
ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਸਮਾਜਿਕ ਨੈਤਿਕਤਾ ਦਾ ਪਤਨ ਜਾਂ ਫਿਰ ਕੱੁਝ ਹੋਰ…?
- Punjab Click Blog
- September 20, 2022
- No Comment
- 123
ਪੰਜਾਬ ਦੇ ਵਿੱਚ ਵਿਿਦਆਰਥੀ ਜਗਤ ਦੀ ਮਾਨਕਿਸਤਾ ਦਾ ਸਮਾਜਿਕ ਪਤਨ ਕਿਉਂ ਹੋ ਚੁੱਕਿਆ ਹੈ? ਅੱਜ ਤੋਂ 30 ਵਰ੍ਹੇ ਪਹਿਲਾਂ ਜਦੋਂ ਪੰਜਾਬ ਵਿਚ ਹਥਿਆਰ ਬੰਦ ਸੰਘਰਸ਼ ਚਲਿਆ ਤਾਂ ਉਸ ਸਮੇਂ ਪੰਜਾਬ ਦੇ ਬਹੁਤ ਹੀ ਵੱਡੇ ਪੱਧਰ ਤੇ ਸਿੱਖ ਵਿਿਦਆਰਥੀ ਇਸ ਲਹਿਰ ਵਿਚ ਕੱੁਦ ਪਏ ਤੇ ਉਹਨਾਂ ਨੇ ਬੰਦੂਕ ਚੁੱਕ ਲਈ । ਘਰੋਂ ਪੜ੍ਹਨ ਗਏ ਵਿਿਦਆਰਥੀ ਜਿਨ੍ਹਾਂ ਤੇ ਮਾਪਿਆਂ ਨੂੰ ਬਹੁਤ ਆਸਾਂ ਸਨ ਪਤਾ ਹੀ ਨਹੀਂ ਲੱਗਿਆ ਕਿ ਕੱਦ ਉਹ ਜਵਾਨੀ ਵਿਚ ਹੀ ਲਾਸ਼ਾਂ ਬਣ ਗਏ ਅਤੇ ਕਈਆਂ ਦੀਆਂ ਤਾਂ ਲਾਸ਼ਾਂ ਵੀ ਨਸੀਬ ਨਹੀਂ ਹੋਈਆਂ। ਇਸ ਦੌਰ ਵਿਚੋਂ ਨਿਕਲਦਿਆਂ ਬਹੁਤ ਸੰਤਾਪ ਹੰਢਇਆ ਤੇ ਪੰਜਾਬ ਦੀ ਬੇਕਾਰੀ ਨੂੰ ਭਾਂਪਦਿਆਂ ਵੱਡੇ ਪੱਧਰ ਤੇ ਵਿਿਦਆਰਥੀ ਹੁਣ ਵਿਦੇਸ਼ਾਂ ਨੂੰ ਜਾਣ ਲੱਗ ਪਏ । ਕਿਉਂਕਿ ਪੰਜਾਬ ਵਿਚ ਹੁਣ ਰੁਜ਼ਗਾਰ ਨਹੀਂ ਸੀ ਬਚਿਆ।
ਹੁਣ ਜਦੋਂ ਮੁਕਾਬਲੇ ਬਾਜ਼ੀ ਦਾ ਦੌਰ ਹੈ ਤੇ ਮਾਪੇ ਵਿਿਦਆਰਥੀਆਂ ਨੂੰ ਉੱਚ ਪੱਧਰੀ ਸਿਿਖਆ ਦਿਵਾ ਰਹੇ ਹਨ ਇਹ ਵੀ ਜਾਣਦੇ ਹੋਏ ਕਿ ਰੁਜਗਾਰ ਦਾ ਮੌਕਾ ਨਹੀਂ ਅਤੇ ਆਪਣਾ ਕਾਰੋਬਾਰ ਕਰਨ ਦੇ ਉਹ ਅਨੁਕੂਲ ਨਹੀਂ । ਸਰਕਾਰੀ ਤੌਰ ਤੇ ਇਸ ਗਰਕੇ ਸਿਸਟਮ ਦੇ ਵਿਚ ਜਦੋਂ ਪੰਜਾਬ ਵਿਚ ਤਾਂ ਕੀ ਪੂਰੇ ਭਾਰਤ ਵਿਚ ਹੀ ਵਿਿਦਆਰਥੀ ਲੱਖਾਂ ਦੇ ਹਿਸਾਬ ਨਾਲ ਡਿਗਰੀਆਂ ਹੱਥਾਂ ਵਿਚ ਫਿਰ ਰਹੇ ਹਨ ਤੇ ਉਹਨਾਂ ਨੂੰ ਡਿਗਰੀ ਦੇ ਹਿਸਾਬ ਨਾਲ ਕੰਮ ਨਹੀਂ ਮਿਲ ਰਿਹਾ ਤਾਂ ਉਸ ਸਮੇਂ ਇੰਟਰਨੈਸ਼ਨਲ ਪੱਧਰ ਦੀਆਂ ਕੱੁਝ ਕੰਪਨੀਆਂ ਨੇ ਇਹ ਆਖ ਦਿੱਤਾ ਹੈ ਕਿ ਉਹਨਾਂ ਕੋਲ ਨੌਕਰੀਆਂ ਤਾਂ ਹਨ ਪਰ ਉਹਨਾਂ ਨੂੰ ਨੌਕਰੀਆਂ ਦੇ ਕਾਬਲ ਵਿਿਦਆਰਥੀ ਨਹੀਂ ਮਿਲ ਰਹੇ ਤਾਂ ਉਸ ਸਮੇਂ ਇੱਕ ਦਮ ਧਿਆਨ ਚੰਡੀਗੜ੍ਹ ਯੂਨੀਵਸਿਟੀ ਵਿਚ ਵਾਪਰੇ ਹਾਲ ਹੀ ਵਿਚ ਉਸ ਕਾਂਡ ਵੱਲ ਜਾਂਦਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਵਿਿਦਆਰਥੀ ਯੂਨੀਵਰਸਿਟੀਆਂ ਅੰਦਰ ਕੀ ਕਰ ਰਹੇ ਹਨ ਅਤੇ ਉਹਨਾਂ ਦੇ ਸਮਾਜਿਕ ਜੀਵਨ ਦਾ ਕਿਵੇਂ ਪਤਨ ਹੋਇਆ ਪਿਆ ਹੈ।ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਵੀਡੀਓ ਬਣਾਉਣ ਅਤੇ ਲੀਕ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਲੜਕੀ ਸਮੇਤ ਦੋ ਸਾਥੀ ਲੜਕਿਆਂ ਤੋਂ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਦੋਵੇਂ ਲੜਕੇ ਬਲੈਕਮੇਲ ਕਰ ਰਹੇ ਸਨ। ਹੋਸਟਲ ‘ਚ ਰਹਿਣ ਵਾਲੀ ਲੜਕੀ ਨੇ ਆਪਣੀ ਵੀਡੀਓ ਦੋਵਾਂ ਮੁਲਜ਼ਮਾਂ ਨੂੰ ਭੇਜੀ ਸੀ, ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਹ ਹੋਰ ਲੜਕੀਆਂ ਦੀ ਵੀਡੀਓ ਬਣਾਉਣ ਦੀ ਮੰਗ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਇੱਕ ਹੋਰ ਵੀਡੀਓ ਵੀ ਬਰਾਮਦ ਹੋਈ ਹੈ ਪਰ ਇਸ ਵੀਡੀਓ ਵਿੱਚ ਕਿਸੇ ਹੋਰ ਲੜਕੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਮੁਲਜ਼ਮ ਵਿਸ਼ੇਸ਼ ਗੈਜੇਟ ਵਿੱਚ ਵੀਡੀਓ ਸੇਵ ਕਰਦਾ ਸੀ ਮੋਹਾਲੀ ਪੁਲਿਸ ਨੇ ਮੁਲਜ਼ਮ ਲੜਕੀ ਦੇ ਦੋ ਸਾਥੀਆਂ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਹੈ। ਜਦੋਂ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੀਆਂ ਤਾਰਾਂ ਕੌਮਾਂਤਰੀ ਗਰੋਹ ਨਾਲ ਜੁੜੀਆਂ ਹੋਈਆਂ ਹਨ।
ਪੁਲਿਸ ਨੇ ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਸੀਯੂ ਦੀਆਂ ਵਿਿਦਆਰਥਣਾਂ ਦੀਆਂ ਕੁਝ ਹੋਰ ਵੀਡੀਓਜ਼ ਬਣਾਈਆਂ ਗਈਆਂ ਹਨ। ਪੁਲਿਸ ਨੇ ਕਿਹਾ ਸੀ ਕਿ ਮੁਲਜ਼ਮ ਵੀਡੀਓ ਨੂੰ ਇਕ ਖਾਸ ਗੈਜੇਟ ‘ਚ ਸੇਵ ਕਰਦਾ ਹੈ ਅਤੇ ਇਸ ਨੂੰ ਸ਼ਿਮਲਾ ਤੋਂ ਬਰਾਮਦ ਕਰਨਾ ਹੈ। ਇਸ ਤੋਂ ਬਾਅਦ ਅਦਾਲਤ ਨੇ ਲੜਕੀ ਸਮੇਤ ਤਿੰਨਾਂ ਮੁਲਜ਼ਮਾਂ ਦਾ 7 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਲੜਕੀ ਨੇ ਉਸ ਦੀ ਵੀਡੀਓ ਬਣਾ ਕੇ ਆਪਣੇ ਸਾਥੀ ਨੂੰ ਭੇਜ ਦਿੱਤੀ। ਉਸ ਨੇ ਇਹ ਵੀਡੀਓ ਅੱਗੇ ਆਪਣੇ ਸਾਥੀ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਦੋਵਾਂ ਨੇ ਓਰੋਪੀ ਲੜਕੀ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਹੋਸਟਲ ਦੀਆਂ ਹੋਰ ਲੜਕੀਆਂ ਦੀ ਵੀਡੀਓ ਬਣਾਉਣ ਦੀ ਮੰਗ ਕੀਤੀ।
ਦੋਵੇਂ ਮੁਲਜ਼ਮ ਲੜਕੀ ਨੂੰ ਲਗਾਤਾਰ ਬਲੈਕਮੇਲ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਣਗੇ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਲੜਕਿਆਂ ਦੀਆਂ ਤਾਰਾਂ ਮੁੰਬਈ ਅਤੇ ਗੁਜਰਾਤ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਦੋਵਾਂ ਸੂਬਿਆਂ ਤੋਂ ਇਨ੍ਹਾਂ ਦੇ ਮੋਬਾਈਲਾਂ ‘ਤੇ ਫ਼ੋਨ ਕਾਲਾਂ ਆ ਰਹੀਆਂ ਹਨ।
ਭਾਵੇਂ ਕਿ ਪੰਜਾਬ ਦੇ ਮੱੁਖ ਮਤਰੀ ਦੇ ਨਿਰਦੇਸ਼ਾਂ ਤੇ ਡੀ.ਜੀ.ਪੀ, ਪੰਜਾਬ ਗੌਰਵ ਯਾਦਵ ਵਲੋਂ ਇੱਕ ਤਿੰਨ ਮੈਂਬਰੀ ਐਸ.ਆਈ.ਟੀ ਗਠਿਤ ਕਰ ਦਿੱਤੀ ਗਈ ਪਰ ਦੇਖਣਾ ਤਾਂ ਇਹ ਹੈ ਕਿ ਆਖਿਰ ਵਿਿਦਆਰਥਣਾਂ ਨੇ ਇਹ ਕਦਮ ਇਸ ਲਈ ਤਾਂ ਨਹੀਂ ਚੁੱਕਿਆ ਕਿ ਇਸ ਯੂਨੀਵਰਸਿਟੀ ਦੀਆਂ ਤਾਰੀਫਾਂ ਹੁਣ ਸੰਸਾਰ ਪੱਧਰ ਤੇ ਹੋਣ ਲੱਗ ਪਈਆਂ ਸਨ ਅਤੇ ਇਹ ਦੇਸ਼ ਦੀਆਂ ਚੁਣੰਦਾ ਯੀਨੀਵਰਸਿਟੀਆਂ ਵਿਚੋਂ 30ਵੇਂ ਨੰਬਰ ਤੇ ਆ ਚੁੱਕੀ ਹੈ। ਕੀ ਅਜਿਹੀ ਘਟਨਾ ਦੇ ਪਿੱਛੇ ਕੋਈ ਅਜਿਹਾ ਰਾਜ ਤਾਂ ਨਹੀਂ ਕਿ ਜਿਸ ਦੀ ਤਹਿਤ ਯੂਨੀਵਰਸਿਟੀ ਦੀ ਤਰੱਕੀ ਨੂੰ ਗ੍ਰਹਿ ਲਗਾਉਣ ਦੀ ਸਾਜ਼ਿਸ਼ ਹੋਵੇ। ਕਿੰਨਾ ਹੈਰਾਨੀਜਨਕ ਤੱਥ ਹੈ ਕਿ ਜਿੱਥੇ ਵਿਿਦਆਰਥੀ ਜਗਤ ਅਤੇ ਆਮ ਤੌਰ ਤੇ ਜਦੋਂ ਹੁਣ ਇਸ ਗੱਲ ਨੂੰ ਆਮ ਹੀ ਕਬੂਲਨ ਲੱਗ ਪਏ ਹਨ ਕਿ ਅਤੇ ਬੜੇ ਮਾਨ ਨਾਲ ਇਹ ਕਹਿੰਦੇ ਹਨ ਕਿ ਇਹ ਮੇਰੀ ਬੇਟੀ ਦਾ ਫਰੈਂਡ ਹੈ ਅਤੇ ਇਹ ਦੋਸਤੀ ਜਿੱਥੇ ਨਿੱਤ ਦਿਨ ਸੈਲਫੀਆਂ ਲੈਂਦੀ ਹੈ ਉਥੇ ਹੀ ਉਹ ਆਪਣਾ ਕੀ ਕੁੱਝ ਸਾਂਝਾ ਕਰ ਰਹੀ ਹੈ ਇਸ ਬਾਰੇ ਤਾਂ ਹੁਣ ਜੋ ਖੁੱਲ੍ਹ ਕੇ ਸਾਹਮਣੇ ਆਇਆ ਹੈ ਉਹ ਲੋਕਾਂ ਤੋਂ ਭੁੱਲਿਆ ਨਹੀਂ ਅਤੇ ਨਾਂ ਹੀ ਭੂੱਲ਼ਣ ਯੋਗ ਹੈ । ਹੁਣ ਜਦੋਂਂ ਇਸ ਕਾਰੇ ਨੂੰ ਕਰਨ ਵਾਲੇ ਲੜਕੇ ਲੜਕੀਆਂ ਪੁਲਿਸ ਹਿਰਾਸਤ ਵਿਚ ਹਨ ਅਤੇ ਬਾਕੀ ਸੈਂਕੜੇ ਵਿਿਦਆਰਥੀ ਸੰਘਰਸ਼ ਦੀ ਰਾਹ ਤੇ ਹਨ ਤਾਂ ੳੇਸ ਸਮੇ ਜਦੋਂ ਪੁਲਿਸ ਦੀ ਗ੍ਰਿਫਤ ਵਿਚ ਹਨ ਤਾਂ ਕੀ ਉਹਨਾਂ ਨੇ ਜਿਸ ਨਾਂ ਨੂੰ ਕਲੰਕ ਲਗਾਇਆ ਹੈ ਅਤੇ ਹੋਰਾਂ ਲੜਕੀਆਂ ਨੂੰ ਵੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਵੱਲ ਤੋਰਿਆ ਹੇ ਅੱਜ ਉਹਨਾਂਾ ਦਾ ਭਵਿੱਖ ਕੀ ਹੋਵੇਗਾ ?
ਹੁਣ ਸੋਚਣ ਦਾ ਵਿਸ਼ਾ ਇਹ ਹੈ ਕਿ ਅਜੋਕਾ ਵਿਿਦਆਰਥੀ ਜਗਤ ਜਿਸ ਦਾ ਕਿ ਨੈਤਿਕ ਪਤਨ ਹੋ ਚੁੱਕਿਆ ਹੈ ਉਹ ਅਜਿਹੇ ਕਾਰਿਆਂ ਕਰ ਕੇ ਆਪਣੀ ਪੀੜ੍ਹੀ ਦਾ ਹੀ ਭਵਿੱਖ ਤਬਾਹ ਕਰ ਰਿਹਾ ਹੈ । ਜਦਕਿ ਆਉਣ ਵਾਲਾ ਸਮਾਂ ਇੰਨਾ ਸੰਘਰਸ਼ਸ਼ੀਲ ਹੈ ਕਿ ਇਸ ਦੇ ਵਿਚੋਂ ਅਗੇਤਰ ਹੋਣਾ ਬਹੁਤ ਹੀ ਮੁਸ਼ਕਿਲ ਹੈ। ਅੱਜ ਜਦੋਂ ਇੰਟਰਨੈਸ਼ਲ਼ ਪੱਧਰ ਤੇ ਹੁਨਰਮੰਦੀ ਵਿਚ ਨਿਘਾਰ ਦੀ ਗੱਲ ਕਰ ਰਹੀਆਂ ਹਨ ਤਾਂ ਉੇਸ ਸਮੇਂ ਕੀ ਸਮੱੁਚਾ ਵਿਿਧਆਰਥੀ ਇਹ ਕਦੋਂ ਸੋਚੇਗਾ ਕਿ ਹੱਥਾਂ ਵਿਚ ਡਿਗਰੀਆਂ ਹੀ ਇਕੱੱਲੀਆਂ ਕੰਮ ਨਹੀਂ ਆਉਂਂਣੀਆਂ ਬਲਕਿ ਹੁਨਰ ਮੰਦੀ ਵੀ ਕੰਮ ਆਉਂਣੀ ਹੈ ਪਰ ਜਦੋਂ ਵਿਿਦਆਰਥੀ ਜਗਤ ਤੱਰਕੀ ਦੀਆਂ ਪੌੜੀਆਂ ਕੱੁਝ ਇਸ ਕਦਰ ਚੜ੍ਹਣ ਲੱਗ ਪਵੇ ਕਿ ਉਹ ਪੌੜੀਆਂ ਤੋਂ ਡਿੱਗ ਕੇ ਫੌੜੀਆਂ ਫੜ੍ਹਣ ਜੋਗੇ ਵੀ ਨਾ ਰਹਿਣ।
ਅੱਜ ਜੋ ਕੱੁਝ ਵੀ ਜਵਾਨੀ ਦੀਆਂ ਬਰੂਹਾਂ ਤੇ ਪੈਰ ਧਰਨ ਤੋਂ ਪਹਿਲਾਂ ਹੀ ਨੌਜੁਆਨ ਮਾਨਸਿਕਤਾ ਕਰ ਰਹੀ ਹੈ ਕਿ ਜਿਸ ਨਾਲ ਫਾਂਸੀ ਦਾ ਫੰਦਾ ਚਾਹੇ ਆਤਮ -ਹੱਤਿਆ ਦੇ ਰਾਹੀਂ ਗਲੇ ਵਿਚ ਪਵੇ ਜਾਂ ਫਿਰ ਕਤਲ ਹੋਣ ਦੇ ਬਾਅਦ ਦਰੱਖਤਾਂ ਨਾਲ ਲਟਕਦੀਆਂ ਦੀਆਂ ਜਿਸ ਤਰ੍ਹਾਂ ਲਾਸ਼ਾਂ ਮਿਲੀਆਂ ਹਨ ਉਹਨਾਂ ਬਾਰੇ ਫਿਰ ਜੋ ਰਾਜਨੀਤੀਕਰਨ ਹੁੰਦਾ ਹੈ ਅਤੇ ਮਾਮਲਿਆਂ ਨੂੰ ਉਛਾਲਿਆ ਜਾਂਦਾ ਹੈ ਕਿ ਇਸ ਸਭ ਦੇ ਦੋਸ਼ੀਆਂ ਨੂੰ ਫਾਂਸੀ ਲਗਾਓ।ਪਰ ਇਸ ਦੇ ਅਸਲ ਕਸੂਰਵਾਰ ਕੌਣ ਹਨ। ਉਹਨਾਂ ਨੂੰ ਤਲਾਸ਼ਣਾ ਬਹੁਤ ਹੀ ਜਰੂਰੀ ਹੈ।
ਚੰਡੀਗੜ੍ਹ ਮਾਮਲੇ ਵਿਚ ਭਾਵੇਂ ਐਸ.ਆਈ.ਟੀ. ਗਠਿਤ ਕਰ ਦਿੱਤੀ ਗਈ ਹੈ ਪਰ ਕੀ ਉਹ ਐਸ.ਆਈ.ਟੀ ਅਜਿਹੀ ਘਟਨਾਵਾਂ ਦੇ ਪਿੱਛੇ ਦੇ ਅਸਲ ਸੱਚ ਨੂੰ ਉਜਾਗਰ ਕਰ ਸਕੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਭਵਿੱਖ ਵਿਚ ਅਜਿਹਾ ਕੱੁਝ ਨਾ ਵਾਪਰੇ ਕਿ ਜਿਸ ਤਰ੍ਹਾਂ ਦਾ ਅੱਜ ਵਿਿਦਆਰਥੀ ਜਗਤ ਦੇ ਭਵਿੱਖ ਨੂੰ ਤਬਾਹ ਕਰਨ ਲ਼ਈ ਇੱਕ ਗਿਣੀ ਮਿੱਥੀ ਸਾਜ਼ਿਸ਼ ਦੀ ਤਹਿਤ ਵਾਪਰਿਆ ਹੈ ਅਤੇ ਇਕ ਵਿਿਦਅਕ ਅਦਾਰੇ ਨੂੰ ਬਹੁਤ ਵੱਡਾ ਗ੍ਰਹਿਣ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਤਹਿਤ ਇਸ ਸਮੇਂ ਸਮੱੁਚੀ ਪੰਾਜਬੀਅਤ ਲਈ ਇਹ ਕਾਰਾ ਬਹੁਤ ਵੱਡੀ ਵੰਗਾਰ ਹੈ ਜਿਸ ਦੀ ਤਹਿਤ ਸਮਾਂ ਰਹਿੰਦਿਆਂ ਹਰ ਇੱਕ ਨੂੰ ਸੰਭਲਣਾ ਪਵੇਗਾ ਤਾਂ ਜੋ ਅੱਜ ਪੰਜਾਬ ਦੀ ਹੋਂਦ ਨੂੰਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਵੇ ਅਸਲ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।


