IPL 2023: ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ

IPL 2023: ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ

  • Sports
  • March 29, 2023
  • No Comment
  • 74

#038;imwidth=1200&;imheight=628" alt="">

Punjab Kings vs Kolkata Knight Riders opening clash: IPL 2023 ਜੋ ਕਿ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਆਈਪੀਐਲ ਦੇ ਸੀਜ਼ਨ 16 ਨੂੰ ਲੈ ਕੇ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ। IPL 2023 ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਇੰਗਲੈਂਡ ਦੇ ਹਮਲਾਵਰ ਬੱਲੇਬਾਜ਼ ਲਿਆਮ ਲਿਵਿੰਗਸਟੋਨ ਇੰਡੀਅਨ ਪ੍ਰੀਮੀਅਰ ਲੀਗ &;ਚ ਪੰਜਾਬ ਕਿੰਗਜ਼ ਦੇ ਪਹਿਲੇ ਮੈਚ &;ਚ ਨਹੀਂ ਖੇਡ ਸਕਣਗੇ ਕਿਉਂਕਿ ਗੋਡੇ ਦੀ ਸੱਟ ਤੋਂ ਉਭਰਨ ਤੋਂ ਬਾਅਦ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਅਜੇ ਤੱਕ ਉਨ੍ਹਾਂ ਨੂੰ &;ਫਿਟਨੈਸ ਕਲੀਅਰੈਂਸ&; ਨਹੀਂ ਦਿੱਤੀ ਹੈ। ਪੰਜਾਬ ਕਿੰਗਜ਼ ਟੀਮ 1 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਆਈਪੀਐਲ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਲਿਵਿੰਗਸਟੋਨ ਨੇ ਦਸੰਬਰ ਵਿੱਚ ਪਾਕਿਸਤਾਨ ਦੇ ਖਿਲਾਫ ਆਪਣੇ ਟੈਸਟ ਡੈਬਿਊ ਦੌਰਾਨ ਆਪਣੇ ਆਪ ਨੂੰ ਸੱਟ ਲੱਗਣ ਤੋਂ ਬਾਅਦ ਪ੍ਰਤੀਯੋਗੀ ਕ੍ਰਿਕਟ ਨਹੀਂ ਖੇਡੀ ਹੈ। 29 ਸਾਲਾ ਖਿਡਾਰੀ ਨੂੰ ਪਿਛਲੇ ਸਾਲ ਘਰੇਲੂ ਮੈਦਾਨ &;ਤੇ &;ਦ ਹੰਡਰਡ&; ਮੁਕਾਬਲੇ &;ਚ ਖੇਡਦੇ ਹੋਏ ਗਿੱਟੇ &;ਤੇ ਸੱਟ ਵੀ ਲੱਗੀ ਸੀ। ਆਈਪੀਐਲ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਉਸ ਨੂੰ ਘੱਟੋ-ਘੱਟ ਪਹਿਲੇ ਮੈਚ ਲਈ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਈਸੀਬੀ ਉਸਦੀ ਫਿਟਨੈਸ ਸਥਿਤੀ ਦਾ ਪਤਾ ਲਗਾਉਣ ਲਈ ਸਕੈਨ ਕਰ ਰਿਹਾ ਹੈ। ਜਿਸ ਕਰਕੇ ਉਹ ਦੂਜੇ ਮੈਚ ਲਈ ਉਪਲਬਧ ਹੋਣਗੇ।

ਲਿਵਿੰਗਸਟੋਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ &;ਤੇ ਇਕ ਵੀਡੀਓ ਪੋਸਟ ਕੀਤਾ ਜਿਸ &;ਚ ਉਹ ਨੈੱਟ &;ਤੇ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਲਿਵਿੰਗਸਟੋਨ ਲਈ ਆਈਪੀਐਲ ਵਿੱਚ ਪਿਛਲਾ ਸੀਜ਼ਨ ਸਰਵੋਤਮ ਸੀ, ਜਿਸ ਨੇ 14 ਮੈਚਾਂ ਵਿੱਚ 36.42 ਦੀ ਔਸਤ ਨਾਲ 437 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 182.08 ਰਿਹਾ।

ਇੰਗਲੈਂਡ ਦੇ ਕ੍ਰਿਕਟਰ ਨੂੰ ਵੱਡੇ ਸ਼ਾਟ ਖੇਡਣ ਦੀ ਸਮਰੱਥਾ ਲਈ ਜਾਣਿਆ ਜਾਂਦਾ ਹੈ ਅਤੇ ਉਸ ਨੇ ਰਾਸ਼ਟਰੀ ਟੀਮ ਲਈ 12 ਵਨਡੇ ਅਤੇ 29 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਪਿਛਲੇ ਸੀਜ਼ਨ &;ਚ ਵੀ ਉਸ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ ਛੇ ਵਿਕਟਾਂ ਲਈਆਂ ਸਨ। ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣਨ ਵਾਲਾ ਇੰਗਲੈਂਡ ਦਾ ਸੈਮ ਕੁਰਨ ਪਹਿਲਾਂ ਹੀ ਪੰਜਾਬ ਟੀਮ ਵਿੱਚ ਸ਼ਾਮਲ ਹੋ ਚੁੱਕਾ ਹੈ।

ਹੋਰ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ Opening Ceremony ਵਿੱਚ ਬਿਖੇਰਨਗੇ ਆਪਣੀ ਆਵਾਜ਼ ਦਾ ਜਾਦੂ

Source

Related post

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਸਰਕਾਰ

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ…

Wrestlers Protest Jantar Mantar: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ (29 ਅਪ੍ਰੈਲ) ਦੀ ਸਵੇਰ ਪਹਿਲਵਾਨਾਂ ਦੀ ਹੜਤਾਲ ਦਾ ਸਮਰਥਨ ਕਰਨ…
Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ ਨਜ਼ਰ,

Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ…

Shreyas Iyer Dance: ਸ਼੍ਰੇਅਸ ਅਈਅਰ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਅਪਲੋਡ ਕਰਦੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਾਇਰਲ…
ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ ਪਿਤਾ?

ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ…

MS Dhoni & Sakshi Singh Dhoni: IPL ‘ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੀ ਪਤਨੀ ਸਾਕਸ਼ੀ ਧੋਨੀ…
0 0 votes
Article Rating
Subscribe
Notify of
guest
0 Comments
Oldest
Newest Most Voted