
ਧਰਮ ਪਰਿਵਰਤਨ ਤੇ ਚਿੰਤਾ-ਪਰ ਧਾਰਮਿਕ ਅਸਥਾਨਾਂ ਨੂੰ ਸੰਭਾਲਣ ਪ੍ਰਤੀ ਖੂਨ ਵਹਿਣਾ -ਕਿੱਸ ਸਚਾਈ ਦਾ ਪ੍ਰਤੀਕ ?
- Punjab Click Blog
- September 18, 2022
- No Comment
- 125
ਦੁਨੀਆਂ ਵਿਚ ਸਭ ਤੋਂ ਘੱਟ ਸਮੇਂ ਵਿਚ ਅਗਰ ਕਿਸੇ ਧਰਮ ਨੇ ਅਹਿਮ ਸਥਾਨ ਪ੍ਰਾਪਤ ਕੀਤਾ ਤਾਂ ਉਹ ਹੈ ਸਿੱਖ ਧਰਮ। ਜੋ ਕਿ ਸਰਬਤ ਦੇ ਭਲੇ ਦਾ ਧਾਰਨੀ, ਹੋਰਾਂ ਧਰਮਾ ਦਾ ਰੱਖਿਅਕ, ਜਿਸ ਨੇ ਜ਼ੁਲਮ ਤੇ ਜ਼ਾਲਮ ਨਾਲ ਲੜਾਈ ਲੜੀ ਅਤੇ ਅਥਾਹ ਕੁਰਬਾਨੀਆਂ ਦਿੱਤੀਆਂ । ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ਵੀ ਉਸ ਸਮੇਂ ਇਹ ਸੀ ਕਿ “ਜਉੇ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥” ਜਿਸ ਦਾ ਮਤਲਬ ਹੀ ਇਹ ਸੀ ਕਿ ਸਿੱਖ ਧਰਮ ਦੀ ਹੋਂਦ ਨੂੰ ਕਾਇਮ ਕਰਨ ਦੇ ਲਈ ਹਰ ਕੁਰਬਾਨੀ ਦੇਣੀ ਪੈਣੀ ਹੈ ਅਤੇ ਇੱਕ ਸਿੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਹੋ ਕੇ ਸੇਵਾ ਭਾਵ ਵਾਲਾ ਸਿੱਖ ਜਿਸ ਦਾ ਮਤਲਬ ਸ਼ਿਸ਼ ਸੀ ਕਿ ਉਸ ਨੇ ਸਾਰੀ ਉਮਰ ਸਿੱਖਣਾ ਹੈ ਅਤੇ ਸਮੱੁਚੀ ਲੋਕਾਈ ਦੀ ਸੇਵਾ ਕਰਨੀ ਹੈ।
ਪਰ ਬੀਤੇ ਸਮੇ ਤੋਂ ਪੰਜਾਬ ਦੀ ਧਰਤੀ ਦਾ ਮੂਲ ਸਿੱਖੀ ਸਿਧਾਂਤ ਵਿੱਚ ਜੋ ਗਿਰਾਵਟ ਆਈ ਤੇ ਜਿਸ ਦੀ ਤਹਿਤ ਡੇਰਾਵਾਦ ਭਾਰੂ ਹੋਇਆ ਅਤੇ ਲੋਕਾਂ ਸਿੱਖੀ ਦੇ ਮੂਲ ਸਿਧਾਂਤਾਂ ਦੇ ਪੈਰੋਕਾਰ ਦਿਖਾਵੇ ਵਜੋਂ ਹੋ ਨਿਬੜੇ। ਕਿੰਨਾ ਹੈਰਾਨੀਜਨਕ ਤੱਥ ਹੈ ਕਿ ਅੱਜ ਵੀ ਕੱਟੜਤਾ ਪ੍ਰਤੀ ਤਾਂ ਬਹੁਤ ਵੱਡੇ ਪੱਧਰ ਦੀ ਦੁਹਾਈ ਹੈ ਪਰ ਸਿੱਖ ਦੀ ਵੇਸ਼ਭੂਸ਼ਾ ਵਿੱਚ ਹੀ ਡੇਰਾਵਾਦ ਦੇ ਸੰਚਾਲਕਾਂ ਨੇ ਸਿੱਖ ਧਰਮ ਨੂੰ ਖੋਰਾ ਲਗਾਇਆ ਹੈ। ਅੱਜ ਅੱਗਰ ਨਾਂ ਗਿਣਨ ਲੱਗੀਏ ਤਾਂ ਪੂਰੇ ਤੌਰ ਤੇ ਗਿਣੇ ਨਹੀਂ ਜਾਣਗੇ । ਜਦਕਿ ਸਭ ਨੇ ਵੱਖੋ-ਵੱਖਰੇ ਤੌਰ ਤੇ ਗੁਰਦੁਆਰਾ ਸਾਹਿਬ ਨੁਮਾ ਇਮਾਰਤਾਂ ਉਸਾਰੀਆਂ ਹੋਈਆਂ ਹਨ ਅਤੇ ਵਧੇਰੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਵੀ ਕੀਤੀ ਹੋਈ ਹੈ ਅਤੇ ਜੇਕਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਨਹੀਂ ਵੀ ਕੀਤੀ ਤਾਂ ਉਹਨਾਂ ਨੇ ਗੁਰੂ ਸਾਹਿਬਾਨਾਂ ਦੀ ਫੋਟੋਆਂ ਲਗਾ ਕੇ ਗੁਰਬਾਨੀ ਦੇ ਸ਼ਲੋਕਾਂ ਦੀ ਵਰਤੋਂ ਕਰਨ ਦਾ ਚਲਨ ਜਰੂਰ ਅਪਨਾਇਆ ਹੋਇਆ ਹੈ।
ਇਸ ਨੂੰ ਧਰਮ ਪਰਿਵਰਤਨ ਕਹੀਏ ਜਾਂ ਫਿਰ ਧਰਮ ਦੇ ਨੱਕ ਹੇਠ ਮਨੱੁਖਤਾ ਦੀ ਸੋਚ ਦਾ ਪਰਿਵਰਤਨ ਕਹੀਏ ਇਸ ਬਾਰੇ ਅੰਦਾਜਾ ਲਗਾਉਣਾ ਬਹੁਤ ਹੀ ਮੁਸ਼ਕਿਲ ਹੈ। ਜਿਸ ਤਰ੍ਹਾਂ ਇਸ ਸਮੇਂ ਕੈਨੇਡਾ ਅਮਰੀਕਾ ਵਿਚ ਪੰਜਾਬ ਵੱਸ ਰਿਹਾ ਹੈ ਅਤੇ ਧਰਮ ਪ੍ਰਚਾਰਕ ਜਿਨ੍ਹਾਂ ਵਿਚ ਕਵੀਸ਼ਰ, ਢਾਡੀ ਤੇ ਕਥਾਵਾਚਕ ਵਿਦੇਸ਼ਾਂ ਨੂੰ ਭੱਜ ਰਹੇ ਹਨ ਅਤੇ ਪੰਜਾਬ ਵਿਚ ਸਿੱਖ ਧਰਮ ਵਿੱਚ ਨਿਘਾਰ ਆਉਣਾ ਤਾਂ ਸੁਭਾਵਿਕ ਹੀ ਹੈ । ਉਸ ਤੋਂ ਉਤੇ ਜੋ ਕੱੁਝ ਬੀਤੇ ਵਰ੍ਹਿਆਂ ਵਿਚ ਪੰਜਾਬ ਵਿਚ ਅਖੌਤੀ ਪੰਥਕ ਸਰਕਾਰ ਦੇ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਹਨ ਅਤੇ ਇਨਸਾਫ ਮੰਗਣ ਲਈ ਸ਼ਾਂਤਮਈ ਧਰਨਿਆਂ ਤੇ ਬੈਠੇ ਨਿਰੋਦਸ਼ਾਂ ਤੇ ਗੋਲੀਆਂ ਚਲੀਆਂ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।ਪਰ ਅੱਜ ਤੱਕ ਉਹ ਇਨਸਾਫ ਸਿਸਕੀਆਂ ਲੈ ਰਿਹਾ ਹੈ ਜਦਕਿ ਇਹ ਮਸਲਾ ਇੰਨਾ ਕੁ ਰਾਜਨੀਤਿਕ ਹੋਇਆ ਕਿ ਜਿਸ ਨੇ ਸਰਕਾਰਾਂ ਤਾਂ ਬਦਲ ਦਿੱਤੀਆਂ ਅਤੇ ਸਰਬੱਤ ਖਾਲਸਾ ਬੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ-ਦੋ ਜੱਥੇਦਾਰ ਤਾਂ ਨਿਯੱੁਕਤ ਕਰ ਦਿੱਤੇ ਪਰ ਸਿੱਖ ਧਰਮ ਦਾ ਨਾ ਤਾਂ ਪਰਿਵਰਤਨ ਰੁਕਿਆ ਅਤੇ ਨਾ ਹੀ ਗੁਰਧਾਮਾਂ ਦੀ ਸਾਂਭ-ਸੰਭਾਲ ਵਿਚ ਸੁਧਾਰ ਹੋਇਆ ਅਤੇ ਨਾਂ ਹੀ ਗੁਰੂ ਦੀ ਗੋਲਕ ਵਰਤਨ ਦੇ ਢੰਗ ਗੁਰੂ ਸਾਹਿਬਾਨਾਂ ਦੀ ਸੋਚ ਮੁਤਾਬਕ ਹੋਂਦ ਵਿੱਚ ਆਏ ।ਹੁਣ ਜਦੋਂ ਸਿੱਖ ਧਰਮ ਦੇ ਲੋਕ ਲਾਲਚ ਵੱਸ ਕ੍ਰਿਸਚਿਅਨ ਧਰਮ ਵਿਚ ਜਾ ਰਹੇ ਹਨ ਤਾਂ ਇਹ ਚਲਨ ਤਾਂ ਡੇਰਾਵਾਦ ਤੋਂ ਵੀ ਕਿਤੇ ਜਿਆਦਾ ਖਤਰਨਾਕ ਹੈ। ਜਦਕਿ ਇਹ ਹੁਣ ਜਿੱਥੇ ਚਿੰਤਾ ਦਾ ਵਿਸ਼ਾ ਹੈ ਉਥੇ ਹੀ ਐਸ.ਜੀ.ਪੀ.ਸੀ. ਦੀ ਧਰਮ ਪ੍ਰਚਾਰ ਕਮੇਟੀ ਨੇ ਪਿੰਡਾਂ ਵਿੱਚ ਜਾ ਕੇ ਸਿੱਖ ਧਰਮ ਦੇ ਲੋਕਾਂ ਨੂੰ ਵਾਪਸੀ ਆਪਣੇ ਧਰਮ ਵਿਚ ਲਿਆਉਣ ਦੇ ਸਫਲ ਉਪਰਾਲੇ ਕਰਨੇ ਸ਼ੁਰੂ ਕੀਤੇ ਹਨ। ਪਰ ਸਿੱਖ ਧਰਮ ਦੇ ਵਿਚ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ ਉਸ ਨਾਲ ਕੀ ਸਿੱਖ ਧਰਮ ਦੀ ਹੋਂਦ ਨੂੰ ਖੋਰਾ ਨਹੀਂ ਲੱਗੇਗਾ।
ਫ਼ਰੀਦਕੋਟ ਸ਼ਹਿਰ ਦੀ ਜਰਮਨ ਕਾਲੋਨੀ ਵਿਖੇ ਬਣੇ ਗੁਰਦੁਆਰਾ ਸਾਹਿਬ ‘ਚ ਅੱਜ ਅੱਸੂ ਦੀ ਸੰਗਰਾਂਦ ਮੌਕੇ ਦੋ ਧੜਿਆ ਵਿਚ ਪ੍ਰਧਾਨਗੀ ਨੂੰ ਲੈ ਕੇ ਹੋਈ ਲੜਾਈ ਭਿਆਨਕ ਰੂਪ ਅਖਤਿਆਰ ਕਰ ਗਈ । ਗੁਰਦੁਆਰਾ ਸਾਹਿਬ ਵਿਚ ਕਾਬਜ਼ ਧੜੇ ਅਤੇ ਪ੍ਰਧਾਨਗੀ ਦੇ ਚਾਹਵਾਨ ਧੜੇ ਨੇ ਪਹਿਲਾਂ ਤੂੰ-ਤੂੰ ਮੈਂ -ਮੈਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਖਦੇ-ਦੇਖਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪਏ ਸ਼ਾਸ਼ਤਰਾਂ ਨੂੰ ਚੁੱਕੇ ਕੇ ਜਿੰਨ੍ਹਾਂ ਵਿਚ ਕਿਰਪਾਨਾਂ ਵੀ ਸ਼ਾਮਿਲ ਸਨ ਇਕ ਦੂਸਰੇ ‘ਤੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਗੁਰਦੁਆਰਾ ਸਾਹਿਬ ਵਿਚ ਹਾਜ਼ਰ ਸੰਗਤ ਨੇ ਹਮਲਾਵਾਰਾਂ ਨੂੰ ਕਾਬੂ ਕਰ ਕੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ । ਇਸ ਮੌਕੇ ਦੋਹਾਂ ਧਿਰਾਂ ਵਲੋਂ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਨੂੰ ਛਿੱਕੇ ਟੰਗ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਇਕ ਦੂਜੇ ਉਪਰ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ । ਜਿਸ ਵਿਚ ਇਕ ਔਰਤ ਸ਼ਰਧਾਲੂ ਦੇ ਜ਼ਖ਼ਮੀਂ ਹੋਣ ਦਾ ਵੀ ਪਤਾ ਚਲਿਆ ਹੈ । ਬਹਿਸ ਉਸ ਵਕਤ ਲੜਾਈ ‘ਚ ਬਦਲ ਗਈ ਜਦੋਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਤਾਂ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਅਤੇ ਸਾਬਕਾ ਕਮੇਟੀ ਦੇ ਮੈਂਬਰਾਂ ਵਿਚ ਤਕਰਾਰ ਹੋ ਗਈ ਜੋ ਵੇਖਦੇ ਹੀ ਵੇਖਦੇ ਲੜਾਈ ਵਿਚ ਬਦਲ ਗਈ । ਇਸ ਮਾਮਲੇ ਵਿਚ ਡੀ.ਐਸ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਮੁਖੀ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਵਿਚ ਕਰ ਦਿੱਤਾ । ਇਸ ਝਗੜੇ ਵਿਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ । ਜਿਸ ਵਿਚ ਇਕ ਔਰਤ ਸ਼ਾਮਿਲ ਹੈ । ਔਰਤ ਪ੍ਰਭਜੋਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਵੱਖ ਵੱਖ ਧਰਾਵਾਂ ਦੇ ਤਹਿਤ 9 ਵਿਅਕਤੀਆਂ’ਤੇ ਮਾਮਲਾ ਦਰਜ ਕੀਤਾ ਹੈ । ਇਨ੍ਹਾਂ ਵਿਚੋਂ 3 ਵਿਅਕਤੀਆਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ ।
ਕਿੰਨਾ ਹੈਰਾਨੀਜਨਕ ਤੱਥ ਹੈ ਕਿ ਹਮਲੇ ਵਿਚ ਵਰਤੇ ਗਏ ਸ਼ਸਤਰ ਉਹ ਸਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਅੱਗੇ ਸਜਾਏ ਗਏ ਸਨ। ਅੱਜ ਸਮੱੁਵੇ ਮੀਡੀਆ ਅਤੇ ਸੋਸਲ ਮੀਡੀਆ ਤੇ ਵਾਇਰਲ ਇਸ ਲੜਾਈ ਦੀਆ ਤਸਵੀਰਾਂ ਅਤੇ ਫਿਲਮਾਂ ਸਿੱਖ ਧਰਮ ਦੀ ਕਿਹੜੀ ਮਰਿਆਦਾ ਦੀ ਪਾਲਨਾ ਦੀ ਮਿਸਾਲ ਪੇਸ਼ ਹੋਵੇਗੀ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਉਹ ਬੰਦੇ ਕਿਹੜਾ ਕਾਰਾ ਕਰ ਰਹੇ ਹਨ ਕਿ ਜਿੰਨ੍ਹਾਂ ਨੇ ਜਰਾ ਜਿੰਨਾ ਵੀ ਨਹੀਂ ਸੋਚਿਆ ਕਿ ਇਸ ਦਾ ਅਸਰ ਸਿੱਖ ਧਰਮ ਦੀ ਨੀਤੀਆਂ ਅਤੇ ਧਰਮ ਦੇ ਅਸੂਲਾਂ ਕੀ ਹੋਵੇਗਾ ? ਹੁਣ ਜਦੋਂ ਪੰਜਾਬ ਵਿਚ ਇਸ ਤੋਂ ਉਤੇ ਦਾ ਨਿਘਾਰ ਨਹੀਂ ਹੋ ਸਕਦਾ ਤਾਂ ਉਸ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਸ਼੍ਰੌਮਣੀ ਕਮੇਟੀ ਨੂੰ ਕਿਹਾ ਹੈ ਕਿ ਅਤੇ ਇਸ ਮੰਦਭਾਗੀ ਘਟਨਾ ਦੀ ਉਹਨਾਂ ਨੇ ਨਿੰਦਿਆ ਵੀ ਕੀਤੀ ਹੈ।





