
ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ, ਕੋਈ ਰਾਜ ਕਰ ਰਿਹਾ ਹੈ ਤੇ ਕੋਈ ਖਾਜ ਕਰ ਰਿਹਾ ਹੈ
- Punjab Click Blog
- September 14, 2022
- No Comment
- 106
ਆਜ਼ਾਦੀ ਦੇ 75 ਸਾਲ ਬਾਅਦ ਵੀ ਝੂਠ ਦਾ ਸਹਾਰਾ ਲੈਕੇ ਜਿਨ੍ਹਾਂ ਪੌੜੀਆਂ ਨੂੰ ਅਜੋਕੇ ਰਾਜਨੀਤਿਕ ਚੜ੍ਹ ਰਹੇ ਹਨ ਅਤੇ ਜਿਸ ਉਚਾਈ ਤੇ ਪਹੁੰਚ ਕੇ ਉਹ ਇਹ ਲਿਖ ਰਹੇ ਹਨ ਕਿ ਭਾਰਤ ਇੱਕ ਵਿਸ਼ਵ ਗੁਰੂ ਹੈ ਤਾਂ ਉਸ ਉਚਾਈ ਦੇ ਬਰਾਬਰ ਦੀਆਂ ਜੋ ਮੂਰਤੀਆਂ ਅਜੋਕੇ ਰਾਜ ਨੇਤਾਵਾਂ ਨੇ ਉਸਾਰੀਆਂ ਹਨ ਜੋ ਅੱਜ ਕੱਲ੍ਹ ਹੋ ਰਿਹਾ ਹੈ ਉਸ ਪ੍ਰਤੀ ਉਹ ਉੱਚੇ ਹੋ ਕੇ ਲਾਹਨਤਾਂ ਪਾਉਣਗੇ ਜਾਂ ਸ਼ਾਬਾਸ਼ੀ ਦੇਣਗੇ ਇਹ ਤਾਂ ਪਤਾ ਨਹੀਂ ਕਿਉਂਕਿ ਉਹ ਹਨ ਤਾਂ ਮੂਰਤੀਆਂ । ਪਰ ਜੇਕਰ ਦੇਖਿਆ ਜਾਵੇ ਤਾਂ ਭਗਵਾਨ ਦੀਆਂ ਵੀ ਤਾਂ ਮੂਰਤੀਆਂ ਹੀ ਹਨ ਜਿੰਨ੍ਹਾਂ ਪ੍ਰਤੀ ਹਿੰਦੁਸਤਾਨੀਆਂ ਦੀ ਧਾਰਨਾ ਇਹ ਹੈ ਕਿ ਉਹ ਸਭ ਕੱੁਝ ਵੇਖ ਰਹੀਆਂ ਹਨ ਅਤੇ ਉਹ ਸਭ ਕੁੱਝ ਕਰ ਵੀ ਸਕਦੀਆਂ ਹਨ, ਪਰ ਇਹ ਸਭ ਕੱੁਝ ਆਮ ਲੋਕਾਂ ਨੂੰ ਤਾਂ ਯਾਦ ਹੈ ਪਰ ਰਾਜਨੀਤਿਕਾਂ ਨੂੰ ਸ਼ਾਇਦ ਯਾਦ ਨਹੀਂ ਜਿਸ ਸਦਕਾ ਅੱਜ ਸਾਰਾ ਵਿਸ਼ਵ ਇੱਕ ਅਜੀਬ ਜਿਹੀ ਅੱਗ ਵਿਚ ਝੁਲਸ ਰਿਹਾ ਹੈ ਅਤੇ ਭਾਰਤ ਇਸ ਦਾ ਸਭ ਤੋਂ ਵਿਚਲਾ ਹਿੱਸਾ ਹੈ । ਕਿੰਨਾ ਬਸ਼ਰਮੀ ਭਰਿਆ ਤੱਥ ਹੈ ਕਿ ਕੋਈ ਤਾਂ ਰਾਜ ਕਰ ਰਿਹਾ ਹੈ ਅਤੇ ਕੋਈ ਖਾਜ ਕਰ ਰਿਹਾ ਹੈ ਅਤੇ ਦੋਵੇਂ ਵਿਸ਼ੇਸ਼ ਸਵਾਦ ਲੈ ਰਹੇ ਹਨ ਅਤੇ ਇਹਨਾਂ ਦਾ ਸਵਾਦ ਹੁਣ ਜਦੋਂ ਦੂਸ਼ਣ ਬਾਜੀਆਂ ਦੀਆਂ ਹੱਦਾਂ ਪਾਰ ਕਰ ਕੇ ਕਿਸੇ ਦੀ ਟੀ-ਸ਼ਰਟ ਦੀ ਕੀਮਤ ਜਾਹਿਰ ਕੀਤੀ ਜਾ ਰਹੀ ਹੈ ਅਤੇ ਕਿਸੇ ਦੀ ਜੈਕਟ ਦੀ ਅਤੇ ਇਸ ਤੋਂ ਪਹਿਲਾਂ ਕਿ ਇਹਨਾਂ ਦੀਆਂ ਬਸ਼ਰਮੀ ਦੀਆਂ ਹੱਦਾਂ ਕੱਛੇ ਬਨਿਆਣਾ ਤੱਕ ਪਹੁੰਚਨ ਇਹਨਾਂ ਦਾ ਉਹ ਸਭ ਕੱੁਝ ਨੰਗਾ ਹੋਣਾ ਬਹੁਤ ਹੀ ਜਰੂਰੀ ਹੈ ਜਿਸ ਵਿਚ ਗਰੀਬਾਂ ਦੇ ਟੈਕਸ ਨਾਲ ਬਹੁ-ਕੀਮਤੀ ਵਸਤਾਂ ਤਾਂ ਪਹਿਨੀਆਂ ਹੀ ਜਾ ਰਹੀਆਂ ਹਨ ਬਲਕਿ ਇਹ ਤਾਂ ਜੋ ਕੱੁਝ ਖਾ ਰਹੇ ਹਨ ਉਹ ਹੈ ਤਾਂ ਵੱਜੀ ਚਾਂਦੀ ਦੀ ਜੱੁਤੀ ਦਾ ਪਰ ਖਾ ਸੋਨੇ ਦੀ ਕੀਮਤ ਦੇ ਬਰਾਬਰ ਦਾ ਰਹੇ ਹਨ ਅਜਿਹੇ ਮਾਮਲਿਆਂ ਵਿਚ ਜਦੋਂ ਆਮ ਲੋਕਾਂ ਦੇ ਗਰੀਬੀ ਤੇ ਬੇਰੁਜ਼ਗਾਰੀ ਸਦਕਾ ਮਹਿੰਗਾਈ ਨੇ ਉਹਨਾਂ ਦੇ ਕਪੜਿਆਂ ਦੇ ਤਾਂ ਕੀ ਬਲਕਿ ਚਮੜੀ ਦੇ ਹੀ ਚੀਥੜੇ ਉਡਾਏ ਪਏ ਹਨ ਅਤੇ ਗਰੀਬੀ ਜਿੱਥੇ ਹੁਣ ਜਿਸਮ ਵੇਚਦੀ ਵੇਚਦੀ ਸਰੀਰ ਦੇ ਅੰਗ ਤੱਕ ਵੇਚਨ ਨੂੰ ਤਿਆਰ ਹੈ ਜਦਕਿ ਮਨੱੁਖੀ ਖੂਨ ਤਾਂ ਬਹੁਤ ਦੇਰ ਤੋਂ ਵਿੱਕ ਰਿਹਾ ਹੈ। ਹੁਣ ਜਦੋਂ ਧਰਮ ਵਿਕਣ ਤੇ ਆ ਰਿਹਾ ਹੈ ਤਾਂ ਉਸ ਸਮੇਂ ਇਨਸਾਨੀ ਕਦਰਾਂ ਕੀਮਤਾਂ ਵਿਚ ਇਸ ਕਦਰ ਨਿਘਾਰ ਆ ਰਿਹਾ ਹੈ ਕਿ ਮਾਂ-ਪਿਓ ਬੱੁੱਢਿਆਂ ਨਾਲ ਜਵਾਨ ਧੀਆਂ ਨੂੰ ਇਸ ਲਈ ਵਿਆਹ ਰਹੇ ਹਨ ਕਿ ਉਹ ਪੈਸੇ ਵਾਲਾ ਹੈ, ਸ਼ੋਹਰਤ ਵਾਲਾ ਹੈ ਅਤੇ ਉੇਹ ਵਿਦੇਸ਼ ਵਿਚ ਸੈਟਲ ਹੈ। ਭਾਵੇਂ ਕਿ ਬੁੱਢਿਆਂ ਨਾਲ ਵਿਆਹ ਕਰਵਾਉਣ ਪਿੱਛੇ ਇੱਕ ਤਾਂ ਉਸ ਦੀ ਇਨਕਮ ਅਤੇ ਦੂਜਾ ਉਸ ਦੇ ਦਿਨ ਕਮਤਾਂ ਉਸ ਸਮੇਂ ਇਸ ਤੋਂ ਵੱਡਾ ਸਮਾਜਿਕ ਨਿਘਾਰ ਹੋਰ ਕੋਈ ਵੀ ਨਹੀਂ ਹੋ ਸਕਦਾ।
ਪਰ ਦੇਸ਼ ਦੇ ਹਾਲਾਤ ਕੀ ਹਨ ਲੋਕਾਂ ਦੇ ਤਨ ਤੇ ਰੋਜਾਨਾ ਕਿੰਨੇ ਕੁ ਜ਼ਖਮ ਦਿੱਤੇ ਜਾ ਰਹੇ ਹਨ ਅਤੇ ਧਰਮ ਦੀਆਂ ਲੜਾਈਆਂ ਵਿਚ ਕਿੰਨੇ ਕੁ ਜਖਮ ਅਤੇ ਜਿਸਮ ਨਿੱਤ ਦਿੱਨ ਫੱਟੜ ਹੋ ਰਹੇ ਹਨ ਅਤੇ ਉਹਨਾਂ ਦੇ ਸਰੀਰ ਤੇ ਜ਼ਖਮਾਂ ਤੇ ਮਲ੍ਹਮ ਤਾਂ ਕੀ ਲਗਾਉਣੀ ਹੈ ਬਲਕਿ ਉਹਨਾਂ ਤੇ ਖਾਜ (ਖੁਜਲੀ) ਕਰ ਰਹੇ ਹਨ। ਜਦਕਿ ਇਸ ਪ੍ਰਕਿਿਰਆ ਨੂੰ ਨਾਂ ਰਾਜ ਦਾ ਦਿੱਤਾ ਜਾ ਰਿਹਾ ਹੈ। ਕਾਰਜ ਪਾਲਿਕਾ, ਨਿਆਂ ਪਾਲਿਕਾ, ਪੈ੍ਰੱਸ ਸਭ ਦੀਆਂ ਕਾਰਗੁਜ਼ਾਰੀਆਂ ਇਸ ਸਮੇਂ ਇੱਕ ਵਿਸ਼ੇਸ਼ ਸਾਜ਼ਿਸ਼ ਦੀ ਤਹਿਤ ਲੋਕ ਹਿੱਤ ਵਿਚ ਨਹੀਂ ਬਲਕਿ ਲੋਕ ਵਿਰੋਧੀ ਹੋ ਰਹੀਆਂ ਹਨ। ਰਾਜ ਕਰ ਰਹੇ ਰਾਜਨੀਤਿਕ ਨੇਤਾਵਾਂ ਤੋਂ ਲੇੈ ਕੇ ਨੌਕਰਸ਼ਾਹਾਂ ਵਲੋਂ ਜਿਸ ਤਰ੍ਹਾਂ ਦਿਨ ਰਾਤ ਅਸੂਲ਼ਾਂ ਨੂੰ ਛਿੱਕੇ ਟੰਗ ਕੇ ਭ੍ਰਿਸ਼ਟਾਚਾਰ ਦੀ ਕਮਾਈ ਦੇ ਨਾਲ ਭੰਡਾਰ ਭਰੇ ਜਾ ਰਹੇ ਹਨ ਅਤੇ ਕ੍ਰਾਈਮ ਦੀਆਂ ਦੁਨੀਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਦੀ ਤਹਿਤ ਦੇਸ਼ ਦੇ ਖੁਰਾਕ ਬਜਟ ਦੇ ਨਾਲੋਂ ਬਾਰੂਦ ਤੇ ਅੰਦਰੂਨੀ ਸਰੱਖਿਆ ਦਾ ਬਜਟ ਕੱੁਝ ਇਸ ਕਦਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਕਿ ਜਿੰਨ੍ਹਾਂ ਲੋਕਾਂ ਦੀ ਰੱੱਖਿਆ ਕਰਨ ਦਾ ਹੌਕਾ ਦਿੱਤਾ ਜਾ ਰਿਹਾ ਹੈ ਉਹ ਲੋਕ ਤਾਂ ਹਨ ਹੀ ਜੀਊਂਦਾ ਲਾਸ਼ ਤੇ ਉਹ ਕਦੀ ਪੇਟ ਚ ਲੱਗੀ ਅੱਗ ਨਾਲ ਤੇ ਕਦੀ ਧਰਮ ਦੀ ਅੱਗ ਨਾਲ ਪਲ ਪਲ ਮਰ ਹੀ ਰਹੇ ਹਨ ਤੇ ਜੀੳੇੂਂਦਾ ਵੀ ਸੜ ਰਹੇ ਹਨ।
ਪੈਸੇ ਦੀ ਦੌੜ ਨੇ ਇਨਸਾਨੀਅਤ ਦੇ ਕਪੜਿਆਂ ਦੀ ਕੀਮਤ ਦਾ ਕਿੰਨਾ ਵੱਡਾ ਫਰਕ ਰਾਹੁਲ ਗਾਂਧੀ ਦੀ ਜੈਕੇੇਟ ਨੂੰ ਲੈਕੇ ਅਤੇ ਨੇਤਾਵਾਂ ਦੀਆਂ ਜੈਕਟਾਂ ਦੀਆਂ ਕੀਮਤਾਂ ਤੇ 15 ਤੋਂ 20 ਹਜ਼ਾਰ ਰੁਪਏ ਮੀਟਰ ਦੀ ਕੀਮਤ ਵਾਲੇ ਖਾਦੀ ਦੇ ਕਪੜਿਆਂ ਦਾ ਜੋ ਸੱਚ ਉਜਾਗਰ ਹੋਇਆ ਹੈ ਉਸ ਨੇ ਤਾਂ ਗਰੀਬਾਂ ਦੀ ਕਮਾਈ ਨਾਲ ਉਡਾਏ ਜਾ ਰਹੇ ਗੁਲਛਰਿਆਂ ਨੂੰ ਸਾਫ ਜਾਹਿਰ ਕਰ ਦਿੱਤਾ ਹੈ। ਹਾਲ ਹੀ ਵਿਚ ਈ.ਡੀ. ਜੋ ਕੱੁਝ ਰਾਜਸੀ ਨੇਤਾਵਾਂ ਦੀ ਭ੍ਰਿਸ਼ਟ ਕਮਾਈ ਦਾ ਫੜ੍ਹ ਰਹੀ ਹੈ ਉਹ ਤਾਂ ਸਾਹਮਣੇ ਹੈ ਪਰ ਜੋ ਉਹ ਨਿੱਤ ਦਿਨ ਖਾ ਪੀ ਰਹੇ ਹਨ ਅਤੇ ਹੰਢਾ ਰਹੇ ਹਨ ਉਸ ਦੀਆਂ ਕੀਮਤਾਂ ਤਾਂ ਕਦੀ ਜਾਹਿਰ ਹੀ ਨਹੀਂ ਹੋ ਰਹੀਆਂ। ਪੈਸੇ ਦੀ ਦੁਰਵਰਤੋਂ ਦੇ ਕਿੱਸੇ ਨਿੱਤ ਦਿਨ ਸਾਹਮਣੇ ਆ ਰਹੇ ਹਨ ਉਹ ਵੀ ਉੇਸ ਪੈਸੇ ਦੇ ਜੋ ਜਨਤਾ ਦੇ ਟੈਕਸ ਦਾ ਇੱਕ-ਇੱਕ ਪੈਸਾ ਇਕੱਠਾ ਕੀਤਾ ਜਾਂਦਾ ਹੈ। ਹਾਲ ਹੀ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ । ਪਾਰਟੀ ਦਫ਼ਤਰ ਵਿਖੇ ਪੈੱ੍ਰਸ ਕਾਨਫ਼ਰੰਸ ਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੇ ਕੁਝ ਆਗੂਆਂ ਅਤੇ ਪਾਰਟੀ ਨਾਲ ਸੰਬੰਧਿਤ ਦਿੱਲੀ ਤੇ ਪੰਜਾਬ ਦੇ ਕੁਝ ਲੋਕਾਂ ਨੇ ਪਿਛਲੇ 7 ਦਿਨਾਂ ਚ ਸਾਡੇ 10 ਵਿਧਾਇਕਾਂ ਨਾਲ ਸੰਪਰਕ ਕੀਤਾ ਤੇ ਭਾਜਪਾ ਚ ਸ਼ਾਮਿਲ ਹੋਣ ਲਈ ਹਰੇਕ ਵਿਧਾਇਕ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ, ਤਾਂ ਜੋ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗੀ ਜਾ ਸਕੇ । ਹਾਲਾਂਕਿ ਚੀਮਾ ਨੇ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ, ਜਿਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਚੀਮਾ ਨੇ ਕਿਹਾ ਕਿ ਸੰਪਰਕ ਕਰਨ ਵਾਲੇ ਲੋਕ ਵਿਧਾਇਕਾਂ ਦੀ ਕਿਸੇ ਵੱਡੇ ਬਾਊਜੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਰ ਰਹੇ ਹਨ । ਚੀਮਾ ਨੇ ਕਿਹਾ ਕਿ ਪੇਸ਼ਕਸ਼ ਚ ਕਿਹਾ ਜਾ ਰਿਹਾ ਹੈ ਕਿ ਜੇਕਰ ਇਕ ਵਿਧਾਇਕ ਇਕੱਲਾ ਆਵੇ ਤਾਂ ਉਸ ਨੂੰ 25 ਕਰੋੜ ਅਤੇ ਜੇਕਰ ਉਹ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਆਵੇ ਤਾਂ 50 ਤੋਂ 70 ਕਰੋੜ ਮਿਲਣਗੇ । ਚੀਮਾ ਨੇ ਕਿਹਾ ਕਿ ਦਿੱਲੀ ਚ ਵੀ ਆਪ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਹ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਹੁਣ ਪੰਜਾਬ ਚ ਸਾਡੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਕੋਸ਼ਿਸ਼ ਵੀ ਕਾਮਯਾਬ ਨਹੀਂ ਹੋਵੇਗੀ । ਵਿਧਾਇਕਾਂ ਦੇ ਨਾਂਅ ਦੱਸਣ ਦੇ ਸਵਾਲ ਦੇ ਜਵਾਬ ਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਜਾਂਚ ਕਰੇਗੀ ਤੇ ਜਾਂਚ ਦਾ ਵਿਸ਼ਾ ਹੋਣ ਕਰਕੇ ਫ਼ਿਲਹਾਲ ਉਹ ਨਾਂਅ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਆਪ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਦਾ ਮਕਸਦ ਕਿਸੇ ਵੀ ਤਰੀਕੇ ਪਾਰਟੀ ਨੂੰ ਵਧਣ ਤੋਂ ਰੋਕਣਾ ਹੈ। ਉਨ੍ਹਾਂ ਨੇ ਭਾਜਪਾ ਤੇ ਕੇਂਦਰੀ ਏਜੰਸੀਆਂ ਦੀ ਗ਼ਲਤ ਵਰਤੋਂ ਕਰਨ ਦੇ ਦੋਸ਼ ਵੀ ਲਗਾਏ । ਪਰ ਉੋਪਰੋਕਤ ਤੱਥਾਂ ਵਿੱਚ ਲੁੱਕਿਆ ਸੱਚ ਸਾਹਮਣੇ ਨਹੀਂ ਆਉਂਦਾ ਕਿ ਇਹ ਝੂਠ ਹੈ ਜਾਂ ਸੱਚ ਜੇਕਰ ਪੰਜਾਬ ਦੇ ਮੱੁਖ ਮੰਤਰੀ ਭ੍ਰਿਸ਼ਟ ਰਿਸ਼ਵਤ ਰੂਪੀ ਕਮਿਸ਼ਨ ਮੰਗਣ ਦੀ ਤਹਿਤ ਜੇਕਰ ਉਹ ਆਪਣੇ ਰਾਜ ਦੇ ਸਿਹਤ ਮੰਤਰੀ ਨੂੰ ਜੇਲ੍ਹ ਦਾ ਰਸਤਾ ਵਿਖਾ ਸਕਦੇ ਹਨ ਤਾਂ ਉੇਹ ਫਿਰ ਭਾਜਪਾ ਦੀ ਖਰੀਦੋ-ਫਰੋਖਤ ਦੀ ਕਿਿਰਆ ਨੂੰ ਪੰਜਾਬ ਵਿਜੀਲੈਂਸ ਬਿਓਰੋ ਦੀ ਤਹਿਤ ਕਿਉਂ ਨਹੀਂ ਫੜ੍ਹ ਸਕਦੇ। 25 ਕਰੋੜ ਦੀ ਕੀਮਤ
ਇੱਕ ਵਿਧਾਇਕ ਦੀ ਲਗਾਉਣੀ ਕੀ ਆਮ ਜਿਹੀ ਗੱਲ ਹੈ ਕੀ ਇਹ ਕੀਮਤ ਕਿਸੇ ਐਪ ਰਾਹੀਂ ਕਰਨੀ ਹੈ ਆਖਿਰ ਇਹ ਕੀਮਤਾ ਅਦਾ ਕਰਨ ਵਾਲਾ ਕੌਣ ਹੈ ਅਤੇ ਇਸ ਸਾਰੀ ਪ੍ਰਕਿਿਰਆ ਦਾ ਹੀਰੋ ਕੌਣ ਹੈ ਨਾਂ ਤਾਂ ਉਸ ਦਾ ਨਾਂ ਜਾਰੀ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਆਖਿਰ ਇਹ ਸਮਝ ਨਹੀਂ ਆ ਰਿਹਾ ਕਿ ਸਰਕਾਰੀ ਅੱਖ ਦੇ ਕੈਮਰਿਆਂ ਨੂੰ ਘੱਟ ਦਿਖਦਾ ਹੈ, ਉਹ ਅੰਨ੍ਹੇ ਹਨ ਜਾਂ ਫਿਰ ਉਹਨਾਂ ਨੂੰ ਮੋਤੀਆ ਬਿੰਦ ਹੋਇਆ ਹੈ ਜਦਕਿ ਪੰਜਾਬ ਵਿੱਚ ਸਰਕਾਰੀ ਤੌਰ ਤੇ ਮੋਤੀਆ ਬਿੰਦ ਦੇ ਅਪਰੇਸ਼ਨ ਦੀ ਤਾਂ ਪਿੱਛੇ ਜਿਹੇ ਮੁਹਿੰਮ ਵੀ ਜੋਰਾਂ ਸ਼ੋਰਾਂ ਨਾਲ ਚਲਾਈ ਗਈ ਹੈ। ਜਦਕਿ ਇਸ ਦੇ ਉਲਟ ਹੁਣ ਪੰਜਾਬ ਭਾਜਪਾ ਵੀ ਪ੍ਰੈੱਸ ਕਾਨਫਰੰਸਾਂ ਕਰਕੇ ਇਸ ਨੂੰ ਇਲਜ਼ਾਮ ਦੱਸ ਰਹੀ ਹੈ।
ਅਸਲ ਸੱਚ ਤਾਂ ਇਹ ਹੈ ਕਿ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਰਾਜ ਨੇਤਾਵਾਂ ਵੱਲੋਂ ਆਪਣੇ ਦਿਮਾਗ ਤੇ ਖਾਜ ਕੱੁਝ ਇਸ ਕਦਰ ਕੀਤੀ ਜਾ ਰਹੀ ਹੈ ਕਿ ਦੋਵਾਂ ਨੇ ਸਰਕਾਰੀ ਮਸ਼ੀਨਰੀ ਦੀ ਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਿਵੇਂ ਕਰਨੀ ਹੈ ਤਾਂ ਜੋ ਇਹਨਾਂ ਦੋਵਾਂ ਰਾਜਾਂ ਵਿੱਚ ਰਾਜ ਹੱਥਿਆਇਆ ਜਾ ਸਕੇ ਤੇ 2024 ਦੀਆਂ ਚੋਣਾਂ ਲਈ ਮੈਦਾਨ-ਏ-ਜੰਗ ਦਾ ਨਤੀਜਾ ਸਾਹਮਣੇ ਆ ਸਕੇ ਕਿ ਆਖਿਰ ਲੋਕ ਦੁੱਖੀ ਹੁੰਦਿਆਂ ਹੋਇਆਂ ਵੀ ਵੱਧਦੀ ਮਹਿੰਗਾਈ, ਬੇਰੁਜ਼ਗਾਰੀ ਨੂੰ ਰੋਕਣ ਦੀ ਸੋਚ ਰੱਖਦੇ ਹਨ ਜਾਂ ਫਿਰ ਉਹ ਸਿਰਫ ਨਾਂ ਦੇ ਹੀ ਦੁਖੀ ਹਨ ਮੌਕੇ ਦੀ ਵੋਟ ਭਰਮਾਊ ਨੀਤੀ ਤੋਂੌਂ ਹੀ ਪ੍ਰਭਾਵਿਤ ਹੋਣਾ ਜਾਪਦੇ ਹਨ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਖਾਜ ਲੋਕ ਜ਼ਖਮਾਂ ਨੂੰ ਕਿੰਨਾ ਕੁ ਕੁਰੇਦਦੀ ਹੈ।





