
ਭਾਰਤ ਵਿਚ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ
- Punjab Click Blog
- September 23, 2022
- No Comment
- 38
ਐਨ.ਆਈ.ਏ. ਤੇ ਈ.ਡੀ.ਦੇ ਛਾਪੇ ਕੀ ਦਰਸਾਉਂਦੇ ਹਨ ? ਕੌਣ ਕੀ ਸਿਖੇਗਾ ?
ਆਖਿਰ ਦੇਸ਼ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ, ਨਸ਼ਾ ਸਮਗਲੰਿਗ, ਅੱਤਵਾਦ ਅਤੇ ਗੈਂਗਸਟਰਾਂ ਦਾ ਦੌਰ ਵੱਧਦਾ ਹੀ ਜਾ ਰਿਹਾ ਹੈ ਤੇ ਦੇਸ਼ ਦੀ ਅੰਦਰੂਨੀ ਹਾਲਾਤ ਇਸ ਸਮੇਂ ਬਹੁਤ ਹੀ ਖਤਰਨਾਕ ਹਨ। ਬੀਤੇ ਸਮੇਂ ਵਿਚ ਮੁੰਬਈ ਬੰਬ ਧਮਾਕਿਆਂ ਤੋਂ ਲੈਕੇ 26/11 ਦਾ ਸਫਰ ਤਹਿ ਕਰਦਿਆਂ ਸਮਾਜ ਵਿਰੋਧੀ ਅਨਸਰਾਂ ਨੇ ਅਜਿਹੇ ਕਈ ਘਿਣਾਓਣੇ ਕਾਰੇ ਕੀਤੇ ਹਨ ਕਿ ਜਿਨ੍ਹਾਂ ਵਿਚੋਂ ਭਾਰਤ ਦੀ ਸੰਸਦ ਦੇ ਅੰਦਰ ਦਾਖਿਲ ਹੋ ਕੇ ਹਮਲਾ ਕਰਨ ਤੋਂ ਉਤੇ ਦਾ ਘਿਣਾਓਣਾ ਅਪਰਾਧ ਹੋਰ ਕੋਈ ਨਹੀਂ ਹੋ ਸਕਦਾ। ਇਸ ਦੇ ਉਲਟ ਜੇਕਰ ਦੂਜਾ ਪਾਸਾ ਦੇਖੀਏ ਤਾਂ ਨਿੱਤ ਦਿਨ ਲੱਖਾਂ ਕਰੋੜਾਂ ਦਾ ਨਸ਼ਾ ਫੜਿਆ ਜਾ ਰਿਹਾ ਹੈ ਅਤੇ ਗੈਰ ਕਾਨੂੰਨੀ ਹਥਿਆਰ ਜੋ ਕਿ ਬਾਰਡਰ ਪਾਰ ਤੋਂ ਆ ਰਹੇ ਹਨ ਅਤੇ ਇਹਨਾਂ ਦੀ ਪਹੁੰਚ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਤੱਕ ਹੋ ਗਈ ਹੈੇ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਕਾਰਗੁਜ਼ਾਰੀ ਕੱੁਝ ਇਸ ਤਰ੍ਹਾਂ ਹੋ ਗਈ ਹੈ ਜਿਵੇਂ ਇੰਡੀਆ ਦੀ ਹਰ ਵਧੀਆ ਚੀਜ ਤੇ ਚੰਗੀ ਹੋਣ ਦੀ ਮੋਹਰ ਆਈ.ਐਸ.ਆਈ. ਨੂੰ ਮੰਨਿਆ ਜਾਂਦਾ ਹੈ।ਦੇਸ਼ ਦੇ ਅੰਦਰ ਏਡਾ ਵੱਡਾ ਦੇਸ਼ ਵਿਰੋਧੀ ਫੈਲਾਓ ਹੋ ਰਿਹਾ ਹੈ ਅਤੇ ਸਾਡੇ ਦੇਸ਼ ਦੈ ਅੰਦਰ ਆ ਕੇ ਦਿਲ ਦਹਿਲਾਊ ਕਾਰਵਾਈਆਂ ਹੋ ਰਹੀਆਂ ਹਨ। ਪੁਲਵਾਮਾ ਵਰਗੇ ਕਾਂਡ ਹੋ ਰਹੇ ਹਨ ਕਿ ਜਦੋਂ ਸਾਡੀ ਫੌਜ ਦੇ ਜਵਾਨਾਂ ਦੀ ਬੱਸ ਨੂੰ ਹੀ ਉਡਾ ਦਿੱਤਾ ਜਾਂਦਾ ਹੈ ਤਾਂ ਇਸ ਸਮੇਂ ਕੁੱਝ ਲੋਕ ਤਾਂ ਉਹਨਾਂ ਦੀ ਕਾਮਯਾਬੀ ਦੇ ਸੋਹਲੇ ਗਾ ਰਹੇ ਹਨ ਅਤੇ ਕੀ ਅਸੀਂ ਭਾਰਤੀ ਖੁਫੀਆ ਏਜੰਸੀਆਂ ਅਤੇ ਪੁਲਿਸ ਬਲ ਦੀ ਨਾਕਾਮੀਆਂ ਤੇ ਅਫਸੋਸ ਜਿਤਾਈਏ ।ਅੱਜ ਜਦੋਂ ਦੋ ਧਰਮਾਂ ਦਾ ਟਕਰਾਓ ਕੁਝ ਇਸ ਕਦਰ ਇੱਕ ਦੂਜੇ ਨੂੰ ਢਾਹ ਲਗਾ ਰਿਹਾ ਹੈ ਕਿ ਉਹ ਅਧਿਆਤਮਿਕ ਵਿਸ਼ੇ ਤੋਂ ਭਟਕ ਕੇ ਲਕੀਰ ਨੂੰ ਮਿਟਾ ਕੇ ਛੋਟੀ ਕਰਨ ਵਲ ਤੁਰ ਪਿਆ ਹੈ ਨਾਕਿ ਬਰਾਬਰ ਤੇ ਲਕੀਰ ਵੱਡੀ ਖਿੱਚ ਕੇ । ਦੇਸ਼ ਭਰ ਵਿਚ ਜੋ ਕਾਰਵਾਈ ਹੋਈ ਉਸ ਦੀ ਤਹਿਤ ਬੀਤੀ ਕੱਲ੍ਹ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਅਗਵਾਈ ‘ਚ ਬਹੁ-ਏਜੰਸੀ ਆਪ੍ਰੇਸ਼ਨ ਚਲਾਇਆ ਗਿਆ, ਜਿਸ ਤਹਿਤ 15 ਸੂਬਿਆਂ ‘ਚ ਇਕੋ ਸਮੇਂ ਛਾਪੇ ਮਾਰੇ ਗਏ ਅਤੇ ਦੇਸ਼ ‘ਚ ਅੱਤਵਾਦੀ ਸਰਗਰਮੀਆਂ ਦਾ ਸਮਰਥਨ ਕਰਨ ਦੇ ਦੋਸ਼ ‘ਚ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਦੇ 106 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਸਭ ਤੋਂ ਜ਼ਿਆਦਾ 22 ਗ੍ਰਿ੍ਫ਼ਤਾਰੀਆਂ ਕੇਰਲ ‘ਚ ਹੋਈਆਂ । ਮਹਾਰਾਸ਼ਟਰ ਤੇ ਕਰਨਾਟਕ ‘ਚ 20, ਤਾਮਿਲਨਾਡੂ ‘ਚ 10, ਆਸਾਮ ‘ਚ 9, ਉੱਤਰ ਪ੍ਰਦੇਸ਼ ‘ਚ 8, ਆਂਧਰਾ ਪ੍ਰਦੇਸ਼ ‘ਚ 5, ਮੱਧ ਪ੍ਰਦੇਸ਼ ‘ਚ 4, ਪੁਡੂਚੇਰੀ ਤੇ ਦਿੱਲੀ ‘ਚ 3 ਅਤੇ ਰਾਜਸਥਾਨ ‘ਚੋਂ 2 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ । ਅਧਿਕਾਰੀਆਂ ਮੁਤਾਬਿਕ ਹੁਣ ਤੱਕ ਦੀ ਸਭ ਤੋਂ ਵੱਡੀ ਜਾਂਚ ਪ੍ਰਕਿਿਰਆ ਤਹਿਤ ਮਾਰੇ ਗਏ ਛਾਪਿਆਂ ਦੌਰਾਨ ਉਕਤ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ । ਗ੍ਰਿਫ਼ਤਾਰ ਕਾਰਕੁਨਾਂ ਦੇ ਵੇਰਵੇ ਤੁਰੰਤ ਉਪਲਬਧ ਨਹੀਂ ਹੋਏ ਪਰ ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ, ਈ.ਡੀ. ਅਤੇ 15 ਸੂਬਿਆਂ ਦੇ ਪੁਲਿਸ ਬਲ ਵਲੋਂ ਹੁਣ ਤੱਕ ਉਕਤ ਗ੍ਰਿ੍ਫ਼ਤਾਰੀਆਂ ਕੀਤੀਆਂ ਗਈਆਂ । ਅੱਤਵਾਦ ਫੰਡਿੰਗ, ਸਿਖ਼ਲਾਈ ਕੈਂਪ ਲਗਾਉਣ ਅਤੇ ਪਾਬੰਦੀਸ਼ੁਦਾ ਸੰਗਠਨਾਂ ‘ਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਕੱਟੜਵਾਦੀ ਬਣਾਉਣ ‘ਚ ਸ਼ਾਮਿਲ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ । ਦੂਜੇ ਪਾਸੇ 2006 ‘ਚ ਬਣਾਇਆ ਗਿਆ ਪੀ. ਐਫ. ਆਈ. ਭਾਰਤ ਦੇ ਹਾਸ਼ੀਏ ‘ਤੇ ਧੱਕੇ ਵਰਗਾਂ ਦੇ ਸਸ਼ਕਤੀਕਰਨ ਲਈ ਸਪੱਸ਼ਟ ਤੌਰ ‘ਤੇ ਇਕ ਨਵ-ਸਮਾਜਿਕ ਅੰਦੋਲਨ ਲਈ ਯਤਨ ਕਰਨ ਦਾ ਦਾਅਵਾ ਕਰਦਾ ਹੈ । ਹਾਲਾਂਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਅਕਸਰ ਉਸ ‘ਤੇ ਕੱਟੜਵਾਦੀ ਇਸਲਾਮ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ । ਪੀ.ਐਫ.ਆਈ. ਨੇ ਆਪਣੇ ਬਿਆਨ ‘ਚ ਕਿਹਾ ਕਿ ਅਸੀਂ ਅਸਹਿਮਤ ਆਵਾਜ਼ਾਂ ਨੂੰ ਚੁੱਪ ਕਰਵਾਉਣ ਲਈ ਏਜੰਸੀਆਂ ਦਾ ਇਸਤੇਮਾਲ ਕਰਨ ਲਈ ਫਾਸ਼ੀਵਾਦੀ ਸ਼ਾਸਨ ਦੇ ਕਦਮ ਦੀ ਸਖ਼ਤ ਨਿੰਦਾ ਕਰਦੇ ਹਾਂ ।
ਐਨ.ਆਈ.ਏ. ਦੇ 300 ਅਧਿਕਾਰੀਆਂ ਵਲੋਂ ਦੇਸ਼ ਦੇ 93 ਥਾਂਵਾਂ ‘ਤੇ ਛਾਪੇ ਮਾਰੇ ਗਏ । ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ 18 ਕਾਰਕੁੰਨਾਂ ਨੂੰ ਪੁੱਛਗਿੱਛ ਲਈ 4 ਦਿਨ ਲਈ ਐਨ.ਆਈ. ਏ. ਹਿਰਾਸਤ ‘ਚ ਭੇਜ ਦਿੱਤਾ । ਇਸ ਛਾਪੇਮਾਰੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬੁਲਾਈ ਬੈਠਕ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਅਤੇ ਐਨ.ਆਈ.ਏ. ਦੇ ਡਾਇਰੈਕਟਰ ਦਿਨਕਰ ਗੁਪਤਾ ਸਮੇਤ ਕਈ ਉੱਚ ਕੋਟੀ ਦੇ ਅਧਿਕਾਰੀਆਂ ਨੇ ਹਿੱਸਾ ਲਿਆ । ਐਨ.ਆਈ.ਏ. ਅਤੇ ਈ.ਡੀ. ਦੀ ਦੇਸ਼-ਵਿਆਪੀ ਛਾਪੇਮਾਰੀ ਬਾਅਦ ਪੀ.ਐਫ.ਆਈ. ਦੇ ਆਗੂਆਂ ਤੇ ਕਾਰਕੁੰਨਾਂ ਦੀਆਂ ਅਪਰਾਧਿਕ ਤੇ ਹਿੰਸਕ ਗਤੀਵਿਧੀਆਂ ‘ਚ ਕਥਿਤ ਸ਼ਮੂਲੀਅਤ ਨੂੰ ਵੇਖਦਿਆਂ ਜਲਦ ਹੀ ਇਸ ‘ਤੇ ਪਾਬੰਦੀ ਲੱਗ ਸਕਦੀ ਹੈ ।
ਜਦ ਕਿ ਕੱੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਤੋਂ ਪਹਿਲਾਂ ਜਦੋਂ ਮੁਸਲਿਮ ਵਿਿਦਆਰਥੀ ਜੱਥੇਬੰਦੀ ਸਿਮੀ ਤੇ ਪਾਬੰਦੀ ਲਗਾਈ ਸੀ ਤਾਂ ਇਹ ਸਭ ਕੱੁਝ ਉਸ ਵਿਚੋਂ ਪਨਪ ਰਿਹਾ ਹੇ। ਕੀ ਪਾਬੰਦੀ ਉਸ ਖਤਰੇ ਨੂੰ ਮਿਟਾ ਦੇਵੇਗੀ ਜਿਸ ਦੇ ਕਿ ਸੰਕੇਤ ਨਜ਼ਰ ਆ ਰਹੇ ਹਨ ਅਤੇ ਜਿਸ ਦੀ ਤਹਿਤ ਇਹ ਛਾਪੇ ਮਾਰੀ ਕੀਤੀ ਗਈ ਹੈ। ਦੂਜੇ ਪਾਸੇ ਜਿਸ ਟਕਰਾਅ ਦਾ ਇਹ ਨਤੀਜਾ ਹੈ ਉਸ ਦੀ ਦੂਜੀ ਦਿਸ਼ਾ ਇਹ ਹੈ ਕਿ ਮੁਸਲਿਮ ਭਾਈਚਾਰੇ ਤੱਕ ਆਪਣੀ ਪਹੁੰਚ ਵਧਾਉਂਦਿਆਂ ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਦਿੱਲੀ ਵਿਖੇ ਇਕ ਮਸਜਿਦ ਅਤੇ ਇਕ ਮਦਰੱਸੇ ਦਾ ਦੌਰਾ ਕੀਤਾ ਅਤੇ ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਨਾਲ ਚਰਚਾ ਕੀਤੀ, ਜਿਨ੍ਹਾਂ ਨੇ ਮੋਹਨ ਭਾਗਵਤ ਨੂੰ ‘ਰਾਸ਼ਟਰ ਪਿਤਾ’ ਕਰਾਰ ਦਿੱਤਾ । ਮੋਹਨ ਭਾਗਵਤ ਪਹਿਲਾਂ ਕੇਂਦਰੀ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਸਥਿਤ ਮਸਜਿਦ ‘ਚ ਗਏ ਅਤੇ ਫਿਰ ਉੱਤਰੀ ਦਿੱਲੀ ਦੇ ਆਜ਼ਾਦਪੁਰ ‘ਚ ਤਾਜਵੀਦੁਲ ਕੁਰਾਨ ਮਦਰੱਸੇ ‘ਚ ਗਏ । ਮੋਹਨ ਭਾਗਵਤ ਦੇ ਨਾਲ ਗਏ ਆਰ. ਐਸ. ਐਸ. ਦੇ ਇਕ ਕਾਰਕੁੰਨ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦ ਉਹ ਕਿਸੇ ਮਦਰੱਸੇ ‘ਚ ਗਏ ਹਨ । ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਉਮਰ ਅਹਿਮਦ ਇਲਿਆਸੀ ਨੇ ਮਦਰੱਸੇ ਦੇ ਬੱਚਿਆਂ ਨਾਲ ਗੱਲਾਂ ਕਰਦਿਆਂ ਮੋਹਨ ਭਾਗਵਤ ਲਈ ‘ਰਾਸ਼ਟਰ ਪਿਤਾ’ ਸ਼ਬਦ ਵਰਤਿਆ । ਜਿਸ ‘ਤੇ ਦਖ਼ਲ ਦਿੰਦਿਆਂ ਮੋਹਨ ਭਾਗਵਤ ਨੇ ਕਿਹਾ ਕਿ ਰਾਸ਼ਟਰ ਦਾ ਸਿਰਫ ਇਕ ਹੀ ਪਿਤਾ ਹੈ । ਮੋਹਨ ਭਾਗਵਤ ਨੇ ਕਿਹਾ ਕਿ ਹਰ ਕੋਈ ਭਾਰਤ ਦੀ ਸੰਤਾਨ ਹੈ । ਇਸ ਮੌਕੇ ਮੋਹਨ ਭਾਗਵਤ ਨੇ ਬੱਚਿਆਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਵੇਂ ਪੂਜਾ ਦੇ ਢੰਗ ਵੱਖਰੇ ਹੋ ਸਕਦੇ ਹਨ, ਪਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ।
ਸਮਝ ਨਹੀਂ ਆਉਂਦੀ ਕਿ ਵਿਸ਼ਵ ਵਿਿਗਆਨ ਤੇ ਵਿਸ਼ਵ ਸੰਸਥਾਨ ਦੀ ਸੋਚ ਕਿਹੜੇ ਪਾਸੇ ਜਾ ਰਹੀ ਹੈ ਜੇਕਰ ਉਹ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਚਲੇ ਤਾਂ ਕੋਈ ਲੜਾਈ ਹੋਵੇ ਹੀ ਨਾ ਪਰ ਅਸੀਂ ਪੂਜਾ ਤਾਂ ਦਿਨ ਰਾਤ ਉਹਨਾਂ ਦੀ ਕਰ ਰਹੇ ਹਾਂ ਅਤੇ ਨਿੰਦਿਆਂ ਵੀ ਉਹਨਾਂ ਦੀ ਹੀ ਕਰ ਰਹੇ ਹਾਂ ਅਸੂਲ ਵੀ ਉਹਨਾਂ ਦੇ ਮੰਨ ਰਹੇ ਹਾਂ ਤਾਂ ਛਿੱਕੇ ਵੀ ਉਹਨਾਂ ਦੇ ਬਚਨਾਂ ਨੂੰ ਹੀ ਟੰਗ ਰਹੇ ਹਾਂ। ਇਸ ਤੋਂ ਵੱਡਾ ਹੈਰਾਨੀਜਨਕ ਤੱਥ ਹੋਰ ਕੀ ਹੋ ਸਕਦਾ ਹੈ ਕਿ ਵਿਸ਼ਵ ਦੇ ਨਕਸ਼ੇ ਤੇ ਮੁਸਲਿਮ ਦੇਸ਼ ਈਰਾਨ ਵਿਚ ਹਿਜਾਬ ਉਤਾਰਨ ਦੇ ਲਈ ਮੁਜਾਹਰੇ ਹੋ ਰਹੇ ਹਨ ਅਤੇ ਔਰਤਾਂ ਆਪਣੇ ਵਾਲ ਕੱਟ ਰਹੀਆਂ ਹਨ ਅਤੇ ਉਥੇ ਮੁਜਾਹਰਾਕਾਰੀਆਂ ਦੀਆਂ ਬੀਤੀ ਰਾਤ ਦੱਸ ਮੌਤਾਂ ਵੀ ਹੋ ਗਈਆਂ ਹਨ ਅਤੇ ਭਾਰਤ ਵਿਚ ਹਿਜਾਬ ਪਹਿਨਣ ਨੂੰ ਲੈਕੇ ਬਹੁਤ ਵੱਡਾ ਸੰਘਰਸ਼ ਚਲ ਰਿਹਾ ਹੈ ਅਤੇ ਮਾਮਲਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਡੀਕ ਕਰ ਰਿਹਾ ਹੈ ਅਤੇ ਪਤਾ ਨਹੀਂ ਕਿ ਫੈਸਲਾ ਆਉਣ ਤੋਂ ਬਾਅਦ ਕੀ ਹੋਣਾ ਹੈ।
ਹੁਣ ਤਾਂ ਇਹ ਹੀ ਕਹਿਣਾ ਬਾਕੀ ਹੈ ਕਿ “ਜੇ ਤੰੂ ਅਕਲ ਲਤੀਫ ਹੈ ਤਾਂ ਕਾਲੇ ਲਿੱਖ ਨਾ ਲੇਖ” ਕਿਉਂਕਿ ਟਕਰਾਅ ਇਸ ਸਮੇਂ ਭ੍ਰਿਸ਼ਟ ਵਿਚਾਰਧਾਰਾ ਦੀ ਤਹਿਤ ਈਨ ਮਨਵਾਉਣ ਦਾ ਹੈ ਤੇ ਇਸ ਬਜਿੱਦ ਰਵੱਈਏ ਤੇ ਬਾਂਦਰ ਖੋਹ ਨ ੇ ਇਨਸਾਨੀਅਤ ਨੂੰ ਦਾਅ ਤੇ ਲਗਾ ਦਿੱਤਾ ਹੈ। ਅੱਜ ਕਰੋਨਾ ਮਹਾਂਮਾਰੀ ਨੇ ਇਨਸਾਨੀਅਤ ਨੂੰ ਨਾ ਸੰਭਾਲ ਸਕਣ ਵਜੋਂ ਜੋ ਸਬਕ ਸਿਖਾਇਆ ਹੈ ਉਸ ਤੋਂ ਵੀ ਅਜੋਕੇ ਰਾਜਨੀਤਿਕ ਕੱੁਝ ਨਹੀਂ ਸਿੱਖ ਸਕੇ ਪਾਕਿਸਤਾਨ ਦੀ ਅੰਦਰੂਨੀ ਹਾਲਾਤ ਤੇ ਅਜੋਕੇ ਹੜ੍ਹਾਂ ਨੇ ਕਿਹੜੇ ਦਰਸ ਨਹੀਂ ਦਿਖਾਏ ਜਦਕਿ ਇਸ ਤੋਂ ਪਹਿਲਾਂ ਉਹ ਖੁਦ ਇਸ ਸਮੇਂ ਬਾਰੂਦ ਦੇ ਢੇਰਾਂ ਤੇ ਬੈਠਾ ਹੈ ਤੇ ਉਸ ਦੇ ਅੰਦਰ ਨਿੱਤ ਧਮਾਕੇ ਹੋ ਰਹੇ ਹਨ।
ਆਖਿਰ ਕੌਣ ਅਕਲ ਸਿਖਾਏਗਾ ਇਹਨਾਂ ਕੂੜਨੀਤੀ ਵਾਲੇ ਇਨਸਾਨਾਂ ਨੂੰ ਕਿ ਜਿਸ ਵੀ ਸਰਜ਼ਮੀਨ ਨੂੰ ਤੁਸੀਂ ਤਬਾਹ ਕਰ ਰਹੇ ਹੋ ਉਸ ਤੇ ਰਹਿਣਾ ਤਾਂ ਇਨਸਾਨਾਂ ਨੇ ਹੀ ਹੈ ਚਾਹੇ ਉਹ ਹਿੰਦੂ ਹਨ ਜਾਂ ਫਿਰ ਮੁਸਲਾਮਾਨ। ਜੋ ਵੀ ਦੋਵਾਂ ਧਰਮਾਂ ਵਿਚ ਟਕਰਾਅ ਹੈ ਉਹ ਯੁਗਾਂ ਯੁਗਾਂਤਰਾਂ ਤੋਂ ਚਲਿਆ ਆ ਰਿਹਾ ਹੈ ਪਰ ਉਸ ਨੂੰ ਵੱਡੇ ਵੱਡੇ ਦੇਵੀ ਦੇਵਤੇ ਤੇ ਪੈਗੰਬਰ ਨਹੀਂ ਰੋਕ ਸਕੇ । ਕੀ ਉਹਨਾਂ ਦੇ ਉਪਦੇਸ਼ ਇਹ ਹੀ ਕਹਿੰਦੇ ਹਨ ਕਿ ਅਜਿਹੇ ਕਾਰੇ ਕਰੋ ਕਿ ਇਨਸਾਨੀਅਤ ਦੀ ਤਬਾਹੀ ਤੇ ਰੱਖਿਆ ਲਈ ਅਰਬਾਂ ਰੁਪਿਆਂ ਦਾ ਬਾਰੂਦ ਖਰੀਦੋ ਇਨਸਾਨਾਂ ਦੀ ਸੁਰੱਖਿਆ ਲਈ ਉੇਹਨਾਂ ਇਨਸਾਨਾਂ ਲਈ ਜੋ ਅਨਾਜ ਤੋਂ ਤਾਂ ਭੁੱਖੇ ਮਰ ਰਹੇ ਹਨ ਪਰ ਖੁਸ਼ਹਾਲ ਦੇ ਵਾਸੀ ਹਨ।
ਆਓ ! ਦੁਨੀਆਂ ਨੂੰ ਇਕ ਅਜਿਹੇ ਪਲੇਟਫਾਰਮ ਤੇ ਇਕੱਠਾ ਕਰੀਏ ਕਿ ਜਿੱਥੇ ਧਰਮ ਅਤੇ ਜਾਤ-ਪਾਤ ਜਾਂ ਫਿਰ ਖਿੱਤੇ ਤੇ ਨਸਲੀ ਵਿਤਕਰੇ ਦਾ ਕੋਈ ਰੁਝਾਨ ਨਾ ਹੋਵੇ ਅਤੇ ਨਾ ਹੀ ਕੋਈ ਅਜਿਹੀ ਲੜਾਈ ਹੋਵੇ ਕਿ ਜਿਸ ਨਾਲ ਇਨਸਾਨ ਇਨਸਾਨ ਨਾਲ ਹੀ ਜਾਨਵਰਾਂ ਤੋਂ ਭੈੜਾ ਸਲੂਕ ਨਾ ਕਰੇ ਅਤੇ ਜਿਸ ਸਦਕਾ ਜੋ ਅੱਜ ਦੇ ਹਾਲਾਤ ਹਨ ਉਹ ਹੁਣ ਹੋਰ ਬਦ ਤੋਂ ਬਦਤਰ ਨਾ ਹੋਣ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਾਂਤੀ ਰਹੇ।


