
ਨਿੱਜੀ ਹਿੱਤ, ਡਰ ਭੈਅ ਜਾਂ ਫਿਰ ਮਨ ਅਤੇ ਦਿਮਾਗ ਦਾ ਭ੍ਰਿਸ਼ਟ ਸੁਮੇਲ ?
- Punjab Click Blog
- September 17, 2022
- No Comment
- 121
ਕੁਦਰਤ ਇਨਸਾਨ ਨੂੰ ਆਜ਼ਾਦ ਪੈਦਾ ਕਰਦੀ ਹੈ ਪਰ ਇਨਸਾਨ ਜਿਉਂ ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਤਾਂ ਉਹ ਹਰ ਪਲ ਕਿਸੇ ਨਾ ਕਿਸੇ ਤਰ੍ਹਾਂ ਦੀ ਗੁਲਾਮੀਅਤ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ ।ਜਨਮ ਤੋਂ ਤੁਰੰਤ ਬਾਅਦ ਦਿੱਤੀ ਜਾਂਦੀ ਗੁੜਤੀ ਅਤੇ ਇਸ ਤੋਂ ਬਾਅਦੀ ਰਸਮਾਂ ਉਸ ਦੇ ਸਰੀਰ ਤੇ ਕਿਸੇ ਧਾਰਮਿਕ ਬਿਰਤੀ ਦੇ ਨਿਸ਼ਾਨ ਲਗਾ ਦਿੰਦੀਆਂ ਹਨ ਅਤੇ ਉਸ ਤੋਂ ਬਾਅਦ ਵਧੇਰੇ ਤੌਰ ਤੇ ਉਸ ਨੂੰ ਮਿਲਣ ਵਾਲੀ ਸਕੂਲੀ ਸਿਿਖਆ ਵੀ ਧਰਮ ਤੇ ਆਧਾਰਿਤ ਸਕੂਲਾਂ ਵਿਚ ਹਾਸਲ ਕਰਨੀ ਪੈਂਦੀ ਹੈ । ਸਿਿਖਆ ਦਾ ਮਤਲਬ ਹੁੰਦਾ ਹੈ ਕਿ ਹਾਸਲ ਕਰਨ ਤੋਂ ਬਾਅਦ ਇਨਸਾਨ ਆਪਣੀ ਅਕਾਲ ਦੀ ਵਰਤੋਂ ਕਰ ਸਕੇ। ਪਰ ਉਸ ਦਾ ਆਲਾ-ਦੁਆਲਾ ਹਰ ਸਮੇਂ ਆਪਣੇ ਮੁਤਾਬਕ ਢਾਲਣ ਦੀਆਂ ਸਫਲ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਇਥੋਂ ਤੱਕ ਪਹਿਨਣ ਖਾਣ ਤੋਂ ਲੈਕੇ ਅਤੇ ਜੀਵਨ ਬਸਰ ਕਰਨ ਵਾਲੇ ਸਾਥੀਆਂ ਤੱਕ ਦੀ ਚੋਣ ਹੋਰ ਹੀ ਕਰਦੇ ਹਨ।
ਇਸ ਨੂੰ ਕਿਹਾ ਜਾਂਦਾ ਹੈ ਮਾਨਸਿਕ ਗੁਲਾਮੀ ਜਿਸ ਵਿਚੋਂ ਕਿ ਮਰਦੇ ਦਮ ਤੱਕ ਇਨਸਾਨ ਨਿਕਲ ਨਹੀਂ ਸਕਦਾ। ਅੱਜ ਇਨਸਾਨੀਅਤ ਬਹੁਤ ਵੱਡੇ ਪੱਧਰ ਤੇ ਨਿਘਾਰ ਵਿਚ ਹੈ ਅਤੇ ਇਸ ਦਾ ਮੱੁਢਲਾ ਕਾਰਨ ਹੀ ਹੈ ਕਿ ਮਾਨਸਿਕ ਗੁਲਾਮੀ ਜਿਸ ਦੀ ਤਹਿਤ ਦੋ ਗੱਲਾਂ ਤੇ ਅੱਜ ਹਰ ਇਨਸਾਨ ਪੱਛੜ ਰਿਹਾ ਹੈ ਉਹ ਹਨ ਗਲਤ ਮਾਰਗਦਰਸ਼ਨ- ਗਲਤ ਹਿਸਾਬ ਕਿਤਾਬ ਕਿਹਾ ਜਾਂਦਾ ਹੈ ਜੋ ਕਿ ਅਜੋਕੇ ਯੁੱਗ ਵਿਚ ਇਨਸਾਨ ਦੀ ਜਿੰਦਗੀ ਦੇ ਦੋ ਅਹਿਮ ਪਹਿਲੂ ਹਨ ਅਤੇ ਇਹਨਾਂ ਵਿਚੋਂ ਜੋ ਕੱੁਝ ਵੀ ਉਪਜਦਾ ਹੈ ਤੇ ਜਿਸ ਸਦਕਾ ਅੱਜ ਇਨਸਾਨੀ ਜਿੰਦਗੀ ਤਬਾਹ ਹੋ ਰਹੀ ਹੈ ਉਹ ਹੈ ਨਾ-ਸਮਝੀ ਜੋ ਕਿ ਸਭ ਕੱੁਝ ਲੁਟਾ ਕੇ ਹੋਸ਼ ਵਿਚ ਆਉਂਦੀ ਹੈ ਅਤੇ ਫਿਰ ਜਦੋਂ ਉਸ ਸਮਝ ਨੂੰ ਸੂਝਵਾਨਤਾ ਕਹਿੰਦੇ ਹਾਂ ਤਾਂ ਬੜਾ ਅਫਸੋਸ ਹੁੁੰਦਾ ਹੈ ਕਿ ਮੈਂ ਬੀਤੇ ਸਮੇਂ ਵਿਚ ਕੀ ਕਰ ਬੈਠਾ ਹੈ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਪਰ ਫਿਰ ਵੀ ਉਸ ਤਬਾਹੀ ਦੇ ਬਾਅਦ ਵੀ ਅੱਜ ਲੋਕ ਉਸ ਸਮੇਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦੇ ਫਿਰ ਨਵੀਂ ਮਾਨਸਿਕ ਗੁਲਾਮੀ ਨੂੰ ਸਹੇੜ ਲੈਂਦੇ ਹਨ।
ਕਹਿੰਦੇ ਨੇ ਕਿ ਜਦੋਂ ਕਿਸੇ ਗੇਂਦ ਨੂੰ ਭਾਵੇਂ ਕਿੰਨੀ ਜੋਰ ਨਾਲ ਹਿੱਟ ਕਿਉਂ ਨਾ ਕਰ ਦੇਈਏ ਉਹ ਕੁੱਝ ਦੂਰੀ ਤੇ ਜਾ ਕੇ ਜਰੂਰ ਰੁੱਕ ਜਾਂਦੀ ਹੈ ਕਿਉਂਕਿ ਉਸ ਤੇ ਦੋ ਬਲ ਕੰਮ ਕਰ ਰਹੇ ਹੁੰਦੇ ਹਨ ਇੱਕ ਹਵਾ ਦਾ ਦਬਾਅ ਅਤੇ ਦੂਜਾ ਰਗੜ ਬਲ ਜੋ ਕਿ ਦੋਵੇਂ ਉਸ ਨੂੰ ਜਿਆਦਾ ਅੱਗੇ ਨਹੀਂ ਵੱਧਣ ਦਿੰਦੇ ਕਿਉਂਕਿ ਉਸ ਦੇ ਅੱਗੇ ਵੱਧਣ ਤੇ ਵੀ ਕਿਸੇ ਦੀ ਹਿੱਟ ਦਾ ਬਲ ਕੰਮ ਕਰ ਰਿਹਾ ਹੁੰਦਾ ਹੈ।
ਇਹੀ ਹਾਲ ਹੈ ਅੱਜ ਕੱਲ੍ਹ ਦੇ ਲੋਕ ਸੇਵਕਾਂ ਦਾ ਜੋ ਕਿ ਵਧੇਰੇ ਤੌਰ ਤੇ ਹਨ ਤਾਂ ਸਿਿਖਆ ਤੋਂ ਵਾਂਝੇ ਪਰ ਉਹ ਜਦ ਰਾਜਨੀਤੀ ਵਿਚ ਪ੍ਰਵੇਸ਼ ਕਰਦੇ ਹਨ ਤਾਂ ਉਸ ਸਮੇਂ ਹੀ ਉਹ ਕਿਸੇ ਦੇ ਪਿਛਲੱਗ ਹੋ ਕੇ ਤੁਰਦੇ ਹਨ ਅਤੇ ਉਹਨਾਂ ਦੀ ਹਰ ਇੱਕ ਹਰਕਤ ਕਿਸੇ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਜਦਕਿ ਉਹਨਾਂ ਨੂੰ ਬਹੁਤ ਕੁੱਝ ਗਲਤ ਹੁੰਦਾ ਅੱਖਾਂ ਸਾਹਮਣੇ ਦੇਖ ਕੇ ਵੀ ਦਿਮਾਗ ਦੀਆਂ ਉਹਨਾਂ ਸੋਚ ਨਾੜੀਆਂ ਨੂੰ ਬੰਦ ਰੱਖਣਾ ਪੈਂਦਾ ਹੈ ਜੋ ਕਿ ਅਸਲ ਸੱਚ ਨੂੰ ਜਾਣਦੀਆਂ ਹਨ। ਉਸ ਦੇ ਅੱਗੇ ਵੱਧਣ ਵਾਲੀਆਂ ਲੱਤਾਂ ਤਾਂ ਕਾਇਮ ਹਨ ਪਰ ਜਿਸ ਦਿਮਾਗ ਤੋਂ ਇਜਾਜਤ ਲੈ ਕੇ ਕਦਮ ਅੱਗੇ ਪੁੱਟਣੇ ਹੁੰਦੇ ਹਨ ਉਹਨਾਂ ਨੇ ਜਿਸ ਤਾਕਤ ਨਾਲ ਅੱਗੇ ਨੂੰ ਵੱਧਣਾ ਹੁੰਦਾ ਹੈ ਉਸ ਦੀਆਂ ਦਿੱਤੀਆਂ ਫੌੜੀਆਂ ਤਾਂ ਕਿਸੇ ਹੋਰ ਦੀ ਸੋਚ ਨਾਲ ਚਲਦੀਆਂ ਹਨ।
ਅੱਜ ਇਨਸਾਨੀ ਆਜ਼ਾਦਾਨਾ ਹਸਤੀ ਤਾਂ ਹੈ ਹੀ ਨਹੀਂ ਅਤੇ ਉਹ ਹਰ ਸਮੇਂ ਕੋਸ਼ਿਸ਼ਾਂ ਆਜ਼ਾਦ ਹੋਣ ਦੀਆਂ ਕਰ ਰਹੀ ਹੈ। ਪਰ ਉਹ ਨਾ ਤਾਂ ਧਾਰਮਿਕ ਤੌਰ ਤੇ ਆਪਣੇ ਸਰੀਰ ਨੂੰ ਆਜਾਦ ਕਰ ਸਕਦਾ ਹੈ ਅਤੇ ਨਾ ਹੀ ਰਾਜਨੀਤਿਕ ਤੌਰ ਤੇ ਆਪਣੇ ਦਿਮਾਗ ਨੂੰ । ਅੱਜ ਨੇਤਾ, ਪੁਜਾਰੀ, ਕਥਾਵਾਚਕ, ਪ੍ਰਚਾਰਕ ਅਤੇ ਲੋਕ ਸੇਵਕ, ਧਰਮ ਸੰਚਾਲਕ ਸਭ ਗੁਲਾਮ ਹਨ ਤਾਂ ਸਿਰਫ ਉਹ ਗਾਂਧੀ ਵਾਲੀ ਫੋਟੋ ਵਾਲੇ ਨੋਟ ਦੇ। ਜਿਸ ਨੂੰ ਹਾਸਲ ਕਰਨ ਲਈ ਹਰ ਤਰ੍ਹਾਂ ਦੀ ਕਮਾਈ ਦੇ ਲਈ ਉਹ ਹਰ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ ਜਿਸ ਨਾਲ ਕਿ ਉਹਨਾਂ ਨੂੰ ਬਾਅਦ ਵਿਚ ਕਈ ਕਿਸਮ ਦੀਆਂ ਸਜ਼ਾਵਾਂ ਵੀ ਭੁਗਤਣੀਆਂ ਪੈਂਦੀਆਂ ਹਨ ਜਿਸ ਦੀਆਂ ਕਿ ਹਜ਼ਾਰਾਂ ਮਿਸਾਲਾਂ ਸਾਹਮਣੇ ਹਨ।
ਜਦ ਕਿ ਇਸ ਸਭ ਦਾ ਅਸਲ ਸੱਚ ਤਾਂ ਇਹ ਹੈ ਕਿ ਲੋਕ ਸੇਵਕਾਂ ਦੇ ਸ਼ੁਰੂਆਤੀ ਦੌਰ ਤੋਂ ਲੈਕੇ ਆਖਰੀ ਦੌਰ ਤੱਕ ਦਾ ਸਮਾਂ ਹਰ ਇੱਕ ਚੀਜ਼ ਉਸ ਦੀ ਉਦੋਂ ਤੱਕ ਦੀ ਮੱੁਲ ਦੀ ਹੁੰਦੀ ਹੈ ਜਦ ਤੱਕ ਉਹ ਕਿਸੇ ਮੰਤਰੀ ਦੇ ਅਹੁਦੇ ਤੱਕ ਪਹੁੰਚ ਨਹੀਂ ਜਾਂਦਾ । ਪ੍ਰਚਾਰ ਲਈ ਉਸ ਦੀ ਹਰ ਗੱਲ ਕਹਿਣ ਵਾਸਤੇ ਮੀਡੀਆ ਤੋਂ ਲੈ ਕੇ ਸੜਕੀ ਬੋਰਡਾਂ ਤੱਕ ਅਤੇ ਜਿਸ ਮਾਈਕ ਨਾਲ ਉਸ ਨੇ ਬੋਲਣਾ ਹੁੰਦਾ ਹੈ ਉਹ ਸਭ ਕੱੁਝ ਉਸ ਨੂੰ ਤੱਦ ਮਿਲਦਾ ਹੈ ਜਦ ਤੱਕ ਤੱਕ ਉਸ ਦੀ ਜੇਬ ਵਿਚੋਂ ਪੈਸੇ ਨਹੀਂ ਨਿਕਲਦੇ ਜੇ ਕੋਈ ਕਿਸੇ ਨੇਤਾ ਦੇ ਲਈ ਕੱੁਝ ਵੀ ਕਰਦਾ ਹੈ ਤਾਂ ਉਹ ਨਿਵੇਸ਼ ਕਰਦਾ ਹੈ ਤੇ ਆਪਣੀ ਜਿੰਦਗੀ ਦੀਆਂ ਔਖੀਆਂ ਘੜੀਆਂ ਵਿਚ ਤਾਂ ਕਿ ਉਹ ਉਸ ਦਾ ਲਾਹਾ ਲੈ ਸਕੇ। ਅੱਜ ਕੱਲ੍ਹ ਤਾਂ ਦੌਰ ਹੀ ਅਜਿਹਾ ਹੈ ਕਿ ਜਿੰਨਾ ਮਰਜ਼ੀ ਲੋਕਾਂ ਦਾ ਭਲਾ ਕਰ ਲਵੋ ਜਦ ਨੇਤਾ ਨੂੰ ਵੋਟ ਦੀ ਲੋੜ ਪੈਣੀ ਹੈ ਤਾਂ ਉੇਸ ਨੂੰ ਉਹ ਪੈਸੇ ਨਾਲ ਖਰੀਦਣੀ ਪੈਣੀ ਹੈ ਚਾਹੇ ਉਹ ਕਿਸੇ ਵੀ ਰੂਪ ਵਿੱਚ ਕਿਉਂ ਨਾ ਦੇਣੇ ਪੈਣ ਅਤੇ ਜਿੱੱਤਣ ਤੋਂ ਬਾਅਦ ਉਹ ਭਾਵੇਂ ਜਿੰਨੇ ਮਰਜ਼ੀ ਲੋਕ ਸੇਵਾ ਦੇ ਕੰਮ ਕਰ ਲਵੇ ਅਤੇ ਜਿੰਨਾ ਮਰਜ਼ੀ ਲੋਕਾਂ ਦਾ ਭਲਾ ਕਰ ਲਵੇ ਵੋਟਾਂ ਵੇਲੇ ਇਹ ਹੀ ਸੁਨਣਾ ਪੈਣਾ ਹੈ ਕਿ ਉਸਨੇ ਲੋਕਾਂ ਲਈ ਕੀਤਾ ਕੀ ਹੈ ?
ਅੱਜ ਨੇਤਾ ਦੀ ਜੋ ਪ੍ਰੀਭਾਸ਼ਾਂ ਹੈ ਉਹ ਤਾਂ ਅਰਸਤੂ ਵਰਗੇ ਫਿਲਾਸਫਰਾਂ ਦੀ ਪ੍ਰੀਭਾਸ਼ਾ ਨੂੰ ਵੀ ਪਛਾੜ ਗਈ ਹੈ।
ਸਰਮਾਏਦਾਰਾਂ ਦੇ ਰਾਜਨੀਤੀ ਵਿੱਚ ਪੂੰਜੀ ਨਿਵੇਸ਼ ਦੀਆਂ ਮਸ਼ੀਨਾਂ ਨੇਤਾ ਲੋਕ ਹਨ ਅਤੇ ਜੋ ਕਿ ਸਭ ਤੋਂ ਮੁਨਾਫੇ ਵਾਲੀਆਂ ਬਿਨਾਂ ਕਿਸੇ ਪੁਰਜ਼ੇ ਨੂੰ ਬਣਾਉਣ ਦੇ ਸਿਰਫ ਨੋਟ ਹੀ ਬਣਾਉਂਦੀਆਂ ਹਨ। ਅੱਜ ਜਦੋਂ ਰਾਜਨੀਤੀ ਨਿੱਜੀ ਨਿਵੇਸ਼ ਦੀ ਹੋ ਜਾਵੇ ਤਾਂ ਫਿਰ ਸਰਕਾਰ ਦੇ ਖਜ਼ਾਨੇ ਦਾ ਕਰਜ਼ਾਈਂ ਹੋਣਾ ਤਾ ਸੁਭਾਵਿਕ ਹੀ ਹੈ ਅਤੇ ਇਹ ਹੋ ਵੀ ਰਿਹਾ ਹੈ।
ਹੁਣ ਜਦੋਂ ਰਾਜਨੀਤੀ ਸਭ ਤੋਂ ਵੱਡੀ ਮੁਨਾਫਾ ਖੋਰ ਕੰਪਨੀ ਹੈ ਤਾਂ ਉਸ ਸਮੇਂ ਜਿਸ ਤਰ੍ਹਾਂ ਅੱਜ ਕੱਲ੍ਹ ਖਿਡਾਰੀਆਂ ਦੀਆ ਬੋਲੀਆਂ ਲੱਗ ਰਹੀਆਂ ਹਨ ਅਤੇ ਕ੍ਰਿਕਟ ਲੀਗ ਖੇਡੀਆਂ ਜਾ ਰਹੀਆਂ ਹਨ ਅਤੇ ਸਰਾਮਏਦਾਰ ਮੁਨਾਫਾ ਕਮਾ ਰਹੇ ਹਨ ਉਹ ਹੀ ਹਾਲ ਹੁਣ ਰਾਜਨੀਤੀ ਦਾ ਹੈ ਅਤੇ ਜਿਸ ਦੀ ਤਹਿਤ ਅੱਜ ਜੋ ਬਰਾਂਡ ਤਰੱਕੀ ਕਰ ਰਿਹਾ ਹੈ ਉਸ ਦੀ ਤਹਿਤ ਦਲ ਬਦਲੂਆਂ ਦਾ ਜੋ ਦੌਰ ਚਲ ਰਿਹਾ ਹੈ ਉਹ ਪੈਸਾ, ਡਰ, ਭੈਅ, ਭ੍ਰਿਸ਼ਟਾਚਾਰੀ ਦੀ ਤਹਿਤ ਕਮਾਈ ਦੌਲਤ ਦੇ ਪਕੜੇ ਜਾਣ ਦਾ ਡਰ ਅਤੇ ਇੱਥੋਂ ਤੱਕ ਜੇ ਕੋਈ ਰਾਜਨੇਤਾ ਅਸਲ ਵਿਚ ਇਮਾਨਦਾਰ ਹੈ ਤਾਂ ਫਿਰ ਬਲਾਤਕਾਰ ਜਿਹੇ ਇਲਜ਼ਾਮ ਤਾਂ ਕਿਤੇ ਨਹੀਂ ਗਏ ਕਿਉੇਂਕਿ ਅਜਿਹੇ ਮਸਲਿਆਂ ਦੀ ਤਹਿਤ ਤਾਂ ਵੱਡੇ-ਵੱਡੇ ਧੁਨੰਤਰ ਵੀ ਜੇਲ੍ਹਾਂ ਦੀ ਹਵਾ ਖਾ ਕੇ ਅਤੇ ਜ਼ਮਾਨਤਾਂ ਤੱਕ ਨਾ ਹੋਣ ਦੇ ਚੱਕਰ ਵਿੱਚ ਗੋਡੇ ਟੇਕ ਦਿੰਦੇ ਹਨ।
ਮੁੱਕਦੀ ਗੱਲ ਤਾਂ ਇਹ ਹੈ ਕਿ ਲੋਕ ਸੇਵਕਾਂ ਦੀ ਪ੍ਰੀਭਾਸ਼ਾ ਤਾਂ ਹੁਣ ਹਾਲਾਤਾਂ ਨੇ ਬਦਲ ਕੇ ਰੱਖ ਦਿੱਤੀ ਹੈ ਕਿਉਂਕਿ ਨੋਬਲ ਪ੍ਰਾਈਜ਼ ਵਿਜੇਤਾ ਸ੍ਰੀ ਰਵਿੰਦਰ ਨਾਥ ਟੈਗੋਰ ਜੀ ਨੇ ਕਿਹਾ ਸੀ ਕਿ “ਹਰ ਬੰਦਾ ਇੱਕ ਕਿਤਾਬ ਹੈ ਉਸ ਨੂੰ ਪੜ੍ਹਣ ਵਾਲਾ ਚਾਹੀਦਾ” ਪਰ ਹੁਣ ਤਾਂ ਉੇਹ ਪ੍ਰੀਭਾਸ਼ਾ ਵੀ ਬਦਲ ਗਈ ਹੈ ਹੁਣ ਤਾਂ “ਹਰ ਬੰਦਾ ਇੱਕ ਪਾਟਾ ਗ੍ਰੰੰੰਥ ਹੈ, ਉਹ ਵਰਕਾ ਜੋੜ-ਜੋੜ ਕੇ ਵੀ ਨਹੀਂ ਪੜ੍ਹਿਆ ਜਾਂਦਾ” ਜਿਸ ਦੀ ਤਹਿਤ ਹੁਣ ਦਲ ਬਦਲਨ ਦੇ ਪਿੱਛੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣਾ ਨਹੀਂ ਬਲਕਿ ਕਈ ਕਿਸਮ ਦੀ ਵਹਾਧਾਰਾ ਤੋਂ ਡਰਨਾ ਹੈ ਕਿ ਉੇਹ ਇਸ ਤਰ੍ਹਾਂ ਪ੍ਰਭਾਵਿਤ ਨਾ ਕਰ ਦੇਵੇ ਕਿ ਜਿਸ ਦੀ ਤਹਿਤ ਉਹ ਸਭ ਕੱੁਝ ਹੀ ਰੋੜ ਕੇ ਲੈ ਜਾਵੇ ਇਸ ਲਈ ਬਚਾਓ ਵਿਚ ਹੀ ਬਚਾਓ ਇਹ ਹੈ ਕਿ ਦਲ ਬਦਲ ਕਿ ਉਸ ਪਾਰਟੀ ਵਿੱਚ ਸ਼ਾਮਿਲ ਹੋਵੋ ਜਿਸ ਦੀ ਮੌਜੂਦਾ ਸਰਕਾਰ ਹੈ ਅਤੇ ਉਸ ਦੀ ਹਰ ਇੱਕ ਦਹਿਸ਼ਤ ਤੋਂ ਬਚੋ ਹਾਂ ਪੰਜ ਸਾਲ ਹੀ ਔਖੈ ਹਨ । ਅਗਰ ਜੇ ਕੋਈ ਡਰ ਭੈਅ ਨਾ ਹੋਵੇ ਤਾਂ ਉਹਨਾਂ ਦੇ ਬੀਤ ਜਾਣ ਦਾ ਪਤਾ ਹੀ ਨਹੀਂ ਲਗਦਾ । ਪਤਾ ਤਾਂ ਉਦੋਂ ਲੱਗਦਾ ਹੈ ਜੇਕਰ ਪੰਜ ਸਾਲ ਦਾ ਸਮਾਂ ਜੇਲ੍ਹਾਂ ਕਚਿਹਰੀਆਂ ਵਿਚ ਕੱਟਣਾ ਪਵੇ।
ਸਮੇਂ ਦੀ ਸਰਕਾਰ ਦੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਦਲਬਦਲੀ ਜਰੂਰੀ ਹੈ ਜੇਕਰ ਉਹ ਅਗਲੀ ਵਾਰ ਸੱਤ੍ਹਾ ਤੇ ਨਾ ਬਿਰਾਜਮਾਨ ਹੋਏ ਤਾਂ ਫਿਰ ਜੋ ਵੀ ਬਿਰਜਮਾਨ ਹੋਵੇਗਾ ਉਸ ਵਿਚ ਸ਼ਾਮਿਲ ਹੋ ਜਾਣਾ ਕੋਈ ਵੱਡੀ ਗੱਲ ਨਹੀਂ । ਮ ੁਨਾਫਾਖੋਰੀ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਵਿਚ ਵੱਡੇ ਪੱਧਰ ਦੀ ਹੈ ਇਹ ਤਾਂ ਹਾਸਲ ਕਰਨ ਲਈ ਦਿਮਾਗ ਚਾਹੀਦਾ ਹੈ ਅਤੇ ਲੋਕ ਲੁੱਟ ਦੀ ਕਾਬਲੀਅਤ ਚਾਹੀਦੀ ਹੈ ਉਹ ਤਾਂ ਰਾਜਨੀਤੀ ਵਿਚ ਕੱੁਝ ਸਮਾਂ ਗੁਜਾਰਨ ਦੇ ਬਾਅਦ ਆ ਹੀ ਜਾਂਦੀ ਹੈ।





