
ਭਾਰਤ ਦੀਆਂ ਬੇਟੀਆਂ ਤੇ ਹੋ ਰਹੇ ਹਮਲਿਆਂ ਵਾਸਤੇ ਆਖਿਰ ਉਹ ਚੀਤੇ ਕਿੱਥੋਂ ਆਉਣਗੇ ਜੋ ਇਨਸਾਫ ਕਰਨਗੇ ?
- Punjab Click Blog
- September 16, 2022
- No Comment
- 121
ਨੋਇਡਾ ਦੀਆਂ ਦੋ ਸਕੀਆਂ ਭੈਣਾਂ ਨੇ ਉਸਾਰੀ ਜਾ ਰਹੀ ਇਮਾਰਤ ਦੀ 11ਵੀਂ ਮੰਜ਼ਿਲ ਤੋਂ ਇਸ ਲਈ ਛਲਾਂਗ ਲਗਾ ਕੇ ਆਤਮ-ਹੱਤਿਆ ਕਰ ਲਈ ਕਿ ਰਿਸ਼ਤੇਦਾਰ ਉਹਨਾਂ ਦਾ ਜਬਰਦਸਤੀ ਵਿਆਹ ਕਰਨਾ ਚਾਹੁੰਦੇ ਸਨ ਜਿੰਨ੍ਹਾਂ ਵਿਚੋਂ ਇਕ ਨਬਾਲਗ ਸੀ ਅਤੇ ਉਹ ਹਾਲੇ ਵਿਿਦਆਰਥਨ ਸੀ । ਪਰ ਇੱਕ ਬਚ ਗਈ ਜੋ ਕਿ ਜ਼ੇਰੇ ਇਲਾਜ ਹੈ। ਮਹਾਂਰਾਸ਼ਟਰ ਦੇ ਨੰਦੂਰਪੁਰ ਦੀ ਇੱਕ ਆਦਿਵਾਸੀ ਲੜਕੀ ਨੂੰ ਅਗਵਾ ਤੋਂ ਬਾਅਦ ਬਲਾਤਕਾਰ ਕਰਕੇ ਉਸ ਨੂੰ ਦਰਖਤ ਤੇ ਲਟਕਾ ਦਿੱਤਾ ਗਿਆ।ਪੁਲਿਸ ਨੇ ਮਾਮਲਾ ਆਤਮ-ਹੱਤਿਆ ਦਾ ਦਰਜ ਕੀਤਾ ਪਰ ਮਨੱੁਖੀ ਅਧਿਕਾਰ ਸਮਿਤੀਆ ਦੇ ਸੰਘਰਸ਼ ਤੋਂ ਬਾਅਦ ਇਸ ਦੀਆਂ ਅਸਲ ਪਰਤਾਂ ਨੂੰ ਖੋਲ੍ਹਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਾਂਚ ਸ਼ੁਰੂ ਹੈ।
ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਜਿਸ ਨੂੰ ਕਿ ਸਰਕਾਰ ਇਸ ਸਮੇਂ ਉੱਤਮ ਪ੍ਰਦੇਸ਼ ਮੰਨਦੀ ਹੈ ਦੇ ਲਖੀਮਪੁਰਖੀਰੀ ਜਿਲ੍ਹੇ ਦੇ ਨਿਘਾਸਨ ਥਾਣਾ ਖੇਤਰ ‘ਚ 2 ਦਲਿਤ ਭੈਣਾਂ ਦੀਆਂ ਦਰੱਖਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਦੇ ਇੱਕ ਦਿਨ ਬਾਅਦ ਵੀਰਵਾਰ ਨੂੰ ਪੁਲਿਸ ਨੇ ਇਸ ਮਾਮਲੇ ਵਿਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱੁਧਵਾਰ ਨੂੰ ਹੈੱਡਕੁਆਰਟਰ ਤੋਂ ਲਗਭਗ 60 ਕਿਲੋਮੀਟਰ ਦੂਰ ਨਿਘਾਸਨ ਥਾਣਾ ਖੇਤਰ ‘ਚ ਦੋਵਾਂ ਭੈਣਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਲਗਭਗ ਇਕ ਕਿਲੋਮੀਟਰ ਦੂਰ ਗੰਨੇ ਦੇ ਖੇਤ ‘ਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਸਨ।
ਲਖੀਮਪੁਰ ਖੀਰੀ ਦੇ ਪੁਲਿਸ ਸੁਪਰਡੈਂਟ ਸੰਜੀਵ ਸੁਮਨ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ, ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਇਹ ਕੁੜੀਆਂ ਮੰੁਡੇ ਆਪਸ ਵਿੱਚ ਇਕ ਦੂਜੇ ਨੂੰ ਪਿਆਰ ਕਰਦੇ ਸਨ ਜਦਕਿ ਇਸ ਤੋਂ ਪਹਿਲਾਂ ਵੀ ਝਾਰਖੰਡ ਵਿਚ ਇਕ ਲੜਕੀ ਨੂੰ ਇੱਕ ਤਰਫਾ ਪਿਆਰ ਦੀ ਤਹਿਤ ਪੈਟਰੋਲ ਪਾ ਕੇ ਜਿੰਦਾ ਸਾੜਣ ਦੀਆਂ ਖਬਰਾਂ ਹਾਲੇ ਠੰਢੀਆਂ ਵੀ ਨਹੀਂ ਹੋਈਆਂ ਸਨ ਕਿ ਦਿੱਲੀ ਦੇ ਵਿੱਚ ਹੀ ਇੱਕ ਕੁੜੀ ਨੂੰ ਤਿੰਨ ਲੜਕਿਆਂ ਵੱਲੋਂ ਆਸ਼ਕੀ ਦੀ ਤਹਿਤ ਹੀ ਗੋਲੀ ਮਾਰ ਦਿੱਤੀ ਗਈ ਸੀ ਜੋ ਕਿ ਉਸ ਦੇ ਮੌਢੇ ਤੇ ਲੱਗੀ ਪਰ ਉਹ ਜਾਨ ਤੋਂ ਬੱਚ ਗਈ।
ਭਾਵੇਂ ਕਿ ਮਹਿਲਾਵਾਂ ਤੇ ਔਰਤਾਂ ਨਾਲ ਵਾਪਰਨ ਵਾਲੀ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਦਿੱਲੀ ਦੀ ਨਿਰਭੈਆ ਤੋਂ ਸ਼ੁਰੂ ਹੋਇਆ ਇਹ ਸਫਰ ਜੋ ਕਿ ਹਾਥਰਸ ਕਾਂਡ ਤੱਕ ਪਹੁੰਚ ਚੱੁਕਿਆ ਹੈ। ਪਰ ਵਿਸ਼ਵ ਪੱਧਰ ਤੇ ਰੌਲਾ ਪੈਣ ਤੋਂ ਬਾਅਦ ਭਾਰਤ ਵਿਚ ਮਹਿਲਾਵਾਂ ਲੜਕੀਆਂ ਤੇ ਹੋ ਰਹੇ ਇਹ ਹਮਲੇ ਰੁੱਕ ਨਹੀਂ ਰਹੇ ਅਤੇ ਪੁਲਿਸ ਪ੍ਰਸ਼ਾਸਨ ਦੀ ਜੋ ਭੂਮਿਕਾ ਬੀਤੇ ਸਮੇਂ ਵਿੱਚ ਆਈ ਹੈ ਅਤੇ ਜਿਸ ਤਰ੍ਹਾਂ ਲੋਕਾਂ ਨੂੰ ਐਫ.ਆਈ.ਆਰ. ਦਰਜ ਕਰਾਉਣ ਦੇ ਲਈ ਸੰਘਰਸ਼ ਕਰਨਾ ਪਿਆ ਹੈ ਉਹ ਕਿਸੇ ਤੋਂ ਭੁੱਲਿਆ ਨਹੀਂ ਹਾਲਾਂ ਕਿ ਉਹਨਾਂ ਮਾਮਲਿਆਂ ਦਾ ਵੀ ਕੱੁਝ ਨਹੀਂ ਬਣਿਆ ਜਿੰਨ੍ਹਾਂ ਮਾਮਲਿਆਂ ਨੂੰ ਰਾਜਸੀ ਰੰਗਤ ਵਿਚ ਰੰਗ ਦਿੱਤਾ ਗਿਆ ਜਿਵੇਂ ਕਿ ਹਾਥਰਸ ਮਾਮਲੇ ਵਿਚ ਪੁਲਿਸ ਵੱਲੌਂ ਅੱਧੀ ਰਾਤ ਨੂੰ ਚੋਰੀ ਛੁਪੇ ਸੰਸਕਾਰ ਕਰਨਾ ਅਤੇ ਹਰ ਇੱਕ ਰਾਜਸੀ ਪਾਰਟੀ ਦੇ ਮੁੱਖੀਆ ਵਲੋੰ ਪੀੜਿਤਾਂ ਦੇ ਘਰ ਪਹੁੰਚਨਾ ਪੁਲਿਸ ਪ੍ਰਸ਼ਾਸਨ ਨਾਲ ਧੱਕੇ-ਮੁੱਕੀ ਹੋਣਾ ਜਿਹੇ ਮਾਮਲਿਆਂ ਨੇ ਬਹੁਤ ਹੀ ਸੁਰਖੀਆਂ ਬਟੋਰੀਆਂ ਪਰ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਅਤੇ ਹੱਲਿਆਂ ਨਾਲ ਪੀੜਿਤਾਂ ਨੂੰ ਇਨਸਾਫ ਨਹੀਂ ਮਿਿਲਆ।
ਹਾਂ ਇੰਨਾ ਜਰੂਰ ਹੋ ਜਾਂਦਾ ਰਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਮੁਆਵਜ਼ੇ ਅਤੇ ਮਦਦ ਦੀ ਜੋ ਲੱਖਾਂ ਰੁਪਏ ਦੀ ਮਦਦ ਕਰ ਦੇਣੀ ਹੁੰਦੀ ਹੈ ਉਹ ਮਿਲੇ ਜ਼ਖਮਾਂ ਤੇ ਵੱਕਤੀ ਮਲ੍ਹਮ ਲਗਾਉਣ ਦੇ ਜਰੂਰ ਕੰਮ ਆ ਜਾਂਦੀ ਹੈ।
ਹੁਣ ਜਦੋਂ ਇਸ ਸਮੇਂ ਦੇਸ਼ ਦੀਆਂ ਮਹਿਲਾਵਾਂ ਅਤੇ ਬੇਟੀਆਂ ਪ੍ਰਤੀ ਦੇਸ਼ ਦੇ ਅੰਮ੍ਰਿਤਕਾਲ ਸਮੇਂ ਮਨਾਏ ਗਏ ਆਜ਼ਾਦੀ ਦੇ 76ਵੇਂ ਦਿਹਾੜੇ ਤੇ ਜਿਸ ਤਰ੍ਹਾਂ ਦਾ ਦਰਦ ਮਹਿਲਾ ਦੂਸ਼ਨਬਾਜ਼ੀ ਪ੍ਰਤੀ ਛਲਕਿਆ ਅਤੇ ਉਹਨਾਂ ਨੇ ਸਮੱੁਚੇ ਦੇਸ਼ ਦੀਆਂ ਮਹਿਲਾਵਾਂ ਨਾਲ ਹਮਦਰਦੀ ਪ੍ਰਗਟਾਈ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਆਦਿ ਵਾਸੀ ਜਾਤੀ ਦੀ ਮਹਿਲਾ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਇਆ ਤਾਂ ਉਸ ਸਮੇਂ ਤਾਂ ਇੰਝ ਲੱਗਿਆ ਸੀ ਕਿ ਹੁਣ ਦੇਸ਼ ਵਿਚ ਮਹਿਲਾ ਖਾਸ ਕਰਕੇ ਜੋ ਕਿ ਦਲਿਤ ਹੈ ਆਦਿਵਾਸੀ ਹੈ ਉਹ ਬਹੁਤ ਹੀ ਸੁਰੱਖਿਅਤ ਹੈ ਅਤੇ ਭਾਰਤ ਦੀ ਸਮੱੁਚੀ ਮਾਨਵ ਜਾਤੀ ਮਹਿਲਾਵਾਂ ਦਾ ਸਤਿਕਾਰ ਕਰੇਗੀ ਅਤੇ ਉਹ ਦੁਰਵਿਹਾਰ ਨਹੀਂ ਕਰੇਗੀ ਪਰ ਪ੍ਰਧਾਨ ਮੰਤਰੀ* ਦੇ ਭਾਸ਼ਨ ਤੋਂ ਬਾਅਦ ਜੋ ਇਹ ਘਟਨਾਵਾਂ ਹੋਈਆਂ ਹਨ ਆਖਿਰ ਉਹ ਕਿਸ ਗੱਲ ਦਾ ਨਤੀਜਾ ਹਨ ਕਿ ਔਰਤ ਨੂੰ ਸਤਿਕਾਰ ਮਿਲਨ ਦੀ ਗੱਲ ਆਖੀ ਗਈ ਹੈ।
ਹੁਣ ਜੇਕਰ ਸਰਕਾਰ ਤੋਂ ਮਹਿਲਾਵਾਂ ਨੂੰ ਇਨਸਾਫ ਮਿਲਣ ਦੀ ਗੱਲ ਕਰੀਏ ਜਾਂ ਫਿਰ ਆਮ ਭਂੂੰਡ ਆਸ਼ਕਾਂ ਦੀਆਂ ਹਰਕਤਾਂ ਜੋ ਕਿ ਇਸ ਤੋਂ ਪਹਿਲਾਂ ਚੇਹਰਿਆਂ ਤੇ ਤੇਜ਼ਾਬ ਪਾ ਕੇ ਉਹਨਾਂ ਨੂੰ ਬਦਸੂਰਤ ਬਣਾ ਕੇ ਉਮਰ ਭਰ ਤੜਫਨ ਲਈ ਛੱਡ ਦਿੰਦੇ ਸਨ ਉਹਨਾਂ ਦੇ ਹੌਂਸਲੇ ਕੱੁਝ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਹੁਣ ਸ਼ਰੇਆਮ ਜਿੰੰਦਾ ਸਾੜਨ ਅਤੇ ਗੋਲੀਆਂ ਮਾਰਨ ਤੋਂ ਲੈਕੇ ਹੁਣ ਤਾਂ ਬਲਾਤਕਾਰ ਕਰਨ ਤੋਂ ਬਾਅਦ ਉਹ ਲਾਸ਼ਾਂ ਨੂੰੰ ਦਰਖਤਾਂ ਨਾਲ ਲਟਕਾਉਣ ਦੀ ਜੁਰੱਅਤ ਰਖਵਾਉਣ ਲੱਗ ਪਏ ਹਨ ਤਾਂ ਜੋ ਬਾਅਦ ਵਿਚ ਅਦਾਲਤਾਂ ਵਿਚ ਇਹ ਮਾਮਲਾ ਆਤਮ-ਹੱਤਿਆਵਾਂ ਦਾ ਗਿਿਣਆ ਜਾ ਸਕੇ ਅਤੇ ਦੋਸ਼ੀ ਬਰੀ ਹੋ ਜਾਣ।
ਆਖਿਰ ਇਹਨਾਂ ਸਾਰਿਆਂ ਮਾਮਲਿਆਂ ਵਿਚ ਵਾਧਾ ਵੀ ਤਦ ਹੋਇਆ ਹੈ ਜਦੋਂ ਦੋਸ਼ੀ ਕਸੂਰਵਾਰ ਹੋਣ ਦੇ ਬਾਵਜੂਦ ਜਾਤੀ ਅਤੇ ਧਰਮ ਅਧਾਰਿਤ ਦੇਖੇ ਜਾਂਦੇ ਹਨ । ਇਸ ਦੇ ਪਿੱਛੇ ਬਹੁਤ ਹੀ ਭ੍ਰਿਸ਼ਟ ਤੇ ਗੰਦੀ ਸੋਚ ਵਾਲੀ ਰਾਜਨੀਤੀ ਹੈ ਜੋ ਕਿ ਇਸ ਤਰ੍ਹਾਂ ੇ ਦੇ ਜੁਲਮਾਂ ਨੂੰ ਜਨਮ ਦਿੰਦੀ ਹੈ ।
ਹਾਲ ਹੀ ਵਿਚ ਸਰਕਾਰੀ ਪੱਧਰ ਤੇ ਧਰਮ ਆਧਾਰਿਤ ਜੋ ਬਿਲਕਿਸ ਬਾਨੋ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਵਿਚ ਬਲਾਤਕਾਰ ਅਤੇ ਹੱਤਿਆ ਉਹ ਵੀ ਕੁੱੱਝ ਇਸ ਕਦਰ ਕਿ ਜਿੰਨ੍ਹਾਂ ਦੀ ਮਿਸਾਲ ਸ਼ਾਇਦ ਦੁਨੀਆਂ ਵਿਚ ਕਿਤੇ ਨਹੀਂ ਮਿਲਦੀ । ਦੋਸ਼ੀ ਜਿੰਨ੍ਹਾ ਤੇ ਦੋਸ਼ ਸਾਬਤ ਹੋਣ ਤੋਂ ਬਾਅਦ ਉਹ ਸਜ਼ਾ ਕੱਟ ਰਹੇ ਸਨ ਉਹਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਅਤੇ ਇਸ ਤੋਂ ਉਪਰੰਤ ਜਦ ਉਹ ਰਿਹਾ ਹੋਏ ਤਾਂ ਉਹਨਾਂ ਦਾ ਤਿਲਕ ਲਾ ਕੇ ਸਵਾਗਤ ਕੀਤਾ ਗਿਆ. ਮਠਿਆਈਆਂ ਖੁਆਈਆਂ ਗਈਆਂ ਅਤੇ ਉਹਨਾਂ ਦੇ ਪੈਰ ਛੂਹੇ ਗਏ ਅਤੇ ਉਹਨਾਂ ਦਾ ਕਈ ਜਗ੍ਹਾ ਤੇ ਸਨਮਾਨ ਕੀਤਾ ਗਿਆ। ਇਸ ਹਰਕਤ ਦੀ ਨਿੰਦਾ ਸਾਰੇ ਵਿਸ਼ਵ ਵਿੱਚ ਹੋਈ। ਕੀ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨਾਲ ਜੋ ਕੱੁਝ ਵੀ ਹੋਇਆ ਹੈ ਉਹ ਉਹਨਾਂ ਲੋਕਾਂ ਦੇ ਹੌਂਸਲਿਆਂ ਨੂੰ ਬੁਲੰਦ ਨਹੀਂ ਕਰਦਾ ਕਿ ਜਿਸ ਨਾਲ ਅੱਜੋਕੇ ਦੇਸ਼ ਦੀਆਂ ਬੇਟੀਆਂ ਨੂੰ ਜਿੰਦਾ ਸਾੜਨ ਤੋਂ ਲੈ ਕੇ ਉਹਨਾਂ ਨੂੰ ਦਰਖਤਾਂ ਨਾਲ ਟੰਗਨ ਦੀਆਂ ਹਰਕਤਾਂ ਨੂੰ ਅੰਜ਼ਾਮ ਦੇ ਰਹੇ ਹਨ।
ਅੱਜ ਦੇਸ਼ ਵਿਚ ਚੀਤਿਆਂ ਦੀ ਕਮੀ ਂਨੂੰ ਖੰਘਾਲਦਿਆਂ ਕਰੋੜਾਂ ਰੁਪਏ ਖਰਚ ਕੇ ਅੱਠ ਚੀਤੇ ਲਿਆਂਦੇ ਜਾ ਰਹੇ ਹਨ ਜਿੰਨ੍ਹਾਂ ਵਾਸਤੇ ਜਿੰਦਾ ਹਿਰਨ ਵੀ ਉਹਨਾਂ ਦੀ ਖੁਰਾਕ ਲਈ ਰੱਖੇ ਗਏ ਹਨ ਤਾਂ ਜੋ ਉਹ ਪਰਜਾਤੀ ਦੁਬਾਰਾ ਹੌਂਦ ਵਿਚ ਆ ਸਕੇ।
ਪਰ ਅਜਿਹੇ ਚੀਤਿਆਂ ਨੂੰ ਪਤਾ ਨਹੀਂ ਕਦੋਂ ਭਾਰਤ ਵਿਚ ਲਿਆਂਦਾ ਜਾਵੇਗਾ ਜੋ ਬਲਾਤਕਾਰੀਆਂ ਤੇ ਹਤਿਆਰਿਆਂ ਦਾ ਸਰੀਰ ਕੱੁਝ ਇਸ ਕਦਰ ਨੋਚ ਕੇ ਖਾਣ ਜਿਸ ਤਰ੍ਹਾਂ ਉਹ ਮਾਸੂਮ ਬਾਲੜੀਆਂ ਦੇ ਸਰੀਰਾਂ ਨੂੰ ਨੋਚਦੇ ਹਨ। ਦੇਸ਼ ਦੀ ਸਰਕਾਰ ਨੂੰ ਖਾਸ ਡਾਗ ਸੁਕਐਡ ਨੂੰ ਵੀ ਜਲਦੀ ਹੀ ਲਿਆਉਣਾ ਚਾਹੀਦਾ ਹੈ ਜੋ ਜੇਲ੍ਹਾਂ ਵਿਚ ਪਲ ਰਹੇ ਜੁਲਮਾਂ ਨੂੰ ਲੱਭ ਕੇ ਉਹਨਾਂ ਦੇ ਮੱੁਖ ਦੋਸ਼ੀਆਂ ਨੂੰ ਆਪਣੇ ਜ਼ਬੜੇ ਵਿਚ ਲੈ ਕੇ ਉਸ ਤਰ੍ਹਾਂ ਹੀ ਪਕੜੇ ਰੱਖਣ ਜਿਸ ਤਰ੍ਹਾਂ ਪਿੱਟਬੁੱਲ ਕੱੁਤਾ ਪਕੜਦਾ ਹੈ ਤਾਂ ਹੀ ਇਸ ਸਮੱਸਿਆ ਦਾ ਹੱਲ ਨਿਕਲੇਗਾ ।





