
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਬੈਟਰੀ ਨਾਲ ਚੱਲਣ ਵਾਲੇ ਬਨਾਵਟੀ ਹੱਥ ਮੁਫਤ ਲਗਾਏ ਗਏ
- Punjab News
- March 25, 2023
- No Comment
- 24
ਮੋਹਾਲੀ/ਚੰਡੀਗੜ੍ਹ:
ਅੱਜ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਕੈਂਪ “ਏਕ ਹੱਥ ਆਸ ਕਾ” ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੱਜ ਇਲੈਕਟ੍ਰਾਨਿਕ ਤੌਰ ‘ਤੇ ਸਿਮੂਲੇਟਿਡ ਹੱਥ ਦਾਨ ਕਰਨ ਲਈ ਇੱਕ ਸਮਾਗਮ ਕਲੱਬ ਦੇ ਪ੍ਰਧਾਨ ਰੋਟੇਰੀਅਨ ਭੁਪਿੰਦਰ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਪ੍ਰੋਜੈਕਟ ਦੇ ਚੇਅਰਮੈਨ ਆਰ ਐਸ ਚੀਮਾ ਤੇ ਸਹਿ ਚੇਅਰਮੈਨ ਅਸ਼ੀਸ਼ ਮਿੱਡਾ ਦੀ ਅਗਵਾਈ ਵਿਚ ਕਰਵਾਇਆ ਗਿਆ।ਇਹ ਜਾਣਕਾਰੀ ਕਲੱਬ ਮੈਂਬਰ ਹਰਦੇਵ ਸਿੰਘ ਉੱਭਾ ਨੇ ਦਿੱਤੀ ।ਉਹਨਾ ਦੱਸਿਆ ਕਿ ਇਸ ਕੈਂਪ ਵਿਚ 171 ਲੋੜਵੰਦਾ ਨੂੰ ਬੈਟਰੀ ਨਾਲ ਚੱਲਣ ਵਾਲੇ ਬਨਾਵਟੀ ਹੱਥ ਬਿਲਕੁੱਲ ਮੁਫਤ ਲਗਾਏ ਗਏ। ਉਹਨਾ ਦੱਸਿਆ ਕਿ ਇਹ ਕੈਂਪ 25,26,27 ਮਾਰਚ ਤਿੰਨ ਦਿਨ ਚੱਲੇਗਾ।ਇਸ ਮੋਕੇ ਤੇ ਕਲੱਬ ਦੇ ਸੈਕਟਰੀ ਐਸ ਪੀ ਓਝਾ,ਹਰਦੇਵ ਸਿੰਘ ਉੱਭਾ,ਐਨ ਐਸ ਔਲਖ, ਹਰਜੀਤ ਸਿੰਘ ਸੱਗੂ,ਵੇਦ ਪ੍ਰਕਾਸ਼, ਦੀਪਕ ਵਰਮਾ ਜੀ,ਦੀਪੂ ਭਟਨਾਗਰ, ਸੁਨੀਲ ਕਾਂਸਲ, ਹਰੀਸ਼ ਗੁਪਤਾ,ਵਰਿੰਦਰ ਸਿੰਘ, ਬਚਿੱਤਰ ਸਿੰਘ ਅਕੁਸ਼ ਗੁਪਤਾ,ਇੰਦਰਜੀਤ ਸਿੰਘ ਅਦਿ ਕਲੱਬ ਮੈਂਬਰ ਹਾਜ਼ਰ ਸਨ।




