ਕਣਕ ਦੀ ਥਾਂ ਕੀਤੀ ਫੁੱਲਾਂ ਦੀ ਖੇਤੀ, ਚੰਗੇ ਮੁਨਾਫੇ ਦੀ ਸੀ ਉਮੀਦ, ਅਚਾਨਕ ਕੁਦਰਤ ਦੇ ਕਹਿਰ ਨੇ ਕੀਤਾ ਸਭ ਕੁਝ ਬਰਬਾ

ਕਣਕ ਦੀ ਥਾਂ ਕੀਤੀ ਫੁੱਲਾਂ ਦੀ ਖੇਤੀ, ਚੰਗੇ ਮੁਨਾਫੇ ਦੀ ਸੀ ਉਮੀਦ, ਅਚਾਨਕ ਕੁਦਰਤ ਦੇ ਕਹਿਰ ਨੇ ਕੀਤਾ ਸਭ ਕੁਝ ਬਰਬਾ

  • Punjab
  • April 3, 2023
  • No Comment
  • 80

#038;imwidth=1200&;imheight=628" alt="">

ਅਨਿਲ ਜੈਨ ਦੀ ਰਿਪੋਰਟ

Sangrur News: ਪਿਛਲੇ ਦਿਨੀਂ ਅਸਮਾਨ ਤੋਂ ਵਰ੍ਹੀ ਆਫਤ ਨੇ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ, ਉੱਥੇ ਹੀ ਦੋਹਰੇ ਫ਼ਸਲੀ ਚੱਕਰ ਨੂੰ ਛੱਡ ਕੇ ਨਵੀਆਂ ਫ਼ਸਲਾਂ ਉਗਾਉਣ ਵਾਲੇ ਕਿਸਾਨਾਂ ਦੇ ਘਰ ਦੇ ਚੁੱਲੇ ਵੀ ਬੁੱਝਦੇ ਨਜ਼ਰ ਆ ਰਹੇ ਹਨ। 

ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਗਿੱਦੜਿਆਣੀ ਵਿੱਚ ਕਿਸਾਨ 150 ਤੋਂ 200 ਏਕੜ &;ਚ ਫੁੱਲਾਂ ਦੀ ਖੇਤੀ ਕਰਦੇ ਹਨ ਪਰ ਹੁਣ ਗੜ੍ਹੇਮਾਰੀ ਕਾਰਨ ਉਨ੍ਹਾਂ ਦੀ ਫਸਲ ਬਰਬਾਦ ਹੋ ਗਈ ਹੈ। ਇਨ੍ਹਾਂ ਕਿਸਾਨਾਂ ਵੱਲੋਂ ਅਮਰੀਕਾ, ਹਾਲੈਂਡ ਤੇ ਜਰਮਨੀ ਵਿੱਚ 300 ਤੋਂ 500 ਕਿੱਲੋ ਬੀਜ ਵੇਚਿਆ ਜਾਂਦਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਵੀ ਬੱਦਲ ਸਿਰ &;ਤੇ ਹਨ। ਬਾਰਸ਼ ਹੋ ਰਹੀ ਹੈ। ਉਨ੍ਹਾਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਜਿਨ੍ਹਾਂ ਖੇਤਾਂ ਨੂੰ ਦੇਖ ਕੇ ਚਿਹਰੇ &;ਤੇ ਖੁਸ਼ੀ ਝਲਕਦੀ ਸੀ, ਹੁਣ ਖੇਤਾਂ &;ਚ ਜਾਣ ਨੂੰ ਦਿਲ ਨਹੀਂ ਕਰਦਾ।

ਸੰਗਰੂਰ ਦੇ ਪਿੰਡ ਗਿੱਦੜਿਆਣੀ ਦੇ ਕਿਸਾਨ ਕੁਝ ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਹੇ ਹਨ। ਇਨ੍ਹਾਂ ਫੁੱਲਾਂ ਦੇ ਬੀਜ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਵਿੱਚ ਬਹੁਤ ਮਹਿੰਗੇ ਵਿਕਦੇ ਹਨ। ਇਨ੍ਹਾਂ ਕਿਸਾਨਾਂ ਨੂੰ ਕਾਫੀ ਲਾਭ ਵੀ ਹੋ ਰਿਹਾ ਸੀ। ਇਨ੍ਹਾਂ ਕਿਸਾਨਾਂ ਤੋਂ ਵਿਦੇਸ਼ੀ ਕੰਪਨੀਆਂ ਸਿੱਧੇ ਤੌਰ &;ਤੇ ਫੁੱਲਾਂ ਦੀ ਖੇਤੀ ਕਰਵਾ ਰਹੀਆਂ ਸੀ ਪਰ ਪਿਛਲੇ ਦਿਨਾਂ &;ਚ ਮੌਸਮ ਦੀ ਹੋਈ ਗੜਬੜੀ ਕਾਰਨ ਜਿੱਥੇ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ, ਉੱਥੇ ਹੀ ਫ਼ਸਲ &;ਤੇ ਲੱਗਿਆ ਬੀਜ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਲੋਕ ਖੇਤਾਂ ਵਿੱਚ ਤਸਵੀਰਾਂ ਖਿੱਚਵਾਉਣ ਜਾਂਦੇ ਸੀ ਕਿਉਂਕਿ ਇਨ੍ਹਾਂ ਖੇਤਾਂ &;ਚ ਜਿੱਥੋਂ ਤੱਕ ਨਜ਼ਰ ਜਾਂਦੀ ਸੀ, ਸਾਰੀ ਧਰਤੀ ਰੰਗ-ਬਿਰੰਗੇ ਫੁੱਲਾਂ ਨਾਲ ਢੱਕੀ ਹੋਈ ਸੀ। ਕਿਸਾਨ ਵੀ ਖੁਸ਼ ਸਨ ਕਿ ਚੰਗੀ ਫਸਲ ਕਰਕੇ ਇਸ ਵਾਰ ਵਧੀਆ ਮੁਨਾਫਾ ਹੋਵੇਗਾ ਪਰ 30 ਮਾਰਚ ਨੂੰ ਅਸਮਾਨ ਤੋਂ ਹੋਈ ਗੜ੍ਹੇਮਾਰੀ ਨੇ ਸੁਪਨੇ ਚੂਰ ਕਰ ਦਿੱਤੇ। ਹੁਣ ਉਹ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਮੁਆਵਜ਼ਾ ਦਿੱਤਾ ਜਾਏ।

ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਨਾ ਤਾਂ ਕਣਕ ਹੈ ਤੇ ਨਾ ਹੀ ਪਸ਼ੂਆਂ ਲਈ ਤੂੜੀ ਹੈ ਕਿਉਂਕਿ ਇਸ ਵਾਰ ਅਸੀਂ ਆਮ ਫ਼ਸਲ ਦੀ ਬਜਾਏ ਫੁੱਲਾਂ ਦੀ ਫ਼ਸਲ ਉਗਾਈ ਸੀ। ਹੁਣ ਉਹ ਵੀ ਬਰਬਾਦ ਹੋ ਗਈ ਹੈ ਤੇ ਉਨ੍ਹਾਂ ਕੋਲ ਖਾਣ ਲਈ ਵੀ ਕਣਕ ਨਹੀਂ ਹੈ।

Source

Related post

Punjab News: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ ਚੰਡੀਗੜ੍ਹ ਦੇ ਬਜਾਏ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ‘ਚ ਹੋ

Punjab News: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ…

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਹੁਣ ਚੰਡੀਗੜ੍ਹ ਦੀ ਬਜਾਏ ਜ਼ਿਆਦਾਤਰ ਕੈਬਨਿਟ ਮੀਟਿੰਗਾਂ ਪੰਜਾਬ ਦੇ…
Punjab Cabinet Meeting: ਕੈਬਨਿਟ ਮੀਟਿੰਗ ‘ਚ ਫੈਸਲਾ, ਯੂਨੀਵਰਸਿਟੀ ਅਧਿਆਪਕਾਂ ਨੂੰ ਸੋਧੇ ਸਕੇਲ ਦੇ ਹਿਸਾਬ…

Punjab Cabinet Meeting: ਕੈਬਨਿਟ ਮੀਟਿੰਗ ‘ਚ ਫੈਸਲਾ, ਯੂਨੀਵਰਸਿਟੀ ਅਧਿਆਪਕਾਂ…

Punjab Cabinet Meeting: ਲੁਧਿਆਣਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ 7ਵੇਂ…
ਪੰਜਾਬ ਦੇ ਮਜ਼ਦੂਰਾਂ ਨੂੰ 1 ਮਈ ਤੋਂ ਵੱਡਾ ਤੋਹਫਾ, ਕਿਸਾਨਾਂ ਦੀ ਫਸਲ ਖਰਾਬ ਹੋਣ ‘ਤੇ ਮਿਲੇਗਾ 10 ਫੀਸਦੀ ਮੁਆਵਜ਼ਾ

ਪੰਜਾਬ ਦੇ ਮਜ਼ਦੂਰਾਂ ਨੂੰ 1 ਮਈ ਤੋਂ ਵੱਡਾ ਤੋਹਫਾ,…

Punjab Cabinet Meeting: ਪੰਜਾਬ ਸਰਕਾਰ 1 ਮਈ ਤੋਂ ਮਜ਼ਦੂਰਾਂ ਨੂੰ ਤੋਹਫਾ ਦੇਣ ਜਾ ਰਹੀ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ…
0 0 votes
Article Rating
Subscribe
Notify of
guest
0 Comments
Oldest
Newest Most Voted