Education Loan : ਬੱਚੇ ਦੇ ਸੁਨਹਿਰੀ ਭਵਿੱਖ ਲਈ ਲੈ ਰਹੇ

Education Loan : ਬੱਚੇ ਦੇ ਸੁਨਹਿਰੀ ਭਵਿੱਖ ਲਈ ਲੈ ਰਹੇ

#038;imwidth=1200&;imheight=628" alt="">

Education Loan Criteria : ਸਮੇਂ ਦੇ ਨਾਲ ਟਾਪ ਕਾਲਜਾਂ ਜਾਂ ਸੰਸਥਾਵਾਂ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ ਦੀ ਹੋੜ ਵਧਦੀ ਜਾ ਰਹੀ ਹੈ। ਅਜਿਹੇ &;ਚ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਉਜਵਲ ਹੋਵੇ। ਗਰੀਬ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਹਿਮਾਚਲ ਸਰਕਾਰ ਨੇ ਸਿੱਖਿਆ ਕਰਜ਼ੇ &;ਤੇ 1 ਫੀਸਦੀ ਵਿਆਜ ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ, ਪਰ ਇਹ ਹਰ ਕਿਸਮ ਦੇ ਵਿਦਿਆਰਥੀਆਂ ਨੂੰ ਕਵਰ ਨਹੀਂ ਕਰਦੀ। ਇਸ ਲਈ, ਬਹੁਤ ਸਾਰੇ ਲੋਕ ਹਾਇਰ ਐਜੂਕੇਸ਼ਨ ਲਈ ਬੈਂਕਾਂ ਤੋਂ ਐਜੂਕੇਸ਼ਨ ਲੋਨ ਲੈਂਦੇ ਹਨ।

ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਿਚ ਹਰ ਤਰ੍ਹਾਂ ਦੀ ਸਿੱਖਿਆ ਲਈ ਕਰਜ਼ ਨਹੀਂ ਲਿਆ ਜਾ ਸਕਦਾ। ਨਾਲ ਹੀ, ਵੱਖ-ਵੱਖ ਬੈਂਕਾਂ ਵਿਚ ਇਸਦੇ ਲਈ ਵਿਆਜ ਦਰ ਵੱਖ-ਵੱਖ ਹੋ ਸਕਦੀ ਹੈ। ਆਓ ਸਮਝੀਏ ਕਿ ਐਜੂਕੇਸ਼ਨ ਲੋਨ ਲਈ ਕਿਹੜੇ ਮਾਪਦੰਡ ਦਿੱਤੇ ਗਏ ਹਨ ਤੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ।

ਕੀ ਹੈ ਐਜੂਕੇਸ਼ਨ ਲੋਨ 

ਐਜੂਕੇਸ਼ਨ ਲੋਨ ਵਿਦਿਆਰਥੀ ਦੀ ਉੱਚ ਸਿੱਖਿਆ ਨਾਲ ਜੁੜੇ ਖਰਚਿਆਂ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ। ਲੋਨ ਵਿਚ ਵੱਡੇ ਕਾਲਜਾਂ ਦੀ ਟਿਊਸ਼ਨ ਫੀਸ, ਹੋਸਟਲ ਫੀਸ, ਕਿਤਾਬਾਂ ਦੀ ਕੀਮਤ, ਲੈਪਟਾਪ, ਇਮਤਿਹਾਨਾਂ ਤੇ ਲਾਇਬ੍ਰੇਰੀ ਫੀਸ ਸ਼ਾਮਲ ਹੁੰਦੀ ਹੈ। ਜੇਕਰ ਵਿਦਿਆਰਥੀ ਚਾਹੁਣ ਤਾਂ ਕਿਸੇ ਖਾਸ ਕੋਰਸ ਲਈ ਇਹ ਕਰਜ਼ਾ ਵੀ ਲੈ ਸਕਦੇ ਹਨ।

ਕਿੰਨੀ ਮਿਲਦੀ ਹੈ ਮਦਦ

ਲੋਨ ਦੀ ਕੁੱਲ ਰਕਮ ਪੂਰੇ ਸਿਲੇਬਸ ਦੀ ਰਕਮ ਜਾਂ ਉਮੀਦਵਾਰ ਦੀ ਪਰਿਵਾਰਕ ਆਮਦਨ ਦੇ ਆਧਾਰ &;ਤੇ ਵੱਖ-ਵੱਖ ਹੋ ਸਕਦੀ ਹੈ। ਆਮ ਮਿਆਦ ਵਿਚ ਇਕ ਵਿਦਿਆਰਥੀ ਹਾਇਰ ਸਟੱਡੀ ਲਈ 4 ਲੱਖ ਤਕ ਦਾ ਐਜੂਕੇਸ਼ਨ ਲੋਨ ਤੇ ਭਾਰਤ ਵਿੱਚ ਪੜ੍ਹਾਈ ਲਈ ਵੱਧ ਤੋਂ ਵੱਧ 15 ਤੋਂ 20 ਲੱਖ ਦਾ ਕਰਜ਼ਾ ਪ੍ਰਾਪਤ ਕਰ ਸਕਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀ ਵਿਦੇਸ਼ &;ਚ ਪੜ੍ਹਨ ਲਈ 25 ਲੱਖ ਤੋਂ ਵੱਧ ਦੀ ਰਕਮ ਹਾਸਲ ਕਰ ਸਕਦੇ ਹਨ, ਪਰ ਬੈਂਕਾਂ ਤੇ ਯੋਗਤਾ ਦੇ ਮਾਪਦੰਡਾਂ ਦੇ ਅਧਾਰ &;ਤੇ ਇਸਦੀ ਰਕਮ ਵੱਖਰੀ ਹੋ ਸਕਦੀ ਹੈ।
ਇੰਨਾ ਲਗਦੈ ਵਿਆਜ

ਐਜੂਕੇਸ਼ਨ ਲੋਨ ਲਈ ਵੱਖ-ਵੱਖ ਬੈਂਕ ਦੀ ਵਿਆਜ ਦਰ ਵੀ ਅਲੱਗ ਹੁੰਦੀ ਹੈ ਜੋ ਕਿ ਕੁਝ ਇਸ ਤਰ੍ਹਾਂ ਨਾਲ ਹੈ-

SBI : ਭਾਰਤੀ ਸਟੇਟ ਬੈਂਕ ਸਿੱਖਿਆ ਕਰਜ਼ੇ ਲਈ 11.15% ਵਿਆਜ ਲੈਂਦਾ ਹੈ। ਇਸ ਦੇ ਨਾਲ ਹੀ IIT ਕਾਲਜ &;ਚ ਦਾਖਲੇ ਲਈ 8.55% ਅਤੇ ਹੋਰ ਸੰਸਥਾਵਾਂ ਲਈ 8.60% ਵਿਆਜ ਵਸੂਲਿਆ ਜਾਂਦਾ ਹੈ। SBI ਸਕਿੱਲ ਲੋਨ ਤਹਿਤ 1.50 ਲੱਖ ਤਕ ਦਾ ਕਰਜ਼ਾ ਲੈਣ ਲਈ 10.65% ਦਾ ਵਿਆਜ ਵਸੂਲਿਆ ਜਾਂਦਾ ਹੈ।

PNB : ਜੇ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਸਵਤੀ ਐਜੂਕੇਸ਼ਨ ਲੋਨ ਦੇ ਤਹਿਤ 30 ਲੱਖ ਤੋਂ ਵੱਧ ਦਾ ਕਰਜ਼ਾ ਲਿਆ ਜਾਂਦਾ ਹੈ ਤਾਂ 8.60% ਦੀ ਦਰ ਨਾਲ ਵਿਆਜ ਵਸੂਲਿਆ ਜਾਂਦਾ ਹੈ। ਦੂਜੇ ਪਾਸੇ ਜੇਕਰ 30 ਲੱਖ ਰੁਪਏ ਜਾਂ ਇਸ ਤੋਂ ਘੱਟ ਦਾ ਕਰਜ਼ਾ ਲਿਆ ਜਾਂਦਾ ਹੈ ਤਾਂ ਇਸ &;ਤੇ ਅੰਦਾਜ਼ਨ 8.75% ਵਿਆਜ ਲੱਗਦਾ ਹੈ। ਹਾਲਾਂਕਿ ਵਿਆਜ ਦੀ ਦਰ CIBIL ਅਤੇ CRIF ਵਰਗੇ ਸਕੋਰਾਂ &;ਤੇ ਵੀ ਨਿਰਭਰ ਕਰਦੀ ਹੈ।

ICICI : ICICI ਬੈਂਕ ਭਾਰਤ &;ਚ ਪੜ੍ਹਾਈ ਲਈ 1 ਕਰੋੜ ਰੁਪਏ ਤਕ ਦੇ ਕਰਜ਼ੇ &;ਤੇ 9.85% ਤਕ ਵਿਆਜ ਦੀ ਪੇਸ਼ਕਸ਼ ਕਰਦਾ ਹੈ ਜੋ ਕਿ 8 ਤੋਂ 10 ਸਾਲਾਂ ਲਈ ਦਿੱਤਾ ਜਾਂਦਾ ਹੈ।

Education Loan Information:
Calculate Education Loan EMI

Source

Related post

Delhi Govt Schools ਦੇ 12ਵੀਂ ਦੇ ਨਤੀਜੇ ਦੇਸ਼ ਭਰ ‘ਚ

Delhi Govt Schools ਦੇ 12ਵੀਂ ਦੇ ਨਤੀਜੇ ਦੇਸ਼ ਭਰ…

1 && splitUrl[1] == “mute”){ ismute = true; }*/ var videoUrl = “https://d2g1p0cv65b13g.cloudfront.net/transcoding-videos/64622007ee2b1d0ba3e1832a/hls/main_playlist.m3u8”; var preroll = “https://pubads.g.doubleclick.net/gampad/ads?iu=/2599136/ABP_WEB/abp_web_vod_preroll&tfcd=0&npa=0&sz=640×480&cust_params=site%3DPunjabi%26storyID%3D719393&gdfp_req=1&output=vmap&ad_rule=1&unviewed_position_start=1&env=vp&impl=s&correlator=”; var midroll = “https://pubads.g.doubleclick.net/gampad/ads?iu=/2599136/ABP_WEB/abp_web_vod_midroll&tfcd=0&npa=0&sz=640×480&cust_params=site%3DPunjabi&gdfp_req=1&output=vmap&ad_rule=1&unviewed_position_start=1&env=vp&impl=s&correlator=”;…
Bank Jobs: RBI ‘ਚ ਨਿਕਲੀਆਂ ਬੰਪਰ ਅਹੁਦਿਆਂ ‘ਤੇ ਭਰਤੀਆਂ, ਇਸ

Bank Jobs: RBI ‘ਚ ਨਿਕਲੀਆਂ ਬੰਪਰ ਅਹੁਦਿਆਂ ‘ਤੇ ਭਰਤੀਆਂ,…

RBI Recruitment 2023 Registration Underway: ਜੇ ਤੁਸੀਂ ਭਾਰਤੀ ਰਿਜ਼ਰਵ ਬੈਂਕ ਵਿੱਚ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਇਹ ਮੌਕਾ ਤੁਹਾਨੂੰ ਰੁਜ਼ਗਾਰ ਪ੍ਰਦਾਨ…
ISC 12th Result 2023 Out: : ISC ਨੇ 12ਵੀਂ ਦੇ

ISC 12th Result 2023 Out: : ISC ਨੇ 12ਵੀਂ…

CISCE 12th Result 2023 Declared: ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਅੱਜ 12ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ…
0 0 votes
Article Rating
Subscribe
Notify of
guest
0 Comments
Oldest
Newest Most Voted