ਸਚਿਨ ਤੇਂਦੂਲਕਰ ਨੂੰ ਜਨਮਦਿਨ ‘ਤੇ ਦੁਬਈ ਨੇ ਵੀ ਦਿੱਤਾ ਖਾਸ

ਸਚਿਨ ਤੇਂਦੂਲਕਰ ਨੂੰ ਜਨਮਦਿਨ ‘ਤੇ ਦੁਬਈ ਨੇ ਵੀ ਦਿੱਤਾ ਖਾਸ

  • Sports
  • April 26, 2023
  • No Comment
  • 53

Sharjah Cricket Stadium: ਮਿਤੀ 24 ਅਪ੍ਰੈਲ 1998 ਸੀ… ਮੈਦਾਨ ਯੂਏਈ ਦਾ ਸ਼ਾਰਜਾਹ ਕ੍ਰਿਕਟ ਸਟੇਡੀਅਮ ਸੀ। ਭਾਰਤੀ ਕ੍ਰਿਕਟ ਟੀਮ ਦੇ ਸੁਪਰਸਟਾਰ ਸਚਿਨ ਤੇਂਦੁਲਕਰ ਦਾ 25ਵਾਂ ਜਨਮਦਿਨ ਸੀ। ਕੋਕਾ ਕੋਲਾ ਕੱਪ ਦੇ ਫਾਈਨਲ ਮੈਚ ‘ਚ ਟੀਮ ਇੰਡੀਆ ਦੇ ਸਾਹਮਣੇ ਸੀ ਆਸਟ੍ਰੇਲੀਆ… ਆਸਟ੍ਰੇਲੀਆਈ ਟੀਮ ਨੇ ਦੋ ਦਿਨ ਪਹਿਲਾਂ ਹੀ ਟੀਮ ਇੰਡੀਆ ਨੂੰ ਹਰਾਇਆ ਸੀ। ਹਾਲਾਂਕਿ ਉਸ ਮੈਚ ‘ਚ ਸਚਿਨ ਤੇਂਦੁਲਕਰ ਨੇ ਸ਼ਾਨਦਾਰ ਸੈਂਕੜਾ ਲਗਾਇਆ ਸੀ, ਪਰ ਟੀਮ ਇੰਡੀਆ ਜਿੱਤ ਨਹੀਂ ਸਕੀ ਸੀ। ਹੁਣ ਦੋਵੇਂ ਟੀਮਾਂ ਫਾਈਨਲ ਵਿੱਚ ਆਹਮੋ-ਸਾਹਮਣੇ ਸਨ। ਭਾਰਤੀ ਟੀਮ ਕੋਲ ਪਿਛਲੇ ਮੈਚ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਸੀ, ਪਰ ਆਸਟਰੇਲੀਆਈ ਟੀਮ ਨੂੰ ਹਰਾਉਣਾ ਆਸਾਨ ਨਹੀਂ ਸੀ। ਫਿਰ ਉਸ ਮੈਚ ‘ਚ ਕੁਝ ਅਜਿਹਾ ਹੋਇਆ, ਜੋ ਅੱਜ ਤੱਕ ਸਭ ਨੂੰ ਯਾਦ ਹੈ।

25 ਸਾਲ ਪਹਿਲਾਂ ਜਦੋਂ ਸ਼ਾਰਜਹਾ ਸਟੇਡੀਅਮ ‘ਚ ਆਇਆ ਸੀ ‘ਤੂਫਾਨ’
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 272 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਟੀਮ ਇੰਡੀਆ ਨੇ 48.3 ਓਵਰਾਂ ਵਿੱਚ ਮੈਚ ਜਿੱਤ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਦੋ ਦਿਨ ਪਹਿਲਾਂ ਮਿਲੀ ਹਾਰ ਦਾ ਬਦਲਾ ਲੈ ਲਿਆ, ਪਰ ਇਹ ਮੈਚ ਸਚਿਨ ਤੇਂਦੁਲਕਰ ਦੀ ਬੱਲੇਬਾਜ਼ੀ ਲਈ ਯਾਦ ਕੀਤਾ ਜਾਂਦਾ ਹੈ… ਸਚਿਨ ਤੇਂਦੁਲਕਰ ਨੇ ਉਸ ਮੈਚ ਵਿੱਚ 131 ਗੇਂਦਾਂ ਵਿੱਚ 134 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਆਪਣੀ ਪਾਰੀ ‘ਚ 12 ਚੌਕੇ ਅਤੇ 3 ਛੱਕੇ ਲਗਾਏ। ਇਸ ਮੈਚ ਤੋਂ ਬਾਅਦ ਸ਼ੇਨ ਵਾਰਨ ਨੇ ਕਿਹਾ ਕਿ ਸਚਿਨ ਤੇਂਦੁਲਕਰ ਉਨ੍ਹਾਂ ਦੇ ਸੁਪਨੇ ‘ਚ ਛੱਕੇ ਮਾਰ ਰਹੇ ਹਨ। ਸਚਿਨ ਤੇਂਦੁਲਕਰ ਦੀ ਇਸ ਪਾਰੀ ਨੂੰ ਵਨਡੇ ਕ੍ਰਿਕਟ ਇਤਿਹਾਸ ਦੀ ਸਰਵੋਤਮ ਪਾਰੀ ‘ਚ ਗਿਣਿਆ ਜਾਂਦਾ ਹੈ।

ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਸਚਿਨ ਦੇ ਨਾਂ ‘ਤੇ ਸਟੈਂਡ
ਇਸ ਦੇ ਨਾਲ ਹੀ ਸਚਿਨ ਤੇਂਦੁਲਕਰ ਦੀ ਉਸ ਯਾਦਗਾਰ ਪਾਰੀ ਦੀ 25ਵੀਂ ਵਰ੍ਹੇਗੰਢ ‘ਤੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਦੇ ਇਕ ਸਟੈਂਡ ਨੂੰ ਮਾਸਟਰ ਬਲਾਸਟਰ ਦੇ ਨਾਂ ‘ਤੇ ਰੱਖਿਆ ਗਿਆ ਹੈ। ਮਤਲਬ, ਹੁਣ ਸ਼ਾਰਜਾਹ ਕ੍ਰਿਕਟ ਸਟੇਡੀਅਮ ਦਾ ਇੱਕ ਸਟੈਂਡ ਸਚਿਨ ਤੇਂਦੁਲਕਰ ਸਟੈਂਡ ਵਜੋਂ ਜਾਣਿਆ ਜਾਵੇਗਾ। ਸ਼ਾਰਜਾਹ ‘ਚ ਸਚਿਨ ਤੇਂਦੁਲਕਰ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਮਾਸਟਰ ਬਲਾਸਟਰ ਨੇ ਇਕ ਤੋਂ ਵਧ ਕੇ ਇਕ ਸ਼ਾਨਦਾਰ ਪਾਰੀ ਖੇਡੀ। ਸਚਿਨ ਤੇਂਦੁਲਕਰ ਨੇ ਇਸ ਮੈਦਾਨ ‘ਤੇ 42 ਵਨਡੇ ਪਾਰੀਆਂ ਖੇਡੀਆਂ ਸਨ। ਇਨ੍ਹਾਂ 42 ਪਾਰੀਆਂ ‘ਚ ਮਾਸਟਰ ਬਲਾਸਟਰ ਨੇ 48.05 ਦੀ ਔਸਤ ਨਾਲ 1778 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਚਿਨ ਤੇਂਦੁਲਕਰ ਨੇ ਇਸ ਮੈਦਾਨ ‘ਤੇ 7 ਸੈਂਕੜੇ ਅਤੇ 7 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ।

Source

Related post

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਸਰਕਾਰ

ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ ਗਾਂਧੀ ਨੇ…

Wrestlers Protest Jantar Mantar: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ (29 ਅਪ੍ਰੈਲ) ਦੀ ਸਵੇਰ ਪਹਿਲਵਾਨਾਂ ਦੀ ਹੜਤਾਲ ਦਾ ਸਮਰਥਨ ਕਰਨ…
Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ ਨਜ਼ਰ,

Shreyas Iyer: ਸ਼੍ਰੇਅਸ ਅਈਅਰ ਭੈਣ ਨਾਲ ਡਾਂਸ ਕਰਦੇ ਆਏ…

Shreyas Iyer Dance: ਸ਼੍ਰੇਅਸ ਅਈਅਰ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਅਪਲੋਡ ਕਰਦੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਾਇਰਲ…
ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ ਪਿਤਾ?

ਕੀ ਮਹਿੰਦਰ ਸਿੰਘ ਧੋਨੀ ਦੂਜੀ ਵਾਰ ਬਣਨ ਵਾਲੇ ਹਨ…

MS Dhoni & Sakshi Singh Dhoni: IPL ‘ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੀ ਪਤਨੀ ਸਾਕਸ਼ੀ ਧੋਨੀ…
0 0 votes
Article Rating
Subscribe
Notify of
guest
0 Comments
Oldest
Newest Most Voted