ਪੁਰਾਣੀ ਵਿਸਕੀ ਤਾਂ ਕਾਫੀ ਮਹਿੰਗੀ ਵਿਕਦੀ ਹੈ,ਫਿਰ ਬੀਅਰ ਕਿਉਂ ਨਹੀਂ…

ਪੁਰਾਣੀ ਵਿਸਕੀ ਤਾਂ ਕਾਫੀ ਮਹਿੰਗੀ ਵਿਕਦੀ ਹੈ,ਫਿਰ ਬੀਅਰ ਕਿਉਂ ਨਹੀਂ…

  • India
  • April 25, 2023
  • No Comment
  • 60

Expiry Date of Beer: ਬਹੁਤ ਸਾਰੇ ਲੋਕ ਅਲਕੋਹਲ ਦਾ ਸੇਵਨ ਕਰਦੇ ਹਨ। ਕੋਈ ਸ਼ਰਾਬ ਦੇ ਰੂਪ ਵਿੱਚ ਕਰਦਾ ਹੈ, ਤਾਂ ਕੋਈ ਬੀਅਰ ਦੇ ਰੂਪ ਵਿੱਚ ਕਰਦਾ ਹੈ। ਹਾਲਾਂਕਿ ਸ਼ਰਾਬ ਦੇ ਵੀ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਜਿਸ ਦੀ ਆਪਣੀ ਵੱਖਰੀ-ਵੱਖਰੀ ਖਾਸੀਅਤ ਹੁੰਦੀ ਹੈ। ਕਿਸੇ ਵਿੱਚ ਅਲਕੋਹਲ ਵੱਧ ਹੁੰਦਾ ਹੈ ਤਾਂ ਕਿਸੇ ਵਿੱਚ ਥੋੜਾ ਘੱਟ ਹੁੰਦਾ ਹੈ। ਕਿਸੇ ‘ਤੇ ਐਸਕਪਾਈਰੀ ਡੇਟ ਲਿਖੀ ਹੁੰਦੀ ਹੈ, ਤਾਂ ਕੋਈ ਜਿੰਨੀ ਪੁਰਾਣੀ ਹੁੰਦੀ ਹੈ, ਉੰਨੀ ਹੀ ਚੰਗੀ ਮੰਨੀ ਜਾਂਦੀ ਹੈ। ਜਿਵੇਂ ਕਿ ਵ੍ਹਿਸਕੀ ਜਿੰਨੀ ਪੁਰਾਣੀ ਹੁੰਦੀ ਹੈ, ਉਸ ਦੀ ਕੀਮਤ ਉੰਨੀ ਹੀ ਵੱਧ ਹੁੰਦੀ ਹੈ ਪਰ ਬੀਅਰ ਨਾਲ ਅਜਿਹਾ ਨਹੀਂ ਹੁੰਦਾ ਹੈ ਕਿਉਂ…?

ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼ਰਾਬ ਦੀ ਐਕਸਪਾਇਰੀ ਡੇਟ ਹੁੰਦੀ ਹੈ? ਤਾਂ ਇਸ ਸ਼ਰਾਬ ਦੀ ਕਿਸਮ ‘ਤੇ ਨਿਰਭਰ ਕਰਦਾ ਹੈ ਕਿ ਉਹ ਐਕਸਪਾਇਰ ਹੋਵੇਗੀ ਜਾਂ ਨਹੀਂ , ਜੇਕਰ ਹੋਵੇਗੀ ਤਾਂ ਕਿੰਨੇ ਸਮੇਂ ਤੱਕ ਹੋਵੇਗੀ। ਵਾਈਨ ਡਿਲਸ ਦੇ ਮੁਤਾਬਕ ਜਿਨ, ਵੋਡਕਾ, ਵਿਸਕੀ, ਟਕੀਲਾ ਅਤੇ ਰਮ ਵਰਗੀ ਸ਼ਰਾਬ ਦੀ ਸ਼ੈਲਫ ਲਾਈਫ ਵੱਧ ਹੁੰਦੀ ਹੈ। ਜੇਕਰ ਬੋਤਲ ਨੂੰ ਚੰਗੀ ਤਰ੍ਹਾਂ ਸਟੋਰ ਕਰਕੇ ਰੱਖਿਆ ਜਾਵੇ ਤਾਂ ਇਸ ਨੂੰ ਬਹੁਤ ਲੰਮੇ ਸਮੇਂ ਤੱਕ ਸੁਰੱਖਿਅਤ ਮੰਨਿਆ ਜਾਂਦਾ ਹੈ। ਪਰ ਬੀਅਰ ਨਾਲ ਅਜਿਹਾ ਨਹੀਂ ਹੈ।

ਬੀਅਰ ਖ਼ਰਾਬ ਕਿਉਂ ਹੁੰਦੀ ਹੈ?

ਬੀਅਰ ਵਿਚ ਅਲਕੋਹਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਡਿਸਟਿਲਡ ਵੀ ਨਹੀਂ ਹੁੰਦੀ। ਇਸ ਲਈ ਇਹ ਨਿਸ਼ਚਿਤ ਸਮੇਂ ਤੋਂ ਬਾਅਦ ਐਕਸਪਾਇਰ ਹੋ ਜਾਂਦੀ ਹੈ। ਦੂਜੇ ਪਾਸੇ, ਜਿੰਨ, ਵੋਡਕਾ, ਵਿਸਕੀ, ਟਕੀਲਾ ਅਤੇ ਰਮ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖਰਾਬ ਨਹੀਂ ਹੁੰਦੀ। ਬੀਅਰ ਅਨਾਜ, ਪਾਣੀ ਅਤੇ ਖਮੀਰ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈ। ਬੀਅਰ ਨੂੰ ਫਰਮੈਂਟੇਸ਼ਨ ਪ੍ਰਕਿਰਿਆ ਦੌਰਾਨ ਕੁਦਰਤੀ ਤੌਰ ‘ਤੇ ਹੋਣ ਵਾਲੇ ਕਾਰਬੋਨੇਸ਼ਨ ਤੋਂ ਫਿਜ ਮਿਲਦਾ ਹੈ। ਇਸ ਵਿੱਚ ਹੌਪਸ ਵੀ ਮਿਲਾਇਆ ਜਾਂਦਾ ਹੈ, ਜੋ ਬੀਅਰ ਨੂੰ ਸਥਿਰ ਅਤੇ ਸੁਰੱਖਿਅਤ ਰੱਖਦੇ ਹਨ।

ਇਹ ਵੀ ਪੜ੍ਹੋ: ਪੱਕਿਆ ਹੋਇਆ ਅਤੇ ਮਿੱਠਾ ਪਪੀਤਾ ਖਰੀਦਣਾ ਚਾਹੁੰਦੇ ਹੋ ਤਾਂ ਦੁਕਾਨ ‘ਤੇ ਹੀ ਚੈੱਕ ਕਰ ਲਓ ਇਹ ਚੀਜ਼ਾਂ

ਬੀਅਰ ਨੂੰ ਕਿੰਨੇ ਦਿਨਾਂ ਵਿੱਚ ਪੀ ਲੈਣਾ ਚਾਹੀਦਾ ਹੈ?

ਦਰਅਸਲ, ਬੀਅਰ ਵਿੱਚ ਅਲਕੋਹਲ ਦੀ ਮਾਤਰਾ 4 ਤੋਂ 8 ਪ੍ਰਤੀਸ਼ਤ ਹੁੰਦੀ ਹੈ। ਜਿਸ ਕਾਰਨ ਇਹ ਬਹੁਤ ਜਲਦੀ ਆਕਸੀਡਾਈਜ਼ ਹੋਣ ਲੱਗਦਾ ਹੈ ਅਤੇ ਖਰਾਬ ਹੋ ਜਾਂਦੀ ਹੈ। ਬੀਅਰ ਦੀ ਸੀਲ ਟੁੱਟਣ ਤੋਂ ਬਾਅਦ, ਇਸ ਦੀ ਵਰਤੋਂ ਜਿੰਨੀ ਜਲਦੀ ਹੋ ਸਕੇ ਕਰਨੀ ਚਾਹੀਦੀ ਹੈ। ਬੀਅਰ ਲਈ ਇਹ ਚੰਗਾ ਹੈ ਕਿ ਇਸ ਨੂੰ ਖੋਲ੍ਹਦੇ ਹੀ ਖਤਮ ਕਰ ਦਿੱਤਾ ਜਾਵੇ। ਮਾਹਿਰਾਂ ਦਾ ਕਹਿਣਾ ਹੈ ਕਿ ਬੀਅਰ ਦੀ ਬੰਦ ਬੋਤਲ ਦੀ ਮਿਆਦ ਐਕਸਪਾਇਰੀ ਡੇਟ ਤੋਂ ਛੇ ਤੋਂ ਅੱਠ ਮਹੀਨੇ ਪਹਿਲਾਂ ਬੀਅਰ ਪੀਣੀ ਚੰਗੀ ਹੁੰਦੀ ਹੈ।

 ਖੁਲ੍ਹੀ ਬੀਅਰ ਤੋਂ ਆਉਂਦੀ ਹੈ ਬਦਬੂ

ਦਰਅਸਲ, ਬੀਅਰ ਦੀ ਬੋਤਲ ਨੂੰ ਖੋਲ੍ਹਣ ਤੋਂ ਬਾਅਦ ਇਸ ਵਿਚ ਮੌਜੂਦ ਕਾਰਬਨ ਡਾਈਆਕਸਾਈਡ ਗੈਸ ਨਿਕਲ ਜਾਂਦੀ ਹੈ। ਇਸ ਤੋਂ ਬਾਅਦ ਇਹ ਪੀਣ ‘ਚ ਬਿਲਕੁਲ ਫਲੈਟ ਲੱਗਦਾ ਹੈ ਅਤੇ ਇਸ ਦਾ ਸਵਾਦ ਵੀ ਚੰਗਾ ਨਹੀਂ ਲੱਗਦਾ। ਖੁੱਲ੍ਹੀ ਬੀਅਰ ਤੋਂ ਦੋ ਦਿਨ ਬਾਅਦ ਵੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਜੇਕਰ ਤੁਹਾਡੇ ਬੱਚੇ ਵੀ ਪੀਂਦੇ ਹਨ ਇਹ ਹੈਲਥ ਡ੍ਰਿੰਕਸ, ਤਾਂ ਹੋ ਜਾਓ ਸਾਵਧਾਨ… ਹੋ ਸਕਦਾ ਇਹ ਖਤਰਾ

Source

Related post

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ: ਮੀਤ ਹੇਅਰ

ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਖਿਡਾਰੀਆਂ ਨੂੰ ਵਿਸ਼ੇਸ਼…

ਚੰਡੀਗੜ੍ਹ: ਪੰਜਾਬ ਦੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਵਧੀਆ ਪਲੇਟਫਾਰਮ ਪ੍ਰਦਾਨ ਕਰਨ ਲਈ ਪੰਜਾਬ ਦੇ 35…
0 0 votes
Article Rating
Subscribe
Notify of
guest
0 Comments
Inline Feedbacks
View all comments