ਵਟਸਐਪ ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, ਕਈ ਫ਼ੋਨਾਂ ‘ਤੇ ਇੱਕੋ

ਵਟਸਐਪ ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, ਕਈ ਫ਼ੋਨਾਂ ‘ਤੇ ਇੱਕੋ


WhatsApp Update: ਵਟਸਐਪ ਨੇ ਆਪਣੇ ਯੂਜ਼ਰਸ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ, ਜਿਸ ਦੇ ਤਹਿਤ ਇੰਸਟੈਂਟ ਮੈਸੇਜਿੰਗ ਐਪ ‘ਤੇ ਹੁਣ ਯੂਜ਼ਰਸ ਨੂੰ ਇੱਕ ਹੋਰ ਸ਼ਾਨਦਾਰ ਫੀਚਰ ਮਿਲਣ ਜਾ ਰਿਹਾ ਹੈ। ਇਸ ਨਵੇਂ ਫੀਚਰ ਦੇ ਤਹਿਤ ਹੁਣ ਯੂਜ਼ਰਸ ਇੱਕ ਹੀ ਅਕਾਊਂਟ ਨੂੰ ਕਈ ਫੋਨਾਂ ‘ਤੇ ਇੱਕੋ ਸਮੇਂ ਚਲਾ ਸਕਣਗੇ। WhatsApp ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਨੇ ਕਿਹਾ, “ਇਹ ਵਿਸ਼ੇਸ਼ਤਾ ਵਿਸ਼ਵ ਪੱਧਰ ‘ਤੇ ਰੋਲਆਊਟ ਹੋਣੀ ਸ਼ੁਰੂ ਹੋ ਗਈ ਹੈ ਅਤੇ ਕੁਝ ਹਫ਼ਤਿਆਂ ਵਿੱਚ ਹਰ ਕਿਸੇ ਲਈ ਉਪਲਬਧ ਹੋਵੇਗੀ।” ਪਲੇਟਫਾਰਮ ਨੇ ਕਿਹਾ, “ਅੱਜ, ਅਸੀਂ ਇੱਕ ਤੋਂ ਵੱਧ ਫੋਨਾਂ ‘ਤੇ ਇੱਕ ਵਟਸਐਪ ਅਕਾਊਂਟ ਚਲਾਉਣ ਦਾ ਫੀਚਰ ਲਾਂਚ ਕਰ ਰਹੇ ਹਾਂ।”

ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਮੰਗ ਕਰ ਰਹੇ ਹਨ। ਇਹ ਉਹਨਾਂ ਨੂੰ ਆਪਣੇ ਫੋਨ ਵਿੱਚ ਚਾਰ ਵਾਧੂ ਡਿਵਾਈਸਾਂ ਨੂੰ ਜੋੜਨ ਦੀ ਇਜਾਜ਼ਤ ਦੇਵੇਗਾ, ਜਿਵੇਂ ਤੁਸੀਂ ਵੈੱਬ ਬ੍ਰਾਊਜ਼ਰਾਂ, ਟੈਬਲੇਟਾਂ ਅਤੇ ਡੈਸਕਟਾਪਾਂ ‘ਤੇ WhatsApp ਸ਼ਾਮਿਲ ਕਰਦੇ ਹੋ।

ਪਲੇਟਫਾਰਮ ਨੇ ਕਿਹਾ, ਵਟਸਐਪ ਅਕਾਊਂਟ ਨਾਲ ਜੁੜਿਆ ਹਰ ਫ਼ੋਨ ਇਹ ਯਕੀਨੀ ਬਣਾਏਗਾ ਕਿ ਸਿਰਫ਼ ਉਪਭੋਗਤਾ ਦੇ ਨਿੱਜੀ ਸੁਨੇਹੇ, ਮੀਡੀਆ ਅਤੇ ਕਾਲਾਂ ਉਸ ਅਤੇ ਉਸ ਦੇ ਸੰਪਰਕ ਨੂੰ ਜਾਣੀਆਂ ਜਾਣ।

ਵਟਸਐਪ (WhatsApp) ਨੇ ਇੱਕ ਬਿਆਨ ਵਿੱਚ ਕਿਹਾ, “ਜੇਕਰ ਤੁਹਾਡੀ ਅਸਲੀ ਡਿਵਾਈਸ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹੈ ਤਾਂ ਅਸੀਂ ਤੁਹਾਨੂੰ ਹੋਰ ਸਾਰੀਆਂ ਡਿਵਾਈਸਾਂ ‘ਤੇ WhatsApp ਤੋਂ ਆਪਣੇ ਆਪ ਲੌਗ ਆਊਟ ਕਰ ਦੇਵਾਂਗੇ।”

ਇਹ ਵੀ ਪੜ੍ਹੋ: Petrol Diesel Price: ਕੱਚੇ ਤੇਲ ਦੀਆਂ ਕੀਮਤਾਂ ਵਧੀਆਂ, ਗੁਰੂਗ੍ਰਾਮ, ਨੋਇਡਾ ਵਰਗੇ ਸ਼ਹਿਰਾਂ ‘ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ ‘ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Covid Vaccine: ਕੋਵਿਡ ਵੈਕਸੀਨ ਦੇ ਸਾਈਡ ਇਫੈਕਟ ਕਾਰਨ ਵਿਅਕਤੀ ਦੀ ਮੌਤ, ਪਤਨੀ ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ, ਜਾਣੋ ਪੂਰਾ ਮਾਮਲਾ

Source

Related post

Canada may restrict entry of temporary foreign workers in 2024

Canada may restrict entry of temporary foreign workers in…

PTC Web Desk: Canada’s Immigration Minister, Marc Miller, has revealed substantial reform plans in response to the surge of temporary foreign…
ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted