ਸਾੜ ਕੇ ਇੱਕ ਨਵੀਂ ਨਫਰਤੀ ਜੰਗ ਨੂੰ ਹੁਲਾਰਾ ਦੇ ਰਿਹਾ ਹੈ ਅਜਿਹੇ ਮੌਕੇ ਤੇ ਜਦੋਂ ਦੇਸ਼ ਦੇ ਆਮ ਨਾਗਰਿਕ ਨੂੰ ਅਜੀਬ ਕਿਸਮ ਦੇ ਖਤਰੇ ਸਤ੍ਹਾ ਰਹੇ ਹਨ ਅਤੇ ਭੁੱਖ ਮਰੀ ਅਤੇ ਵਿਸ਼ਵ-ਵਿਆਪੀ ਮੰਦੀ ਨੇ ਤਾਂ ਪਹਿਲਾਂ ਹੀ ਸਾਹ ਲੈਣਾ ਹੀ ਔਖਾ ਕੀਤਾ ਹੋਇਆ ਹੈ ਜਿਸ ਦੀ ਤਹਿਤ  ਇਨਸਾਨੀ ਜਿੰਦਗੀ ਹਰ ਵੇਲੇ ਨਿੱਤ ਦਿਨ ਨਵੇਂ ਖਤਰੇ ਦਾ ਪ੍ਰਛਾਵਾਂ ਆਪਣੇ ਵੱਲ ਆਉਂਦਾ ਕੱੁਝ ਇਸ ਕਦਰ ਵੇਖ ਰਹੀ ਹੈ ਕਿ ਜਿਵੇਂ ਲੁਟੇਰਿਆਂ ਦਾ ਦਾਤ ਪਤਾ ਨਹੀਂ ਕਦੋਂ ਹਮਲਾ ਕਰ ਦੇਵੇਗਾ।

    ਅੱਜ ਉਸ ਤ੍ਰਿਸ਼ੂਲ ਤੋਂ ਵੀ ਆਸ ਨਹੀਂ ਕੀਤੀ ਜਾ ਸਕਦੀ ਜੋ ਕਿ ਹਮੇਸ਼ਾਂ ਰਾਖਸ਼ਾਂ ਦਾ ਸਤਿਆਨਾਸ ਕਰਦਾ ਸੀ । ਅੱਜ ਸਮੱੁਚੀ ਲੋਕਾਈ ਉਹਨਾਂ ਲੋਕਾਂ ਦੀਆਂ ਕਾਰਗੁਜ਼ਾਰੀਆਂ ਤੋਂ ਪਰੇਸ਼ਾਨ ਹੈ ਜੋ ਕਿ ਧਰਮ ਦੇ ਨਾਂ ਤੇ ਅੱਜ ਰਾਜਨੀਤੀ ਚਲਾ ਰਹੀਆਂ ਹਨ ਅਤੇ ਲੋਕ ਸਮੱਸਿਆਵਾਂ ਨੂੰ ਕੱੁਝ ਇਸ ਕਦਰ ਉਲਝਾ ਰਹੀਆਂ ਹਨ ਕਿ ਅੱਜ ਲੋਕ ਕਰਜ਼ਾ ਹੀ ਕਰਜ਼ਾ ਖਾ ਰਹੇ ਹਨ। 

   ਦੇਸ਼ ਕਿਸ ਪਾਸੇ ਵੱਲ ਜਾ ਰਿਹਾ ਹੈ ਅਤੇ ਜਿਸ ਦੀ ਤਹਿਤ ਵਿਕਾਊ ਇਮਾਨ ਦਿਸ਼ਾਹੀਨ ਹੋ ਚੁੱਕਾ ਹੇ। ਅੱਜ ਜਦੋਂ ਸਮੱਸਿਆਵਾਂ ਦਾ ਹੱਲ ਹੀ ਨਾ ਨਿਕਲੇ ਤੇ ਸਾਂਝੀਵਾਲਤਾ ਦਾ ਜੀਨ ਹੀ ਟੁੱਟ ਗਿਆ ਹੈ ਤਾਂ ਉਸ ਸਮੇਂ ਇਕ ਅਜਿਹਾ ਦੌਰ ਆਇਆ ਹੈ ਕਿ ਇਨਸਾਨ ਵਧੇਰੇ ਤੌਰ ਤੇ ਫਾਂਸੀ ਦਾ ਫੰਦਾ ਗੱਲ ਵਿਚ ਪਾ ਰਿਹਾ ਹੈ।

   ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਵੋਟ ਤਾਂ ਧਰਮ ਦੇ ਨਾਂ ਤੇ ਮੰਗ ਰਹੀਆਂ ਹਨ ਕੋਈ ਇੱਕ ਧਰਮ ਦਾ ਦੇਸ਼ ਬਣਾਉਣਾ ਚਾਹੁੰਦਾ ਹੈ ਅਤੇ ਕੋਈ ਸੈਕੂਲਰ ਧਰਮ ਨਿਰਪੱਖ ਦੇਸ਼ ਦਾ ਹੋਣ ਦਾ ਦਾਅਵਾ ਕਰਦਾ ਹੈ । ਇਹਨਾਂ ਗੱਲਾਂ ਨਾਲ ਹੀ ਅੱਜ ਦੇਸ਼ ਨੂੰ ਆਜਾਦ ਹੋਇਆਂ 75 ਸਾਲ ਬੀਤ ਗਏ ਤੇ ਅੱਜ ਭਾਰਤ ਦੀ ਹਾਲਤ ਇਹ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਜਿਸ ਦਾ ਵੱਸ ਚਲਦਾ ਹੈ ਉਹ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਬਾਹਰਲੇ ਦੇਸ਼ਾਂ ਵਿੱਚ ਵੱਸ ਜਾਂਦਾ ਹੈ, ਜਿਸ ਨੂੰ ਵੀ ਆਪਣੇ ਹੱਥੀਂ ਵੋਟਾਂ ਪਾ ਕੇ ਚੁਣ ਕੇ ਰਾਜ ਗੱਦੀਆਂ ਤੇ ਬਿਠਾਇਆ ਜਾਂਦਾ ਹੈ ਉਹ ਕਰੋੜਾਂ ਰੁਪਿਆਂ ਦੇ ਫਰਾਡ ਕਰਕੇ ਆਪਣਾ ਢਿੱਠ ਭਰ ਲੈਂਦਾ ਹੈ ਚੰਦ ਦਿਨ ਜੇਲ੍ਹ ਵਿਚ ਹਵਾਲਾਤੀ ਦੇ ਤੌਰ ਤੇ ਗੁਜ਼ਾਰ ਕੇ ਫਿਰ ਜਮਾਨਤ ਹਾਸਲ ਕਰ ਲੈਂਦਾ ਹੈ ਉਸ ਤੋਂ ਬਾਅਦ ਜਦ ਤੱਕ ਕੇਸ ਚਲਦਾ ਹੈ ਉਹ ਆਪਣੀ ਜਿੰਦਗੀ ਦੇ ਸਾਰੇ ਸੱੁਖ ਭੋਗ ਲੈਂਦਾ ਹੈ ਅਤੇ ਜਦ ਚੰਦ ਕੁ ਸਾਲ ਦੀ ਸਜ਼ਾ ਹੁੰਦੀ ਹੈ ਤਾਂ ਉਹ ਵੀ.ਆਈ.ਪੀ. ਸਹੂੂਲਤਾਂ ਨਾਲ ਭੁਗਤ ਕੇ ਫਿਰ ਬਸ਼ਰਮ ਨੇਤਾ ਬਣ ਕੇ ਲੋਕਾਂ ਵਿਚ ਆਪਣਾ ਦੂਜਾ ਕੋਈ ਚੇਲਾ ਖੜ੍ਹਾ ਕਰ ਦੇਂਦਾ ਹੈ। ਜਿਆਦਾਤਰ ਇੱਕ ਪਾਸੇ ਪਰਿਵਾਰਵਾਦ ਰਾਜਨੀਤਿਕ ਸਫਾਂ ਵਿੱਚ ਚਲ ਰਿਹਾ ਹੈ ਤੇ ਦੂਜੇ ਪਾਸੇ ਡੇਰਾਵਾਦ ਵਿੱਚ ਦੋਵੇਂ ਹੀ ਅੱਜ  ਇੱਕ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਵਾਂ ਦੀਆਂ ਧਾਰਨਾਵਾਂ ਇੱਕੋ ਜਿਹੀਆਂ ਹਨ ।ਜਦਕਿ ਸਾਫ ਜਾਹਿਰ ਹੈ ਕਿ ਇੱਕ ਚੋਰ ਧਾਰਮਿਕਤਾ ਦਾ ਚੋਲਾ ਪਾਈ ਦੂਜੇ ਚੋਰ ਵਾਸਤੇ ਵੋਟਾਂ ਮੰਗ ਰਿਹਾ ਹੈ ਅਤੇ ਇਸ ਸਮੇਂ ਰਾਜਨੀਤਿਕ ਤੇ ਰੱਬ ਦੇ ਪੁਜਾਰੀੇਂ ਇੱਕੋ ਹੀ ਰਸਤੇ ਤੇ ਚਲ ਰਹੇ ਹਨ ਅਤੇ ਉਹਨਾਂ ਨੂੰ ਦੇਸ਼ ਦੀ ਤਬਾਹੀ ਵੀ ਖੁਸ਼ਹਾਲੀ ਹੀ ਨਜ਼ਰ ਆਉਂਦੀ ਹੈ । ਮੌਜੂਦਾ ਸਮੇਂ ਆਮ ਆਦਮੀ ਇਹ ਹੀ ਕੋਸ਼ਿਸ਼ ਕਰੇ ਕਿ ੳੇੁਹ ਆਪਣਾ ਇਮਾਨ ਨਾਂ ਵੇਚੇ ਤੇ ਉਹ ਇਹਨਾਂ ਲੋਕਾਂ ਦੀ ਕਿਸੇ ਵੀ ਅਜਿਹੀ ਚਾਲ ਦਾ ਸ਼ਿਕਾਰ ਨਾ ਹੋਵੇ ਕਿ ਜਿਸ ਨਾਲ ਉਹ ਆਪਣਾ ਆਪ ਹੀ ਤਬਹ ਕਰ ਬੈਠੈ। ਆਓ ! ਸੰਭਲੀਏ ਤੇ ਇਨਸਾਨੀਅਤ ਦੀਆਂ ਕਦਰਾਂ ਕਰੀਏ ਤਾਂ ਜੋ ਅਸਲ ਆਜ਼ਾਦੀ ਦਾ ਅਹਿਸਾਸ ਹੋਵੇ।

Related post

Canada may restrict entry of temporary foreign workers in 2024

Canada may restrict entry of temporary foreign workers in…

PTC Web Desk: Canada’s Immigration Minister, Marc Miller, has revealed substantial reform plans in response to the surge of temporary foreign…
ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted