
ਕੀ ਸੇਵਕਾਂ ਨੂੰ ਲੋਕਾਂ ਨੂੰ ਬੁੱਧੂ ਬਣਾਉਣ ਦੀ ਸਹੂਲਤ ਵਿਰਾਸਤ ਵਿੱਚ ਮਿਲੀ ਹੈ ਜਾਂ…….?
- Punjab Click Blog
- September 15, 2022
- No Comment
- 119
ਭਾਰਤ ਵਿਚ ਇਸ ਸਮੇਂ ਰਾਜ ਹਾਸਲ ਕਰਨ ਦੀ ਨਹੀਂ ਬਲਕਿ ਰਾਜ ਹਥਿਆਉਣ ਦੀ ਕਵਾਇਦ ਚਲੀ ਹੋਈ ਹੈ। ਜਿਸ ਦੀ ਤਹਿਤ ਹਰ ਇੱਕ ਪਾਰਟੀ ਦਾ ਲੋਕ ਸੇਵਕ ਰਾਜ ਕਰਨ ਦੀ ਲਾਲਸਾ ਨੂੰ ਲੈ ਕੇ ਕੱੁਝ ਇਸ ਕਦਰ ਵਿਚਰ ਰਿਹਾ ਹੈ ਕਿ ਉਸ ਨੇੇ ਉਮਰ, ਆਮਦਨੀ, ਕਮਾਈ, ਔਕਾਤ, ਜਾਤ-ਪਾਤ ਪ੍ਰਤੀ ਆਪਣੀ ਮਾਨਸਿਕਤਾ ਨੂੰ ਬਹੁਤ ਹੀ ਬਸ਼ਰਮੀ ਭਰਿਆ ਕੀਤਾ ਪਿਆ ਹੈ। ਇਨਸਾਨਾਂ ਤੇ ਰਾਜ ਕਰਨ ਦੇ ਲਈ ਹੈਵਾਨਾਂ ਵਾਲੇ ਅਸੂਲਾਂ ਨੂੰ ਅਪਨਾਉਣਾ ਤਾਂ ਹੁਣ ਵਿਰਾਸਤੀ ਗੁਣ ਕਹੀਏ ਜਾਂ ਫਿਰ ਰੱਬੀ ਬਖਸ਼ਿਸ਼ ਇਸ ਦਾ ਤਾਂ ਪਤਾ ਨਹੀਂ । ਕਿਉਂਕਿ ਸੰਵਿਧਾਨ ਦੀਆਂ ਕਸਮਾਂ ਖਾ ਕੇ ਮੁਕਰਨਾ ਤਾਂ ਆਮ ਜਿਹੀ ਗਲ ਸੀ ਪਰ ਰੱਬ ਦੀਆਂ ਕਸਮਾਂ ਖਾ ਕੇ ਮੁਕਰਨਾ ਤਾਂ ਇਖਲਾਕ ਤੋਂ ਡਿਿਗਆ ਉਹ ਕਾਰਾ ਹੈ ਜੋ ਕਿ ਸ਼ਾਇਦ ਧਰਤੀ ਤੇ ਇਸ ਤੋਂ ਵੱਡੇ ਨਿਘਾਰ ਦਾ ਆਉਣਾ ਬਾਕੀ ਨਹੀਂ।
ਕੀ ਇਹ ਹੀ ਰਾਮ ਰਾਜ ਹੈ, ਮਰਿਆਦਾ ਪੁਰਸ਼ੋਤਮ ਰਾਮ ਦੀ ਰਮਾਇਣ ਅਤੇ ਮਹਾਂਭਾਰਤ ਅੱਜ ਬੱਚੇ ਬੱਚੇ ਨੇ ਦੇਖੀ ਹੈ ਅਤੇ ਨਿੱਤ ਦਿਨ ਦੇਖ ਰਹੇ ਹਨ ਪਰ ਜਿਸ ਭਗਵਾਨ ਰਾਮ ਨੇ ਆਪਣੇ ਰਾਜ ਕਰਨ ਦੇ ਅਸੂਲਾਂ ਪ੍ਰਤੀ ਵਚਨਬੱਧਤਾ ਨਿਭਾਈ ਮਤਰੇਈ ਮਾਂ ਦਾ ਹੁਕਮ ਮੰਨਿਆ ਅਤੇ 14 ਸਾਲ ਦਾ ਬਨਵਾਸ ਕੱਟਿਆ, ਉਹ ਰਾਮ ਜਿਸ ਨੇ ਕਿ ਇੱਕ ਧੋਬੀ ਦੇ ਤਾਅਨੇ ਤੇ ਆਪਣੇ ਪਰਿਵਾਰ ਦਾ ਤਿਆਗ ਕਰ ਦਿੱਤਾ ਅੱਜ ਉਸ ਰਾਮ ਦੇ ਨਾਂ ਤੇ ਜੋ ਕੱੁਝ ਹੋ ਰਿਹਾ ਹੈ ਅਤੇ ਜਿਸ ਤਰ੍ਹਾਂ ਦਾ ਰਾਮ-ਰਾਜ ਲੋਕਾਂ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ। ਉਸ ਦਾ ਨਜ਼ਾਰਾ ਸਿਰਫ ਇਕੱਲੇ ਕੇਂਦਰ ਵਿਚ ਹੀ ਨਹੀਂ ਬਲਕਿ ਦੇਸ਼ ਦੇ ਸਾਰੇ ਰਾਜਾਂ ਵਿਚ ਹੀ ਕੱੁਝ ਅਜੀਬ ਕਿਸਮ ਦਾ ਦੇਖਣ ਨੂੰ ਮਿਲ ਰਿਹਾ ਹੈ।
ਜਿਸ ਦੇਸ਼ ਵਿਚ ਭਗਵਾਨ ਹੀ ਸੁਰੱਖਿਅਤ ਨਹੀਂ ਤੇ ਉਸ ਦੀ ਕਸਮਾਂ ਖਾ ਕੇ ਮੁਕਰਨ ਨਾਲ ਨਾਂ ਤਾਂ ਉਸ ਰੱਬ ਦਾ ਕੱੁਝ ਵਿਗੜੇਗਾ ਤੇ ਨਾ ਹੀ ਇਨਸਾਨ ਦਾ ਹਾਲਾਂ ਲੋਕ ਸੇਵਕਾਂ ਦਾ ਬਹੁਤ ਕੱੁਝ ਵਿਗੜ ਵੀ ਰਿਹਾ ਹੈ ਅਤੇ ਉਹ ਨਤੀਜੇ ਵੀ ਭੁਗਤ ਰਹੇ ਹਨ ਪਰ ਉਹ ਨਤੀਜੇ ਉਹਨਾਂ ਦੀ ਮਹਿਸੂਸ ਕਰਨ ਵਾਲੇ ਨਰਵੱਸ ਸਿਸਟਮ ਨੂੰ ਇਸ ਕਦਰ ਸਮਝਾ ਦਿੰਦੇ ਹਨ ਕਿ ਜੋ ਕੱੁਝ ਵੀ ਵਿਗੜ ਰਿਹਾ ਹੈ ਉਹ ਤੇਰੇ ਵਲੋਂ ਕੀਤੀ ਪੁਸ਼ਤ-ਪ੍ਰਤੀਤੀ ਕਮਾਈ ਨੂੰ ਤਾਂ ਕੋਈ ਖੋਰਾ ਨਹੀਂ ਲੱਗ ਰਿਹਾ। ਜਿਸ ਸਦਕਾ ਲੋਕ ਸੇਵਕਾਂ ਦੀ ਬੇਸ਼ਰਮੀ ਦਾ ਆਲਮ ਕੱੁਝ ਇਸ ਤਰ੍ਹਾਂ ਦਾ ਹੈ ਕਿ ਉਹ ਨਾ ਤਾਂ ਲੋਕਾਂ ਦੇ ਸਕੇ ਰਹੇ ਹਨ ਅਤੇ ਨਾ ਹੀ ਰੱਬ ਦੇ ਉਹ ਤਾਂ ਸਕੇ ਹਨ ਤਾਂ ਸਿਰਫ ਆਪਣੀਆਂ ਤਿਜੌਰੀਆਂ ਦੇ।
ਅੱਜ ਜਦੋਂ ਸਿਆਸਤ ਦਾ ਸਭ ਤੋਂ ਭਿਆਨਕ ਸਮਾਂ ਚਲ ਰਿਹਾ ਹੈ ਅਤੇ ਭਾਰਤ ਦੀ ਸਿਆਸਤ ਕਰੋਨਾ ਕਾਲ ਦੀ ਮਾਰ ਖਾਨ ਤੋਂ ਬਾਅਦ ਇੱਕ ਵਾਰ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕੀ ਹੈ ਅਤੇ ਇਸ ਦੀ ਆਰਥਿਕਤਾ ਹਾਲਤ ਨੂੰ ਸੁਧਾਰਨ ਦੇ ਲਈ ਕਈ ਵਰ੍ਹੇ ਲੱਗ ਜਾਣਗੇ ਅਤੇ ਉਹ ਵੀ ਤਾਂ ਸੁਧਰੇਗੀ ਕਿ ਭਾਰਤ ਦਾ ਇੱਕ-ਇੱਕ ਪੈਸਾ ਬਚਾ ਕੇ ਇਨਸਾਨੀਅਤ ਦੀ ਜਿੰਦਗੀ ਨੂੰ ਸਰਲ ਬਣਾਉਣ ਵਾਸਤੇ ਲਗਾਉਣਾ ਹੋਵੇਗਾ ਅਤੇ ਇੰਨੇ ਕੁ ਚੰਗੇ ਕੰਮ ਕਰਨੇ ਹੋਣਗੇ ਕਿ ਕਿਸੇ ਵੀ ਕੰਮ ਦਾ ਕੋਈ ਵਿਰੋਧ ਹੀ ਨਾ ਕਰ ਸਕੇ ਪਰ ਕਿੰਨਾ ਹੈਰਾਨੀਜਨਕ ਤੱਥ ਹੈ ਕਿ ਬਜਾਏ ਕਿ ਚੰਗੇ ਕੰਮ ਕਰਕੇ ਵਿਰੋਧੀਆਂ ਨੂੰ ਵਿਰੋਧ ਕਰਨ ਦਾ ਮੌਕਾ ਨਾ ਦਿੱਤਾ ਜਾਵੇ ਪਰ ਹੋ ਸਭ ਕੱੁਝ ਇਸ ਦੇ ਉਲਟ ਰਿਹਾ ਹੈ ਇਥੇ ਤਾਂ ਵਿਰੋਧੀਆਂ ਨੂੰ ਹੀ ਖਤਮ ਕਰਨ ਦੀਆਂ ਚਾਲਾਂ ਹਰ ਸਮੇਂ ਚਲੀਆਂ ਜਾ ਰਹੀਆਂ ਹਨ।
ਹਰ ਸਮੇਂ ਇਕ ਦੂਜੇ ਦੀਆਂ ਕਮੀਆਂ ਕਮੀਆਂ ਹੀ ਖੰਘਾਲੀਆਂ ਜਾ ਰਹੀਆਂ ਹਨ । ਅੱਜ ਜਦੋਂ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇਸ਼ ਜੋੜੋ ਯਾਤਰਾ ਲੈਕੇ ਨਿਕਲੇ ਹਨ ਤਾਂ ਉਸ ਸਮੇਂ ਉਹਨਾਂ ਦੇ ਕਪੜੇ ਤੱਕ ਤੇ ਸਵਾਲ ਚੱੁਕੇ ਜਾ ਰਹੇ ਹਨ ਅਤੇ ਉਹਨਾਂ ਦੀ ਭਾਰਤ ਜੋੜੋ ਯਾਤਰਾ ਭਾਰਤ ਦੇ ਲੋਕਾਂ ਨੂੰ ਜੋੜਣ ਵਿਚ ਤਾਂ ਪਤਾ ਨਹੀਂ ਕਾਮਯਾਬ ਹੋਵੇ ਕਿ ਨਾ ਪਰ ਉਹਨਾਂ ਦੀ ਪਾਰਟੀ ਨੂੰ ਤੋੜਣ ਵਿਚ ਭਾਰਤੀ ਜਨਤਾ ਪਾਰਟੀ ਜਰੂਰ ਕਾਮਯਾਬ ਹੋ ਜਾਵੇਗੀ। ਹਰ ਰਾਜ ਵਿਚ ਆਪਣਾ ਰਾਜ ਹਥਿਆਉਣਾ ਕੀ ਇਹ ਕਾਮਯਾਬੀ ਹੈ ਅਤੇ ਦੇਸ਼ ਖੁਸ਼ਹਾਲ ਹੋ ਰਿਹਾ ਹੈ। ਕੀ ਵਿਧਾਇਕਾਂ ਤੇ ਸਾਂਸਦਾ ਨੂੰ ਖਰੀਦਨ ਅਤੇ ਉਹਨਾਂ ਦੀ ਆਓ-ਭਗਤ ਲਈ ਖਰਚ ਕੀਤਾ ਜਾ ਰਿਹਾ ਪੈਸਾ ਇਸ ਦੇਸ਼ ਦੇ ਲੋਕਾਂ ਦਾ ਪੈਸਾ ਨਹੀਂ। ਕੀ ਅਗਰ ਦੇਸ਼ ਦੇ ਸਾਰੇ ਰਾਜਾਂ ਵਿਚ ਇਕ ਪਾਰਟੀ ਦਾ ਰਾਜ ਕਾਇਮ ਹੋ ਜਾਂਦਾ ਹੈ ਅਤੇ ਵਿਰੋਧੀ ਧਿਰਾਂ ਹੀ ਖਤਮ ਹੋ ਜਾਂਦੀਆਂ ਹਨ ਤਾਂ ਕੀ ਦੇਸ਼ ਖੁਸ਼ਹਾਲ ਹੋ ਜਾਵੇਗਾ।
ਆਖਿਰ ਲੋਕ ਸੇਵਕਾਂ ਦੀ ਰੂਹ ਰੱਬ ਦੀਆਂ ਕਸਮਾਂ ਖਾ ਕੇ ਮੁਕਰਨ ਸਮੇਂ ਕੰਬਦੀ ਕਿਉਂ ਨਹੀਂ ? ਗੋਆ ‘ਚ ਬੱੁਧਵਾਰ ਨੂੰ ਜੋ ਕੱੁਝ ਹੋਇਆ ਉਸਦੀ ਤਹਿਤ ਕਾਂਗਰਸ ਦੇ 8 ਵਿਧਾਇਕ ਭਾਜਪਾ ‘ਚ ਸ਼ਾਮਲ ਹੋ ਗਏ। ਇਹ ਵਿਧਾਇਕ ਜੋ ਕਿ ਮੱੁਖ ਮੰਤਰੀ ਪ੍ਰਮੋਦ ਸਾਵੰਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ। ਇਹਨਾਂ ਵਿੱਚ ਮਾਈਕਲ ਲੰਬੋ ਅਤੇ ਸਾਬਕਾ ਸੀ.ਐੱਮ. ਦਿਗੰਬਰ ਕਾਮਤ ਤੋਂ ਇਲਾਵਾ ਸੰਕਲਪ ਅਮਨੋਕਰ, ਰੁਡੋਲਫ ਫਰਨਾਂਡੀਜ਼, ਰਾਜੇਸ਼ ਫਲਦੇਸਾਈ ,ਕੇਦਾਰ ਨਾਇਕ, ਅਲੈਕਸੀਓ ਸਿਚਰਾ ਅਤੇ ਡੇਲੀਆ ਲੰਬੋ ਸ਼ਾਮਲ ਹਨ।
ਵਿਰੋਧੀ ਧਿਰ ਦੇ ਸਾਬਕਾ ਨੇਤਾ ਮਾਈਕਲ ਲੰਬੋ ਨੇ ਤਾਂ ਇਹ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਹੱਥ ਮਜ਼ਬੂਤ ਕਰਨ ਦੇ ਲਈ ਭਾਜਪਾ ‘ਚ ਸ਼ਾਮਲ ਹੋਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਕਥਨ ਸਹੀ ਹੈ ਕਿ ਜਿਸ ਤਰ੍ਹਾਂ ਦੇ ਦੇਸ਼ ਵਿਚ ਹਲਾਤ ਹਨ ਉਸ ਤੋਂ ਤਾਂ ਭਾਰਤੀ ਜਨਤਾ ਪਾਰਰੀ ਕਮਜ਼ੋਰ ਹੀ ਹੋ ਰਹੀ ਹੈ। ਜਿਸ ਨੂੰ ਤਾਕਤਵਰ ਹੁਣ ਉਹ ਲੋਕ ਬਣਾ ਸਕਦੇ ਹਨ ਜੋ ਕਿ ਜੋ ਪਹਿਲ਼ਾਂ ਜਿਨ੍ਹਾਂ ਪਾਰਟੀਆਂ ਦੇ ਵਿੱਚ ਰਹਿ ਕੇ ਉਹਨਾਂ ਵੱਲੋਂ ਬਖਸ਼ੇ ਸੱਤ੍ਹਾ ਦੇ ਸਾਰੇ ਭੁੱਖ ਭੋਗ ਚੁੱਕੇ ਹਨ ।
ਅਤੇ ਅੰਤ ਉਹ ਡਰ, ਭੈਅ ਅਤੇ ਲਾਲਚ ਦੇ ਅਧੀਨ ਦਲ ਬਦਲ ਰਹੇ ਹਨ ਜੋ ਪਹਿਿਲਆਂ ਦੇ ਸੰਪੂਰਨ ਵਫਾਦਾਰ ਨਹੀਂ ਰਹੇ ਉਹ ਇਹਨਾਂ ਦੇ ਵਫਾਦਾਰ ਕਿਵੇਂ ਹੋਣਗੇ । ਜਦਕਿ ਇਹ ਹੀ ਵਿਧਾਇਕ ਅਤੇ ਸਾਬਕਾ ਮੱੁਖ ਮੰਤਰੀ ਮੰਦਿਰ ਦੇ ਵਿਚ ਜਾ ਕੇ ਪਾਰਟੀ ਨਾਲ ਸਦਾ ਵਫਾਦਾਰੀ ਨਿਭਾਉਣ ਦੀਆਂ ਕਸਮਾਂ ਖਾ ਚੱੁਕੇ ਹਨ ਅਤੇ ਅੱਜ ਉਹਨਾਂ ਨੇ ਕਸਮਾਂ ਤੋੜਣ ਲੱਗਿਆਂ ਵੀ ਭਗਵਾਨ ਦੀ ਹੀ ਇਜਾਜਤ ਲੈਕੇ ਪਾਰਟੀ ਨੂੰ ਛਡਿਆ ਹੈ ਤਾਂ ਜਿਸ ਤਰ੍ਹਾਂ ਦੀ ਮਿਸਾਲ ਸਾਬਕਾ ਮੱੁਖ ਮੰਤਰੀ ਨੇ ਬਿਆਨ ਕੀਤੀ ਉਸ ਤੋਂ ਤਾਂ ਸੱਚਮੱੁਚ ਹੀ ਜਾਪਦਾ ਹੈ ਕਿ ਭਗਵਾਨ ਨੇ ਕਾਂਗਰਸ ਪਾਰਟੀ ਨਾਲ ਬਹੁਤ ਚੰਗਾ ਕੀਤਾ ਹੈ ਕਿਉਂਕਿ ਹੁਣ ਜਦੋਂ ਲੋਕ ਸੇਵਕ ਦੀ ਨੀਯਤ ਰੱਬ ਨੂੰ ਧੋਖਾ ਦੇਣ ਦੀ ਹੋਈ ਪਈ ਹੈ ਤਾਂ ਫਿਰ ਭਵਿੱਖ ਵਿੱਚ ਜੇਕਰ ਉਹਨਾਂ ਨੂੰ ਲੋਕ ਅਗਵਾਈ ਮਿਲ ਹੀ ਜਾਂਦੀ ਹੈ ਤਾਂ ਉਹ ਕਿਸੇ ਵੀ ਯੋਗ ਅਗਵਾਈ ਦੇ ਕਾਬਲ ਨਹੀਂ ਹੋਣਗੇ ਬਲਕਿ ਉਹ ਤਾਂ ਲੋਕ ਭਾਵਨਾਵਾਂ ਦੇ ਅਗਵਾਕਾਰ ਹੀ ਸਾਬਤ ਹੋਣਗੇ।
ਅੱਜ ਅਗਰ ਕਾਂਗਰਸ ਦੇ ਵਿਧਾਇਕਾਂ ਅਤੇ ਸਾਂਸਦਾ ਨੂੰ ਤੋੜ ਕੇ ਸੱਤ੍ਹਾ ਤੇ ਕਾਬਜ਼ ਹੋਣਾ ਹੈ ਤਾਂ ਇਹ ਚਿੱਟੇ ਦਿਨੇ ਵਾਂਗੂੰ ਸਾਫ ਹੈ ਕਿ ਇਸ ਸਮੇਂ ਮੌਜੂਦਾ ਰਾਜ ਸੱਤਾਹੀਣ ਹੋ ਚੁੱਕਾ ਹੈ ਅਤੇ ਉਸ ਨੂੰ ਵਿਰੋਧਾਭਾਸ ਦਿੱਖ ਰਿਹਾ ਹੈ ਜੋ ਕਿ ਲੋਕਾਂ ਦੇ ਅੰਦਰ ਇੱਕ ਜਵਾਲਾ ਮੁੱਖੀ ਵਾਂਗੂੰ ਭਰਿਆ ਪਿਆ ਹੈ ਜੋ ਕਿ 2024 ਵਿੱਚ ਫੁੱਟ ਸਕਦਾ ਹੈ। ਮਹਿੰਗਾਈ ਦੀਆਂ ਜੜ੍ਹਾਂ ਨੂੰ ਇਸ ਸਮੇਂ ਬੇਰੁਜ਼ਗਾਰੀ ਦਾ ਪਾਣੀ ਕੱੁਝ ਇਸ ਕਦਰ ਲੱਗ ਰਿਹਾ ਹੈ ਕਿ ਇਹ ਫਸਲ ਦਿਨ ਰਾਤ ਵੱਧ ਫੁੱਲ ਰਹੀ ਹੈ ਪਰ ਇਸ ਨੂੰ ਭਵਿੱਖ ਵਿੱਚ ਕੋਈ ਵੀ ਕੱਟ ਕੇ ਨਹੀਂ ਸੁਟੇਗਾ। ਹਾਲਾਂ ਕਿ ਜਿੰਨ੍ਹਾਂ ਨੇ ਸਭ ਕੱੁਝ ਲੱੁਟ-ਲੁੱਟਾ ਕੇ ਰਾਜਾਂ ਦੀ ਹਾਲਤ ਨੂੰ ਨਕਾਰਾ ਕਰ ਦਿੱਤਾ ਹੈ ਉਹ ਦੀ ਹਾਲਤ ਕੁੱਝ ਇਸ ਕਦਰ ਸਾਹਮਣੇ ਹੈ ਕਿ ਉਹਨਾਂ ਨੇ ਪਾਰਟੀ ਤਾਂ ਜਰੂਰ ਬਦਲ ਲਈ ਹੈ ਪਰ ਜੋ ਉਹਨਾਂ ਦਾ ਵਜੂਦ ਹੈ ਉਹ ਤਾਂ ਸਾਹਮਣੇ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੇ ਪੁਸ਼ਤ ਪ੍ਰਤੀਤੀ ਪਾਰਟੀ ਤਾਂ ਬਦਲ ਲਈ ਹੈ ਪਰ ਉਹ ਜਿਸ ਤਰ੍ਹਾਂ ਇਸ ਸਮੇਂ ਪੰਜਾਬ ਦੀ ਰਾਜਨੀਤੀ ਦੇ ਨਕਸ਼ੇ ਤੇ ਵਿਚਰ ਰਹੇ ਹਨ ਜਾਂ ਫਿਰ ਜਿਸ ਤਰ੍ਹਾਂ ਦੀ ਉਹਨਾਂ ਦੀ ਰਾਜਨੀਤਿਕ ਹਾਲਤ ਹੈ ਉਸ ਤੋਂ ਅੱਜ ਪੰਜਾਬ ਦਾ ਬੱਚਾ-ਬੱਚਾ ਵਾਕਿਫ ਹੈ ਅਤੇ ਹਾਲ ਹੀ ਵਿੱਚ ਕਾਂਗਰਸ ਦੇ ਧੁਨੰਤਰ ਜੋ ਕਿ ਹਾਲ ਹੀ ਵਿੱਚ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ ਉਹ ਹੁਣ ਕਾਂਗਰਸ ਨੂੰ ਹੀ ਮੱਤਾਂ ਦੇ ਰਹੇ ਹਨ ਕਿ ਉਹ ਭਾਜਪਾ ਦੀ ਨਕਲ ਨਾ ਕਰੇ। ਕਿਉਂਕਿ ਭਾਜਪਾ ਕੋਲ ਇੱਕ ਬਹੁਤ ਵੱਡਾ ਸੰਗਠਨ ਹੈ ਕਾਂਗਰਸ ਕੋਲ ਕੱੁਝ ਵੀ ਨਹੀਂ। ਪਰ ਉਹ ਭੁੱਲ ਗਏ ਹਨ ਕਿ ਕਿਸੇ ਸਮੇਂ ਕਾਂਗਰਸ ਕੋਲ ਵੀ ਬਹੁਤ ਵੱਡਾ ਸੰਗਠਨ ਸੀ ਜੇਕਰ ਉਹ ਲਾਲਚ ਜਾਂ ਸ਼ੋਹਰਤ ਦੀ ਭਵਿੱਖ ਨੂੰ ਨਾ ਅਪਨਾਉਂਦਾ । ਕਾਂਗਰਸ ਨੇ ਤਾਂ ਦੇਸ਼ ਹਿੱਤਾ ਲਈ ਫਿਰ ਆਪਣੀ ਪਾਰਟੀ ਦੇ ਪਰਿਵਾਰ ਦੇ ਮੱੁਖੀਆਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ। ਪਰ ਹੁਣ ਲੋਕ ਸੇਵਕ ਹੀ ਅਜਿਹਾ ਚੋਲਾ ਪਹਿਨ ਲੈਣ ਕਿ ਉਹ ਚੰਗੇ-ਮਾੜੇ ਦਾ ਨਿਵਾਰਨ ਹੀ ਨਾ ਕਰ ਸਕਣ ਤਾਂ ਉਹਨਾਂ ਨੂੰ ਕੀ ਨਾਂ ਦੇਣਾ ਬਣਦਾ ਹੈ ਇਹ ਤਾਂ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ।



