WhatsApp ਦੇ ਇਹ 3 ਫੀਚਰਸ ਤੁਹਾਡੀ ਪ੍ਰਾਈਵੇਸੀ ਦਾ ਰੱਖਣਗੇ ਧਿਆਨ,

WhatsApp ਦੇ ਇਹ 3 ਫੀਚਰਸ ਤੁਹਾਡੀ ਪ੍ਰਾਈਵੇਸੀ ਦਾ ਰੱਖਣਗੇ ਧਿਆਨ,


WhatsApp : ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਹਮੇਸ਼ਾ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸਿਕਿਊਰਿਟੀ ਨੂੰ ਲੈ ਕੇ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਐਪ ਅਕਸਰ ਯੂਜ਼ਰਸ ਨੂੰ ਭਰੋਸਾ ਦਿਵਾਉਂਦੀ ਰਹਿੰਦੀ ਹੈ ਕਿ ਉਹ ਇਸ ਦੇ ਪਲੇਟਫਾਰਮ ‘ਤੇ ਸੁਰੱਖਿਅਤ ਹਨ। ਇਸ ਦੇ ਲਈ, ਐਪ ਕਈ ਫੀਚਰਸ ਵੀ ਲੈ ਕੇ ਆਉਂਦਾ ਹੈ। ਜਿਵੇਂ ਕਿ ਐਂਡ-ਟੂ-ਐਂਡ ਐਨਕ੍ਰਿਪਸ਼ਨ, 2FA, ਅਤੇ ਗਰੁੱਪ ਪ੍ਰਾਈਵੇਸੀ ਕੰਟਰੋਲ। ਹੁਣ ਇੱਕ ਵਾਰ ਫਿਰ Meta ਨੇ ਆਪਣੇ ਮੈਸੇਜਿੰਗ ਪਲੇਟਫਾਰਮ WhatsApp ਲਈ ਸਿਕਿਊਰਿਟੀ ਫੀਚਰਸ ਦਾ ਐਲਾਨ ਕੀਤਾ ਹੈ। ਕੰਪਨੀ ਨੇ ਤਿੰਨ ਨਵੇਂ ਸਿਕਿਊਰਿਟੀ ਫੀਚਰਸ ਨੂੰ ਪੇਸ਼ ਕਰਕੇ ਇੱਕ ਸੂਚੀ ਜਾਰੀ ਕੀਤੀ ਹੈ।

ਜਿੱਥੋਂ ਤੱਕ ਫੀਚਰਸ ਦੇ ਰੋਲਆਊਟ ਦਾ ਸਵਾਲ ਹੈ, WhatsApp ਦਾ ਕਹਿਣਾ ਹੈ ਕਿ ਇਹ ਫੀਚਰ ਆਉਣ ਵਾਲੇ ਮਹੀਨਿਆਂ ‘ਚ ਸਾਰੇ ਯੂਜ਼ਰਸ ਲਈ ਰੋਲਆਊਟ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਸਾਰੇ ਫੀਚਰਸ ਦੇ ਡਿਟੇਲ।

ਇਹ ਵੀ ਪੜ੍ਹੋ: Punjab Weather: ਅਗਲੇ ਤਿੰਨ ਦਿਨ ਸੋਚ ਸਮਝ ਕੇ ਨਿਕਲਿਓ ਘਰੋਂ….ਅਸਮਾਨ ਤੋਂ ਵਰ੍ਹੇਗੀ ਅੱਗ

ਅਕਾਊਂਟ ਪ੍ਰੋਟੈਕਟ

ਹੁਣ ਤੱਕ, ਜੇਕਰ ਕੋਈ ਯੂਜ਼ਰ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ਵਿੱਚ ਸਵਿਚ ਕਰਦਾ ਹੈ ਤਾਂ ਇਸ ਦੀ ਕੋਈ ਪੁਸ਼ਟੀ ਨਹੀਂ ਹੈ। ਜਾਂਚ ਨਾ ਹੋਣ ਕਰਕੇ ਸ਼ਾਇਦ ਇਸ ਲੂਪ ਨੂੰ ਹੈਕਰਸ ਹੈਕਿੰਗ ਲਈ ਇਸ ਵਰਤ ਸਕਦੇ ਹਾਂ। ਇਸ ਕਾਰਨ ਹੁਣ ਵਟਸਐਪ ਯੂਜ਼ਰਸ ਲਈ ਆਪਣੇ ਅਕਾਊਂਟ ਨੂੰ ਨਵੇਂ ਡਿਵਾਈਸ ‘ਚ ਸਵਿੱਚ ਕਰਨ ਨੂੰ ਸੁਰੱਖਿਅਤ ਬਣਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਹੁਣ ਤੋਂ, ਕੰਪਨੀ ਐਡੀਸ਼ਨਲ ਸੁਰੱਖਿਆ ਜਾਂਚ ਦੇ ਤੌਰ ‘ਤੇ ਯੂਜ਼ਰਸ ਨੂੰ ਆਪਣੇ ਪੁਰਾਣੇ ਡਿਵਾਈਸਾਂ ‘ਤੇ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕਹਿ ਸਕਦੀ ਹੈ। ਇਸ ਬਾਰੇ ਦੱਸਦਿਆਂ ਹੋਇਆਂ ਕੰਪਨੀ ਨੇ ਬਲਾਗ ਪੋਸਟ ‘ਚ ਕਿਹਾ ਕਿ ਨਵਾਂ ਅਕਾਊਂਟ ਪ੍ਰੋਟੈਕਟ ਫੀਚਰ ਤੁਹਾਨੂੰ ਤੁਹਾਡੇ ਖਾਤੇ ਨੂੰ ਕਿਸੇ ਹੋਰ ਡਿਵਾਈਸ ‘ਤੇ ਜਾਣ ਦੀ ਅਣਅਧਿਕਾਰਤ ਕੋਸ਼ਿਸ਼ਾਂ ਬਾਰੇ ਸੂਚਿਤ ਕਰਨ ‘ਚ ਮਦਦ ਕਰੇਗਾ।

ਡਿਵਾਈਸ ਵੈਰੀਫਿਕੇਸ਼ਨ

ਮੋਬਾਈਲ ਡਿਵਾਈਸ ਮੈਲਵੇਅਰ ਅੱਜ ਲੋਕਾਂ ਦੀ ਪ੍ਰਾਈਵੇਸੀ ਅਤੇ ਸਿਕਿਊਰਿਟੀ ਲਈ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਇੱਕ ਹੈ ਕਿਉਂਕਿ ਇਹ ਯੂਜ਼ਰਸ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਫ਼ੋਨਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੰਦਾ ਹੈ। ਹੈਕਰ ਮੈਲਵੇਅਰ ਰਾਹੀਂ ਅਣਚਾਹੇ ਸੰਦੇਸ਼ ਭੇਜਣ ਲਈ ਉਪਭੋਗਤਾਵਾਂ ਦੇ WhatsApp ਦੀ ਵਰਤੋਂ ਕਰ ਸਕਦੇ ਹਨ। ਇਸ ਨੂੰ ਰੋਕਣ ਲਈ, WhatsApp ਨੇ ਤੁਹਾਡੇ ਖਾਤੇ ਦੀ ਪੁਸ਼ਟੀ ਕਰਨ ਲਈ ਬਿਨਾਂ ਕਿਸੇ ਸਹਾਇਤਾ ਦੀ ਲੋੜ ਦੇ ਚੈੱਕ ਜੋੜ ਦਿੱਤੇ ਹਨ। 

ਆਟੋਮੈਟਿਕ ਸਿਕਿਊਰਿਟੀ ਕੋਡ

WhatsApp ਸੁਰੱਖਿਆ ਕੋਡ ਵੈਰੀਫਿਕੇਸ਼ਨ ਫੀਚਰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਤੁਸੀਂ ਸੁਰੱਖਿਅਤ ਢੰਗ ਨਾਲ ਚੈਟ ਕਰ ਰਹੇ ਹੋ। ਤੁਸੀਂ ਕੋਨਟੈਕਟ ਇਨਫੋ ਦੇ ਅਧੀਨ ਇਨਕ੍ਰਿਪਸ਼ਨ ਟੈਬ ‘ਤੇ ਜਾ ਕੇ ਮੈਨਊਲ ਰੂਪ ਨਾਲ ਇਸ ਦੀ ਜਾਂਚ ਕਰ ਸਕਦੇ ਹੋ। ਇਸ ਪ੍ਰਕਿਰਿਆ ਨੂੰ ਹਰ ਕਿਸੇ ਲਈ ਆਸਾਨ ਬਣਾਉਣ ਲਈ, WhatsApp ਨੇ “ਕੀ ਟ੍ਰਾਂਸਪੈਰੇਸੀ” ਨਾਮਕ ਇੱਕ ਪ੍ਰਕਿਰਿਆ ‘ਤੇ ਆਧਾਰਿਤ ਇੱਕ ਸਿਕਿਊਰਿਟੀ ਫੀਚਰ ਲੈ ਕੇ ਆਇਆ ਹੈ, ਜੋ ਆਟੋਮੈਟਿਕ ਰੂਪ ਨਾਲ ਇਹ ਵੈਰੀਫਾਈ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਤੁਹਾਡੇ ਕੋਲ ਇੱਕ ਸੁਰੱਖਿਅਤ ਕਨੈਕਸ਼ਨ ਹੈ। ਕੰਪਨੀ ਨੇ ਲਿਖਿਆ, “ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਐਨਕ੍ਰਿਪਸ਼ਨ ਟੈਬ ‘ਤੇ ਕਲਿੱਕ ਕਰਦੇ ਹੋ, ਤਾਂ ਤੁਸੀਂ ਤੁਰੰਤ ਇਸ ਗੱਲ ਦੀ ਪੁਸ਼ਟੀ ਕਰ ਸਕੋਗੇ ਕਿ ਤੁਹਾਡੀਆਂ ਨਿੱਜੀ ਗੱਲਬਾਤ ਸੁਰੱਖਿਅਤ ਹਨ।”

ਇਹ ਵੀ ਪੜ੍ਹੋ: ਅਚਾਨਕ ਨਹਿਰਾਂ ‘ਚ ਛੱਡ ਦਿੱਤਾ ਜ਼ਿਆਦਾ ਪਾਣੀ, ਫਾਜ਼ਿਲਕਾ ‘ਚ ਟੁੱਟੀਆਂ ਪੰਜ ਨਹਿਰਾਂ, ਹਜ਼ਾਰਾਂ ਏਕੜ ਕਣਕ ਡੁੱਬੀ

Source

Related post

Canada may restrict entry of temporary foreign workers in 2024

Canada may restrict entry of temporary foreign workers in…

PTC Web Desk: Canada’s Immigration Minister, Marc Miller, has revealed substantial reform plans in response to the surge of temporary foreign…
ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ ਪੱਧਰੀ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ

ਭਗਵੰਤ ਮਾਨ ਨੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਉੱਚ…

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ…
BHAGWANT MANN REITERATES COMMITMENT TO UPSCALE FACILITIES IN GOVERNMENT HEALTH CARE CENTRES

BHAGWANT MANN REITERATES COMMITMENT TO UPSCALE FACILITIES IN GOVERNMENT…

Chandigarh: Taking a leap forward towards further imparting quality health service to the people of state, the Punjab Chief Minister Bhagwant…
0 0 votes
Article Rating
Subscribe
Notify of
guest
0 Comments
Oldest
Newest Most Voted