IPL 2023: ਦਿੱਲੀ ਕੈਪੀਟਲਸ ਦੇ ਖਿਡਾਰੀਆਂ ਦਾ ਚੋਰੀ ਹੋਇਆ ਸਮਾਨ

IPL 2023: ਦਿੱਲੀ ਕੈਪੀਟਲਸ ਦੇ ਖਿਡਾਰੀਆਂ ਦਾ ਚੋਰੀ ਹੋਇਆ ਸਮਾਨ

  • Sports
  • April 24, 2023
  • No Comment
  • 64

Delhi Capitals David Warner: ਜਦੋਂ ਦਿੱਲੀ ਕੈਪੀਟਲਜ਼ (DC) ਦੀ ਟੀਮ ਬੈਂਗਲੁਰੂ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਖਿਲਾਫ ਮੈਚ ਖੇਡਣ ਤੋਂ ਬਾਅਦ ਵਾਪਸ ਦਿੱਲੀ ਪਰਤੀ ਤਾਂ ਖਿਡਾਰੀਆਂ ਦੇ ਬੱਲੇ ਅਤੇ ਪੈਡ ਸਮੇਤ ਟੀਮ ਦੀਆਂ ਕ੍ਰਿਕਟ ਕਿੱਟਾਂ ਚੋਰੀ ਹੋ ਗਈਆਂ ਸਨ। ਇਸ ਤੋਂ ਬਾਅਦ ਹੁਣ ਦਿੱਲੀ ਟੀਮ ਦੇ ਕਪਤਾਨ ਡੇਵਿਡ ਵਾਰਨਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਚੋਰੀ ਦਾ ਜ਼ਿਆਦਾਤਰ ਸਾਮਾਨ ਬਰਾਮਦ ਕਰ ਲਿਆ ਹੈ। ਵਾਰਨਰ ਦੁਆਰਾ ਪੋਸਟ ਕੀਤੀ ਗਈ ਫੋਟੋ ਵਿੱਚ, ਬੱਲੇ, ਪੈਡ, ਦਸਤਾਨੇ ਅਤੇ ਹੋਰ ਚੀਜ਼ਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ।

ਚੋਰੀ ਹੋਏ ਸਮਾਨ ਦੀ ਗੱਲ ਕਰੀਏ ਤਾਂ ਡੇਵਿਡ ਵਾਰਨਰ ਅਤੇ ਫਿਲ ਸਾਲਟ ਦੇ 3-3 ਮਹੱਤਵਪੂਰਨ ਬੈਟ ਤੋਂ ਇਲਾਵਾ ਮਿਸ਼ੇਲ ਮਾਰਸ਼ ਦੇ 2 ਬੈਟ ਵੀ ਚੋਰੀ ਹੋ ਗਏ ਹਨ। ਇਸ ਤੋਂ ਇਲਾਵਾ ਟੀਮ ਦੇ ਨੌਜਵਾਨ ਖਿਡਾਰੀ ਯਸ਼ ਢੁਲ ਦੇ 5 ਬੈਟ ਚੋਰੀ ਹੋ ਗਏ ਸਨ। ਦਿੱਲੀ ਟੀਮ ਦੇ ਖਿਡਾਰੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਿਆਂ ਜਦੋਂ ਉਨ੍ਹਾਂ ਦਾ ਸਾਮਾਨ ਦਿੱਲੀ ਸਥਿਤ ਉਨ੍ਹਾਂ ਦੇ ਹੋਟਲ ਦੇ ਕਮਰਿਆਂ ‘ਚ ਪਹੁੰਚਿਆ।

ਸਾਮਾਨ ਚੋਰੀ ਹੋਣ ਤੋਂ ਬਾਅਦ ਦਿੱਲੀ ਦੇ ਖਿਡਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਚੋਰਾਂ ਨੂੰ ਫੜਨ ਦੇ ਨਾਲ-ਨਾਲ ਜ਼ਿਆਦਾਤਰ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੇ ਚੋਰੀ ਹੋਏ 1-1 ਬੱਲੇ ਦੀ ਕੀਮਤ ਕਰੀਬ 1 ਲੱਖ ਰੁਪਏ ਹੈ।

ਦਿੱਲੀ ਕੈਪੀਟਲਸ ਲਈ ਇਸ ਸੀਜ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਜਿਸ ਵਿੱਚ ਟੀਮ ਨੂੰ ਆਪਣੇ ਸ਼ੁਰੂਆਤੀ 5 ਮੈਚਾਂ ਵਿੱਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡੇ ਗਏ ਆਪਣੇ 6ਵੇਂ ਲੀਗ ਮੈਚ ਵਿੱਚ 4 ਵਿਕਟਾਂ ਨਾਲ ਜਿੱਤ ਦੇ ਨਾਲ ਇਸ ਸੀਜ਼ਨ ਪੁਆਇੰਟਸ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਹੀ।

Source

Related post

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਸਰਕਾਰ

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ…

Wrestlers Protest Jantar Mantar: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ (29 ਅਪ੍ਰੈਲ) ਦੀ ਸਵੇਰ ਪਹਿਲਵਾਨਾਂ ਦੀ ਹੜਤਾਲ ਦਾ ਸਮਰਥਨ ਕਰਨ…
Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ ਨਜ਼ਰ,

Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ…

Shreyas Iyer Dance: ਸ਼੍ਰੇਅਸ ਅਈਅਰ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਅਪਲੋਡ ਕਰਦੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਾਇਰਲ…
ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ ਪਿਤਾ?

ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ…

MS Dhoni & Sakshi Singh Dhoni: IPL ‘ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੀ ਪਤਨੀ ਸਾਕਸ਼ੀ ਧੋਨੀ…
0 0 votes
Article Rating
Subscribe
Notify of
guest
0 Comments
Oldest
Newest Most Voted