
ਪੰਜਾਬ ਵਿਚ ਗਲੀ ਗਲੀ ਵਿਚ ਠੇਕਾ ਕੀ ਨਸ਼ਿਆਂ ਨੂੰ ਖਤਮ ਕਰਨ ਦੀ ਨੀਤੀ ਹੈ ?
- Punjab Click Blog
- September 22, 2022
- No Comment
- 114
ਜਿਲ੍ਹਾ ਲੁਧਿਆਣਾ ਵਿੱਚ 782 ਠੇਕੇ ਖੁਲ੍ਹੇ ਅਸੂਲਾਂ ਨੂੰ ਛਿੱਕੇ ਟੰਗ ਕੇ ?
ਕਿਹਾ ਜਾਂਦਾ ਹੈ ਕਿ ਸਮੁੰਦਰਾਂ, ਦਰਿਆਵਾਂ ਅਤੇ ਨਹਿਰਾਂ ਦੀ ਨਿਸਬਤ ਇਕ ਸ਼ਰਾਬ ਦੇ ਪਿਆਲੇ ਨੇ ਇਨਸਾਨ ਨੂੰ ਜਿਆਦਾ ਡੁਬੋਇਆ ਹੈ। ਪੰਜਾਬ ਇਸ ਸਮੇਂ ਨਸ਼ਿਆਂ ਦੀ ਮੰਡੀ ਬਣ ਚੁੱਕਾ ਹੈ ਤੇ ਹਰ ਘਰ ਲਈ ਨਸ਼ਾ ਇੱਕ ਸਿਰਦਰਦੀ ਬਣ ਚੁੱਕਿਆ ਹੈ। ਭਾਵਂੇ ਕਿ ਪਿਛਲੇ 20 ਸਾਲ ਤੋਂ ਹਰ ਇਕ ਰਾਜਨੀਤਿਕ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਮੱੁਖ ਵਿਸ਼ਾ ਨਸ਼ਾ ਮੁਕਤ ਪੰਜਾਬ ਹੀ ਰਿਹਾ । ਪਰ ਵੀਹ ਸਾਲਾਂ ਵਿਚ ਹੀ ਨਸ਼ਾ ਕੱੁਝ ਇਸ ਕਦਰ ਵੱਧਿਆ ਕਿ ਉਹਨਾਂ ਪੰਜਾਬ ਸਰਕਾਰ ਜਾਂ ਫਿਰ ਲੋਕਾਂ ਦੇ ਰਾਸ਼ਨ ਪਾਣੀ ਦਾ ਬਜਟ ਨਹੀਂ ਹੋਣਾ ਜਿੰਨਾ ਕਿ ਨਸ਼ਿਆਂ ਦਾ ਹੈ।
ਅਜਿਹੇ ਮੌਕੇ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਮੱੁਖ ਵਿਸ਼ਾ ਨਸ਼ਾ ਮੁਕਤ ਪੰਜਾਬ ਹੀ ਸੀ ਤੇ ਉੇਹਨਾਂ ਨੇ ਚੋਣਾਂ ਜਿੱਤਣ ਤੋਂ ਬਾਅਦ ਕ੍ਰਾਈਮ, ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਲਈ ਐਸ.ਆਈ.ਟੀ. ਗਠਿਤ ਕੀਤੀਆਂ ਅਤੇ ਵਿਜੀਲੈਂਸ ਵਿਭਾਗ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਅਤੇ ਕਈ ਕਿਮਸ ਦੀਆਂ ਕਾਰਵਾਈਆਂ ਅਮਲ ਵਿਚ ਆਈਆਂ ਪਰ ਸਭ ਨਦਾਰਦ । ਨਸ਼ਿਆਂ ਦੇ ਮਾਮਲੇ ਵਿਚ ਦੇਖਿਆ ਜਾਵੇ ਤਾਂ ਚਿੱਟੇ ਵਰਗੇ ਨਸ਼ੇ ਤਾਂ ਖਤਮ ਨਹੀਂ ਹੋਏ ਪਰ ਸ਼ਰਾਬ ਵਰਗਾ ਨਸ਼ਾ ਜੋ ਕਿ ਇਕ ਖੁੱਲ੍ਹੇਆਮ ਵਿਕਣ ਵਾਲਾ ਨਸ਼ਾ ਹੈ ਉਸ ਨੂੰ ਵੇਚਨ ਦੇ ਲਈ ਪਹਿਲਾਂ ਦੀ ਆਬਕਾਰੀ ਪਾਲਿਸੀ ਨਾਲੋਂ ਇਸ ਵਾਰ ਕਈ ਗੁਣਾਂ ਜਿਆਦਾ ਠੇਕੇ ਖੋਲ੍ਹ ਦਿੱਤੇ ਹਨ। ਜਨਤਕ ਤੌਰ ਤੇ ਇਸ ਦਾ ਕਾਰਨ ਨਾ ਤਾਂ ਦਸਿਆ ਗਿਆ ਅਤੇ ਨਾ ਹੀ ਜਨਤਾ ਨਾਲ ਇਸ ਸੰਬੰਧ ਵਿਚ ਕੋਈ ਸਲਾਹ ਕੀਤੀ ਗਈ । ਜਦਕਿ ਜਿਲ੍ਹਾ ਲੁਧਿਆਣਾ ਵਿੱਚ ਇਸ ਸਮੇਂ 36 ਕੰਪਨੀਆਂ ਦੇ ਗਰੁੱਪ ਹਨ ਅਤੇ ਜਿੰਨ੍ਹਾਂ ਨੇ 782 ਠੇਕੇ ਖੋਲ੍ਹ ਕੇ ਹਰ ਗਲੀ ਹਰ ਸੜਕ ਤੇ ਇੱਥੋਂ ਤੱਕ ਕਿ ਹਾਈਵੇ ਤੱਕ ਤੇ ਠੇਕੇ ਖੋਲ੍ਹ ਦਿੱਤੇ ਗਏ ਹਨ।
ਜਾਪਦਾ ਤਾਂ ਇੰਝ ਹੈ ਕਿ ਇਹਨਾਂ ਠੇਕਿਆਂ ਨੂੰ ਖੋਲ੍ਹਣ ਤੋਂ ਪਹਿਲਾਂ ਜਿਵੇਂ ਕੋਈ ਵੀ ਅਜਿਹਾ ਕਾਨੂੰਨ ਲਾਗੂ ਕਰਨ ਦੀ ਕੋਈ ਵੀ ਤਰਕੀਬ ਨਹੀਂ ਕਿ ਜਿਸ ਦੀ ਸਕੂਲ, ਕਾਲਜ ਜਾਂ ਫਿਰ ਧਾਰਮਿਕ ਸਥਾਨਾਂ ਦਾ ਨਜ਼ਦੀਕ ਹੋਣ ਸੰਬੰਧੀ ਠੇਕਾ ਖੁਲ੍ਹਣ ਦੀ ਮਨਾਹੀ ਹੋਵੇ। ਅੱਜ ਜਦੋਂ ਇਹ ਚਲਨ ਸਾਰੇ ਪੰਜਾਬ ਵਿਚ ਜਾਰੀ ਹੋ ਚੱੁਕਾ ਹੈ ਤਾਂ ਅਸੀਂ ਸਿਰਫ ਇਕੱਲੇ ਲੁਧਿਆਣਾ ਦੀ ਗੱਲ ਕਰ ਰਹੇ ਹਾਂ।
ਕੀ ਸਰਕਾਰ ਦੀ ਨਿਗ੍ਹਾ ਵਿਚ ਚਿੱਟੇ ਵਰਗੇ ਨਸ਼ਿਆਂ ਦਾ ਤੌੜ ਕੀ ਸ਼ਰਾਬ ਦਾ ਵੱਧ ਤੋਂ ਵੱਧ ਅਤੇ ਸ਼ਰੇਆਮ ਵਿੱਕਣਾ ਸਹਾਈ ਹੋਵੇਗਾ। ਅੱਜ ਜਦੋਂ ਸ਼ਹਿਰ ਦੇ 36 ਸਰਮਾਏਦਾਰ ਕੰਪਨੀਆਂ ਸ਼ਰਾਬ ਦੇ ਨਸ਼ੇ ਨੂੰ ਖੁੱਲ੍ਹੇਆਮ ਵੇਚਣ ਲਈ ਆਪਨਾ ਯੋਦਦਾਨ ਪਾ ਚੁੱਕੀਆਂ ਹਨ ਤਾਂ ਉਸ ਸਮੇਂ ਸੜਕਾਂ ਤੇ ਜਿਸ ਤਰ੍ਹਾਂ ਆਮ ਲੋਕ ਜੋ ਕਿ ਬਹੁਤ ਹੀ ਛੋਟੀ ਪੱਧਰ ਦੀ ਕਮਾਈ ਕਰਨ ਵਾਲੇ ਹਨ ਉਹ ਕਿਵੇਂ ਤੜਕਸਾਰ ਹੀ ਠੇਕਿਆਂ ਦੇ ਬਾਹਰ ਖੜ੍ਹੇ ਹੁੰਦੇ ਹਨ ਇਸ ਦਾ ਤਾਂ ਇੱਕ ਖਤਰਨਾਕ ਹੋਰ ਦ੍ਰਿਸ਼ ਸਾਹਮਣੇ ਇਹ ਆਇਆ ਹੈ ਕਿ ਹੁਣ ਹਰ ਇੱਕ ਠੇਕੇ ਵਾਲੇ ਨੇ ਆਪਣੇ ਠੇਕੇ ਤੇੇ ਠੰਡੇ ਪਾਣੀ ਦਾ ਭਰਿਆ ਵਾਟਰ ਕੂਲਰ ਰੱਖਿਆ ਹੋਇਆ ਹੈ ਅਤੇ ਨਾਲ ਹੀ ਉਸ ਨੇ ਡਿਸਪੋਜ਼ਲ ਗਲਾਸ ਰੱਖੇ ਹੋਏ ਹਨ ਨਮਕੀਨ ਵਗੈਰਾ ਦੇ ਪੈਕੇਟ ਤਾਂ ਉਹ ਖੁਲ੍ਹੇ ਪੈਸੇ ਨਾ ਹੋਣ ਵਜੋਂ ਉਹ ਪਹਿਲਾਂ ਹੀ ਰੱਖਦੇ ਸਨ ਹੁਣ ਲੋਕ ਸ਼ਰਾਬ ਖਰੀਦਦੇ ਹਨ ਅਤੇ ਉਥੇ ਹੀ ਖੜ੍ਹੇ-ਖੜ੍ਹੇ ਪੈਗ ਬਣਾਉਂਦੇ ਹਨ ਤੇ ਪੀ ਲੈਂਦੇ ਹਨ। ਅੱਜ ਜਦੋਂ ਸ਼ਰਾਬ ਦੀ ਵਿਕਰੀ ਤੋਂ ਲੈ ਕੇ ਸ਼ਰੇਆਮ ਪੀਣ ਤੱਕ ਕੋਈ ਪਾਬੰਦੀ ਨਹੀਂ ਰਹੀ ਤਾਂ ਉਸ ਸਮੇਂ ਅਜਿਹਾ ਕਿਹੜਾ ਨਸ਼ਿਆਂ ਨੂੰ ਖਤਮ ਕਰਨ ਦਾ ਰੁਝਾਨ ਲਾਗੂ ਹੋ ਰਿਹਾ ਹੈ।
ਭਾਵੇਂ ਕਿ ਇਸ ਵਿਚ ਕੋਈ ਸ਼ੱਕ ਨਹੀਂ ੁਕਿ ਇਸ ਸਮੇਂ ਰਾਜ ਦਾ ਮੱੁਖ ਮੰਤਰੀ ਸ਼ਰਾਬ ਪੀਣ ਦਾ ਸ਼ੌਕੀਨ ਹੈ ਤੇ ਉਹ ਅੱਜ ਵੀ ਸ਼ਰਾਬ ਪੀਣ ਦੇ ਕਾਰਨ ਹੀ ਸੁਰਖੀਆਂ ਵਿਚ ਹੈ ਅਤੇ ਉਹ ਵਿਦੇਸ਼ ਜਾ ਕੇ ਵਾਪਰਕ ਨੀਤੀਆਂ ਕਾਮਯਾਬ ਹੋਣ ਦੀ ਖੁਸ਼ੀ ਵਿਚ ਸ਼ਰਾਬ ਪੀ ਬੈਠਾ ਸੀ ਜਾਂ ਫਿਰ ਉਸ ਨੂੰ ਵਿਦੇਸ਼ੀ ਸ਼ਰਾਬ ਦਾ ਸ਼ੌਕ ਜਾਗਿਆ ਸੀ ਜਿਸ ਪ੍ਰਤੀ ਕਿ ਹੁਣ ਕੇਜਰੀਵਾਲ ਤੱਕ ਸਫਾਈਆਂ ਦੇ ਰਹੇ ਹਨ।
ਹਾਲਾਂ ਕਿ ਜਿਸ ਤਰ੍ਹਾਂ ਦਿੱਲੀ ਵਿਚ ਕਾਮਯਾਬ ਰਾਜ ਦੀ ਮਿਸਾਲ ਸਿਿਖਆ ਅਤੇ ਸਿਹਤ ਜਿਹੀਆਂ ਸਹੂਲਤਾਂ ਹਨ ਤਾਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦਿੱਲੀ ਵਿਚ ਸ਼ਰਾਬ ਨੂੰ ਲੈਕੇ ਆਬਕਾਰੀ ਨੀਤੀ ਨੂੰ ਲਾਗੂ ਕਰਨ ਪ੍ਰਤੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦਿੱਲੀ ਵਿੱਚ ਤਾਂ ਭਾਵੇੇਂ ਨਵੀਂ ਆਬਕਾਰੀ ਨੀਤੀ ਲਾਗੂ ਹੋਵੇਗੀ ਚਾਹੇ ਨਾ ਪਰ ਪੰਜਾਬ ਵਿਚ ਤਾਂ ਲਾਗੀ ਕਰ ਹੀ ਦਿੱਤੀ ਹੈ ।
ਹਾਲਾਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬੀਬਾ ਹਰਸਿਮਰਤ ਕੌਰ ਜੀ ਬਾਦਲ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਿਆ ਤਾਂ ਹਰ ਗਲੀ ਅਤੇ ਹਰ ਸੜਕ ਤੇ ਠੇਕਾ ਖੁਲ੍ਹੇਗਾ ਅਤੇ ਹਰ ਫੁੱਟਪਾਥ ਤੇ ਸ਼ਰਾਬੀ ਡਿੱਗੇ ਮਿਲਣਗੇ ਅਤੇ ਉਹਨਾਂ ਦਾ ਕਿਹਾ ਸੱਚ ਹੋ ਗਿਆ ਹੈ।
ਅੱਜ ਜੋ ਕੱੁਝ ਹੋ ਰਿਹਾ ਹੈ ਅਤੇ ਬੀਤੇ ਸਮੇਂ ਵਿਚ ਜੋ ਕੱੁਝ ਵੀ ਹੋਇਆ ਹੈ ਉਸ ਪ੍ਰਤੀ ਲਗਦਾ ਤਾਂ ਇੰਝ ਹੇ ਕਿ ਜਿਵੇਂ ਰਾਜਸੀ ਪਾਰਟੀਆਂ ਵਿੱਚ ਅਜਿਹਾ ਫੁੱਟ ਦਾ ਬੀਜ ਪੁੰਗਰਿਆ ਹੈ ਕਿ ਜਿਸ ਨਾਲ ਵਿਰੋਧੀ ਧਿਰਾਂ ਤਾਂ ਖਤਮ ਹੋ ਹੀ ਗਈਆਂ ਹਨ ਬਲਕਿ ਵਿਰੋਧ ਕਰਨ ਵਾਲਾ ਹਲਕ ਵੀ ਸੱੁਕ ਗਿਆ ਹੈ। ਕ੍ਰਾਈਮ ਰੇਟ ਘਟੱਣ ਦੀ ਬਜਾਏ ਵੱਧ ਰਿਹਾ ਹੈ ਅਤੇ ਲੋਕ ਜੀਵਨ ਦੀ ਸਰਲਤਾ ਲਈ ਕੋਈ ਵੀ ਕਾਮਯਾਬ ਪਾਲਿਸੀ ਹਾਲੇ ਤੱਕ ਲਾਗੂ ਨਹੀਂ ਹੋਈ।
ਹੁਣ ਜਦੋਂ ਸ਼ਰਾਬ ਦੀ ਸ਼ਰੇਆਮ ਵਿਕਰੀ ਦੀ ਵੱਡੇ ਪੱਧਰ ਤੇੇ ਸ਼ੁਰੂਆਤ ਹੈ ਤਾਂ ਉਸ ਸਮੇਂ ਪੰਜਾਬ ਦੇ ਖਜ਼ਾਨੇ ਦਾ ਢਿੱਡ ਤਾਂ ਭਰੇਗਾ ਹੀ ਨਾਲ ਹੀ ਉਹਨਾਂ ਸਰਮਾਏਦਾਰਾਂ ਦਾ ਖਜ਼ਾਨਾ ਵੀ ਭਰੇਗਾ ਜੋ ੋਿਕ ਵਪਾਰਕ ਨੀਤੀਆਂ ਦੀ ਤਹਿਤ ਇਸ ਸਮੇਂ ਸ਼ਰਾਬ ਦੇ ਕਾਰੋਬਾਰ ਨੂੰ ਅਹਿਮ ਸਮਝਦੇ ਹਨ।
ਅੱਜ ਜੇਕਰ ਜਨਤਕ ਵਿਰੋਧਤਾ ਦੀ ਗੱਲ ਕਰੀਏ ਤਾਂ ਬੀਤੇ ਸਮੇਂ ਵਿਚ ਜਦੋਂ ਵੀ ਕਿਸੇ ਅਜਿਹੀ ਜਗ੍ਹਾ ਤੇ ਸ਼ਰਾਬ ਦਾ ਠੇਕਾ ਖੁਲ੍ਹਦਾ ਸੀ ਕਿ ਜੋ ਸਮਾਜਿਕ ਤੌਰ ਤੇ ਅਨੁਕੂਲ ਨਹੀਂ ਸੀ ਸਮਝੀ ਜਾਂਦੀ ਤਾਂ ਉਥੇ ਦਾ ਆਸ-ਪਾਸ ਵਾਲੇ ਲੋਕ ਭਰਪੂਰ ਵਿਰੋਧਤਾ ਕਰਦੇ ਸਨ ਅਤੇ ਸੋਸ਼ਲ ਵਰਕਰ ਵੀ ਮੋਹਰੀ ਹੁੰਦੇ ਸਨ । ਪਰ ਹੁਣ ਤਾਂ ਦੌਰ ਹੀ ਅਜਿਹਾ ਆ ਗਿਆ ਹੈ ਕਿ ਕੋਈ ਵੀ ਕਿਸੇ ਵੀ ਸ਼ਰਾਬ ਦੇ ਠੇੇਕੇ ਦਾ ਵਿਰੋਧ ਨਹੀਂ ਕਰ ਰਿਹਾ ।
ਅੱਜ ਜਦੋਂ ਖਾਸ ਕਰਕੇ ਉਹ ਇਲਾਕੇ ਜੋ ਕਿ ਲੇਬਰ ਇਲਾਕੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਇਲਾਕਿਆਂ ਵਿਚ ਤਾਂ ਜਿਸ ਸਮੇਂ ਮਰਜ਼ੀ ਸ਼ਰਾਬ ਲੈ ਲਵੋ। ਸੜਕਾਂ ਗਲੀਆਂ ਵਿਚ ਸ਼ਰਾਬ ਦੀ ਠੇਕਿਆਂ ਤੇ ਵਿਕਰੀ ਠੇਕਾ ਭਾਵੇਂ ਖੁੱਲ੍ਹੇ ਤੇ ਭਾਵੇਂ ਨਾ ਖੁੱਲ੍ਹੇ ਸ਼ਰਾਬ ਵੇਚਣ ਵਾਸਤੇ ਸ਼ੱਟਰ ਵਿਚ ਕੀਤੀ ਮੋਰੀ ਤੋਂ ਤਾਂ ਸ਼ਰਾਬ ਹਰ ਸਮੇਂ ਮਿਲ ਜਾਂਦੀ ਹੈ ਭਾਵੇਂ ਕਿ ਇਹ ਚਲਨ ਤਾਂ ਬਹੁਤ ਸਮੇਂ ਤੋ ਚਲ ਰਿਹਾ ਹੈ । ਪਰ ਸਵਾਲ ਪੈਦਾ ਹੁੰਦਾ ਹੈ ਕਿ ਕਈ ਰਾਜਾਂ ਵਿਚ ਤਾਂ ਰਾਜ ਵੀ ਇਸ ਲਈ ਕਾਇਮ ਹੋਏ ਸਨ ਕਿ ਉਹਨਾਂ ਨੇ ਰਾਜ ਵਿੱਚ ਸ਼ਰਾਬਬੰਦੀ ਦੇ ਨਾਂ ਤੇ ਵੋਟ ਲਏ ਸਨ ਅਤੇ ਉਹ ਸਰਕਾਰਾਂ ਵੀ ਪੰਜ ਸਾਲ ਚਲੀਆਂ ਸਨ। ਅੱਜ ਵੀ ਦੇਸ਼ ਦੇ ਇੱਕ ਦੋ ਰਾਜ ਤਾਂ ਅਜਿਹੇ ਹਨ ਕਿ ਜਿੱਥੇ ਸ਼ਰਾਬ ਦੀ ਵਿਕਰੀ ਬੰਦ ਹੈ ਇਹ ਗੱਲ ਵੱਖਰੀ ਹੈ ਕਿ ਕਿਸੇ ਵੀ ਚੀਜ ਤੇ ਪਾਬੰਦੀ ਲਗਾ ਦਿਓ ਸਮਗਲੰਿਗ ਤਾਂ ਹੋਣੀ ਹੈ ਹੈ।
ਪਰ ਧੰਨ ਤਾਂ ਹੈ ਪੰਜਾਬ ਜੋ ਕਿ ਸ਼ਹੀਦਾਂ ਦੀ ਧਰਤੀ ਹੈ ਅਤੇ ਉਸ ਤੇ ਹੁਣ ਪੰਜ ਦਰਿਆ ਵੱਗਣ ਦੇ ਨਾਲ ਨਾਲ ਛੇਵਾਂ ਦਰਿਆ ਸ਼ਰਾਬ ਦਾ ਵੀ ਵੱਗਣਾ ਸ਼ੁਰੂ ਹੋ ਗਿਆ। ਬੱਸ ਹੁਣ ਤਾਂ ਰੱਬ ਹੀ ਰਾਖਾ ਹੈ ਕਿ ਆਮ ਆਦਮੀ ਪਾਰਟੀ ਦੀ ਰਹਿਨੁਮਾਈ ਵਿਚ ਆਮ ਆਦਮੀ ਦਾ ਘਰ ਕਿਵੇਂ ਬਚੇਗਾ ?





