ਹੁਣ ਸੇਵਾ ਕੇਂਦਰਾਂ ਤੋਂ ਹੀ ਮਿਲੇਗੀ ਜ਼ਮੀਨ ਦੀ ਫਰਦ , ਪਹਿਲਾਂ ਸਿਰਫ਼ ਫਰਦ ਕੇਂਦਰਾਂ ‘ਤੇ ਹੀ ਮਿਲਦੀ ਸੀ

ਹੁਣ ਸੇਵਾ ਕੇਂਦਰਾਂ ਤੋਂ ਹੀ ਮਿਲੇਗੀ ਜ਼ਮੀਨ ਦੀ ਫਰਦ , ਪਹਿਲਾਂ ਸਿਰਫ਼ ਫਰਦ ਕੇਂਦਰਾਂ ‘ਤੇ ਹੀ ਮਿਲਦੀ ਸੀ

  • Punjab
  • April 13, 2023
  • No Comment
  • 62

#038;imwidth=1200&;imheight=628" alt=""> Fazilka News : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਇਕ ਵੱਡੀ ਸੌਖ ਕਰਦਿਆਂ ਹੁਣ ਜਮੀਨ ਦੀ ਫਰਦ ਲੈਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ  ਫਾਜਿ਼ਲਕਾ ਦੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਪਹਿਲਾਂ ਫਰਦ ਲੈਣ ਦੀ ਸੁਵਿਧਾ ਕੇਵਲ ਫਰਦ ਕੇਂਦਰਾਂ ਤੇ ਹੀ ਸੀ ਅਤੇ ਇਹ ਫਰਦ ਕੇਂਦਰ ਤਹਿਸੀਲ ਜਾਂ ਉਪ ਤਹਿਸੀਲ ਪੱਧਰ ਤੇ ਹੀ ਸਨ। 

 

 

ਸੇਵਾ ਕੇਂਦਰਾਂ ਦੀ ਗਿਣਤੀ ਜਿਆਦਾ ਹੈ ਅਤੇ ਇਹ ਦੁਰ ਦਰਾਜ ਦੇ ਪਿੰਡਾਂ ਦੇ ਲੋਕਾਂ ਦੇ ਵੀ ਨੇੜੇ ਸਥਿਤ ਹਨ। ਜਿ਼ਲ੍ਹੇ ਦੇ 21 ਸੇਵਾ ਕੇਂਦਰਾਂ ਤੋਂ ਫਰਦ ਲੈਣ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਇਸ ਤਰਾਂ ਹੁਣ ਸਰਕਾਰ ਦੀਆਂ ਸੇਵਾਵਾਂ ਲੋਕਾਂ ਦੇ ਘਰਾਂ ਦੇ ਨੇੜੇ ਉਪਲਬੱਧ ਹੋਣਗੀਆਂ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੇਵਾ ਕੇਂਦਰਾਂ ਦੇ ਜਿ਼ਲ੍ਹਾ ਮੈਨੇਜਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਤੋਂ ਪ੍ਰਤੀ ਪੇਜ਼ 25 ਰੁਪਏ ਦੀ ਦਰ ਨਾਲ ਅਤੇ 20 ਰੁਪਏ ਦੀ ਸੇਵਾ ਫੀਸ ਨਾਲ ਫਰਦ ਲਈ ਜਾ ਸਕਦੀ ਹੈ।

 

 

ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਜ਼ੇਕਰ ਕਿਸੇ ਨੇ ਇਕ ਪੇਜ਼ ਦੀ ਫਰਦ ਲੈਣੀ ਹੈ ਤਾਂ ਕੁੱਲ 45 ਰੁਪਏ ਲੱਗਣਗੇ, 2 ਪੇਜ਼ ਲਈ 70 ਰੁਪਏ, 3 ਪੇਜ਼ ਲਈ 95 ਰੁਪਏ। ਉਨ੍ਹਾਂ ਨੇ ਦੱਸਿਆ ਕਿ ਕਿ ਹੁਣ ਇਕ ਤੋਂ ਜਿਆਦਾ ਖੇਵਟਾਂ ਦੀ ਸਾਂਝੀ ਫਰਦ ਵੀ ਸੇਵਾ ਕੇਂਦਰ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਸੇਵਾ ਕੇਂਦਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰਹਿੰਦੇ ਹਨ ਅਤੇ ਇਸ ਤਰਾਂ ਕੰਮਕਾਜ ਲੋਕ ਸੇਵਾ ਕੇਂਦਰ ਨਾਲ ਸੰਬੰਧਤ ਕੰਮਾਂ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਇੰਨ੍ਹਾਂ ਸੇਵਾ ਕੇਂਦਰਾਂ ਤੇ ਆ ਕੇ ਸਰਕਾਰੀ ਸੇਵਾਵਾਂ ਲੈ ਸਕਦੇ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ &;ਤੇ ਵੀ ਫੋਲੋ ਕਰ ਸਕਦੇ ਹੋ।

Source

Related post

Punjab News: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ ਚੰਡੀਗੜ੍ਹ ਦੇ ਬਜਾਏ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ‘ਚ ਹੋ

Punjab News: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ…

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਹੁਣ ਚੰਡੀਗੜ੍ਹ ਦੀ ਬਜਾਏ ਜ਼ਿਆਦਾਤਰ ਕੈਬਨਿਟ ਮੀਟਿੰਗਾਂ ਪੰਜਾਬ ਦੇ…
Punjab Cabinet Meeting: ਕੈਬਨਿਟ ਮੀਟਿੰਗ ‘ਚ ਫੈਸਲਾ, ਯੂਨੀਵਰਸਿਟੀ ਅਧਿਆਪਕਾਂ ਨੂੰ ਸੋਧੇ ਸਕੇਲ ਦੇ ਹਿਸਾਬ…

Punjab Cabinet Meeting: ਕੈਬਨਿਟ ਮੀਟਿੰਗ ‘ਚ ਫੈਸਲਾ, ਯੂਨੀਵਰਸਿਟੀ ਅਧਿਆਪਕਾਂ…

Punjab Cabinet Meeting: ਲੁਧਿਆਣਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ 7ਵੇਂ…
ਪੰਜਾਬ ਦੇ ਮਜ਼ਦੂਰਾਂ ਨੂੰ 1 ਮਈ ਤੋਂ ਵੱਡਾ ਤੋਹਫਾ, ਕਿਸਾਨਾਂ ਦੀ ਫਸਲ ਖਰਾਬ ਹੋਣ ‘ਤੇ ਮਿਲੇਗਾ 10 ਫੀਸਦੀ ਮੁਆਵਜ਼ਾ

ਪੰਜਾਬ ਦੇ ਮਜ਼ਦੂਰਾਂ ਨੂੰ 1 ਮਈ ਤੋਂ ਵੱਡਾ ਤੋਹਫਾ,…

Punjab Cabinet Meeting: ਪੰਜਾਬ ਸਰਕਾਰ 1 ਮਈ ਤੋਂ ਮਜ਼ਦੂਰਾਂ ਨੂੰ ਤੋਹਫਾ ਦੇਣ ਜਾ ਰਹੀ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ…
0 0 votes
Article Rating
Subscribe
Notify of
guest
0 Comments
Oldest
Newest Most Voted