ਭਾਰਤ ਦੇ ਇੱਕ ਰਾਜ ਤੋਂ ਦੂਜੇ ‘ਚ ਸ਼ਰਾਬ ਕਿਵੇਂ ਲਿਜਾਈਏ?

ਭਾਰਤ ਦੇ ਇੱਕ ਰਾਜ ਤੋਂ ਦੂਜੇ ‘ਚ ਸ਼ਰਾਬ ਕਿਵੇਂ ਲਿਜਾਈਏ?

  • India
  • March 25, 2023
  • No Comment
  • 88

#038;imwidth=1200&;imheight=628" alt="">

Rules for taking liquor one state to another: ਦੇਸ਼ ਦੇ ਹਰ ਸੂਬੇ ਵਿੱਚ ਸ਼ਰਾਬ ਦੇ ਰੇਟ ਵੱਖ-ਵੱਖ ਹਨ। ਇਸ ਤੋਂ ਇਲਾਵਾ ਕੁਝ ਸੂਬਿਆਂ ਦੇ ਖਾਸ ਬ੍ਰਾਂਡ ਮਸ਼ਹੂਰ ਹਨ ਜੋ ਦੂਜੇ ਸੂਬਿਆਂ ਅੰਦਰ ਨਹੀਂ ਮਿਲਦੇ। ਇਸ ਲਈ ਅਕਸਰ ਹੀ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਸ਼ਰਾਬ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਨਿਯਮਾਂ ਦੀ ਜਾਣਕਾਰੀ ਨਾ ਹੋਣ ਕਰਕੇ ਕਈ ਲੋਕ ਕਾਨੂੰਨੀ ਉਲਝਣਾਂ ਵਿੱਚ ਵੀ ਫਸ ਜਾਂਦੇ ਹਨ।

ਦਰਅਸਲ ਸ਼ਰਾਬ ਨੂੰ ਲੈ ਕੇ ਭਾਰਤ ਦੇ ਹਰ ਰਾਜ ਦੇ ਆਪਣੇ ਵੱਖਰੇ-ਵੱਖਰੇ ਨਿਯਮ ਹਨ। ਕਈ ਰਾਜਾਂ &;ਚ ਸ਼ਰਾਬ &;ਤੇ ਪੂਰਨ ਪਾਬੰਦੀ ਹੈ ਜਦਕਿ ਕਈ ਰਾਜਾਂ &;ਚ ਸ਼ਰਾਬ ਲੈ ਜਾਣ &;ਤੇ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਕਈ ਥਾਈਂ ਜੇਕਰ ਤੁਸੀਂ ਸ਼ਰਾਬ ਨਾਲ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਕੀ ਤੁਸੀਂ ਕਿਸੇ ਦੂਸਰੇ ਰਾਜ &;ਚ ਸ਼ਰਾਬ ਲੈ ਕੇ ਜਾਣ ਦੇ ਨਿਯਮਾਂ ਬਾਰੇ ਜਾਣਦੇ ਹੋ? ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਰਾਜਾਂ &;ਚ ਸ਼ਰਾਬ ਲੈ ਕੇ ਜਾਣ, ਉੱਥੇ ਪੀਣ ਤੇ ਦੂਜੇ ਰਾਜਾਂ ਤੋਂ ਸ਼ਰਾਬ ਲੈਣ ਦੇ ਕੀ ਨਿਯਮ ਹਨ-

ਕੀ ਤੁਸੀਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਸ਼ਰਾਬ ਲੈ ਜਾ ਸਕਦੇ ਹੋ?- ਨਿਯਮਾਂ ਅਨੁਸਾਰ, ਤੁਸੀਂ ਸ਼ਰਾਬ ਦੀਆਂ ਬੋਤਲਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲਿਜਾ ਸਕਦੇ ਹੋ, ਪਰ ਤੁਹਾਨੂੰ ਉਸ ਰਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜਿਸ ਵਿੱਚ ਤੁਸੀਂ ਜਾ ਰਹੇ ਹੋ।

ਉਦਾਹਰਨ ਲਈ, ਮੰਨ ਲਓ ਕਿ ਤੁਸੀਂ ਅਜਿਹੇ ਰਾਜ ਵਿੱਚ ਹੋ, ਜਿੱਥੇ ਤੁਹਾਨੂੰ ਆਪਣੇ ਨਾਲ ਸ਼ਰਾਬ ਦੀਆਂ 4 ਬੋਤਲਾਂ ਲਿਜਾਣ ਦੀ ਇਜਾਜ਼ਤ ਹੈ, ਪਰ ਜੇਕਰ ਤੁਸੀਂ ਉਸ ਰਾਜ ਵਿੱਚ ਜਾ ਰਹੇ ਹੋ, ਜਿਸ ਵਿੱਚ ਸਿਰਫ਼ 2 ਬੋਤਲਾਂ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਉਸ ਰਾਜ ਦੀ ਇਜਾਜ਼ਤ ਲੈਣੀ ਪਵੇਗੀ। ਸਾਫ਼ ਗੱਲ ਇਹ ਹੈ ਕਿ ਤੁਸੀਂ ਜਿਸ ਜ਼ਿਲ੍ਹੇ ਵਿੱਚ ਹੋ, ਤੁਹਾਨੂੰ ਉਸ ਰਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਡ੍ਰਾਈ ਸਟੇਟ ਦੀ ਸਥਿਤੀ ਕੀ ਹੈ?- ਜੇਕਰ ਤੁਸੀਂ ਡ੍ਰਾਈ ਸਟੇਟ ਵਿੱਚ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਉੱਥੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਯਾਨੀ ਤੁਸੀਂ ਉੱਥੇ ਸ਼ਰਾਬ ਆਪਣੇ ਨਾਲ ਨਹੀਂ ਲੈ ਜਾ ਸਕਦੇ।

ਇਹ ਵੀ ਪੜ੍ਹੋ: Health Tips: ਜੇਕਰ ਤੁਸੀਂ ਸਰੀਰ ਬਣਾਉਣਾ ਚਾਹੁੰਦੇ ਹੋ, ਤਾਂ ਕੀ ਤੁਹਾਨੂੰ ਚਿਕਨ ਜਾਂ ਪਨੀਰ ਖਾਣਾ ਚਾਹੀਦਾ ਹੈ? ਇੱਥੇ ਜਾਣੋ ਦੋਵਾਂ ਵਿੱਚੋਂ ਕਿਹੜਾ ਹੈ ਸਿਹਤ ਲਈ ਫਾਇਦੇਮੰਦ

ਡ੍ਰਾਈ ਸਟੇਟ ਵਿੱਚ ਸ਼ਰਾਬ ਕਿਵੇਂ ਪੀਤੀ ਜਾਵੇ?- ਡ੍ਰਾਈ ਸਟੇਟ ਨੂੰ ਲੈ ਕੇ ਵੱਖ-ਵੱਖ ਨਿਯਮ ਹਨ, ਜਿਵੇਂ ਬਿਹਾਰ ਵਿਚ ਕਿਸੇ ਨੂੰ ਵੀ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਗੁਜਰਾਤ &;ਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸ਼ਰਾਬ ਪੀਣ ਦੀ ਇਜਾਜ਼ਤ ਹੈ ਪਰ ਇਸ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ। ਇਸ ਲਈ ਜੇਕਰ ਤੁਸੀਂ ਸ਼ਰਾਬ ਪੀਣਾ ਚਾਹੁੰਦੇ ਹੋ ਤਾਂ ਇਨ੍ਹਾਂ ਰਾਜਾਂ ਵਿੱਚ ਤੁਹਾਨੂੰ ਪਹਿਲਾਂ ਇਜਾਜ਼ਤ ਲੈਣੀ ਪਵੇਗੀ। ਇਸ ਲਈ ਕਿਸੇ ਵੀ ਸੂਬੇ &;ਚ ਸ਼ਰਾਬ ਲੈ ਕੇ ਜਾਣ ਤੋਂ ਪਹਿਲਾਂ ਉੱਥੇ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਲਓ।

ਇਹ ਵੀ ਪੜ੍ਹੋ: Viral News: ਉਹ ਦੇਸ਼ ਜਿੱਥੇ ਇੱਕ ਸਾਲ &;ਚ ਮਾਰੇ ਗਏ ਡੇਢ ਲੱਖ ਲੋਕ, ਉੱਥੇ ਅਜੇ ਵੀ ਲਾਸ਼ਾਂ ਦੀ ਕਮੀ ਹੈ, ਹੁਣ ਵਿਦੇਸ਼ਾਂ &;ਚ ਜਾ ਕੇ ਲਾਸ਼ਾਂ ਲਿਆ ਰਹੇ ਹਨ ਲੋਕ

Source

Related post

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted