khanna News : ਖੰਨਾ ‘ਚ ਪੁਲਿਸ ਨੇ 5 ਸਪਾ ਸੈਂਟਰਾਂ ‘ਤੇ ਕੀਤੀ ਛਾਪੇਮਾਰੀ , ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ

khanna News : ਖੰਨਾ ‘ਚ ਪੁਲਿਸ ਨੇ 5 ਸਪਾ ਸੈਂਟਰਾਂ ‘ਤੇ ਕੀਤੀ ਛਾਪੇਮਾਰੀ , ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ

  • Punjab
  • April 23, 2023
  • No Comment
  • 85

khanna News : ਖੰਨਾ ‘ਚ ਪੁਲਿਸ ਨੇ 5 ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਹੈ। ਇੱਥੇ ਬਾਹਰਲੇ ਸੂਬਿਆਂ ਤੋਂ ਕੁੜੀਆਂ ਬੁਲਾ ਕੇ ਦੇਹ ਵਪਾਰ ( Sex racket ) ਦਾ ਧੰਦਾ ਕੀਤਾ ਜਾਂਦਾ ਸੀ। ਇਸ ਛਾਪੇਮਾਰੀ ਵਿੱਚ ਪੁਲਿਸ ਨੇ ਇਨ੍ਹਾਂ ਗੈਰ-ਕਾਨੂੰਨੀ ਸੈਂਟਰਾਂ ਨੂੰ ਚਲਾ ਰਹੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ 4 ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਸਪਾ ਸੈਂਟਰਾਂ ਤੋਂ ਨਾਜਾਇਜ਼ ਧੰਦਾ ਕਰਦੇ ਲੋਕਾਂ ਨੂੰ ਫੜਿਆ ਹੈ।

 ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਭੁੱਕੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ

ਐੱਸਐੱਸਪੀ ਅਮਨੀਤ ਕੌਂਡਲ ਦੀ ਦੇਖ-ਰੇਖ ਹੇਠ ਖੰਨਾ ਪੁਲਿਸ ਨੇ ਸਿਟੀ ਸੈਂਟਰ ਅਤੇ ਸੈਲੀਬ੍ਰੇਸ਼ਨ ਬਾਜਾਰ ਵਿੱਚ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ, ਜੋ ਕਿ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਨ ਅਤੇ ਇੱਥੇ ਦੇਹ ਵਪਾਰ ਹੁੰਦਾ ਸੀ।  5 ਸਪਾ ਸੈਂਟਰਾਂ ਨੂੰ ਚਲਾ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੂਜੇ ਪਾਸੇ ਇਥੇ ਕੰਮ ਕਰਨ ਵਾਲੀਆਂ 23 ਕੁੜੀਆਂ ਅਤੇ ਗਾਹਕ ਬਣ ਕੇ ਆਏ 14 ਨੌਜਵਾਨਾਂ ਨੂੰ ਪੁਲੀਸ ਨੇ ਸਖ਼ਤ ਚੇਤਾਵਨੀ ਦੇ ਕੇ ਛੱਡ ਦਿੱਤਾ।

 

ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਐਸਪੀ (ਆਈ) ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠ ਸਿਟੀ ਸੈਂਟਰ ਅਤੇ ਸੈਲੀਬ੍ਰੇਸ਼ਨ ਬਾਜ਼ਾਰ (ਦੋਵੇਂ ਸ਼ਾਪਿੰਗ ਮਾਲ) ਵਿੱਚ ਚੱਲ ਰਹੇ ਸਪਾ ਸੈਂਟਰਾਂ ’ਤੇ ਛਾਪੇਮਾਰੀ ਕੀਤੀ । ਰੇਡ ਪਾਰਟੀ ਵਿੱਚ ਸਿਟੀ ਥਾਣਾ 1, ਸਿਟੀ ਥਾਣਾ 2, ਸਦਰ ਥਾਣਾ ਅਤੇ ਸੀ.ਆਈ.ਏ ਸਟਾਫ਼ ਤੋਂ  ਪੁਲਿਸ ਫੋਰਸ ਸ਼ਾਮਲ ਸੀ। ਛਾਪੇਮਾਰੀ ਦੌਰਾਨ ਦੇਹ ਵਪਾਰ ਦਾ ਧੰਦਾ ਚੱਲਦਾ ਪਾਇਆ ਗਿਆ। ਇਸਦੇ ਨਾਲ ਹੀ ਇਨ੍ਹਾਂ ਸਪਾ ਸੈਂਟਰਾਂ ਨੂੰ ਚਲਾਉਣ ਦਾ ਵੀ ਕੋਈ ਲਾਇਸੈਂਸ ਮਾਲਕਾਂ ਕੋਲ ਨਹੀਂ ਸੀ। ਜਿਸ ਕਾਰਨ ਪੁਲਿਸ ਨੇ ਕਾਰਵਾਈ ਕੀਤੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Source

Related post

Punjab News: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ ਚੰਡੀਗੜ੍ਹ ਦੇ ਬਜਾਏ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ‘ਚ ਹੋ

Punjab News: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ…

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਹੁਣ ਚੰਡੀਗੜ੍ਹ ਦੀ ਬਜਾਏ ਜ਼ਿਆਦਾਤਰ ਕੈਬਨਿਟ ਮੀਟਿੰਗਾਂ ਪੰਜਾਬ ਦੇ…
Punjab Cabinet Meeting: ਕੈਬਨਿਟ ਮੀਟਿੰਗ ‘ਚ ਫੈਸਲਾ, ਯੂਨੀਵਰਸਿਟੀ ਅਧਿਆਪਕਾਂ ਨੂੰ ਸੋਧੇ ਸਕੇਲ ਦੇ ਹਿਸਾਬ…

Punjab Cabinet Meeting: ਕੈਬਨਿਟ ਮੀਟਿੰਗ ‘ਚ ਫੈਸਲਾ, ਯੂਨੀਵਰਸਿਟੀ ਅਧਿਆਪਕਾਂ…

Punjab Cabinet Meeting: ਲੁਧਿਆਣਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ 7ਵੇਂ…
ਪੰਜਾਬ ਦੇ ਮਜ਼ਦੂਰਾਂ ਨੂੰ 1 ਮਈ ਤੋਂ ਵੱਡਾ ਤੋਹਫਾ, ਕਿਸਾਨਾਂ ਦੀ ਫਸਲ ਖਰਾਬ ਹੋਣ ‘ਤੇ ਮਿਲੇਗਾ 10 ਫੀਸਦੀ ਮੁਆਵਜ਼ਾ

ਪੰਜਾਬ ਦੇ ਮਜ਼ਦੂਰਾਂ ਨੂੰ 1 ਮਈ ਤੋਂ ਵੱਡਾ ਤੋਹਫਾ,…

Punjab Cabinet Meeting: ਪੰਜਾਬ ਸਰਕਾਰ 1 ਮਈ ਤੋਂ ਮਜ਼ਦੂਰਾਂ ਨੂੰ ਤੋਹਫਾ ਦੇਣ ਜਾ ਰਹੀ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ…
0 0 votes
Article Rating
Subscribe
Notify of
guest
0 Comments
Oldest
Newest Most Voted