Choked on the relationship and demonetization of Anurag Kashyap released on Netflix – ਨੈਟਫ਼ਲਿੱਕਸ ‘ਤੇ ਰਿਲੀਜ਼ ਹੋਈ ਅਨੁਰਾਗ ਕਸ਼ਯਪ ਦੀ ਫ਼ਿਲਮ ‘ਚੋਕਡ’, Entertainment Punjabi News

Choked on the relationship and demonetization of Anurag Kashyap released on Netflix – ਨੈਟਫ਼ਲਿੱਕਸ ‘ਤੇ ਰਿਲੀਜ਼ ਹੋਈ ਅਨੁਰਾਗ ਕਸ਼ਯਪ ਦੀ ਫ਼ਿਲਮ ‘ਚੋਕਡ’, Entertainment Punjabi News

[ad_1]

ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਦੀ ਫ਼ਿਲਮ ‘ਚੋਕਡ : ਪੈਸਾ ਬੋਲਦਾ ਹੈ’ (Choked: paisa bolta hai) ਵਿੱਚ ਨੋਟਬੰਦੀ ਨੇ ਮੁੱਖ ਭੂਮਿਕਾ ਨਿਭਾਈ ਹੈ। ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਇਸ ਨੇ ਉਨ੍ਹਾਂ ਨੂੰ ਪੈਸਾ ਅਤੇ ਵਿਆਹ ਦੀ ਕਹਾਣੀ ਨੂੰ ਸੁਚਾਰੂ ਤਰੀਕੇ ਨਾਲ ਜੋੜਨ ਵਿੱਚ ਮਦਦ ਕੀਤੀ। ਫ਼ਿਲਮ ਨਿਰਮਾਤਾ ਨੇ ਕਿਹਾ ‘ਚੋਕਡ : ਪੈਸਾ ਬੋਲਦਾ ਹੈ’ ਹਮੇਸ਼ਾ ਇੱਕ ਵਧੀਆ ਵਿਚਾਰ ਅਤੇ ਚੰਗੀ ਸਕ੍ਰਿਪਟ ਸੀ ਪਰ ‘ਐਕਸ-ਫੈਕਟਰ’ ਦੀ ਕਮੀ ਸੀ। ਨੋਟਬੰਦੀ ਨੇ ਇਸ ਨੂੰ ਜੋੜਨ ਦਾ ਕੰਮ ਕੀਤਾ।
 

ਫਿਲਮ ‘ਚੋਕਡ : ਪੈਸਾ ਬੋਲਦਾ ਹੈ’ ਬਣਾਉਣ ਦੇ ਸੰਦਰਭ ਵਿੱਚ ਅਨੁਰਾਗ ਕਸ਼ਯਪ ਨੇ ਮੀਡੀਆ ਨੂੰ ਦੱਸਿਆ, “ਫਿਲਮ ‘ਤੇ ਕੰਮ ਕਰਨਾ ਇਕ ਚੰਗੀ ਪ੍ਰਕਿਰਿਆ ਸੀ। ਇਹ ਇੱਕ ਲੰਮਾ ਇੰਤਜ਼ਾਰ ਸੀ। ਇਸ ਦੀ ਸ਼ੁਰੂਆਤ ਸਾਲ 2015 ‘ਚ ਇੱਕ ਸਕ੍ਰਿਪਟ ਨਾਲ ਹੋਈ ਸੀ। ਉਸ ਸਮੇਂ ਕੋਈ ਨੋਟਬੰਦੀ ਨਹੀਂ ਹੋਈ ਸੀ ਅਤੇ ਜਦੋਂ ਇਹ ਹੋਈ ਤਾਂ ਇਸ ਨੂੰ ਸਕ੍ਰਿਪਟ ਵਿੱਚ ਸ਼ਾਮਲ ਕੀਤਾ ਜਾਣਾ ਹੀ ਸੀ ਅਤੇ ਇਸ ਲਈ ਅਸੀਂ ਸਕ੍ਰਿਪਟ ਨੂੰ ਦੁਬਾਰਾ ਲਿਖਿਆ।”
 

ਉਨ੍ਹਾਂ ਕਿਹਾ, “ਅਪ੍ਰਤੱਖ ਭਾਵ ਨਾਲ ਇਸ ‘ਤੇ ਕੰਮ ਕਰਦੇ ਰਹੇ। ਸੈਯਾਮੀ ਖੇਰ ਸਾਲ 2017 ਵਿੱਚ ਆਈ ਸੀ ਅਤੇ ਰੌਸ਼ਨ ਮੈਥਿਊ 2018 ‘ਚ ਆਏ। ਅਸੀਂ ਫ਼ਿਲਮ ਦੀ ਸ਼ੂਟਿੰਗ 2019 ਵਿੱਚ ਕੀਤੀ।”
 

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਭਾਰਤ ਸਰਕਾਰ ਨੇ ਕਾਲੇ ਧਨ ਨੂੰ ਬਾਹਰ ਕੱਢਣ, ਜਾਅਲੀ ਨੋਟਾਂ ਨੂੰ ਖ਼ਤਮ ਕਰਨ ਅਤੇ ਅੱਤਵਾਦ ਲਈ ਫੰਡਿੰਗ ਨਾਲ ਨਜਿੱਠਣ ਲਈ 500 ਅਤੇ 1000 ਰੁਪਏ ਦੇ ਪੁਰਾਣੀ ਨੋਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਤੋਂ ਬਾਅਦ ਦੇਸ਼ ਦੇ ਬੈਂਕਾਂ ਵਿੱਚ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਲੋਕ ਪੁਰਾਣੇ ਨੋਟਾਂ ਨੂੰ ਨਵੇਂ ਨਾਲ ਤਬਦੀਲ ਕਰਨ ਲਈ ਵੱਖੋ-ਵੱਖਰੇ ਤਰੀਕਿਆਂ ਦੀ ਭਾਲ ਕਰ ਰਹੇ ਸਨ ਅਤੇ ਵਿਆਹ ਵਰਗੇ ਬਹੁਤ ਸਾਰੇ ਵੱਡੇ ਪ੍ਰੋਗਰਾਮਾਂ ਵਿੱਚ ਮੁਸ਼ਕਲਾਂ ਪੈਦਾ ਹੋ ਗਈਆਂ ਸਨ। ਕਸ਼ਯਪ ਨੇ ਸਰਿਤਾ ਪਿਲਈ (ਸਯਾਮੀ) ਅਤੇ ਸੁਸ਼ਾਂਤ ਪਿਲਾਈ (ਰੌਸ਼ਨ) ਦੀ ਕਹਾਣੀ ਫ਼ਿਲਮ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।
 



[ad_2]

Source link

Related post

Canada may restrict entry of temporary foreign workers in 2024

Canada may restrict entry of temporary foreign workers in…

PTC Web Desk: Canada’s Immigration Minister, Marc Miller, has revealed substantial reform plans in response to the surge of temporary foreign…
ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted