ਮੈਚ ਜਿਤਾਉਣ ਦੇ ਮਾਮਲੇ ‘ਚ 5ਵੇਂ ਸਭ ਤੋਂ ਸਫਲ ਕਪਤਾਨ

ਮੈਚ ਜਿਤਾਉਣ ਦੇ ਮਾਮਲੇ ‘ਚ 5ਵੇਂ ਸਭ ਤੋਂ ਸਫਲ ਕਪਤਾਨ

  • Sports
  • March 19, 2023
  • No Comment
  • 96

#038;imwidth=1200&;imheight=628" alt="">

David Warner : ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਨੂੰ ਦਿੱਲੀ ਕੈਪੀਟਲਸ ਦੀ ਕਪਤਾਨੀ ਮਿਲ ਗਈ ਹੈ। ਰਿਸ਼ਭ ਪੰਤ ਦੇ ਆਈਪੀਐਲ 2023 ਤੋਂ ਬਾਹਰ ਹੋਣ ਤੋਂ ਬਾਅਦ ਦਿੱਲੀ ਫਰੈਂਚਾਇਜ਼ੀ ਨੇ ਵਾਰਨਰ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਡੇਵਿਡ ਵਾਰਨਰ ਦਾ ਆਈਪੀਐਲ &;ਚ ਲੰਬਾ ਤਜ਼ਰਬਾ, ਉਨ੍ਹਾਂ ਦੇ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਕਪਤਾਨੀ ਦੇ ਰਿਕਾਰਡ ਨੇ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣਨ &;ਚ ਮਦਦ ਕੀਤੀ ਹੈ।

ਡੇਵਿਡ ਵਾਰਨਰ ਲਈ ਇਹ ਦੂਜੀ ਵਾਰ ਹੋਵੇਗਾ ਜਦੋਂ ਉਹ ਦਿੱਲੀ ਫਰੈਂਚਾਇਜ਼ੀ ਦੀ ਕਮਾਨ ਸੰਭਾਲਣਗੇ। ਜਦੋਂ ਉਹ 2009 ਅਤੇ 2013 ਦੇ ਵਿਚਕਾਰ ਦਿੱਲੀ ਟੀਮ ਦਾ ਹਿੱਸਾ ਸਨ, ਉਨ੍ਹਾਂ ਨੇ ਆਈਪੀਐਲ 2013 &;ਚ ਕੁਝ ਮੈਚਾਂ ਦੀ ਕਪਤਾਨੀ ਕੀਤੀ ਸੀ। ਇਸ ਤੋਂ ਬਾਅਦ 2014 &;ਚ ਸਨਰਾਈਜ਼ਰਸ ਹੈਦਰਾਬਾਦ ਨੇ ਉਨ੍ਹਾਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ। ਉਨ੍ਹਾਂ ਨੇ ਆਪਣੀ ਕਪਤਾਨੀ &;ਚ ਸਨਰਾਈਜ਼ਰਸ ਹੈਦਰਾਬਾਦ ਨੂੰ 2016 ਵਿੱਚ ਆਈਪੀਐਲ ਚੈਂਪੀਅਨ ਬਣਾਇਆ ਸੀ।

ਅਜਿਹਾ ਰਿਹਾ ਹੈ ਕਪਤਾਨੀ ਰਿਕਾਰਡ

ਡੇਵਿਡ ਵਾਰਨਰ ਆਈਪੀਐਲ ਮੈਚ ਜਿੱਤਣ ਦੇ ਮਾਮਲੇ &;ਚ ਪੰਜਵੇਂ ਸਭ ਤੋਂ ਸਫ਼ਲ ਕਪਤਾਨ ਹਨ। ਉਨ੍ਹਾਂ ਨੇ 69 ਮੈਚਾਂ &;ਚ ਕਪਤਾਨੀ ਕੀਤੀ ਹੈ ਅਤੇ 35 ਮੈਚ ਜਿੱਤੇ ਹਨ। ਇਸ ਦੌਰਾਨ ਉਨ੍ਹਾਂ ਦੀ ਟੀਮ ਨੂੰ 32 ਮੈਚਾਂ &;ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ 2 ਮੈਚ ਬਰਾਬਰ ਰਹੇ ਹਨ। ਆਈਪੀਐਲ &;ਚ ਬਤੌਰ ਕਪਤਾਨ ਵਾਰਨਰ ਦੇ ਬੱਲੇ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ 69 ਮੈਚਾਂ &;ਚ ਉਨ੍ਹਾਂ ਨੇ 47.33 ਦੀ ਬੱਲੇਬਾਜ਼ੀ ਔਸਤ ਅਤੇ 142.28 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ 2840 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 26 ਅਰਧ ਸੈਂਕੜੇ ਵੀ ਲਗਾਏ।

ਵਾਰਨਰ ਆਈਪੀਐਲ &;ਚ ਸਭ ਤੋਂ ਸਫਲ ਵਿਦੇਸ਼ੀ ਬੱਲੇਬਾਜ਼

ਡੇਵਿਡ ਵਾਰਨਰ 2009 ਤੋਂ ਆਈਪੀਐਲ ਖੇਡ ਰਹੇ ਹਨ। ਮਤਲਬ ਆਈਪੀਐਲ ਦੇ 15 ਵਿੱਚੋਂ ਉਹ 14 ਸੀਜ਼ਨ ਖੇਡ ਚੁੱਕੇ ਹਨ। ਇੱਥੇ ਉਨ੍ਹਾਂ ਨੇ 162 ਮੈਚਾਂ ਵਿੱਚ 5881 ਦੌੜਾਂ ਬਣਾਈਆਂ ਹਨ। ਉਹ ਆਈਪੀਐਲ &;ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ਼ ਹਨ। ਕੁੱਲ ਮਿਲਾ ਕੇ ਉਹ ਆਈਪੀਐਲ ਦੇ ਚੌਥਾ ਲੀਡ ਸਕੋਰਰ ਹਨ। ਉਸ ਤੋਂ ਅੱਗੇ ਸਿਰਫ਼ ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਹਨ। ਉਂਜ ਵਾਰਨਰ ਬੱਲੇਬਾਜ਼ੀ ਔਸਤ ਅਤੇ ਸਟ੍ਰਾਈਕ ਰੇਟ ਦੇ ਮਾਮਲੇ &;ਚ ਆਈਪੀਐਲ ਦੇ ਇਨ੍ਹਾਂ ਟਾਪ-3 ਬੱਲੇਬਾਜ਼ਾਂ ਤੋਂ ਅੱਗੇ ਹਨ। ਵਾਰਨਰ ਦਾ ਆਈਪੀਐਲ &;ਚ ਬੱਲੇਬਾਜ਼ੀ ਔਸਤ 42 ਅਤੇ ਸਟ੍ਰਾਈਕ ਰੇਟ 140 ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ &;ਤੇ ਵੀ ਫੋਲੋ ਕਰ ਸਕਦੇ ਹੋ।

Source

Related post

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਸਰਕਾਰ

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ…

Wrestlers Protest Jantar Mantar: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ (29 ਅਪ੍ਰੈਲ) ਦੀ ਸਵੇਰ ਪਹਿਲਵਾਨਾਂ ਦੀ ਹੜਤਾਲ ਦਾ ਸਮਰਥਨ ਕਰਨ…
Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ ਨਜ਼ਰ,

Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ…

Shreyas Iyer Dance: ਸ਼੍ਰੇਅਸ ਅਈਅਰ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਅਪਲੋਡ ਕਰਦੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਾਇਰਲ…
ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ ਪਿਤਾ?

ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ…

MS Dhoni & Sakshi Singh Dhoni: IPL ‘ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੀ ਪਤਨੀ ਸਾਕਸ਼ੀ ਧੋਨੀ…
0 0 votes
Article Rating
Subscribe
Notify of
guest
0 Comments
Oldest
Newest Most Voted